ਮੇਧਾ ਪਾਟਕਰ
ਸਮਾਜ ਸੇਵੀ From Wikipedia, the free encyclopedia
Remove ads
ਮੇਧਾ ਪਾਟਕਰ (ਜਨਮ 1 ਦਸੰਬਰ 1954) ਭਾਰਤੀ ਸਮਾਜ ਸੇਵੀ, ਨਰਮਦਾ ਬਚਾਉ ਅੰਦੋਲਨ ਦੀ ਬਾਨੀ ਮੈਂਬਰ, ਪ੍ਰਗਤੀਸ਼ੀਲ ਲੋਕ ਸੰਗਠਨਾਂ ਦੇ ਇੱਕ ਗਠਜੋੜ ਲੋਕ ਲਹਿਰਾਂ ਦੇ ਨੈਸ਼ਨਲ ਅਲਾਇੰਸ ਦੀ ਸੰਸਥਾਪਕ ਅਤੇ ਰੇਵਾ ਜੀਵਨਸ਼ਾਲਾ ਦੀ ਪ੍ਰਬੰਧਕ ਹੈ।[1] ਉਹ ਗਲੋਬਲ ਪੈਮਾਨੇ ਤੇ ਵੱਡੇ ਡੈਮਾਂ ਦੇ ਵਿਕਾਸ ਦੇ, ਵਾਤਾਵਰਣ, ਸਮਾਜਕ ਅਤੇ ਆਰਥਿਕ ਅਸਰ ਬਾਰੇ ਖੋਜ ਕਰਨ ਬਾਰੇ ਵਿਸ਼ਵ ਕਮਿਸ਼ਨ ਦੀ ਪ੍ਰਤੀਨਿਧੀ ਸੀ।[2] ਆਪ ਦੇ ਪਿਤਾ ਵਸੰਤ ਖਨੋਲਕਰ ਭਾਰਤ ਦਾ ਆਜ਼ਾਦੀ ਘੁਲਾਟੀਆ ਸੀ ਅਤੇ ਮਾਤਾ ਇੰਦੂ ਸਦਰ ਨਾਂ ਦੀ ਸੰਸਥਾ ਦੀ ਮੈਂਬਰ ਸੀ। ਇਹ ਸੰਸਥਾ ਆਰਥਿਕ, ਵਿਦਿਅਕ ਅਤੇ ਸਰੀਰਕ ਸਮੱਸਿਆਵਾਂ ਨਾਲ ਦੋ-ਚਾਰ ਹੁੰਦੀਆਂ ਔਰਤਾਂ ਦੀ ਸਹਾਇਤਾ ਕਰਦੀ ਸੀ।

2000 ਵਿੱਚ, ਮੇਧਾ ਪਾਟਕਰ ਨੂੰ ਟਾਈਮ ਦੁਆਰਾ 20ਵੀਂ ਸਦੀ ਦੇ 100 ਨਾਇਕਾਂ ਵਿੱਚ ਸ਼ਾਮਲ ਕੀਤਾ ਗਿਆ ਸੀ।[6] ਹਾਲਾਂਕਿ, ਪ੍ਰਸਿੱਧ ਅਰਥਸ਼ਾਸਤਰੀ ਸਵਾਮੀਨਾਥਨ ਨੇ ਮੇਧਾ ਪਾਟਕਰ ਦੀ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਉਹ ਨਰਮਦਾ ਪ੍ਰੋਜੈਕਟ 'ਤੇ ਗਲਤ ਸੀ। ਤਤਕਾਲੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੇਧਾ ਪਾਟਕਰ ਅਤੇ ਉਸਦੇ "ਸ਼ਹਿਰੀ ਨਕਸਲੀ" ਦੋਸਤਾਂ ਨੇ ਨਰਮਦਾ ਪ੍ਰੋਜੈਕਟ ਦਾ ਵਿਰੋਧ ਕੀਤਾ ਸੀ ਅਤੇ ਇਸ ਵਿੱਚ ਦੇਰੀ ਕੀਤੀ ਸੀ ਜਿਸਨੇ ਗੁਜਰਾਤ ਨੂੰ ਬਹੁਤ ਲਾਭ ਪਹੁੰਚਾਇਆ ਸੀ।"[7] ਬਾਅਦ ਦੇ ਸਾਲਾਂ ਵਿੱਚ ਪ੍ਰੋਜੈਕਟ ਦੇ ਵਿਸਥਾਰ ਨਾਲ ਡੈਮ ਤੋਂ ਹੋਰ ਲਾਭ ਹੋਏ ਹਨ, ਹੁਣ ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਰਾਜਸਥਾਨ ਰਾਜਾਂ ਦੇ ਕਿਸਾਨਾਂ ਨੂੰ ਸਾਲ ਭਰ ਸਿੰਚਾਈ ਪਾਣੀ ਉਪਲਬਧ ਹੈ।[8]
ਜੁਲਾਈ 2024 ਵਿੱਚ, ਮੇਧਾ ਪਾਟਕਰ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਦੇ ਤਤਕਾਲੀ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੁਆਰਾ ਦਾਇਰ ਮਾਣਹਾਨੀ ਦੇ ਇੱਕ ਮਾਮਲੇ ਵਿੱਚ ਪੰਜ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਗਿਆ ਸੀ।[9] ਅਦਾਲਤ ਨੇ ਸਜ਼ਾ ਨੂੰ ਇੱਕ ਮਹੀਨੇ ਲਈ ਮੁਅੱਤਲ ਕਰ ਦਿੱਤਾ ਸੀ।[10]
Remove ads
ਸ਼ੁਰੂਆਤੀ ਅਤੇ ਨਿੱਜੀ ਜ਼ਿੰਦਗੀ
ਮੇਧਾ ਪਾਟਕਰ ਦਾ ਜਨਮ 1 ਦਸੰਬਰ 1954 ਨੂੰ ਮੁੰਬਈ, ਮਹਾਰਾਸ਼ਟਰ ਵਿੱਚ ਮੇਧਾ ਖਾਨੋਲਕਰ ਦੇ ਰੂਪ ਵਿੱਚ ਹੋਇਆ ਸੀ, ਉਹ ਵਸੰਤ ਖਾਨੋਲਕਰ, ਇੱਕ ਆਜ਼ਾਦੀ ਘੁਲਾਟੀਏ, ਅਤੇ ਮਜ਼ਦੂਰ ਯੂਨੀਅਨ ਨੇਤਾ, [11] ਅਤੇ ਉਸਦੀ ਪਤਨੀ ਇੰਦੁਮਤੀ ਖਾਨੋਲਕਰ, ਜੋ ਕਿ ਡਾਕ ਅਤੇ ਟੈਲੀਗ੍ਰਾਫ ਵਿਭਾਗ ਵਿੱਚ ਇੱਕ ਗਜ਼ਟਿਡ ਅਧਿਕਾਰੀ ਸੀ, ਦੀ ਧੀ ਸੀ। [12] ਉਸਦਾ ਇੱਕ ਭਰਾ ਹੈ, ਮਹੇਸ਼ ਖਾਨੋਲਕਰ, ਇੱਕ ਆਰਕੀਟੈਕਟ।
ਮੇਧਾ ਖਾਨੋਲਕਰ ਨੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਤੋਂ ਸੋਸ਼ਲ ਵਰਕ ਵਿੱਚ ਐਮਏ ਦੀ ਡਿਗਰੀ ਪ੍ਰਾਪਤ ਕੀਤੀ। ਉਸਦਾ ਵਿਆਹ ਸੱਤ ਸਾਲ ਚੱਲਿਆ (ਇਸ ਲਈ ਉਸਦਾ ਉਪਨਾਮ ਪਾਟਕਰ) ਪਰ ਵਿਆਹ ਤਲਾਕ ਵਿੱਚ ਖਤਮ ਹੋ ਗਿਆ। [11]
Remove ads
ਸਿੱਖਿਆ
ਮੇਧਾ ਪਾਟਕਰ ਨੇ "ਰੁਈਆ ਕਾਲਜ" ਤੋਂ ਬੀ.ਐਸ.ਸੀ.ਅਤੇ ਟਾਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਿਜ਼ ਤੋਂ ਸੋਸ਼ਲ ਵਰਕ ਵਿਸ਼ੇ ਵਿੱਚ ਐਮ.ਏ. ਕੀਤੀ। ਐਮ.ਏ. ਕਰਨ ਤੋਂ ਬਾਅਦ ਉਸ ਨੇ ਪੰਜ ਵਰ੍ਹੇ ਸਵੈ-ਇੱਛਾ ਨਾਲ ਬੰਬਈ ਦੇ ਝੁੱਗੀ-ਝੌਂਪੜੀ ਵਾਸੀਆਂ ਲਈ ਸਮਾਜ ਭਲਾਈ ਦੇ ਕਾਰਜ ਕਰਨ ਵਾਲੀਆਂ ਸੰਸਥਾਵਾਂ ਵਿੱਚ ਸਰਗਰਮ ਰਹੀ ਅਤੇ ਦੋ ਵਰ੍ਹੇ ਉੱਤਰ-ਪੂਰਬੀ ਗੁਜਰਾਤ ਦੇ ਕਬੀਲਿਆਂ ਲਈ ਕੰਮ ਕੀਤਾ।
ਇੱਕ ਕਾਰਕੁਨ ਵਜੋਂ ਕਰੀਅਰ
ਮੇਧਾ ਪਾਟਕਰ ਨੇ ਮੁੰਬਈ ਦੀਆਂ ਝੁੱਗੀਆਂ-ਝੌਂਪੜੀਆਂ ਵਿੱਚ 5 ਸਾਲ ਅਤੇ ਗੁਜਰਾਤ ਦੇ ਉੱਤਰ-ਪੂਰਬੀ ਜ਼ਿਲ੍ਹਿਆਂ ਦੇ ਆਦਿਵਾਸੀ ਜ਼ਿਲ੍ਹਿਆਂ ਵਿੱਚ ਸਵੈ-ਇੱਛਾ ਨਾਲ ਤਿੰਨ ਸਾਲ ਕੰਮ ਕੀਤਾ। ਉਸਨੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਵਿੱਚ ਫੈਕਲਟੀ ਦੀ ਮੈਂਬਰ ਵਜੋਂ ਕੰਮ ਕੀਤਾ ਪਰ ਫੀਲਡ ਵਰਕ ਕਰਨ ਲਈ ਆਪਣਾ ਅਹੁਦਾ ਛੱਡ ਦਿੱਤਾ। ਉਹ ਟੀਆਈਐਸਐਸ ਵਿੱਚ ਪੀਐਚ.ਡੀ. ਸਕਾਲਰ ਸੀ, ਅਰਥ ਸ਼ਾਸਤਰ ਵਿਕਾਸ ਅਤੇ ਰਵਾਇਤੀ ਸਮਾਜਾਂ 'ਤੇ ਇਸਦੇ ਪ੍ਰਭਾਵ ਦਾ ਅਧਿਐਨ ਕਰ ਰਹੀ ਸੀ। ਐਮ.ਫਿਲ. ਪੱਧਰ ਤੱਕ ਕੰਮ ਕਰਨ ਤੋਂ ਬਾਅਦ ਉਸਨੇ ਆਪਣੀ ਅਧੂਰੀ ਪੀਐਚ.ਡੀ. ਛੱਡ ਦਿੱਤੀ ਜਦੋਂ ਉਹ ਤਿੰਨ ਰਾਜਾਂ ਵਿੱਚ ਫੈਲੀ ਨਰਮਦਾ ਘਾਟੀ ਵਿੱਚ ਆਦਿਵਾਸੀ ਅਤੇ ਕਿਸਾਨ ਭਾਈਚਾਰਿਆਂ ਨਾਲ ਆਪਣੇ ਕੰਮ ਵਿੱਚ ਡੁੱਬ ਗਈ।
ਨਰਮਦਾ ਬਚਾਉ ਅੰਦੋਲਨ
ਮੇਧਾ ਪਾਟਕਰ ਨੇ ਨਰਮਦਾ ਬਚਾਉ ਅੰਦੋਲਨ ਅਧੀਨ ਨਰਮਦਾ ਘਾਟੀ ਦੇ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਤੋਂ ਲੋਕਾਂ ਨੂੰ ਜਾਗਰੂਕ ਕਰਾਇਆ। ਇਸਨੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਅਤੇ ਖੇਤੀ ਯੋਗ ਉਪਜਾਊ ਭੂਮੀ ਦੇ ਨੁਕਸਾਨ ਨੂੰ ਰੋਕਣ ਲਈ ਗੁਜਰਾਤ ਸਰਕਾਰ ਵਿਰੁੱਧ ਝੰਡਾ ਚੁੱਕਿਆ। ਸਕੂਲੀ ਵਿਦਿਆਰਥੀਆਂ ਅਤੇ ਆਮ ਲੋਕਾਂ ਵਿੱਚ ਉਹ "ਮੇਧਾ ਤਾਈ" ਅਤੇ "ਮੇਧਾ ਦੀਦੀ" ਵਜੋਂ ਜਾਣੀ ਜਾਣ ਲੱਗੀ। ਭਾਰਤ ਦੇ ਬਹੁਤ ਸਾਰੇ ਕਿਸਾਨ, ਕਬੀਲੇ, ਦਲਿਤ, ਔਰਤਾਂ ਅਤੇ ਕਾਮੇ ਐਨ.ਬੀ.ਏ. ਦੇ ਹੱਕ ਵਿੱਚ ਖੜ੍ਹੇ ਹੋ ਗਏ। ਚੰਦਰਮਾ ਤੇ ਤਾਰਿਆਂ ਦੀ ਰੌਸ਼ਨੀ ਵੇਲੇ ਵੀ ਮੇਧਾ ਪਾਟੇਕਰ ਹੱਥ ਵਿੱਚ ਲਾਲਟੈਨ ਫੜੀ, ਪੈਰੀਂ ਫਲੀਟ ਜੁੱਤੇ ਪਾਈ, ਪਹਾੜਾਂ ਦੇ ਨਾਲ ਨਾਲ ਭੀੜੇ ਰਸਤਿਆਂ ’ਤੇ ਬੈਨਰ ਤੇ ਪੈਂਫਲਿਟ ਲੈ ਕੇ ਧਰਤੀ ਨੂੰ ਬਚਾਉਣ ਦਾ ਪ੍ਰਚਾਰ ਕਾਰਜ ਕਰਦਿਆਂ ਆਪਣੀ ਜ਼ਿੰਦਗੀ ਦਾ ਸਫ਼ਰ ਤੈਅ ਕਰਦੀ ਜਾਂਦੀ। ਇਹ ਅਹਿੰਸਾਵਾਦੀ ਹੈ ਜਿਸਨੇ ਨਰਮਦਾ ਦੇ ਕੰਢਿਆਂ ’ਤੇ ਅਨੇਕ ਵਾਰ ਲੰਮਾ ਸਮਾਂ ਵਰਤ (1991, 1993, 1994) ਰੱਖੇ ਤੇ ਮਾਨਸੂਨ ਸੱਤਿਆਗ੍ਰਹਿ ਚਲਾਏ।
NBA 1992 ਤੋਂ ਜੀਵਨ ਸ਼ਾਲਾ- ਜੀਵਨ ਦੇ ਸਕੂਲ ਚਲਾ ਰਿਹਾ ਹੈ। [14] NBA ਨੇ ਇੱਕ ਮਾਈਕ੍ਰੋ-ਹਾਈਡ੍ਰੋ ਪ੍ਰੋਜੈਕਟਾਂ ਦੀ ਸਫਲਤਾਪੂਰਵਕ ਸਥਾਪਨਾ ਅਤੇ ਪ੍ਰਬੰਧਨ ਵੀ ਕੀਤਾ ਜੋ ਨਰਮਦਾ ਘਾਟੀ ਵਿੱਚ ਹੜ੍ਹ ਕਾਰਨ ਡੁੱਬ ਗਏ ਸਨ। [14]
ਆਲੋਚਕਾਂ ਦਾ ਤਰਕ ਹੈ ਕਿ ਡੈਮ ਦੇ ਫਾਇਦਿਆਂ ਵਿੱਚ ਪੀਣ ਵਾਲੇ ਪਾਣੀ, ਬਿਜਲੀ ਉਤਪਾਦਨ ਅਤੇ ਸਿੰਚਾਈ ਸਹੂਲਤਾਂ ਦੀ ਵਿਵਸਥਾ ਸ਼ਾਮਲ ਹੈ। ਹਾਲਾਂਕਿ, ਇਹ ਮੰਨਿਆ ਜਾਂਦਾ ਹੈ ਕਿ NBA ਕਾਰਕੁਨਾਂ ਦੀ ਅਗਵਾਈ ਵਾਲੀ ਮੁਹਿੰਮ ਨੇ ਪ੍ਰੋਜੈਕਟ ਨੂੰ ਪੂਰਾ ਹੋਣ ਤੋਂ ਰੋਕ ਦਿੱਤਾ ਹੈ, ਅਤੇ NBA ਸਮਰਥਕਾਂ ਨੇ ਸਥਾਨਕ ਲੋਕਾਂ 'ਤੇ ਹਮਲਾ ਕੀਤਾ ਹੈ ਜਿਨ੍ਹਾਂ ਨੇ ਹਿੱਲਣ ਲਈ ਮੁਆਵਜ਼ਾ ਸਵੀਕਾਰ ਕੀਤਾ ਸੀ। [15] ਦੂਜਿਆਂ ਨੇ ਦਲੀਲ ਦਿੱਤੀ ਹੈ ਕਿ ਨਰਮਦਾ ਡੈਮ ਦੇ ਪ੍ਰਦਰਸ਼ਨਕਾਰੀ ਵਾਤਾਵਰਣ ਕੱਟੜਪੰਥੀਆਂ ਤੋਂ ਥੋੜ੍ਹਾ ਵੱਧ ਹਨ, ਜੋ ਖੇਤਰ ਦੇ ਵਿਕਾਸ ਨੂੰ ਰੋਕਣ ਲਈ ਸੂਡੋ-ਵਿਗਿਆਨਕ ਐਜਿਟਪ੍ਰੌਪ ਦੀ ਵਰਤੋਂ ਕਰਦੇ ਹਨ ਅਤੇ ਇਹ ਡੈਮ ਭਾਰਤ ਦੇ ਲੱਖਾਂ ਗਰੀਬਾਂ ਨੂੰ ਖੇਤੀਬਾੜੀ ਲਾਭ ਪ੍ਰਦਾਨ ਕਰੇਗਾ। [16] NBA ਕਾਰਕੁਨਾਂ ਦੇ ਹਿੰਸਕ ਹੋਣ ਅਤੇ ਨਰਮਦਾ ਘਾਟੀ ਵਿਕਾਸ ਅਥਾਰਟੀ (NVDA) ਦੇ ਪੁਨਰਵਾਸ ਅਧਿਕਾਰੀ 'ਤੇ ਹਮਲਾ ਕਰਨ ਦੇ ਵੀ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਠੇਕੇਦਾਰ ਦੀ ਮਸ਼ੀਨਰੀ ਨੂੰ ਨੁਕਸਾਨ ਪਹੁੰਚਿਆ। [17]
NBA 'ਤੇ ਡੈਮ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਜ਼ਮੀਨ ਦੀ ਮਾਲਕੀ ਬਾਰੇ ਅਦਾਲਤ ਵਿੱਚ ਸਹੁੰ ਖਾ ਕੇ ਝੂਠ ਬੋਲਣ ਦਾ ਦੋਸ਼ ਲਗਾਇਆ ਗਿਆ ਹੈ। [18] ਸੁਪਰੀਮ ਕੋਰਟ ਨੇ ਸਮੂਹ ਦੇ ਖਿਲਾਫ ਝੂਠੀ ਗਵਾਹੀ ਦੇ ਦੋਸ਼ਾਂ 'ਤੇ ਵਿਚਾਰ ਕੀਤਾ ਹੈ।[19]
Remove ads
ਭੁੱਖ ਹੜਤਾਲ
ਸੱਤਾ ਅਧਿਕਾਰੀਆਂ ਵੱਲੋਂ ਨਰਮਦਾ ਡੈਮ ਨੂੰ ਹੋਰ ਉੱਚਾ ਚੁੱਕਣ ਲਈ ਕੀਤੇ ਫੈਸਲੇ ਦੇ ਵਿਰੋਧ ਵਿੱਚ ਮੇਧਾ 26 ਮਾਰਚ, 2006 ਤੋਂ ਭੁੱਖ ਹੜਤਾਲ ’ਤੇ ਬੈਠ ਗਈ। ਉਸ ਦੀ ਇਹ ਹੜਤਾਲ ਵੀਹ ਦਿਨਾਂ ਦੇ ਲੰਮੇ ਸਮੇਂ ਲਈ ਚੱਲੀ। ਉਸ ਦੀ ਸੋਚ ਹੈ ਕਿ ਬਿਜਲੀ ਪੈਦਾ ਕਰਨ ਲਈ ਡੈਮ ਬਣਾਉਣ ਦੀ ਥਾਂ ਹੋਰ ਸਾਧਨ ਪੈਦਾ ਕੀਤੇ ਜਾਣੇ ਚਾਹੀਦੇ ਹਨ। ਉਸ ਨੂੰ ਕਈ ਵਾਰ ਪੁਲੀਸ ਦਾ ਤਸ਼ੱਦਦ ਸਹਿਣਾ ਪਿਆ। ਉਸ ਨੇ ਅਨੇਕ ਵਾਰ ਜੇਲ੍ਹ ਜਾ ਕੇ ਸਰਕਾਰੀ ਅਫ਼ਸਰਾਂ ’ਤੇ ਜਿੱਤ ਪ੍ਰਾਪਤ ਕੀਤੀ।
ਦੋਸ਼
ਮੱਧ ਪ੍ਰਦੇਸ਼ ਸਰਕਾਰ ਨੇ ਨਰਮਦਾ ਬਚਾਉ ਅੰਦੋਲਨ ’ਤੇ ਵਿਦੇਸ਼ੀ ਖ਼ਜ਼ਾਨਾ ਪ੍ਰਾਪਤ ਕਰਕੇ ਉਸ ਦੀ ਅਸਪਸ਼ਟ ਮਨੋਰਥਾਂ ਲਈ ਵਰਤੋਂ ਕਰਨ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਅੰਦੋਲਨਕਾਰੀਆਂ ਵੱਲੋਂ ਲੋਕਾਂ ਦੇ ਮੁੜ-ਵਸੇਬੇ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾਈ ਜਾ ਰਹੀ ਹੈ। ਅਸਲ ਵਿੱਚ ਉਸ ਦੇ ਕਾਰਜ ਵਿਸ਼ਵ ਅਤੇ ਆਜ਼ਾਦ ਭਾਰਤ ਦੇ ਲੋਕਾਂ ਨੂੰ ਕੁਦਰਤੀ ਸਾਧਨਾਂ, ਮਨੁੱਖੀ ਹੱਕਾਂ, ਵਾਤਾਵਰਣ ਅਤੇ ਵਿਕਾਸ ਕਾਰਜਾਂ ਬਾਰੇ ਮੁੜ ਸੋਚਣ ਲਈ ਹੋਕਾ ਦਿੰਦੇ ਹਨ।
ਰੇਵਾ ਜੀਵਨਸ਼ਾਲਾ
ਰੇਵਾ ਜੀਵਨਸ਼ਾਲਾ ਅਧੀਨ 9 ਰਿਹਾਇਸ਼ੀ ਅਤੇ ਚਾਰ ਡੇ-ਸਕੂਲ ਚੱਲ ਰਹੇ ਹਨ। ਇਨ੍ਹਾਂ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਰਾਜ ਅਤੇ ਸਥਾਨਕ ਪਾਠਕ੍ਰਮ ਨੂੰ ਸਥਾਨਕ ਲੋਕਾਂ ਦੀ ਭਾਸ਼ਾ ਵਿੱਚ ਹੀ ਪੜ੍ਹਾਇਆ ਜਾ ਰਿਹਾ ਹੈ। ਮੇਧਾ ਪਾਟੇਕਰ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨਾਲ ਰਲ ਕੇ ਕਾਰਜ ਕੀਤੇ, ਕਬੀਲਿਆਂ ਦੇ ਬੱਚਿਆਂ ਨੂੰ ਸਿੱਖਿਆ ਉਪਲਬਧ ਕਰਾਈ।
ਅੰਤਰਰਾਸ਼ਟਰੀ ਕੰਮ
ਮੇਧਾ ਪਾਟਕਰ ਨੇ ਡੈਮਾਂ ਲਈ ਵਿਸ਼ਵ ਪੱਧਰ ਦੇ ਬਣੇ ਪਹਿਲੇ ਆਜ਼ਾਦ ਕਮਿਸ਼ਨ ਦੀ ਕਮਿਸ਼ਨਰ ਵਜੋਂ ਸੇਵਾ ਨਿਭਾਈ ਹੈ। ਉਹ 150 ਲੋਕ ਲਹਿਰਾਂ ਦੇ ਕੌਮੀ ਗੱਠਜੋੜ ਦੀ ਕਨਵੀਨਰ ਹੈ।
ਰਾਜਨੀਤਿਕ ਮੇਲ
ਇਸਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ ਅਤੇ ਪਾਰਟੀ ਨੇ 16 ਫਰਵਰੀ 2014 ਨੂੰ ਇਸਨੂੰ ਉੱਤਰ ਪੂਰਬ ਮੁੰਬਈ ਤੋਂ 2014 ਸੰਸਦ ਚੋਣ ਲਈ ਲੜਾਉਣ ਦਾ ਐਲਾਨ ਕੀਤਾ ਗਿਆ।
ਸਨਮਾਨ
ਸਮਾਜਿਕ ਕਾਰਜਕਰਤਾ, ਵਾਤਾਵਰਣ ਪ੍ਰੇਮੀ ਅਤੇ ਮਾਨਵੀ ਅਧਿਕਾਰਾਂ ਦੀ ਪ੍ਰਤਿਪਾਲਕ ਹੋਣ ਕਰਕੇ ਮੇਧਾ ਨੂੰ ਦੀਨਾ ਨਾਥ ਮੰਗੇਸ਼ਕਰ, ਮਹਾਤਮਾ ਫੂਲੇ, ਗੋਲਡਮੈਨ ਵਾਤਾਵਰਨ, ਰਾਈਟ ਲਿਵਲੀਹੁਡ, ਗਰੀਨ ਰਿਬਨ (ਬੀ.ਬੀ.ਸੀ. ਵੱਲੋਂ) ਅਤੇ ਨੈਸ਼ਨਲ ਹਿਊਮਨ ਰਾਈਟਸ ਸਨਮਾਨ ਪ੍ਰਾਪਤ ਹੋ ਚੁੱਕੇ ਹਨ।
ਹਵਾਲੇ
Wikiwand - on
Seamless Wikipedia browsing. On steroids.
Remove ads