ਮੋਮਿਨਾ ਮੁਸਤੇਹਸਨ

ਪਾਕਿਸਤਾਨੀ ਗਾਇਕਾ From Wikipedia, the free encyclopedia

Remove ads

ਮੋਮਿਨਾ ਮੁਸਤੇਹਸਨ (ਜਨਮ 5 ਸਤੰਬਰ 1992) ਇੱਕ ਪਾਕਿਸਤਾਨੀ ਗਾਇਕਾ ਅਤੇ ਗੀਤਕਾਰ ਹੈ। ਉਸਨੂੰ ਫ਼ਰਹਾਨ ਸਾਈਦ ਦੇ ਸਿੰਗਲ ਟਰੈਕ "ਪੀ ਜਾਊਂ" ਵਿੱਚ ਕੋ-ਸਿੰਗਰ ਹੋਣ ਅਤੇ ਗੀਤ ਨੂੰ ਲਿਖਣ ਕਰਕੇ ਮਹੱਤਤਾ ਮਿਲੀ ਸੀ[1] ਅਤੇ ਉਸਨੇ ਆਪਣਾ ਸਟੂਡੀਓ ਵਿੱਚ ਪਹਿਲਾ ਗੀਤ "ਸੱਜਣਾ" ਰਿਕਾਰਡ ਕਰਵਾਇਆ ਸੀ, ਇਹ ਗੀਤ "ਜੁਨੂਨ 20" ਐਲਬਮ ਦਾ ਹਿੱਸਾ ਸੀ।[2]

ਵਿਸ਼ੇਸ਼ ਤੱਥ ਮੋਮਿਨਾ ਮੁਸਤੇਹਸਨمومنہ مستحسن, ਜਨਮ ਦਾ ਨਾਮ ...

ਫਿਰ ਮੁਸਤੇਹਸਨ ਦੀ ਵਾਪਸੀ 2016 ਵਿੱਚ ਹੋਈ,[3] ਉਸਨੂੰ ਇਸ ਸਮੇਂ ਕੋਕ ਸਟੂਡੀਓ ਵਿੱਚ ਪਹਿਲੀ ਵਾਰ ਗਾਉਣ ਦਾ ਮੌਕਾ ਮਿਲਿਆ,[4][5] ਉਸਨੇ ਕੋਕ ਸਟੂਡੀਓ ਦੇ ਇਸ ਸੀਜ਼ਨ ਵਿੱਚ ਨੁਸਰਤ ਫ਼ਤਿਹ ਅਲੀ ਖ਼ਾਨ ਦੁਆਰਾ ਗਾਏ ਜਾ ਚੁੱਕੇ ਗੀਤ "ਆਫ਼ਰੀਨ ਆਫ਼ਰੀਨ" ਨੂੰ ਰਾਹਤ ਫ਼ਤਿਹ ਅਲੀ ਖ਼ਾਨ ਨਾਲ ਗਾਇਆ। ਇਹ ਗੀਤ ਬਹੁਤ ਮਸ਼ਹੂਰ ਹੋਇਆ ਅਤੇ ਇਸ ਗੀਤ ਨੇ ਹੀ ਮੋਮਿਨਾ ਨੂੰ ਵੱਡੀ ਗਿਣਤੀ ਵਿੱਚ ਦਰਸ਼ਕਾਂ ਸਾਹਮਣੇ ਲਿਆਂਦਾ।[1][6] ਇਹ ਗੀਤ ਕੋਕ ਸਟੂਡੀਓ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ।[7]

Remove ads

ਸ਼ੁਰੂਆਤੀ ਜ਼ਿੰਦਗੀ ਅਤੇ ਪਿਛੋਕਡ਼

ਮੁਸਤੇਹਸਨ ਦਾ ਜਨਮ 5 ਸਤੰਬਰ 1992 ਨੂੰ ਲਹੌਰ, ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਸੀ।[8] ਉਸਦੀ ਮਾਤਾ ਹੁਮਾ ਮੁਸਤੇਹਸਨ ਇੱਕ ਡਾਕਟਰ ਹੈ ਅਤੇ ਪਿਤਾ ਕਾਜ਼ਿਮ ਮੁਸਤੇਹਸਨ ਇੱਕ ਰਿਟਾਇਰ ਹੋਇਆ ਬ੍ਰਿਗੇਡੀਅਰ ਹੈ ਅਤੇ ਉਸਦੇ ਪਿਤਾ ਨੂੰ ਪਾਕਿਸਤਾਨੀ ਫ਼ੌਜ਼ ਵੱਲੋਂ ਸਿਤਾਰਾ-ਏ-ਇਮਤਿਆਜ਼ ਵੀ ਮਿਲ ਚੁੱਕਾ ਹੈ। ਮੋਮਿਨਾ ਦੇ ਦੋ ਭਰਾ ਹਨ; ਵੱਡਾ ਭਰਾ, ਹਾਸ਼ਿਮ ਮੁਸਤੇਹਸਨ ਇੱਕ ਡਾਕਟਰ ਹੈ ਅਤੇ ਛੋਟਾ ਭਰਾ, ਹੈਦਰ ਮੁਸਤੇਹਸਨ ਅਜੇ ਪਡ਼੍ਹਾਈ ਕਰ ਰਿਹਾ ਹੈ। ਇਹ ਪਰਿਵਾਰ ਨਾਸਾਊ ਕਾਉਂਟੀ, ਨਿਊ ਯਾਰਕ ਵਿੱਚ ਰਹਿੰਦਾ ਹੈ।

ਮੁਸਤੇਹਸਨ ਲਹੌਰ ਗ੍ਰਾਮਰ ਸਕੂਲ ਵਿੱਚ ਪਡ਼੍ਹਦੀ ਰਹੀ ਹੈ ਅਤੇ ਉਸ ਨੇ ਸਟੋਨੀ ਬਰੂਕ ਯੂਨੀਵਰਸਿਟੀ, ਨਿਊ ਯਾਰਕ ਤੋਂ 2016 ਵਿੱਚ ਗ੍ਰੈਜੂਏਸ਼ਨ ਕੀਤੀ ਹੈ। ਉਸਨੇ ਸੰਗੀਤ ਦੀ ਕੋਈ ਖ਼ਾਸ ਸਿਖਲਾਈ ਨਹੀਂ ਲਈ, ਸਗੋਂ ਉਸਨੇ ਆਪ ਹੀ ਗਾਉਣਾ ਸਿੱਖਿਆ ਹੈ।[9]

Remove ads

ਨਿੱਜੀ ਜ਼ਿੰਦਗੀ

ਸਤੰਬਰ 2016 ਵਿੱਚ ਮੁਸਤੇਹਸਨ ਨੇ ਆਪਣੇ ਟਵਿਟਰ ਖਾਤੇ 'ਤੇ ਅਲੀ ਨਕਵੀ ਨਾਲ ਆਪਣੀ ਇੰਗੇਜਮੈਂਟ ਬਾਰੇ ਕਹਿ ਦਿੱਤਾ ਸੀ। ਅਲੀ ਨਕਵੀ ਸੰਯੁਕਤ ਰਾਜ ਦੇ ਕੈਲੇਫ਼ੋਰਨੀਆ ਦੀ ਇੱਕ ਬੈਂਕ ਵਿੱਚ ਕੰਮ ਕਰਦਾ ਹੈ।[10][11][12][13] ਪਰ, ਇਹ ਰਿਸ਼ਤਾ 2017 ਦੇ ਸ਼ੁਰੂ ਤੱਕ ਹੀ ਨਿਭ ਸਕਿਆ।[14][15]

ਗੀਤ

ਸਾਊਂਡਟਰੈਕ

ਹੋਰ ਜਾਣਕਾਰੀ ਸਾਲ, ਗੀਤ ...

ਕੋਕ ਸਟੂਡੀਓ ਪਾਕਿਸਤਾਨ

ਹੋਰ ਜਾਣਕਾਰੀ ਸਾਲ, ਸੀਜਨ ...

ਸਿੰਗਲ

ਹੋਰ ਜਾਣਕਾਰੀ ਸਾਲ, ਗੀਤ ...

ਕਵਰ ਗੀਤ

  • "ਮੇਰੇ ਬਿਨਾ"
  • "ਦ ਬਲੋਅਰਜ਼ ਡੌਟਰ"
  • "ਹਰ ਜ਼ੁਲਮ"

ਗੀਤ

ਸਾਊਂਡਟਰੈਕ

ਹੋਰ ਜਾਣਕਾਰੀ ਸਾਲ, ਗੀਤ ...

ਕੋਕ ਸਟੂਡੀਓ ਪਾਕਿਸਤਾਨ

ਹੋਰ ਜਾਣਕਾਰੀ ਸਾਲ, ਸੀਜਨ ...

ਸਿੰਗਲ

ਹੋਰ ਜਾਣਕਾਰੀ ਸਾਲ, ਗੀਤ ...

ਕਵਰ ਗੀਤ

  • "ਮੇਰੇ ਬਿਨਾ"
  • "ਦ ਬਲੋਅਰਜ਼ ਡੌਟਰ"
  • "ਹਰ ਜ਼ੁਲਮ"
Remove ads

ਹਵਾਲੇ

ਬਾਹਰੀ ਕਡ਼ੀਆਂ

Loading related searches...

Wikiwand - on

Seamless Wikipedia browsing. On steroids.

Remove ads