ਮੁਰਦਾ ਸਮੁੰਦਰ
From Wikipedia, the free encyclopedia
Remove ads
ਮੁਰਦਾ ਸਮੁੰਦਰ (ਅਰਬੀ: البحر الميت ⓘ,[4] ਹਿਬਰੂ: יָם הַמֶּלַח, ਯਾਮ ਹਮਮੇਲਾਹਿ, "ਲੂਣ/ਖਾਰ ਦਾ ਸਮੁੰਦਰ", ਹਿਬਰੂ: יָם הַמָּוֶת, ਯਾਮ ਹਮਮਾਵਤ, "ਮੌਤ ਦਾ ਸਮੁੰਦਰ" ਵੀ), ਜਿਸ ਨੂੰ ਖਾਰਾ ਸਮੁੰਦਰ ਵੀ ਕਿਹਾ ਜਾਂਦਾ ਹੈ, ਇੱਕ ਖਾਰੀ ਝੀਲ ਹੈ ਜਿਸਦੀਆਂ ਹੱਦਾਂ ਪੂਰਬ ਵੱਲ ਜਾਰਡਨ ਅਤੇ ਪੱਛਮ ਵੱਲ ਇਜ਼ਰਾਇਲ ਅਤੇ ਪੱਛਮੀ ਬੈਂਕ ਨਾਲ਼ ਲੱਗਦੀਆਂ ਹਨ। ਇਸ ਦਾ ਤਲ ਅਤੇ ਕੰਢੇ ਸਮੁੰਦਰ ਦੇ ਤਲ ਤੋਂ 423 ਮੀਟਰ ਹੇਠਾਂ ਹਨ,[3] ਜੋ ਕਿ ਧਰਤੀ ਉੱਤੇ ਸਭ ਤੋਂ ਘੱਟ ਉੱਚਾਈ ਹੈ। ਮੁਰਦਾ ਸਮੁੰਦਰ 377 ਮੀਟਰ ਡੂੰਘਾ ਹੈ ਜੋ ਕਿ ਦੁਨੀਆ ਦੀ ਸਭ ਤੋਂ ਡੂੰਘੀ ਅੱਤ-ਖਾਰੀ ਝੀਲ ਹੈ। 33.7% ਸਲੂਣਤਾ ਨਾਲ਼ ਇਹ ਦੁਨੀਆ ਦੇ ਸਭ ਤੋਂ ਖਾਰੇ ਜਲ-ਪਿੰਡਾਂ ਵਿੱਚੋਂ ਇੱਕ ਹੈ ਭਾਵੇਂ ਅਸਾਲ ਝੀਲ (ਜਿਬੂਤੀ), ਗਰਬੋਗਜ਼ਕੋਲ ਅਤੇ ਅੰਟਾਰਕਟਿਕਾ ਵਿਚਲੀਆਂ ਮੈਕਮੁਰਡੋ ਸੁੱਕੀਆਂ ਘਾਟੀਆਂ ਦੀਆਂ ਕੁਝ ਖਾਰੀਆਂ ਝੀਲਾਂ ਜ਼ਿਆਦਾ ਖਾਰੀਆਂ ਮਿਲੀਆਂ ਹਨ। ਜਿਵੇਂ ਕਿ ਡੌਨ ਹੁਆਨ ਟੋਭਾ ਇਸ ਤੋਂ 8.6 ਗੁਣਾ ਵੱਧ ਖਾਰਾ ਹੈ।[5] ਇਸ ਸਲੂਣਤਾ ਕਰ ਕੇ ਇੱਥੇ ਕੋਈ ਜਾਨਵਰ ਨਹੀਂ ਰਹਿ ਸਕਦੇ ਅਤੇ ਇਸੇ ਕਰ ਕੇ ਇਹਦਾ ਇਹ ਨਾਂ ਪਿਆ ਹੈ। ਇਹ 55 ਕਿ.ਮੀ. ਲੰਮਾ ਅਤੇ ਸਭ ਤੋਂ ਚੌੜੀ ਥਾਂ ਉੱਤੇ 18 ਕਿ.ਮੀ. ਚੌੜਾ ਹੈ।[1] ਇਹ ਜਾਰਡਨ ਪਾੜ ਘਾਟੀ ਵਿੱਚ ਸਥਿਤ ਹੈ ਅਤੇ ਮੁੱਖ ਸਹਾਇਕ ਦਰਿਆ ਜਾਰਡਨ ਦਰਿਆ ਹੈ। ਮੁਰਦਾ ਸਮੁੰਦਰ ਹਜ਼ਾਰਾਂ ਸਾਲਾਂ ਤੋਂ ਰੂਮ ਸਮੁੰਦਰ ਦੇ ਆਲੇ-ਦੁਆਲੇ ਰਹਿਣ ਵਾਲੇ ਯਾਤਰੀਆਂ ਦੇ ਲਈ ਇੰਤਹਾਈ ਪੁਰਕਸ਼ਿਸ਼ ਸਥਾਨ ਰਿਹਾ ਹੈ। ਬਾਈਬਲ ਮੁਤਾਬਕ ਇਹ ਬਾਦਸ਼ਾਹ ਡੇਵਿਡ ਦੀ ਪਨਾਹਗਾਹ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads