ਮੁਹੰਮਦ ਸਿਰਾਜ

From Wikipedia, the free encyclopedia

ਮੁਹੰਮਦ ਸਿਰਾਜ
Remove ads

ਮੁਹੰਮਦ ਸਿਰਾਜ (ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟਰ ਹੈ। ਜਿਸਦਾ (ਜਨਮ 13 ਮਾਰਚ 1994) ਹੈ। ਜੋ ਰਾਸ਼ਟਰੀ ਟੀਮ ਲਈ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਵਜੋਂ ਖੇਡਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਗੁਜਰਾਤ ਟਾਈਟਨਜ਼ ਅਤੇ ਘਰੇਲੂ ਕ੍ਰਿਕਟ ਵਿੱਚ ਹੈਦਰਾਬਾਦ ਲਈ ਖੇਡਦਾ ਹੈ। ਉਹ 2023 ਏਸ਼ੀਆ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕੇਟ ਟੀਮ ਦਾ ਹਿੱਸਾ ਸੀ ਅਤੇ ਫਾਈਨਲ ਵਿੱਚ ਮੈਨ ਆਫ ਦਿ ਮੈਚ ਸੀ। ਸਿਰਾਜ ਉਸ ਟੀਮ ਦਾ ਵੀ ਮੈਂਬਰ ਸੀ ਜਿਸ ਨੇ 2024 ਟੀ-20 ਵਿਸ਼ਵ ਕੱਪ ਜਿੱਤਿਆ ਸੀ।[3]

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਜਨਮ ...
Remove ads

ਮੁਢਲਾ ਜੀਵਨ

ਮੁਹੰਮਦ ਸਿਰਾਜ ਦਾ ਜਨਮ 13 ਮਾਰਚ 1994 ਨੂੰ ਹੈਦਰਾਬਾਦ, ਤੇਲੰਗਾਨਾ ਵਿੱਚ ਇੱਕ ਹੈਦਰਾਬਾਦੀ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ, ਮਿਰਜ਼ਾ ਮੁਹੰਮਦ ਗੌਂਸ, ਇੱਕ ਆਟੋ ਰਿਕਸ਼ਾ ਡਰਾਈਵਰ ਸੀ, ਅਤੇ ਉਸ ਦੀ ਮਾਤਾ, ਸ਼ਬਾਨਾ ਬੇਗਮ, ਇੱਕੋ ਇੱਕ ਘਰੇਲੂ ਔਰਤ ਹੈ। ਸਿਰਾਜ ਦਾ ਵੱਡਾ ਭਰਾ ਮੁੰਹਮ: ਇਸਮਾਈਲ ਇੱਕ ਇੰਜੀਨੀਅਰ ਹੈ। ਸਿਰਾਜ ਨੇ 19 ਸਾਲ ਦੀ ਉਮਰ ਵਿੱਚ ਕਲੱਬ ਕ੍ਰਿਕਟ ਖੇਡਣਾ ਸ਼ੁਰੂ ਕੀਤਾ ਸੀ ਜਦੋਂ ਪਹਿਲੀ ਵਾਰ 16 ਸਾਲ ਦੀ ਉਮਰ ਤੋਂ ਟੈਨਿਸ ਦੀ ਗੇਂਦ ਨਾਲ ਗੇਂਦਬਾਜ਼ੀ ਕਰਨੀ ਸ਼ੁਰੂ ਕੀਤੀ ਸੀ। ਆਪਣੇ ਪਹਿਲੇ ਮੈਚ ਵਿੱਚ, ਉਸਨੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਵਿੱਚ ਆਪਣੇ ਚਾਚੇ ਦੀ ਟੀਮ ਲਈ 9 ਵਿਕਟਾਂ ਪ੍ਰਾਪਤ ਕੀਤੀਆਂ ਸਨ।[4][5]

Remove ads

ਘਰੇਲੂ ਕੈਰੀਅਰ

ਸਿਰਾਜ ਨੇ 15 ਨਵੰਬਰ 2015 ਨੂੰ ਕਾਰਤਿਕ ਉਡੁੱਪਾ ਦੀ ਕੋਚਿੰਗ ਹੇਠ ਰਣਜੀ ਟਰਾਫੀ ਟੂਰਨਾਮੈਂਟ ਵਿੱਚ ਹੈਦਰਾਬਾਦ ਲਈ ਖੇਡਦਿਆਂ ਆਪਣੀ ਪਹਿਲੀ ਸ਼੍ਰੇਣੀ ਦੀ ਸ਼ੁਰੂਆਤ ਕੀਤੀ ਸੀ।[6] ਉਸ ਨੇ 2 ਜਨਵਰੀ 2016 ਨੂੰ 2015-16 ਸਈਦ ਮੁਸ਼ਤਾਕ ਅਲੀ ਟਰਾਫੀ ਟੂਰਨਾਮੈਂਟ ਦੇ ਵਿੱਚ ਆਪਣੀ ਟੀ-ਟਵੰਟੀ ਦੀ ਸ਼ੁਰੂਆਤ ਕੀਤੀ ਸੀ।[7] ਰਣਜੀ ਟਰਾਫੀ ਟੂਰਨਾਮੈਂਟ ਦੇ ਦੌਰਾਨ, ਉਹ ਹੈਦਰਾਬਾਦ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਖਿਡਾਰੀ ਸੀ। ਜਿਸ ਨੇ 41 ਵਿਕਟਾਂ ਲਈਆਂ ਸਨ।[8]

ਫਰਵਰੀ 2018 ਵਿੱਚ, ਉਹ ਵਿਜੇ ਹਜ਼ਾਰੇ ਟਰਾਫੀ ਵਿੱਚ 7 ਮੈਚਾਂ ਵਿੱਚ 23 ਵਿਕਟਾਂ ਲੈ ਕੇ ਸਭ ਤੋਂ ਵੱਧ ਵਿਕਟ ਲੈਣ ਵਾਲਾ ਸੀ।[9] ਅਕਤੂਬਰ 2018 ਵਿੱਚ, ਉਸ ਨੂੰ ਦੇਵਧਰ ਟਰਾਫੀ ਲਈ ਭਾਰਤ ਏ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[10] 2019 ਵਿੱਚ, ਉਸ ਨੂੰ ਦੇਵਧਰ ਟਰਾਫੀ ਲਈ ਭਾਰਤ ਬੀ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[11]

Remove ads

ਅੰਤਰਰਾਸ਼ਟਰੀ ਕੈਰੀਅਰ

ਅਕਤੂਬਰ 2017 ਵਿੱਚ, ਉਸ ਨੂੰ ਨਿਊਜ਼ੀਲੈਂਡ ਖਿਲਾਫ਼ ਲੜੀ ਲਈ ਭਾਰਤ ਦੀ ਟੀ-20 ਅੰਤਰਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[12] ਉਸਨੇ 4 ਨਵੰਬਰ 2017 ਨੂੰ ਨਿਊਜ਼ੀਲੈਂਡ ਖਿਲਾਫ਼ ਭਾਰਤ ਲਈ ਆਪਣਾ ਟੀ-20 ਡੈਬਿਊ ਕੀਤਾ, ਕੇਨ ਵਿਲੀਅਮਸਨ ਦੀ ਵਿਕਟ ਲੈ ਕੇ, ਚਾਰ ਓਵਰਾਂ ਵਿੱਚ 53 ਦੌੜਾਂ ਦੇ ਕੇ 1 ਵਿਕਟ ਪ੍ਰਾਪਤ ਕੀਤੀ।[13]

ਫਰਵਰੀ 2018 ਵਿੱਚ, ਉਸ ਨੂੰ 2018 ਨਿਦਾਹਾਸ ਟਰਾਫੀ ਲਈ ਭਾਰਤ ਦੀ ਟੀ-20 ਅੰਤਰਰਾਸ਼ਟਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[14] ਸਤੰਬਰ 2018 ਵਿੱਚ, ਉਸ ਨੂੰ ਵੈਸਟ ਇੰਡੀਜ਼ ਵਿਰੁੱਧ ਲੜੀ ਲਈ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ ਉਹ ਨਹੀਂ ਖੇਡਿਆ।[15] ਉਸਨੇ 15 ਜਨਵਰੀ 2019 ਨੂੰ ਐਡੀਲੇਡ ਓਵਲ ਵਿਖੇ ਆਸਟ੍ਰੇਲੀਆ ਵਿਰੁੱਧ ਆਪਣਾ ਇੱਕ ਰੋਜ਼ਾ ਡੈਬਿਊ ਕੀਤਾ ਸੀ।[16][17]

26 ਅਕਤੂਬਰ 2020 ਨੂੰ, ਸਿਰਾਜ ਨੂੰ ਆਸਟਰੇਲੀਆ ਵਿਰੁੱਧ ਭਾਰਤ ਦੀ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[18] ਮੁਹੰਮਦ ਸ਼ਮੀ ਦੀ ਸੱਟ ਤੋਂ ਬਾਅਦ ਨਵਦੀਪ ਸੈਣੀ ਅਤੇ ਸਿਰਾਜ ਵਿਚਕਾਰ ਚੋਣ ਕਰਨ ਲਈ ਕੁਝ ਵਿਚਾਰ ਤੋਂ ਬਾਅਦ, ਸਿਰਾਜ ਨੂੰ ਸੈਣੀ ਤੋਂ ਪਹਿਲਾਂ ਚੁਣਿਆ ਗਿਆ ਸੀ, ਅਤੇ ਉਸਨੇ 26 ਦਸੰਬਰ 2020 ਨੂੰ ਆਸਟ੍ਰੇਲੀਆ ਵਿਰੁੱਧ ਭਾਰਤ ਲਈ ਆਪਣਾ ਟੈਸਟ ਡੈਬਿਊ ਕੀਤਾ ਸੀ।[19][20] ਉਸ ਦੀ ਪਹਿਲੀ ਟੈਸਟ ਵਿਕਟ ਮਾਰਨਸ ਲਾਬੁਸ਼ੇਨ ਦੀ ਸੀ।[21] ਜਨਵਰੀ 2021 ਵਿੱਚ, ਆਸਟਰੇਲੀਆ ਵਿਰੁੱਧ ਟੂਰਨਾਮੈਂਟ ਦੇ ਚੌਥੇ ਟੈਸਟ ਦੌਰਾਨ, ਸਿਰਾਜ ਨੇ ਟੈਸਟ ਕ੍ਰਿਕਟ ਵਿੱਚ ਪਹਿਲੀ ਵਾਰ ਪੰਜ ਵਿਕਟਾਂ ਲਈਆਂ ਸਨ।[22]

ਜਨਵਰੀ 2023 ਵਿੱਚ, ਸਿਰਾਜ ਨੇ ਭਾਰਤ ਬਨਾਮ ਨਿਊਜ਼ੀਲੈਂਡ ਇੱਕ ਰੋਜ਼ਾ ਲੜੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਸ ਨੇ ਪਹਿਲੇ ਇੱਕ ਰੋਜ਼ਾ ਵਿੱਚ 4 ਵਿਕਟਾਂ ਲਈਆਂ ਜਿਸ ਨਾਲ ਟੀਮ ਨੂੰ 12 ਦੌੜਾਂ ਨਾਲ ਮੈਚ ਜਿੱਤਣ ਵਿੱਚ ਮਦਦ ਮਿਲੀ।[23]


ਅਗਸਤ 2023 ਵਿੱਚ ਸਿਰਾਜ ਨੂੰ ਭਾਰਤ ਲਈ ਖੇਡਣ ਲਈ ਚੁਣਿਆ ਗਿਆ ਸੀ। ਅਤੇ ਉਸਨੂੰ 2023 ਏਸ਼ੀਆ ਕੱਪ ਤੋਂ ਪਹਿਲਾਂ ਬੀ. ਸੀ. ਸੀ. ਆਈ. ਦੁਆਰਾ ਐਲਾਨੀ ਗਈ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[24]

17 ਸਤੰਬਰ 2023 ਨੂੰ, ਏਸ਼ੀਆ ਕੱਪ ਫਾਈਨਲ ਵਿੱਚ, ਸਿਰਾਜ 2003 ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਦੇ ਖਿਲਾਫ 16 ਗੇਂਦਾਂ ਵਿੱਚ 5 ਵਿਕਟਾਂ ਲੈਣ ਦੇ ਚਮਿੰਡਾ ਵਾਸ ਦੇ ਰਿਕਾਰਡ ਦੀ ਬਰਾਬਰੀ ਕਰਦੇ ਹੋਏ, ਇੱਕ ਰੋਜ਼ਾ ਮੈਚਾਂ ਵਿੱਚ 6 ਵਿਕਟਾਂ ਲੈਣ ਵਾਲਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਿਆ।[25] ਉਹ 6/21 ਦੇ ਕਰੀਅਰ ਦੇ ਸਭ ਤੋਂ ਵਧੀਆ ਅੰਕੜੇ ਨਾਲ ਖਤਮ ਹੋਇਆ ਅਤੇ ਇੱਕ ਓਵਰ ਵਿੱਚ 4 ਵਿਕਟਾਂ ਲੈਣ ਵਾਲਾ ਪਹਿਲਾ ਭਾਰਤੀ ਖਿਡਾਰੀ ਵੀ ਬਣ ਗਿਆ।[26]

ਮਈ 2024 ਵਿੱਚ, ਉਸਨੂੰ 2024ਟੀ-20 ਵਿਸ਼ਵ ਕੱਪ ਟੂਰਨਾਮੈਂਟ ਲਈ ਭਾਰਤ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[27]

2025 ਜੂਨ ਵਿੱਚ ਭਾਰਤੀ ਟੀਮ ਦੇ ਇੰਗਲੈਂਡ ਦੌਰੇ ਲਈ 5 ਟੈਸਟ ਮੈਚਾਂ ਦੀ ਤੇਂਦੁਲਕਰ ਐਂਡਰਸਨ ਲੜੀ ਲਈ ਸਿਰਾਜ ਨੂੰ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।

ਫਰੈਂਚਾਇਜ਼ੀ ਕੈਰੀਅਰ

ਫਰਵਰੀ 2017 ਵਿੱਚ, ਉਸ ਨੂੰ ਸਨਰਾਈਜ਼ਰਜ਼ ਹੈਦਰਾਬਾਦ ਦੀ ਟੀਮ ਨੇ 2017 ਇੰਡੀਅਨ ਪ੍ਰੀਮੀਅਰ ਲੀਗ (IPL) ਲਈ 2 ਕਰੋੜ ਰੁਪਏ ਵਿੱਚ ਖਰੀਦਿਆ ਸੀ।[28] ਜਨਵਰੀ 2018 ਵਿੱਚ, ਉਸਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ 2018 ਦੀ ਨਿਲਾਮੀ ਵਿੱਚ ਖਰੀਦਿਆ ਸੀ।[29]

21 ਅਕਤੂਬਰ 2020 ਨੂੰ, ਉਹ (ਆਈ. ਪੀ. ਐੱਲ) ਦੇ ਇਤਿਹਾਸ ਵਿੱਚ ਇੱਕ ਹੀ ਮੈਚ ਵਿੱਚ ਬੈਕ ਟੂ ਬੈਕ ਮੈਡਨ ਓਵਰਸ ਸੁੱਟਣ ਵਾਲਾ ਪਹਿਲਾ ਗੇਂਦਬਾਜ਼ ਬਣ ਗਿਆ।[30][31]

ਨਵੰਬਰ 2024 ਵਿੱਚ, ਉਸਨੂੰ ਗੁਜਰਾਤ ਟਾਈਟਨਜ਼ (G.T) ਨੇ 2025 ਆਈਪੀਐਲ ਮੈਗਾ ਨਿਲਾਮੀ ਵਿੱਚ 12.25 ਕਰੋੜ ਵਿੱਚ ਖਰੀਦਿਆ ਸੀ।[32]

Remove ads

ਮੈਦਾਨ ਤੋਂ ਬਾਹਰ

ਸਿਰਾਜ ਨੂੰ 11 ਅਕਤੂਬਰ 2024 ਨੂੰ ਹੈਦਰਾਬਾਦ ਵਿੱਚ ਆਨਰੇਰੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਬਣਾਇਆ ਗਿਆ ਸੀ।[33]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads