ਮੇਰਾ ਨਾਮ ਜੋਕਰ
From Wikipedia, the free encyclopedia
Remove ads
ਮੇਰਾ ਨਾਮ ਜੋਕਰ 1970 ਵਿੱਚ ਬਣੀ ਹਿੰਦੀ ਫ਼ਿਲਮ ਹੈ। ਇਸ ਦਾ ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਹੈ ਅਤੇ ਉਸੇ ਨੇ ਮੁੱਖ ਭੂਮਿਕਾ ਨਿਭਾਈ ਹੈ।
Remove ads
ਕਹਾਣੀ
ਇਹ ਰਾਜੂ (ਰਾਜ ਕਪੂਰ) ਦੀ ਕਹਾਣੀ ਹੈ ਜਿਸਦਾ ਬਾਪ ਸਰਕਸ ਦੀ ਦੁਨੀਆਂ ਦਾ ਮਸ਼ਹੂਰ ਅਦਾਕਾਰ ਸੀ ਪਰ ਕਲਾ ਬਾਜੀ ਕਾ ਸਟੰਟ ਦਿਖਾਉਂਦੇ ਵਕਤ ਹੋਏ ਹਾਦਸੇ ਵਿੱਚ ਉਸ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਾਵਜੂਦ ਰਾਜੂ ਦਾ ਝਕਾਊ ਸ਼ੁਰੂ ਤੋਂ ਹੀ ਸਰਕਸ ਵੱਲ ਹੋ ਜਾਂਦਾ ਹੈ। ਇਸ ਫ਼ਿਲਮ ਵਿੱਚ ਰਾਜੂ ਦੇ ਜਵਾਨ ਹੋਣ ਤੋਂ ਲੈਕੇ ਉਸ ਦੇ ਆਖ਼ਰੀ ਦਿਨ ਤੱਕ ਕੀ ਇੰਤਹਾਈ ਜਜ਼ਬਾਤੀ ਕਹਾਣੀ ਹੈ। ਇਹ ਤਿੰਨ ਹਿੱਸਿਆਂ ਵਿੱਚ ਵੰਡੀ ਹੋਈ ਹੈ।
ਪਹਿਲਾ ਹਿੱਸਾ ਰਾਜੂ ਮੁੰਡੇ ਦੀ ਕਹਾਣੀ ਹੈ ਜੋ ਆਪਣੀ ਟੀਚਰ ਮੇਰੀ (ਸੇਮੀ ਗਰੇਵਾਲ) ਨੂੰ ਚਾਹੁੰਦਾ ਹੈ। ਇਸੇ ਉਮਰ ਚ ਰਾਜੂ ਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਉਹ ਦੂਸਰੀਆਂ ਨੂੰ ਖ਼ੁਸ਼ੀ ਦੇਣ ਲਈ ਪੈਦਾ ਹੋਇਆ ਹੈ ਚਾਹੇ ਉਸ ਦੇ ਆਪਣੇ ਦਿਲ ਤੇ ਜੋ ਭੀ ਗੁਜ਼ਰੇ। ਫਿਰ ਨੌਜਵਾਨ ਰਾਜੂ ਦੀ ਕਹਾਣੀ ਸ਼ੁਰੂ ਹੁੰਦੀ ਹੈ ਜੋ ਜੈਮਿਨੀ ਸਰਕਸ ਵਿੱਚ ਇੱਕ ਜੋਕਰ ਹੈ। ਇਹ ਸਰਕਸ ਮਹਿੰਦਰ ਸਿੰਘ (ਧਰਮਿੰਦਰ) ਦੀ ਹੈ।
ਇਥੇ ਰਾਜੂ ਦੀ ਮੁਲਾਕਾਤ ਇੱਕ ਰੂਸੀ ਆਰਟਿਸਟ ਮੁਰੈਨਾ (ਕਿਸੇਨੀਆ) ਨਾਲ ਹੁੰਦੀ ਹੈ। ਰਾਜੂ ਅਤੇ ਮੁਰੈਨਾ ਦਰਮਿਆਨ ਜ਼ਬਾਨ ਦੀ ਰੁਕਾਵਟ ਤਾਂ ਹੈ ਫਿਰ ਭੀ ਰਾਜੂ ਆਪਣੇ ਦਿਲ ਦੀ ਆਵਾਜ਼ ਮੁਰੈਨਾ ਤੱਕ ਪਹੁੰਚਾ ਦਿੰਦਾ ਹੈ। ਆਖ਼ਿਰ ਉਹ ਦਿਨ ਆਉਂਦਾ ਹੈ ਜਦੋਂ ਸਰਕਸ ਖ਼ਤਮ ਹੋਣ ਦੇ ਬਾਦ ਮੁਰੈਨਾ ਵਾਪਸ ਰੂਸ ਚਲੀ ਜਾਂਦੀ ਹੈ। ਰਾਜੂ ਦਾ ਦਿਲ ਇੱਕ ਬਾਰ ਫਿਰ ਟੁੱਟ ਜਾਂਦਾ ਹੈ।
ਕਹਾਣੀ ਦੇ ਆਖ਼ਰੀ ਹਿੱਸੇ ਚ ਰਾਜੂ ਮੀਨਾ (ਪਦਮਨੀ) ਨੂੰ ਮਿਲਦਾ ਹੈ। ਮੀਨਾ ਰਾਜੂ ਨਾਲ ਲੜਕੇ ਦੀ ਸ਼ਕਲ ਵਿੱਚ ਰਹਿੰਦੀ ਹੈ ਅਤੇ ਦੋਨੋਂ ਗਲੀਆਂ ਵਿੱਚ ਨਾਚ ਤਮਾਸ਼ਾ ਦਿਖਾ ਕੇ ਗੁਜ਼ਾਰਾ ਕਰਦੇ ਹਨ। ਇੱਕ ਦਿਨ ਰਾਜੂ ਸਾਮ੍ਹਣੇ ਮੀਨਾ ਦੀ ਹਕੀਕਤ ਖੁੱਲ੍ਹ ਜਾਂਦੀ ਹੈ। ਇਸ ਬਾਦ ਉਹ ਮੀਨਾ ਨਾਲ ਲਗਾਉ ਮਹਿਸੂਸ ਕਰਨ ਲਗਦਾ ਹੈ। ਇਸ ਦੌਰਾਨ ਮੀਨਾ ਨੂੰ ਸੁਪਰ ਸਟਾਰ ਰਾਜਿੰਦਰ ਕੁਮਾਰ ਦੀ ਇੱਕ ਫ਼ਿਲਮ ਵਿੱਚ ਰੋਲ ਮਿਲ ਜਾਂਦਾ ਹੈ ਜਿਸ ਦੇ ਬਾਦ ਉਹ ਪਿੱਛੇ ਮੁੜ ਕੇ ਨਹੀਂ ਦੇਖਦੀ। ਰਾਜੂ ਫਿਰ ਇਕੱਲਾ ਰਹੀ ਜਾਂਦਾ ਹੈ ਅਤੇ ਉਸ ਦੇ ਹਥ ਵਿੱਚ ਉਹੀ ਪੁਰਾਣੀ ਮਹਿਬੂਬ ਕਲਾਊਨ ਡੌਲ ਹੈ, ਜੋ ਉਸ ਦੇ ਭੋਲੇ ਦਿਲ ਦਾ ਪ੍ਰਤੀਕ ਹੈ।
Remove ads
ਕਲਾਕਾਰ
- ਰਾਜ ਕਪੂਰ - ਰਾਜੂ (ਜੋਕਰ)
- ਮਨੋਜ ਕੁਮਾਰ - ਡੇਵਿਡ
- ਸਿਮੀ ਗਰੇਵਾਲ - ਮਰੀਅਮ
- ਰਿਸ਼ੀ ਕਪੂਰ - ਯੰਗ ਰਾਜੂ
- ਧਰਮਿੰਦਰ - ਮਹਿੰਦਰ
- ਦਾਰਾ ਸਿੰਘ - ਸ਼ੇਰ ਸਿੰਘ
- ਕਸੇਨੀਆ ਰਿਆਬਿਨਕੀਨਾ - ਮਰੀਨਾ
- ਪਦਮਿਨੀ - ਮੀਨਾ
- ਰਾਜਿੰਦਰ ਕੁਮਾਰ - ਆਪਣੇ ਆਪ
- ਅਚਲਾ ਸੱਚਦੇਵ - ਰਾਜੂ ਦੇ ਮਾਤਾ
- ਐਡਵਰਡ ਸਜੇਰੇਦਾ - ਸੋਵੀਅਤ ਰਾਜ ਸਰਕਸ ਦੇ ਮੈਂਬਰ
ਬਾਹਰਲੇ ਲਿੰਕ
ਇਹ ਵੀ ਵੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads