ਮੋਹਨ ਰਾਕੇਸ਼
From Wikipedia, the free encyclopedia
Remove ads
ਮੋਹਨ ਰਾਕੇਸ਼ (ਹਿੰਦੀ:मोहन राकेश: 8 ਜਨਵਰੀ 1925 – 3 ਜਨਵਰੀ 1972) ਨਵੀਂ ਕਹਾਣੀ ਅੰਦੋਲਨ ਦੇ ਉਘੜਵੇਂ ਹਸਤਾਖਰ ਹਨ। ਉਸਨੇ ਪਹਿਲਾ ਆਧੁਨਿਕ ਹਿੰਦੀ ਨਾਟਕ ਆਸਾੜ੍ਹ ਕਾ ਏਕ ਦਿਨ (1958) ਵਿੱਚ ਲਿਖਿਆ ਜਿਸਨੇ ਸੰਗੀਤ ਨਾਟਕ ਅਕੈਡਮੀ ਵਲੋਂ ਆਯੋਜਿਤ ਮੁਕਾਬਲਾ ਜਿਤਿਆ ਸੀ। ਨਾਟਕ, ਨਾਵਲ, ਨਿੱਕੀ ਕਹਾਣੀ, ਸਫਰਨਾਮਾ, ਆਲੋਚਨਾ ਅਤੇ ਯਾਦਾਂ ਲਿਖਣ-ਖੇਤਰਾਂ ਵਿੱਚ ਉਘਾ ਯੋਗਦਾਨ ਪਾਇਆ।[1]
Remove ads
ਜੀਵਨ
ਮੋਹਨ ਰਾਕੇਸ਼ ਦਾ ਜਨਮ 8 ਜਨਵਰੀ 1925 ਨੂੰ ਅੰਮ੍ਰਿਤਸਰ ਵਿੱਚ ਹੋਇਆ। ਉਹ ਸੋਲ੍ਹਾਂ ਸਾਲ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ। ਪੰਜਾਬ ਯੂਨੀਵਰਸਿਟੀ ਤੋਂ ਹਿੰਦੀ ਅਤੇ ਅੰਗਰੇਜ਼ੀ ਵਿੱਚ ਐਮ ਏ ਕੀਤੀ। ਰੋਟੀ-ਰੋਜੀ ਕਮਾਉਣ ਲਈ ਪੜ੍ਹਾਉਣ ਲੱਗ ਗਏ ਅਤੇ ਫਿਰ ਕੁੱਝ ਸਾਲਾਂ ਤੱਕ ਸਾਰਿਕਾ ਦੇ ਸੰਪਾਦਕ ਰਹੇ। 'ਆਸਾੜ੍ਹ ਕਾ ਏਕ ਦਿਨ' ਦੇ ਇਲਾਵਾ ਉਹ ਆਧੇ ਅਧੂਰੇ ਅਤੇ ਲਹਿਰੋਂ ਕੇ ਰਾਜਹੰਸ ਦੇ ਰਚਨਾਕਾਰ ਸਨ। ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਨੇ ਸਨਮਾਨਿਤ ਕੀਤਾ। ਉਨ੍ਹਾਂ ਦੀ 3 ਜਨਵਰੀ 1972 ਨੂੰ ਨਵੀਂ ਦਿੱਲੀ ਵਿੱਚ ਬਿਨਾਂ ਕਾਰਨ ਮੌਤ ਅਚਾਨਕ ਮੌਤ ਹੋ ਗਈ। ਮੋਹਨ ਰਾਕੇਸ਼ ਹਿੰਦੀ ਦੇ ਬਹੁਮੁਖੀ ਪ੍ਰਤਿਭਾ ਸੰਪੰਨ ਨਾਟਕ ਲੇਖਕ ਅਤੇ ਨਾਵਲਕਾਰ ਹਨ। ਸਮਾਜ ਦੇ ਸੰਵੇਦਨਸ਼ੀਲ ਵਿਅਕਤੀ ਅਤੇ ਸਮੇਂ ਦੇ ਪਰਵਾਹ ਦੇ ਪਰਵਾਹ ਵਿੱਚੋਂ ਇੱਕ ਅਨੁਭਵੀ ਪਲ ਚੁਣਕੇ ਉਨ੍ਹਾਂ ਦੋਨਾਂ ਦੇ ਸਾਰਥਕ ਸੰਬੰਧ ਨੂੰ ਖੋਜ ਕੱਢਣਾ, ਰਾਕੇਸ਼ ਦੀਆਂ ਕਹਾਣੀਆਂ ਦੀ ਵਿਸ਼ਾ-ਵਸਤੂ ਹੈ। ਮੋਹਨ ਰਾਕੇਸ਼ ਦੀ ਡਾਇਰੀ ਹਿੰਦੀ ਵਿੱਚ ਇਸ ਵਿਧਾ ਦੀਆਂ ਸਭ ਤੋਂ ਸੁੰਦਰ ਕ੍ਰਿਤੀਆਂ ਵਿੱਚ ਇੱਕ ਮੰਨੀ ਜਾਂਦੀ ਹੈ।
Remove ads
ਪ੍ਰਮੁੱਖ ਰਚਨਾਵਾਂ
ਨਾਵਲ
- ਅੰਧੇਰੇ ਬੰਦ ਕਮਰੇ
- ਅੰਤਰਾਲ
- ਨ ਆਨੇ ਵਾਲਾ ਕਲ
ਨਾਟਕ
- ਆਸ਼ਾੜ੍ਹ ਕਾ ਏਕ ਦਿਨ
- ਲਹਰੋਂ ਕੇ ਰਾਜਹੰਸ
- ਆਧੇ ਅਧੂਰੇ
ਕਹਾਣੀ ਸੰਗ੍ਰਹ
- ਕਵਾਰਟਰ ਤਥਾ ਅਨ੍ਯ ਕਹਾਨਿਆਂ
- ਪਹਚਾਨ ਤਥਾ ਅਨ੍ਯ ਕਹਾਨਿਆਂ
- ਵਾਰਿਸ ਤਥਾ ਅਨ੍ਯ ਕਹਾਨਿਆਂ
ਨਿਬੰਧ ਸੰਗ੍ਰਹ
- ਪਰਿਵੇਸ਼
ਅਨੁਵਾਦ
- ਮ੍ਰਿਚਛਕਟਿਕ
- ਸ਼ਾਕੁੰਤਲਮ
ਇਹ ਵੀ ਦੇਖੋ
ਹਵਾਲੇ
Wikiwand - on
Seamless Wikipedia browsing. On steroids.
Remove ads