ਮੀਰਾ ਕੁਮਾਰ

From Wikipedia, the free encyclopedia

ਮੀਰਾ ਕੁਮਾਰ
Remove ads

ਮੀਰਾ ਕੁਮਾਰ (ਹਿੰਦੀ: मीरा कुमार) ਭਾਰਤੀ ਨਾਰੀ ਸਿਆਸਤਦਾਨ ਹੈ ਅਤੇ ਪੰਜ ਵਾਰ ਸੰਸਦ ਮੈਂਬਰ ਚੁਣੀ ਗਈ ਹੈ। 3 ਜੂਨ 2009 ਨੂੰ ਲੋਕ ਸਭਾ ਨੇ ਉਸ ਨੂੰ ਪਹਿਲੀ ਔਰਤ ਸਪੀਕਰ ਦੇ ਤੌਰ 'ਤੇ ਨਿਰਵਿਰੋਧ ਚੁਣ ਲਿਆ ਸੀ[1][2] ਇਸ ਤੋਂ ਪਹਿਲਾਂ ਉਸ ਨੇ ਭਾਰਤ ਸਰਕਾਰ (2004–2009) ਦੇ ਮੰਤਰੀ ਮੰਡਲ ਵਿੱਚ ਸੋਸ਼ਲ ਜਸਟਿਸ ਅਤੇ ਸਸ਼ਕਤੀਕਰਨ ਮੰਤਰੀ ਵਜੋਂ ਕੰਮ ਕੀਤਾ ਹੈ।

ਵਿਸ਼ੇਸ਼ ਤੱਥ ਮੀਰਾ ਕੁਮਾਰ, ਲੋਕਸਭਾ ਸਪੀਕਰ ...

15ਵੀਂ ਲੋਕ ਸਭਾ ਦੇ ਮੈਂਬਰ ਬਣਨ ਤੋਂ ਪਹਿਲਾਂ ਕੁਮਾਰ 8ਵੀਂ, 11ਵੀਂ, 12ਵੀਂ ਅਤੇ 14ਵੀਂ ਲੋਕ ਸਭਾ ਲਈ ਚੁਣੀ ਗਈ ਸੀ। ਕੁਮਾਰ, 2017 ਦੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਮੁੱਖ ਵਿਰੋਧੀ ਪਾਰਟੀਆਂ ਦੁਆਰਾ ਸੰਯੁਕਤ ਰਾਸ਼ਟਰਪਤੀ ਉਮੀਦਵਾਰ ਸੀ ਅਤੇ ਐਨ.ਡੀ.ਏ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੋਂ ਚੋਣ ਹਾਰ ਗਈ ਸੀ, ਪਰ ਹਾਰਨ ਵਾਲੇ ਉਮੀਦਵਾਰ (3,67,314 ਚੋਣ ਵੋਟਾਂ) ਦੁਆਰਾ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਦਾ ਰਿਕਾਰਡ ਬਣਾਇਆ ਸੀ।

Remove ads

ਜੀਵਨ ਵੇਰਵਾ

ਮੀਰਾ ਕੁਮਾਰੀ ਦਲਿਤ ਸਮੁਦਾਏ ਤੋਂ ਹੈ ਜਿਸ ਦਾ ਜਨਮ 31 ਮਾਰਚ 1945 ਨੂੰ ਬ੍ਰਿਟਿਸ਼ ਭਾਰਤ (ਮੌਜੂਦਾ ਬਿਹਾਰ, ਭਾਰਤ) ਦੇ ਬਿਹਾਰ ਦੇ ਅਰਰਾ ਜ਼ਿਲ੍ਹੇ ਵਿੱਚ ਪੂਰਵ ਉਪ ਪ੍ਰਧਾਨ ਮੰਤਰੀ ਸ਼੍ਰੀ ਜਗਜੀਵਨ ਰਾਮ ਭਾਰਤੀ ਆਜ਼ਾਦੀ ਸੰਗਰਾਮ ਦੇ ਪ੍ਰਮੁੱਖ ਨੇਤਾ ਇੰਦਰਾਣੀ ਦੇਵੀ ਦੀ ਸੁਪੁਤਰੀ ਹੈ।[3] ਮੀਰਾ ਕੁਮਾਰੀ 1973 ਵਿੱਚ ਭਾਰਤੀ ਵਿਦੇਸ਼ ਸੇਵਾ ਵਿੱਚ ਸ਼ਾਮਿਲ ਹੋਈ। ਉਹ ਕਈ ਦੇਸ਼ਾਂ ਵਿੱਚ ਨਿਯੁਕਤ ਰਹੀ ਅਤੇ ਬਿਹਤਰ ਪ੍ਰਸ਼ਾਸਕਾ ਸਾਬਤ ਹੋਈ।[4] ਵੱਡੇ ਹੁੰਦੇ ਹੋਏ, ਕੁਮਾਰ ਨੇ ਆਪਣੀ ਮਾਂ ਨਾਲ ਨੇੜਲਾ ਰਿਸ਼ਤਾ ਸਾਂਝਾ ਕੀਤਾ ਜਿਸ ਨਾਲ ਉਸ ਨੇ ਆਪਣਾ ਜ਼ਿਆਦਾਤਰ ਸਮਾਂ ਬਿਤਾਇਆ। ਉਸ ਨੇ ਦੂਰਦਰਸ਼ਨ ਨਿਊਜ਼ ਦੇ ਮਨੋਜ ਟਿੱਬਰੇਵਾਲ ਨਾਲ ਇੱਕ ਇੰਟਰਵਿਊ ਦੌਰਾਨ ਉਸ ਦੀ ਮਾਂ ਦੇ ਪ੍ਰਭਾਵ ਉੱਤੇ ਵਿਚਾਰ ਵਟਾਂਦਰੇ ਕਰਦਿਆਂ ਉਸ ਦਾ ਬਚਪਨ ਤੋਂ ਹੀ ਸਭ ਤੋਂ ਵੱਡਾ ਪ੍ਰਭਾਵ ਦੱਸਿਆ।[5]

ਕੁਮਾਰ ਨੇ ਜੈਪੁਰ ਦੇ ਵੈਲਹੈਮ ਗਰਲਜ਼ ਸਕੂਲ, ਦੇਹਰਾਦੂਨ ਅਤੇ ਮਹਾਰਾਨੀ ਗਾਇਤਰੀ ਦੇਵੀ ਗਰਲਜ਼ ਪਬਲਿਕ ਸਕੂਲ 'ਚ ਪੜ੍ਹਾਈ ਕੀਤੀ। ਉਸ ਨੇ ਥੋੜ੍ਹੇ ਸਮੇਂ ਲਈ ਬਨਸਥਾਲੀ ਵਿਦਿਆਪੀਠ ਵਿਖੇ ਪੜ੍ਹਾਈ ਕੀਤੀ।[6][7]

ਉਸ ਨੇ ਆਪਣੀ ਮਾਸਟਰ ਦੀ ਡਿਗਰੀ ਅਤੇ ਇੰਦਰਪ੍ਰਸਥ ਕਾਲਜ ਅਤੇ ਮਿਰਾਂਡਾ ਹਾਊਸ, ਦਿੱਲੀ ਯੂਨੀਵਰਸਿਟੀ ਤੋਂ ਬੈਚਲਰਸ ਆਫ਼ ਲਾਅ ਪੂਰੀ ਕੀਤੀ। ਉਸ ਨੇ 2010 ਵਿੱਚ ਬਨਸਥਾਲੀ ਵਿਦਿਆਪੀਠ ਤੋਂ ਆਨਰੇਰੀ ਡਾਕਟਰੇਟ ਦੀ ਵੀ ਡਿਗਰੀ ਪ੍ਰਾਪਤ ਕੀਤੀ ਸੀ।

ਕੁਮਾਰ ਨੇ ਆਪਣੀ ਜਵਾਨੀ ਦੌਰਾਨ ਇੱਕ ਸਮਾਜ ਸੇਵਕ ਵਜੋਂ ਕੰਮ ਕੀਤਾ, ਸਮਾਜਿਕ ਸੁਧਾਰਾਂ, ਮਨੁੱਖੀ ਅਧਿਕਾਰਾਂ ਅਤੇ ਜਮਹੂਰੀ ਵਿਚਾਰਾਂ ਦਾ ਸਮਰਥਨ ਕਰਨ ਵਾਲੀਆਂ ਲਹਿਰਾਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਉਸ ਨੂੰ ਬਿਹਾਰ ਦੇ ਖਿੱਤੇ ਵਿੱਚ 1967 ਦੇ ਅਕਾਲ ਦੌਰਾਨ ਕਾਂਗਰਸ ਵੱਲੋਂ ਗਠਿਤ ਕੌਮੀ ਸੋਕਾ ਰਾਹਤ ਕਮੇਟੀ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਕਮਿਸ਼ਨ ਦੇ ਮੁਖੀ ਵਜੋਂ, ਕੁਮਾਰ ਨੇ ਇੱਕ "ਫੈਮਿਲੀ ਐਡੋਪਸ਼ਨ ਸਕੀਮ" ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਸੋਕੇ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਸਵੈ-ਸੇਵੀ ਪਰਿਵਾਰਾਂ ਦੁਆਰਾ ਸਹਾਇਤਾ ਪ੍ਰਦਾਨ ਕੀਤੀ ਗਈ।

Remove ads

ਕੈਰੀਅਰ

ਵਿਦੇਸ਼ੀ ਸੇਵਾ

ਕੁਮਾਰ 1973 ਵਿੱਚ ਭਾਰਤੀ ਵਿਦੇਸ਼ੀ ਸੇਵਾ 'ਚ ਸ਼ਾਮਲ ਹੋਈ ਅਤੇ ਮੈਡਰਿਡ, ਸਪੇਨ ਵਿੱਚ ਭਾਰਤ ਦੇ ਦੂਤਘਰ 'ਚ ਰਾਜਦੂਤ ਰਹੀ, ਜਿਹੜੀ ਕਿ ਉਸਨੇ 1976 ਤੋਂ 1977 ਤਕ ਬਣਾਈ ਸੀ। ਮੈਡ੍ਰਿਡ ਵਿੱਚ ਆਪਣੇ ਸਮੇਂ ਦੌਰਾਨ, ਕੁਮਾਰ ਨੇ ਸਪੈਨਿਸ਼ 'ਚ ਇੱਕ ਐਡਵਾਂਸ ਡਿਪਲੋਮਾ ਪ੍ਰਾਪਤ ਕੀਤਾ। ਇਸ ਦੇ ਬਾਅਦ, ਕੁਮਾਰ ਨੂੰ 1977 ਵਿੱਚ ਯੂਨਾਈਟਿਡ ਕਿੰਗਡਮ ਵਿੱਚ ਭਾਰਤ ਦਾ ਹਾਈ ਕਮਿਸ਼ਨ ਨਿਯੁਕਤ ਕੀਤਾ ਗਿਆ। ਉਹ 1979 ਵਿੱਚ ਆਪਣੇ ਕਾਰਜਕਾਲ ਦੇ ਅੰਤ ਤੱਕ ਦੋ ਸਾਲਾਂ ਲਈ ਇੰਡੀਆ ਹਾਊਸ, ਲੰਡਨ ਵਿੱਚ ਨਿਯੁਕਤ ਰਹੀ। ਇੱਕ ਦਹਾਕੇ ਲਈ ਰਾਜਦੂਤ ਵਜੋਂ ਕੰਮ ਕਰਨ ਤੋਂ ਬਾਅਦ, ਕੁਮਾਰ ਨੇ 1985 ਵਿੱਚ ਭਾਰਤੀ ਵਿਦੇਸ਼ੀ ਸੇਵਾਵਾਂ ਛੱਡ ਦਿੱਤੀਆਂ ਅਤੇ ਆਪਣੇ ਪਿਤਾ ਅਤੇ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਲਾ-ਸ਼ੇਰੀ ਤੋਂ ਬਾਅਦ ਰਾਜਨੀਤੀ ਵਿੱਚ ਦਾਖਲ ਹੋਣ ਦਾ ਫੈਸਲਾ ਲਿਆ।

ਰਾਜਨੀਤਿਕ ਕੈਰੀਅਰ

ਕੁਮਾਰ ਨੇ 1985 ਵਿੱਚ ਚੋਣ ਰਾਜਨੀਤੀ 'ਚ ਪੈਰ ਪਾਇਆ, ਜਦੋਂ ਉਸ ਨੂੰ ਉੱਤਰ ਪ੍ਰਦੇਸ਼ ਦੇ ਬਿਜਨੌਰ ਹਲਕੇ ਤੋਂ ਲੋਕ ਸਭਾ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੀ ਨਾਮਜ਼ਦਗੀ ਮਿਲੀ। ਉਸ ਨੇ ਇੱਕ ਨਵੀਂ ਰਾਜਨੀਤੀਵੇਤਾ ਵਜੋਂ ਦੋ ਦਿੱਗਜ ਦਲਿਤ ਨੇਤਾਵਾਂ ਨੂੰ ਜਨਤਾ ਦਲ ਦੇ ਰਾਮ ਵਿਲਾਸ ਪਾਸਵਾਨ ਅਤੇ ਬਹੁਜਨ ਸਮਾਜਵਾਦੀ ਪਾਰਟੀ ਦੀ ਮਾਇਆਵਤੀ ਨੂੰ ਹਾਰ ਦਿੱਤੀ।[8][9] ਲੋਕ ਸਭਾ ਲਈ ਆਪਣੀ ਚੋਣ ਤੋਂ ਬਾਅਦ, ਕੁਮਾਰ ਨੂੰ 1986 ਵਿੱਚ ਵਿਦੇਸ਼ ਮੰਤਰਾਲੇ ਦੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।

ਕੁਮਾਰ ਬਿਜਨੌਰ ਤੋਂ 8ਵੀਂ ਲੋਕ ਸਭਾ ਅਤੇ 11ਵੀਂ ਤੇ 12ਵੀਂ ਲੋਕ ਸਭਾ ਲਈ ਦਿੱਲੀ ਦੇ ਕਰੋਲ ਬਾਗ ਤੋਂ ਚੋਣ ਜਿੱਤ ਗਈ। ਉਹ 1996 ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੋਂ ਆਪਣੀ ਸੀਟ ਗੁਆ ਬੈਠੀ ਪਰ ਉਹ 2004 ਅਤੇ 2009 ਵਿੱਚ ਆਪਣੇ ਪਿਤਾ ਦੇ ਸਾਬਕਾ ਹਲਕੇ ਸਾਸਾਰਾਮ ਤੋਂ ਮਹੱਤਵਪੂਰਨ ਬਹੁਮਤ ਨਾਲ ਦੁਬਾਰਾ ਚੁਣੀ ਗਈ। 2014 ਦੀਆਂ ਆਮ ਚੋਣਾਂ ਵਿੱਚ, ਕੁਮਾਰ ਚੋਣ ਲੜੀ ਸੀ ਅਤੇ ਛੇੜੀ ਪਾਸਵਾਨ ਨੂੰ ਸਾਸਾਰਾਮ ਤੋਂ 63,191 ਵੋਟਾਂ ਦੇ ਫਰਕ ਨਾਲ ਹਰਾਇਆ ਸੀ।[10]

Thumb
2013 'ਚ ਕੁਮਾਰ ਬਰਮੀ ਨੇਤਾ ਔਂਗ ਸੂ ਕੀ ਨਾਲ ਮੁਲਾਕਾਤ ਕਰਦਿਆਂ

2004 ਦੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਤੋਂ ਬਾਅਦ, ਕੁਮਾਰ ਨੇ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ 2004 ਤੋਂ 2009 ਤੱਕ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਵਿੱਚ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਵਜੋਂ ਸੇਵਾ ਨਿਭਾਈ।

ਸਾਲ 2009 ਵਿੱਚ, ਯੂਨਾਈਟਿਡ ਪ੍ਰੋਗਰੈਸਿਵ ਗੱਠਜੋੜ ਆਮ ਚੋਣਾਂ ਵਿੱਚ ਇੱਕ ਬਿਹਤਰ ਕਾਰਗੁਜ਼ਾਰੀ ਤੋਂ ਬਾਅਦ ਸੱਤਾ ਵਿੱਚ ਪਰਤਿਆ ਅਤੇ ਕੁਮਾਰ ਨੂੰ, 22 ਮਈ, 2009 ਨੂੰ ਸੰਖੇਪ ਵਿੱਚ ਕੇਂਦਰ ਦੇ ਮੰਤਰੀ ਮੰਡਲ ਦੇ ਜਲ ਸਰੋਤ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ।

ਹਾਲਾਂਕਿ, ਬਾਅਦ ਵਿੱਚ ਉਸ ਨੂੰ ਲੋਕ ਸਭਾ ਦੇ ਸਪੀਕਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਅਤੇ ਉਸ ਨੇ ਮੰਤਰੀ ਅਹੁਦਾ ਸੰਭਾਲਣ ਤੋਂ ਤਿੰਨ ਦਿਨ ਬਾਅਦ ਅਸਤੀਫ਼ਾ ਦੇ ਦਿੱਤਾ। ਕੁਮਾਰ ਉਸ ਸਮੇਂ ਲੋਕ ਸਭਾ ਦੀ ਪਹਿਲੀ ਮਹਿਲਾ ਸਪੀਕਰ ਚੁਣੀ ਗਈ ਅਤੇ 2009 ਤੋਂ 2014 ਤੱਕ ਇਸ ਅਹੁਦੇ 'ਤੇ ਰਹੀ।[11][12]

2017 ਰਾਸ਼ਟਰਪਤੀ ਚੋਣਾਂ

ਕੁਮਾਰ ਨੇ ਸਾਲ 2017 ਦੀਆਂ ਭਾਰਤੀ ਰਾਸ਼ਟਰਪਤੀ ਚੋਣਾਂ ਲਈ ਸੰਯੁਕਤ ਪ੍ਰਗਤੀਸ਼ੀਲ ਗੱਠਜੋੜ ਦੀ ਨਾਮਜ਼ਦਗੀ ਪ੍ਰਾਪਤ ਕੀਤੀ, ਪ੍ਰਤਿਭਾ ਪਾਟਿਲ ਤੋਂ ਬਾਅਦ, ਵੱਡੇ ਰਾਜਨੀਤਿਕ ਸਮੂਹਾਂ ਦੁਆਰਾ, ਭਾਰਤ ਦੇ ਰਾਸ਼ਟਰਪਤੀ ਲਈ ਨਾਮਜ਼ਦ ਕੀਤੀ ਜਾਣ ਵਾਲੀ ਤੀਜੀ ਔਰਤ ਬਣ ਗਈ।[13] ਹਾਲਾਂਕਿ ਉਨ੍ਹਾਂ ਨੂੰ ਅਹੁਦੇ ਲਈ ਚੋਣ ਲੜਨ ਲਈ ਜ਼ਿਆਦਾਤਰ ਵੱਡੀਆਂ ਵਿਰੋਧੀ ਪਾਰਟੀਆਂ ਦਾ ਸਮਰਥਨ ਪ੍ਰਾਪਤ ਹੋਇਆ ਸੀ, ਪਰ ਉਹ ਰਾਸ਼ਟਰੀ ਲੋਕਤੰਤਰੀ ਗਠਜੋੜ ਦੇ ਉਮੀਦਵਾਰ ਰਾਮ ਨਾਥ ਕੋਵਿੰਦ ਤੋਂ ਹਾਰ ਗਈ।[14]

ਕੋਵਿੰਦ ਨੂੰ ਕੁੱਲ 2,930 ਵੋਟਾਂ ਪ੍ਰਾਪਤ ਹੋਈਆਂ (ਜਿਸ ਵਿੱਚ ਦੋਵੇਂ ਸੰਸਦ ਮੈਂਬਰ ਅਤੇ ਵਿਧਾਨ ਸਭਾਵਾਂ ਦੇ ਮੈਂਬਰ ਸ਼ਾਮਲ ਸਨ) ਇਲੈਕਟ੍ਰਕਿਲ ਕਾਲਜ ਦੀਆਂ ਵੋਟਾਂ ਦੀ ਗਿਣਤੀ 702,044 ਹੈ। ਉਸ ਨੇ ਕੁਮਾਰ ਨੂੰ ਹਰਾਇਆ ਜਿਸ ਨੇ ਕੁੱਲ 1,844 ਵੋਟਾਂ ਪ੍ਰਾਪਤ ਕਰਦਿਆਂ ਇਲੈਕਟ੍ਰਕਿਲ ਕਾਲਜ ਦੇ ਪੱਖੋਂ 367,314 ਵੋਟਾਂ ਪ੍ਰਾਪਤ ਕੀਤੀਆਂ। ਕੁਮਾਰ ਦੀਆਂ ਕੁਲ 367,314 ਵੋਟਾਂ ਭਾਰਤ ਵਿੱਚ ਰਾਸ਼ਟਰਪਤੀ ਚੋਣਾਂ ਦੇ ਇਤਿਹਾਸ 'ਚ ਕਿਸੇ ਵੀ ਹਾਰਨ ਵਾਲੇ ਉਮੀਦਵਾਰ ਦੁਆਰਾ ਪਾਈਆਂ ਜਾਣ ਵਾਲੀਆਂ ਵੋਟਾਂ 'ਚ ਸਭ ਤੋਂ ਵੱਧ ਹਨ।[15][16]

Remove ads

ਇਹ ਵੀ ਦੇਖੋ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads