ਮੋਲਦੋਵਾ

From Wikipedia, the free encyclopedia

ਮੋਲਦੋਵਾ
Remove ads

ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।

ਵਿਸ਼ੇਸ਼ ਤੱਥ Republic of MoldovaRepublica Moldova, ਰਾਜਧਾਨੀਅਤੇ ਸਭ ਤੋਂ ਵੱਡਾ ਸ਼ਹਿਰ ...

ਇਹ ਦੇਸ਼ ਇੱਕ-ਸੰਸਦੀ ਗਣਰਾਜ ਹੈ ਜਿਸ ਵਿੱਚ ਰਾਸ਼ਟਰ ਦਾ ਮੁਖੀ ਰਾਸ਼ਟਰਪਤੀ ਹੈ ਅਤੇ ਸਰਕਾਰ ਦਾ ਮੁਖੀ ਪ੍ਰਧਾਨ-ਮੰਤਰੀ ਹੈ। ਮੋਲਦੋਵਾ ਸੰਯੁਕਤ ਰਾਸ਼ਟਰ, ਯੂਰਪੀ ਕੌਂਸਲ, ਵਿਸ਼ਵ ਵਪਾਰ ਸੰਗਠਨ, ਯੂਰਪੀ ਸੁਰੱਖਿਆ ਅਤੇ ਸਹਿਯੋਗ ਸੰਗਠਨ, ਗੁਆਮ, ਅਜ਼ਾਦ ਮੁਲਕਾਂ ਦਾ ਰਾਸ਼ਟਰਮੰਡਲ, ਕਾਲਾ ਸਮੁੰਦਰ ਮਾਲੀ ਸਹਿਯੋਗ ਸੰਗਠਨ ਅਤੇ ਹੋਰ ਕਈ ਅੰਤਰਰਾਸ਼ਟਰੀ ਸੰਸਥਾਵਾਂ ਦਾ ਮੈਂਬਰ ਹੈ। ਮੋਲਦੋਵਾ ਹੁਣ ਯੂਰਪੀ ਸੰਘ ਦਾ ਮੈਂਬਰ ਬਣਨਾ ਚਾਹੁੰਦਾ ਹੈ ਅਤੇ ਯੂਰਪੀ ਗੁਆਂਢ ਨੀਤੀ (ENP) ਦੇ ਢਾਂਚੇ ਅਨੁਸਾਰ ਆਪਣੀ ਪਹਿਲੀ ਤਿੰਨ-ਸਾਲਾ ਕਾਰਜ-ਯੋਜਨਾ ਲਾਗੂ ਕੀਤੀ ਹੈ।

Remove ads

ਨਾਮ ਉਤਪਤੀ

ਮੋਲਦੋਵਾ ਨਾਮ 'ਮੋਲਦੋਵਾ' ਨਦੀ ਤੋਂ ਲਿਆ ਗਿਆ ਹੈ। ਇਸ ਨਦੀ ਦੀ ਘਾਟੀ ਸੰਨ 1359 ਵਿੱਚ ਮੋਲਦੋਵਾ ਦੀ ਰਾਜਸ਼ਾਹੀ ਦੀ ਸਥਾਪਨਾ ਵੇਲੇ ਇੱਕ ਅਹਿਮ ਸਿਆਸੀ ਕੇਂਦਰ ਸੀ। ਨਦੀ ਦੇ ਨਾਮ ਦਾ ਸਰੋਤ ਸਪੱਸ਼ਟ ਨਹੀਂ ਹੈ। ਡ੍ਰਾਗੋਸ ਨਾਮਕ ਰਾਜਕੁਮਾਰ ਦੇ ਕਿੱਸੇ ਅਨੁਸਾਰ ਉਸਨੇ ਨਦੀ ਦਾ ਨਾਮ ਇੱਕ ਔਰੌਕਸ (ਜੰਗਲੀ ਬਲ਼ਦ ਦੀ ਲੁਪਤ ਜਾਤੀ) ਦੇ ਸ਼ਿਕਾਰ ਮਗਰੋਂ ਰੱਖਿਆ ਸੀ। ਪਿੱਛਾ ਕਰਨ ਕਰ ਕੇ ਉਸ ਦਾ ਹੰਭਿਆ ਹੋਇਆ ਸ਼ਿਕਾਰੀ ਕੁੱਤਾ 'ਮੋਲਦਾ' ਇਸ ਨਦੀ ਵਿੱਚ ਡੁੱਬ ਗਿਆ ਸੀ। ਮਿਤ੍ਰੀ ਕਾਂਤੇਮੀਰ ਅਤੇ ਗ੍ਰਿਗੋਰੀ ਉਰੇਖੇ ਅਨੁਸਾਰ ਕੁੱਤੇ ਦਾ ਨਾਂ ਇਸ ਨਦੀ ਨੂੰ ਦੇ ਦਿੱਤਾ ਗਿਆ ਜੋ ਕਿ ਬਾਅਦ ਵਿੱਚ ਰਾਜਸ਼ਾਹੀ ਦਾ ਨਾਂ ਵੀ ਬਣ ਗਿਆ।

Remove ads

ਭੂਗੋਲ

Thumb
ਨਿਸਟਰ ਘਾਟੀ ਦਾ ਨਜ਼ਾਰਾ
Thumb
ਪੁਰਾਣਾ ਓਰਹੀ

ਮੋਲਦੋਵਾ ਦਾ ਵਿਸਥਾਰ 45° ਤੋਂ 49° ਉੱਤਰ ਅਤੇ 26° ਤੋਂ 30° ਪੂਰਬ ਤੱਕ ਹੈ। ਇੱਕ ਛੋਟਾ ਹਿੱਸਾ 30° ਦੇ ਪੂਰਬ ਵੱਲ ਪੈਂਦਾ ਹੈ। ਇਸ ਦਾ ਕੁੱਲ ਖੇਤਰਫ਼ਲ 33,851 ਵਰਗ ਕਿ. ਮੀ. ਹੈ।

ਦੇਸ਼ ਦਾ ਸਭ ਤੋਂ ਵੱਡਾ ਹਿੱਸਾ ਦੋ ਨਦੀਆਂ, ਨਿਸਟਰ ਅਤੇ ਪਰੂਤ, ਵਿਚਕਾਰ ਪੈਂਦਾ ਹੈ। ਮੋਲਦੋਵਾ ਦੀ ਪੱਛਮੀ ਸਰਹੱਦ ਪਰੂਤ ਨਦੀ ਬਣਾਉਂਦੀ ਹੈ, ਜਿਹੜੀ ਕਿ ਕਾਲੇ ਸਮੁੰਦਰ ਵਿੱਚ ਮਿਲਣ ਤੋਂ ਪਹਿਲਾਂ ਦਨੂਬ ਨਦੀ ਵਿੱਚ ਸਮਾ ਜਾਂਦੀ ਹੈ। ਮੋਲਦੋਵਾ ਦਾ ਦਨੂਬ ਨਾਲ ਸੰਪਰਕ ਸਿਰਫ਼ 480 ਮੀਟਰ ਦਾ ਹੈ ਅਤੇ ਗਿਉਰਗਿਊਲੈਸਤੀ ਮੋਲਦੋਵਾ ਦੀ ਦਨੂਬ ਉੱਤੇ ਇੱਕ-ਮਾਤਰ ਬੰਦਰਗਾਹ ਹੈ। ਪੂਰਬ ਵਿੱਚ ਨਿਸਟਰ ਮੁੱਖ ਨਦੀ ਹੈ, ਜੋ ਕਿ ਰਾਊਤ, ਬਾਕ, ਇਖੇਲ, ਬੋਤਨਾ ਨਦੀਆਂ ਦਾ ਪਾਣੀ ਲੈਂਦੀ ਹੋਈ ਉੱਤਰ ਤੋਂ ਦੱਖਣ ਵੱਲ ਨੂੰ ਵਹਿੰਦੀ ਹੈ। ਇਆਲਪੂਗ ਨਦੀ ਦਨੂਬ ਦੀ ਖਾੜੀ ਵਿੱਚ ਜਾ ਮਿਲਦੀ ਹੈ ਅਤੇ ਕੋਗਾਲਨਿਕ ਨਦੀ ਕਾਲੇ ਸਮੁੰਦਰ ਦੀ ਖਾੜੀ ਵਿੱਚ ਜਾ ਪੈਂਦੀ ਹੈ।

ਮੋਲਦੋਵਾ ਚਾਰੇ ਪਾਸਿਓਂ ਘਿਰਿਆ ਹੋਇਆ ਦੇਸ਼ ਹੈ ਚਾਹੇ ਇਹ ਕਾਲੇ ਸਮੁੰਦਰ ਦੇ ਬਹੁਤ ਨਜ਼ਦੀਕ ਹੈ। ਜਦਕਿ ਦੇਸ਼ ਦਾ ਬਹੁਤੇਰਾ ਹਿੱਸਾ ਪਹਾੜੀ ਹੈ ਪਰ ਉੱਚਾਈਆਂ ਕਿਤੇ ਵੀ 430 ਮੀਟਰ (1411 ਫੁੱਟ) ਤੋਂ ਵੱਧ ਨਹੀਂ ਹਨ: ਸਿਖਰਲਾ ਸਥਾਨ ਬਾਲਾਨੈਸਤੀ ਹਿੱਲ ਹੈ। ਮੋਲਦੋਵਾ ਦੇ ਪਹਾੜ ਮੋਲਦੋਵੀ ਪਠਾਰ ਦਾ ਹਿੱਸਾ ਹਨ ਜੋ ਕਿ ਭੂ-ਵਿਗਿਆਨਕ ਤੌਰ ਤੇ ਕਰਪਾਥੀਅਨ ਪਹਾੜਾਂ ਤੋਂ ਉਪਜੇ ਹਨ। ਮੋਲਦੋਵਾ ਵਿੱਚ ਇਸ ਪਠਾਰ ਦੇ ਉੱਪ-ਹਿੱਸੇ ਹਨ: ਨਿਸਟਰ ਪਹਾੜ (ਉੱਤਰੀ ਮੋਲਦੋਵੀ ਪਹਾੜ ਅਤੇ ਨਿਸਟਰ ਰਿੱਜ), ਮੋਲਦੋਵੀ ਮੈਦਾਨ (ਮੱਧ ਪ੍ਰੂਤ ਘਾਟੀ ਅਤੇ ਬਾਲਤੀ ਚਰਗਾਹਾਂ) ਅਤੇ ਮੱਧ ਮੋਲਦੋਵੀ ਪਠਾਰ (ਸਿਊਲੁਕ-ਸੋਲੋਨੇ ਪਹਾੜ, ਕੋਰਨੇਸਤੀ ਪਹਾੜ, ਹੇਠਲੇ ਨਿਸਟਰ ਪਹਾੜ, ਹੇਠਲੀ ਪ੍ਰੂਤ ਘਾਟੀ ਅਤੇ ਤਿਘੇਕੀ ਪਹਾੜ)। ਦੇਸ਼ ਦੇ ਦੱਖਣ ਵਿੱਚ ਇੱਕ ਛੋਟਾ ਜਿਹਾ ਪੱਧਰ ਇਲਾਕਾ ਬੁਗੇਆਕ ਮੈਦਾਨ ਹੈ। ਨਿਸਟਰ ਨਦੀ ਤੋਂ ਪੂਰਬ ਵੱਲ ਮੋਲਦੋਵਾ ਦਾ ਇਲਾਕਾ ਪੋਦੋਲੀਅਨ ਪਠਾਰ ਅਤੇ ਯੂਰੇਸ਼ਿਅਨ ਚਰਗਾਹਾਂ ਦੇ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ।

Remove ads

ਤਸਵੀਰਾਂ

ਦੇਸ਼ ਦੇ ਪ੍ਰਮੁੱਖ ਸ਼ਹਿਰ ਰਾਜਧਾਨੀ ਚਿਸਿਨਾਊ (ਦੇਸ਼ ਦੇ ਮੱਧ ਵਿੱਚ), ਤਿਰਾਸਪੋਲ (ਟ੍ਰਾਂਸਨਿਸਟੀਰਿਆ ਦੇ ਪੂਰਬੀ ਖੇਤਰ ਵਿੱਚ), ਬਾਲਤੀ (ਉੱਤਰ ਵਿੱਚ) ਅਤੇ ਬੈਂਦਰ (ਉੱਤਰ-ਪੂਰਬ ਵਿੱਚ) ਹਨ। ਗਗੌਜ਼ੀਆ ਦਾ ਪ੍ਰਬੰਧਕੀ ਕੇਂਦਰ ਕੋਮਰਾਤ ਹੈ।

Thumb
ਪੁਰਾਣੇ ਓਰਹੀ ਦੇ ਅਜਾਇਬਘਰ ਦਾ ਦ੍ਰਿਸ਼, ਜਿਹੜਾ ਕਿ ਇਤਿਹਾਸਕ ਸਮਾਰਕਾਂ ਅਤੇ ਕੁਦਰਤੀ ਦ੍ਰਿਸ਼ਾਂ ਦਾ ਸੁਮੇਲ ਹੈ ਅਤੇ ਗੁਫ਼ਾਈ ਮਠਾਂ ਕਰ ਕੇ ਮਸ਼ਹੂਰ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads