ਮੇਰਾ ਨਾਮ ਯੂਸਫ਼ ਹੈ

From Wikipedia, the free encyclopedia

ਮੇਰਾ ਨਾਮ ਯੂਸਫ਼ ਹੈ
Remove ads

ਮੇਰਾ ਨਾਮ ਯੂਸਫ਼ ਹੈ (Urdu: میرا نام یوسف ہے) (ਪਹਿਲਾ ਨਾਂ- ਜੂਲੈਖਾਂ ਬਿਨ ਯੂਸਫ਼)[1], ਇੱਕ ਪਾਕਿਸਤਾਨੀ ਟੀਵੀ ਡਰਾਮਾ ਹੈ ਜੋ 6 ਮਾਰਚ 2015 ਤੋਂ ਹਰ ਸ਼ੁੱਕਰਵਾਰ ਰਾਤ 8 ਵਜੇ ਪਾਕਿਸਤਾਨੀ ਟੀਵੀ ਚੈਨਲ ਏ-ਪਲਸ ਇੰਟਰਟੇਨਮੈਂਟ ਉੱਪਰ ਪ੍ਰਸਾਰਿਤ ਹੋ ਰਿਹਾ ਹੈ।[2] ਇਹ ਜਾਮੀ ਦੇ ਇੱਕ ਕਿੱਸੇ ਜੂਲੈਖਾਂ ਬਿਨ ਯੂਸਫ਼ ਉੱਪਰ ਆਧਾਰਿਤ ਹੈ ਅਤੇ ਇਸਨੂੰ ਖ਼ਲੀਲ-ਉਰ-ਰਹਿਮਾਨ ਕ਼ਮਰ ਨੇ ਲਿਖਿਆ ਹੈ। ਇਸ ਡਰਾਮੇ ਦੇ ਸ਼ੁਰੂਆਤੀ ਕੜੀਆਂ ਤੋਂ ਇਸਦੀ ਵੱਡੀ ਸਫਲਤਾ ਦੀ ਉਮੀਦ ਲਗਾਈ ਜਾ ਰਹੀ ਹੈ।[3]

ਵਿਸ਼ੇਸ਼ ਤੱਥ ਮੇਰਾ ਨਾਮ ਯੂਸਫ਼ ਹੈ, ਸ਼ੈਲੀ ...
Remove ads

ਪਲਾਟ

ਯੂਸਫ਼ ਕਾਹਲੀ-ਕਾਹਲੀ ਵਿੱਚ ਟ੍ਰੇਨ ਦੇ ਰਿਜ਼ਰਵ ਡੱਬੇ ਵਿੱਚ ਚੜ੍ਹ ਜਾਂਦਾ ਹੈ। ਬਾਅਦ ਵਿੱਚ ਉਸਨੂੰ ਪਤਾ ਲੱਗਦਾ ਹੈ ਕਿ ਉਹ ਪੂਰਾ ਡੱਬਾ ਇੱਕ ਪਰਿਵਾਰ ਨੇ ਬੁੱਕ ਕਰਵਾਇਆ ਹੁੰਦਾ ਹੈ ਅਤੇ ਉਸ ਵਿੱਚ ਸਾਰੇ ਬਰਾਤੀ ਹੀ ਹੁੰਦੇ ਹਨ। ਇੱਕ ਬੰਦਾ ਉਸਨੂੰ ਰੋਕ ਲੈਂਦਾ ਹੈ ਅਤੇ ਉਸਨੂੰ ਕੁੜੀਆਂ ਦੇਖਣ ਦੇ ਬਹਾਨੇ ਗੱਡੀ ਵਿੱਚ ਚੜ੍ਹਿਆ ਸਮਝ ਲੈਂਦਾ ਹੈ। ਉਹ ਯੂਸਫ਼ ਨੂੰ ਇੱਕ ਕੋਨੇ ਵਿੱਚ ਚੁਪਚਾਪ ਖੜ੍ਹਨ ਨੂੰ ਕਹਿੰਦਾ ਹੈ ਅਤੇ ਉਸ ਉੱਪਰ ਤੇਜ਼ ਨਜ਼ਰ ਰੱਖਦਾ ਹੈ। ਗੱਡੀ ਵਿੱਚ ਯੂਸਫ਼ ਦੀ ਨਜ਼ਰ ਇੱਕ ਬਹੁਤ ਸੋਹਣੀ ਕੁੜੀ ਉੱਪਰ ਪੈਂਦੀ ਹੈ ਜੋ ਯੂਸਫ਼ ਨੂੰ ਬੇਚੈਨ ਕਰ ਦਿੰਦੀ ਹੈ। ਸਾਰੇ ਇੱਕ ਲੰਮੇ ਸਫਰ ਵਿੱਚ ਹਨ। ਇਸ ਲਈ ਸਾਰੇ ਵਾਰੋ-ਵਾਰੀ ਉੱਪਰਲੀ ਸੀਟ ਉੱਪਰ ਜਾ ਸੌਂ ਵੀ ਜਾਂਦੇ ਹਨ। ਉਸ ਕੁੜੀ ਦੀ ਸਾਥਣ ਉਸਨੂੰ ਆਖਦੀ ਹੈ ਕਿ ਜੇ ਉਸਨੂੰ ਨੀਂਦ ਆ ਰਹੀ ਹੈ ਤਾਂ ਉਹ ਵੀ ਕੁਝ ਦੇਰ ਸੌਂ ਜਾਵੇ। ਯੂਸਫ਼ ਨੂੰ ਉਸਦਾ ਨਾਂ ਪਤਾ ਚੱਲ ਜਾਂਦਾ ਹੈ - ਜ਼ੁਲੈਖਾਂ। ਹੁਣ ਉਹ ਹੋਰ ਬੇਚੈਨ ਹੋ ਜਾਂਦਾ ਹੈ। ਦਿਮਾਗ ਵਿੱਚ ਆਉਂਦੀ ਯੂਸਫ਼-ਜ਼ੁਲੈਖਾਂ ਦੀ ਕਹਾਣੀ ਉਸਦੇ ਮਨ ਵਿੱਚ ਉਸ ਕੁੜੀ ਲਈ ਖਿੱਚ ਪੈਦਾ ਕਰ ਦਿੰਦੀ ਹੈ। ਜਦ ਯੂਸਫ਼ ਗੱਡੀ'ਚੋਂ ਹੇਠਾਂ ਉੱਤਰਦਾ ਹੈ ਤਾਂ ਉਹ ਕੁੜੀ ਵੀ ਕੁਝ ਖਰੀਦਣ ਲਈ ਬਾਹਰ ਆਉਂਦੀ ਹੈ। ਯੂਸਫ਼ ਉਸਨੂੰ ਪੁੱਛਦਾ ਹੈ, ਆਪਕਾ ਨਾਂ ਜ਼ੁਲੈਖਾਂ ਹੈ? ਉਹ ਨਹੀਂ ਆਖ ਉਥੋਂ ਤੁਰ ਜਾਂਦੀ ਹੈ। ਯੂਸਫ਼ ਖੁਦ ਦੇ ਪੁੱਛੇ ਸੁਆਲ ਵਿੱਚ ਈ ਗੁਆਚ ਜਾਂਦਾ ਹੈ। ਜ਼ੁਲੈਖਾਂ ਦਾ ਪਿਤਾ ਨੂਰ ਮੁਹੰਮਦ ਇੱਕ ਮੌਲਵੀ ਹੈ ਅਤੇ ਉਹ ਇੱਕ ਅੱਤ-ਦਕਿਆਨੂਸੀ ਬੰਦਾ ਹੈ। ਉਸਨੇ ਜ਼ੁਲੈਖਾਂ ਦਾ ਰਿਸ਼ਤਾ ਇਮਰਾਨ ਨਾਲ ਪੱਕਾ ਕਰ ਦਿੱਤਾ ਹੈ ਪਰ ਜ਼ੁਲੈਖਾਂ ਦੀ ਮਾਂ ਉਸਦਾ ਰਿਸ਼ਤਾ ਹਮਜ਼ਾ ਨਾਲ ਕਰਾਉਣਾ ਚਾਹੁੰਦੀ ਹੈ। ਜ਼ੁਲੈਖਾਂ ਦੋਹਾਂ'ਚੋਂ ਕਿਸੇ ਨਾਲ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ। ਇਸ ਲਈ ਉਹ ਪਿਤਾ ਨੂੰ ਇਨਕਾਰ ਕਰ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੀ ਮਰਜੀ ਨਾਲ ਹੀ ਵਿਆਹ ਕਰਵਾਏਗੀ।[4][5] ਯੂਸਫ਼ ਦੇ ਖਿਆਲਾਂ ਵਿੱਚ ਸਾਰਾ ਦਿਨ ਇੱਕੋ ਚਿਹਰਾ ਘੁੰਮਦਾ ਰਹਿੰਦਾ ਹੈ ਅਤੇ ਉਸਨੂੰ ਤਲਾਸ਼ਦਾ ਰਹਿੰਦਾ ਹੈ। ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਉਸਨੂੰ ਜ਼ੁਲੈਖਾਂ ਨਾਲ ਮੁਹੱਬਤ ਨਹੀਂ ਹੈ ਪਰ ਉਹ ਉਸਨੂੰ ਏਨਾ ਜਰੂਰ ਦੱਸਣਾ ਚਾਹੁੰਦਾ ਹੈ ਕਿ ਉਸਦਾ ਨਾਂ ਯੂਸਫ਼ ਹੈ ਅਤੇ ਉਹ ਇੱਕ ਦਿਨ ਦੱਸ ਦਿੰਦਾ ਹੈ। ਸਮੁੱਚਾ ਡਰਾਮਾ ਇਸੇ ਇਜ਼ਹਾਰ ਦੇ ਇਕਰਾਰ ਵਿੱਚ ਬਦਲਦਿਆਂ ਲੰਘਦਾ ਹੈ।[6] ਜ਼ੁਲੈਖਾਂ ਦਾ ਪਿਤਾ ਆਪਣੇ ਪਹਿਲੇ ਵਿਆਹ ਤੋਂ ਖੁਸ਼ ਨਹੀਂ ਸੀ ਅਤੇ ਇਸਲਈ ਉਹ ਦੂਜਾ ਵਿਆਹ ਕਰਾਉਣਾ ਚਾਹੁੰਦਾ ਸੀ। ਉਹ ਜ਼ੁਲੈਖਾਂ ਦਾ ਰਿਸ਼ਤਾ ਇਮਰਾਨ ਨਾਲ ਇਸ ਸਮਝੌਤੇ ਉੱਪਰ ਤਾ ਹੀਂ ਮੰਨਦਾ ਹੈ ਕਿਓਂਕੀ ਉਸਨੂੰ ਇਸ ਰਿਸ਼ਤੇ ਬਦਲੇ ਆਪਣੀ ਭੈਣ ਦੀ ਇੱਕ ਰਿਸ਼ਤੇਦਾਰ ਬੁਸ਼ਰਾ ਦੂਜੀ ਬੀਵੀ ਵਜੋਂ ਮਿਲਣੀ ਹੁੰਦੀ ਹੈ। ਮੌਲਵੀ ਇਹ ਗੱਲ ਆਪਣੇ ਘਰਦਿਆਂ ਤੋਂ ਲੁਕੌਂਦਾ ਹੈ। ਇਸੇ ਦੌਰਾਨ ਜ਼ੁਲੈਖਾਂ ਨੂੰ ਯੂਸਫ਼ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਉਸਨੂੰ ਉਸਦਾ ਨਿਕਾਹ ਰੁਕਵਾਉਣ ਨੂੰ ਕਹਿੰਦੀ ਹੈ। ਯੂਸਫ਼ ਅਤੇ ਉਸਦਾ ਦੋਸਤ ਇਮਰਾਨ ਨੂੰ ਅਗਵਾ ਕਰ ਲੈਂਦੇ ਹਨ ਅਤੇ ਬਾਅਦ ਵਿਚੋਂ ਛੱਡ ਦਿੰਦੇ ਹਨ। ਨਿਕਾਹ ਰੁਕ ਜਾਂਦਾ ਹੈ ਪਰ ਮੌਲਵੀ ਯੂਸਫ਼ ਨੂੰ ਪੁਲਿਸ ਕੋਲ ਫੜਾ ਦਿੰਦਾ ਹੈ ਅਤੇ ਉਥੇ ਉਹ ਯੂਸਫ਼ ਨੂੰ ਬਹੁਤ ਕੁੱਟਦੇ ਹਨ।[7] ਜ਼ੁਲੈਖਾਂ ਦਾ ਵਿਆਹ ਇਮਰਾਨ ਨਾਲ ਹੋ ਜਾਂਦਾ ਹੈ ਅਤੇ ਮੌਲਵੀ ਚੁੱਪ-ਚਪੀਤੇ ਬੁਸ਼ਰਾ ਨਾਲ ਨਿਕਾਹ ਕਰਾ ਲੈਂਦਾ ਹੈ। ਜਦੋਂ ਜ਼ੁਲੈਖਾਂ ਨੂੰ ਮੌਲਵੀ ਦੀ ਇਹ ਹਰਕਤ ਪਤਾ ਲੱਗਦੀ ਹੈ ਤਾਂ ਉਹ ਇਮਰਾਨ ਨੂੰ ਛੱਡ ਦਿੰਦੀ ਹੈ ਅਤੇ ਆਪਣੀ ਮਾਂ ਕੋਲ ਆ ਜਾਂਦੀ ਹੈ। ਜ਼ੁਲੈਖਾਂ ਦੀ ਮਾਂ ਮੌਲਵੀ ਤੋਂ ਤਲਾਕ ਲੈਂਦੀ ਹੈ ਅਤੇ ਸ਼ਹਿਰ ਛੱਡ ਦਿੰਦੀ ਹੈ। ਯੂਸਫ਼-ਜ਼ੁਲੈਖਾਂ ਇੱਕ ਦੂਜੇ ਤੋਂ ਦੂਰ ਦਿੰਦੇ ਹਨ। ਯੂਸਫ਼ ਘਰਦਿਆਂ ਦੇ ਬਹੁਤ ਜ਼ੋਰ ਦੇਣ ਉੱਪਰ ਮਦੀਹਾ ਨਾਲ ਵਿਆਹ ਲਈ ਮੰਨ ਜਾਂਦਾ ਹੈ ਪਰ ਉਹ ਅੰਦਰੋਂ ਹਾਲੇ ਵੀ ਜ਼ੁਲੈਖਾਂ ਨੂੰ ਹੀ ਚਾਹੁੰਦਾ ਹੈ। ਮਦੀਹਾ ਇਸ ਗੱਲ ਨੂੰ ਜਾਣ ਲੈਂਦੀ ਹੈ ਅਤੇ ਉਹ ਉਹਨਾਂ ਦੋਹਾਂ ਦਾ ਨਿਕਾਹ ਕਰਵਾ ਦਿੰਦੀ ਹੈ।

Remove ads

ਕਾਸਟ

ਹੋਰ ਵੇਖੋ

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads