ਸ਼ਕਤੀ ਮੋਹਨ
From Wikipedia, the free encyclopedia
Remove ads
ਸ਼ਕਤੀ ਮੋਹਨ ਇੱਕ ਭਾਰਤੀ ਨ੍ਰਿਤਕਾ ਅਤੇ ਅਭਿਨੇਤਰੀ ਹੈ। ਉਹ ਜ਼ੀ ਟੀਵੀ ਚੈਨਲ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ ਸੀਜ਼ਨ 2 ਅਤੇ ਡਾਂਸ ਪਲੱਸ ਦੀ ਕਪਤਾਨ ਅਤੇ ਜੇਤੂ ਸੀ।[1][2] ਉਹ 2014 ਵਿੱਚ 'ਝਲਕ ਦਿਖਲਾ ਜਾ' ਤੇ ਇੱਕ ਮੁਕਾਬਲੇਦਾਰ ਅਤੇ ਫਾਈਨਲਿਸਟ ਬਣ ਗਈ। ਬਾਲੀਵੁੱਡ ਵਿੱਚ ਇੱਕ ਕੋਰਿਓਗ੍ਰਾਫਰ ਦੇ ਤੌਰ 'ਤੇ ਉਸ ਦਾ ਪਹਿਲਾ ਕੰਮ ਪਦਮਾਵਤੀ ਫ਼ਿਲਮ ਦਾ ਗੀਤ 'ਨੈਨੋਵਾਲੇ' ਹੈ।
Remove ads
ਨਿੱਜੀ ਜਿੰਦਗੀ
ਉਸ ਦੀਆਂ ਤਿੰਨ ਭੈਣਾਂ ਨੀਤੀ ਮੋਹਨ, ਮੁਕਤੀ ਮੋਹਨ ਅਤੇ ਕੀਰਤੀ ਮੋਹਨ ਹਨ। ਮੋਹਨ ਮੂਲ ਰੂਪ ਵਿੱਚ ਦਿੱਲੀ ਤੋਂ ਹੈ ਪਰ 2006 ਤੋਂ ਮੁੰਬਈ ਵਿੱਚ ਰਹਿ ਰਹੀ ਹੈ। ਉਸ ਦੀ ਪੜ੍ਹਾਈ ਬੋਰਡਿੰਗ ਸਕੂਲ ਬਿਰਲਾ ਬਾਲਿਕਾ ਵਿਦਿਆਪੀਠ, ਅਤੇ ਸੇਂਟ ਜੇਵੀਅਰਜ਼ ਕਾਲਜ ਤੋਂ ਹੋਈ। ਮੁੰਬਈ ਤੋਂ ਉਸ ਨੇ ਰਾਜਨੀਤੀ ਵਿਗਿਆਨ ਵਿੱਚ ਐਮ.ਏ. ਦੀ ਪੜ੍ਹਾਈ ਕੀਤੀ ਹੈ। ਡਾਂਸ ਇੰਡੀਆ ਡਾਂਸ ਵਿੱਚ ਆਉਣ ਤੋਂ ਪਹਿਲਾਂ ਉਹ ਆਈ.ਏ.ਐਸ.ਅਫਸਰ ਬਣਨ ਦੀ ਇੱਛਾ ਰੱਖਦੀ ਸੀ। ਉਹ ਇੱਕ ਸਿਖਲਾਈ ਪ੍ਰਾਪਤ ਸਮਕਾਲੀ ਕਲਾਕਾਰ ਹੈ। ਉਸਨੇ 2009 ਵਿੱਚ ਟ੍ਰੇਨਰ ਲੇਵਿਸ ਡਾਂਸ ਫਾਊਂਡੇਸ਼ਨ ਸਕਾਲਰਸ਼ਿਪ ਟਰੱਸਟ ਤੋਂ ਡਾਂਸ ਵਿੱਚ ਇੱਕ ਡਿਪਲੋਮਾ ਪਾਸ ਕੀਤਾ ਸੀ।
Remove ads
ਡਾਂਸ ਕੈਰੀਅਰ
ਡਾਂਸ ਇੰਡੀਆ ਡਾਂਸ ਦੇ ਦੂਜੇ ਸੀਜ਼ਨ ਵਿੱਚ ਉਸ ਨੇ ਆਪਣੀ ਜਿੱਤ ਤੋਂ ਬਾਅਦ, 2012 ਅਤੇ 2013 ਲਈ ਡਾਂਸ-ਥੀਮਡ ਕੈਲੰਡਰ ਪੇਸ਼ ਕੀਤੇ।[3] 2012 ਵਿੱਚ ਉਸ ਨੇ ਨਿਊਯਾਰਕ ਵਿੱਚ ਇੱਕ ਬੀਬੀਸੀ ਦੁਆਰਾ ਪ੍ਰੇਰਿਤ ਡਾਂਸ ਪ੍ਰੋਜੈਕਟ 'ਤੇ ਸੰਗੀਤਕਾਰ ਮੁਹੰਮਦ ਫੇਅਰਊਜ਼ ਨਾਲ ਮਿਲ ਕੇ ਕੰਮ ਕੀਤਾ।[4] ਉਸ ਨੇ ਆਪਣੀਆਂ ਭੈਣਾਂ ਨਾਲ ਇੱਕ ਡਾਂਸ ਸੰਗੀਤ ਵੀਡੀਓ ਵੀ ਤਿਆਰ ਕੀਤਾ। 2013 ਵਿੱਚ ਮੋਹਨ ਨੇ ਡਾਂਸ ਨਿਰਦੇਸ਼ ਵਿਡੀਓਜ਼ ਦੇ ਨਾਲ ਇੱਕ ਯੂਟਿਊਬ ਚੈਨਲ ਸ਼ੁਰੂ ਕੀਤਾ। ਪ੍ਰੀਨਿਤੀ ਚੋਪੜਾ ਜੋ 'ਝਲਕ ਦਿਖਲਾ ਜਾ' ਵਿੱਚ ਮਹਿਮਾਨ ਵਜੋਂ ਆਈ ਸੀ ਉਸਨੇ ਮੰਨਿਆ ਕਿ ਉਹ ਸ਼ਕਤੀ ਮੋਹਨ ਦੀ ਪ੍ਰਸ਼ੰਸਕ ਹੈ।[5]
ਸੰਗੀਤ ਵੀਡੀਓਜ਼
ਉਹ 'ਅਖ ਲੜ ਜਾਵੇ ਨ੍ਰਿਤਿਆ ਜਮ' (2018), 'ਕਾਨ੍ਹਾ ਰੇ' (2018), 'ਆਖਰੀ ਬਾਰ' (2019), 'ਦਿ ਚਮੀਆ ਗੀਤ' (2019) ਅਤੇ 'ਸਾਤੋਂ ਜਨਮ' (2020), ਕਮਲੀ (2013) ਸੰਗੀਤ ਵੀਡੀਓਜ਼ ਵਿੱਚ ਨਜ਼ਰ ਆਈ।
ਵੈੱਬ ਸ਼ੋਅ
ਸ਼ਕਤੀ ਮੋਹਨ, ਆਪਣੇ ਬ੍ਰਾਂਡ ਨ੍ਰਿਤਿਆਸ਼ਕਤੀ ਦੇ ਨਾਲ, ਯੂਟਿਊਬ 'ਤੇ "ਬ੍ਰੇਕ ਏ ਲੈੱਗ" ਸੀਜ਼ਨ 1 ਅਤੇ 2 ਨਾਮ ਦੇ ਦੋ ਵੈੱਬ ਸ਼ੋਅ ਤਿਆਰ ਕਰ ਚੁੱਕੇ ਹਨ।[6]
== ਫ਼ਿਲਮੋਗ੍ਰਾਫੀ ==
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads