ਮੁਕਤੀ ਮੋਹਨ
From Wikipedia, the free encyclopedia
Remove ads
ਮੁਕਤੀ ਮੋਹਨ ਭਾਰਤ ਦੀ ਸਮਕਾਲੀ ਡਾਂਸਰ ਹੈ। ਉਸਨੇ ਸਟਾਰ ਵਨ ਦੇ ਡਾਂਸ ਰਿਐਲਟੀ ਸ਼ੋਅ 'ਜ਼ਰਾ ਨੱਚਕੇ ਦਿਖਾ' ਵਿੱਚ ਹਿੱਸਾ ਲਿਆ ਸੀ। ਉਹ ਜੇਤੂ ਟੀਮ "ਮਾਸਕਕਾਲੀ ਗਰਲਜ਼" ਦਾ ਹਿੱਸਾ ਸੀ। ਉਹ ਸੋਨੀ ਐਂਟਰਟੇਨਮੈਂਟ ਟੈਲੀਵੀਜ਼ਨ 'ਤੇ ਕਾਮੇਡੀ ਸ਼ੋਅ ਕਾਮੇਡੀ ਸਰਕਸ ਕਾ ਜਾਦੂ 'ਚ ਵੀ ਨਜ਼ਰ ਆਈ ਸੀ, ਜਿਸ ਵਿੱਚ ਉਸਨੇ ਕਪਿਲ ਸ਼ਰਮਾ ਦੀ ਕਾਮੇਡੀ ਪਾਰਟਨਰ ਕਵਿਤਾ ਦੀ ਥਾਂ ਲਈ ਸੀ। ਹਾਲ ਹੀ ਵਿੱਚ ਉਸਨੇ ਅਮਿਤ ਤ੍ਰਿਵੇਦੀ ਦੇ ਗਾਣੇ "ਤੇਰੀਆ ਤੂ ਜਾਨੇ" ਦੇ ਕੋਕ ਸਟੂਡੀਓ ਸੀਜ਼ਨ 4 ਦੇ ਵੀਡੀਓ ਵਿੱਚ ਕੰਮ ਕੀਤਾ ਹੈ। ਉਸਨੇ ਰਾਘਵ ਜੁਯਲ ਨਾਲ ਦਿਲ ਹੈ ਹਿੰਦੁਸਤਾਨੀ ਦੇ ਦੂਜੇ ਸੀਜ਼ਨ ਦੀ ਮੇਜ਼ਬਾਨੀ ਕੀਤੀ ਹੈ। ਉਸਨੇ ਝਲਕ ਦਿਖਲਾ ਜਾ ਵਾਈਲਡ ਕਾਰਡ ਪ੍ਰਵੇਸ਼ ਵਿੱਚ ਵੀ ਹਿੱਸਾ ਲਿਆ ਹੈ।[1] ਮੋਹਨ ਫ਼ਿਲਮ ਬਲੱਡ ਬ੍ਰਦਰਜ਼, ਸਾਹਬ, ਬੀਵੀ ਔਰ ਗੈਂਗਸਟਰ, ਹੇਟ ਸਟੋਰੀ ਅਤੇ ਦਾਰੂਵੂ ਵਿੱਚ ਵੀ ਨਜ਼ਰ ਆ ਚੁੱਕੀ ਹੈ। ਵਰਤਮਾਨ ਵਿੱਚ ਉਹ ਪ੍ਰਸਿੱਧ ਯੂਟਿਊਬ ਚੈਨਲ ਟੀ.ਵੀ.ਐਫ. ਦੀ ਵੈੱਬ ਸੀਰੀਜ਼ 'ਇਨਮੇਟਸ' ਵਿੱਚ ਦਿਖਾਈ ਦੇ ਰਹੀ ਹੈ।[2] ਉਹ ਨੱਚ ਬੱਲੀਏ 7 ਵਿੱਚ ਵੀ ਦਿਖਾਈ ਦਿੱਤੀ ਸੀ।[3] ਭਾਰਤੀ ਪਲੇਅ ਬੈਕ ਗਾਇਕਾ ਨੀਤੀ ਮੋਹਨ ਅਤੇ ਡਾਂਸਰ ਸ਼ਕਤੀ ਮੋਹਨ ਉਸ ਦੀਆਂ ਵੱਡੀਆਂ ਭੈਣਾਂ ਹਨ।
Remove ads
ਟੈਲੀਵਿਜ਼ਨ
ਫ਼ਿਲਮੋਗ੍ਰਾਫੀ
- ਬਲੱਡ ਬ੍ਰਦਰਜ਼ (2007)
- ਸਾਹਬ, ਬੀਵੀ ਔਰ ਗੈਂਗਸਟਰ (2011, ਆਈਟਮ ਗਾਣਾ)
- ਮੁਰਾਨ (2011, ਆਈਟਮ ਗਾਣਾ, ਤਾਮਿਲ ਫਿਲਮ)
- ਦਾਰੂਵ (2012, ਆਈਟਮ ਗਾਣਾ, ਤੇਲਗੂ ਫਿਲਮ)
- ਹੇਟ ਸਟੋਰੀ (2012, ਆਈਟਮ ਗਾਣਾ ਰਾਤ, ਅਵਿਸ਼ਵਾਸੀ)
- ਟੋਪੀਵਾਲਾ (2013, ਆਈਟਮ ਗਾਣਾ, ਕੰਨੜ ਫਿਲਮ)
- ਕਾਂਚੀ: ਅਟੁੱਟ (2014, ਆਈਟਮ ਗਾਣਾ)
- ਬੋਨ ਫ੍ਰੀ: ਲਘੁ ਫ਼ਿਲਮ (ਚੀਅਰਸ) (2017)
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads