ਯੂਨੁਸ ਖ਼ਾਨ

From Wikipedia, the free encyclopedia

ਯੂਨੁਸ ਖ਼ਾਨ
Remove ads

ਯੂਨੁਸ ਖ਼ਾਨ (ਪਸ਼ਤੋ, ਉਰਦੂ:ਨਾਸਤਾਲੀਕ:محمد یونس خان) (ਜਨਮ 29 ਨਵੰਬਰ 1977, ਮਾਰਦਾਂ, ਪਾਕਿਸਤਾਨ) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ।[2][3]ਟੈਸਟ ਕ੍ਰਿਕਟ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਯੂਨੁਸ ਖ਼ਾਨ ਦੀਆਂ ਦੌਡ਼ਾਂ ਸਭ ਤੋਂ ਜਿਆਦਾ ਹਨ ਅਤੇ ਉਹ ਇੱਕਲੌਤਾ ਅਜਿਹਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸਦੀਆਂ ਟੈਸਟ ਮੈਚਾਂ ਵਿੱਚ 9,000 ਤੋਂ ਜਿਆਦਾ ਦੌਡ਼ਾਂ ਹਨ। ਉਹ ਅਜਿਹਾ ਤੀਸਰਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸਦੀਆਂ ਇੱਕ ਪਾਰੀ ਵਿੱਚ 300 ਜਾਂ ਇਸ ਤੋਂ ਜਿਆਦਾ ਦੌਡ਼ਾਂ ਹਨ।[4] 2009 ਆਈਸੀਸੀ ਵਿਸ਼ਵ ਟਵੰਟੀ20 ਕੱਪ ਨੂੰ ਜਿਤਾਉਣ ਵਿੱਚ ਯੂਨੁਸ ਦਾ ਕਾਫ਼ੀ ਯੋਗਦਾਨ ਸੀ ਅਤੇ ਉਸਨੂੰ ਇਮਰਾਨ ਖ਼ਾਨ ਵਾਂਗ ਹੀ ਪਸੰਦ ਕੀਤਾ ਜਾਂਦਾ ਹੈ। ਇਮਰਾਨ ਖ਼ਾਨ ਵੀ ਅਜਿਹਾ ਹੀ ਬੱਲੇਬਾਜ਼ ਹੈ, ਜਿਸਦੇ ਨਾਂਮ ਪਾਕਿਸਤਾਨ ਟੀਮ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਸੈਂਕਡ਼ੇ ਹਨ।

ਵਿਸ਼ੇਸ਼ ਤੱਥ ਨਿੱਜੀ ਜਾਣਕਾਰੀ, ਪੂਰਾ ਨਾਮ ...
ਵਿਸ਼ੇਸ਼ ਤੱਥ 'ਪ੍ਰਦਰਸ਼ਨ ਦੀ ਸ਼ਾਨ' ਐਵਾਰਡ ਪ੍ਰਾਪਤ-ਕਰਤਾ, ਮਿਤੀ ...

24 ਅਕਤੂਬਰ 2015 ਨੂੰ ਯੂਨੁਸ ਟੈਸਟ ਕ੍ਰਿਕਟ ਵਿੱਚ 9,000 ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣ ਗਿਆ ਸੀ ਅਤੇ ਵਿਸ਼ਵ ਦਾ ਉਹ ਅਜਿਹਾ ਕਰਨ ਵਾਲਾ 14ਵਾਂ ਬੱਲੇਬਾਜ਼ ਸੀ।

10 ਮਾਰਚ 2010 ਨੂੰ ਯੂਨੁਸ ਅਤੇ ਇੱਕ ਹੋਰ ਪਾਕਿਸਤਾਨੀ ਕ੍ਰਿਕਟ ਖਿਡਾਰੀ ਮੁਹੰਮਦ ਯੂਸਫ਼ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਅਨੁਸ਼ਾਸ਼ਣ-ਹੀਣ ਅਤੇ ਟੀਮ ਨੂੰ ਭਡ਼ਕਾਉਣ ਦੇ ਦੋਸ਼ ਤਹਿਤ ਨਿਸ਼ਚਿਤ ਕਾਲ ਤੱਕ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਸੀ।[5]ਇਹ ਰੋਕ ਤਿੰਨ ਮਹੀਨੇ ਤੱਕ ਰਹੀ ਸੀ।

ਟੈਸਟ ਮੈਚਾਂ ਵਿੱਚ ਯੂਨੁਸ ਨੂੰ ਅਹਿਮ ਖਿਡਾਰੀ ਮੰਨਿਆ ਜਾਂਦਾ ਹੈ। 22 ਅਕਤੂਬਰ 2014 ਨੂੰ ਯੂਨੁਸ ਨੇ ਆਸਟਰੇਲੀਆ ਖਿਲਾਫ ਖੇਡਦੇ ਹੋਏ ਪਹਿਲੀ ਪਾਰੀ ਵਿੱਚ ਆਪਣੇ ਟੈਸਟ ਖੇਡ ਜੀਵਨ ਦਾ 25ਵਾਂ ਸੈਂਕਡ਼ਾ ਲਗਾਇਆ ਅਤੇ ਇਸ ਮੈਚ ਦੀ ਹੀ ਦੂਸਰੀ ਪਾਰੀ ਵਿੱਚ ਉਸਨੇ 26ਵਾਂ ਸੈਂਕਡ਼ਾ ਲਗਾ ਦਿੱਤਾ। ਇਹ ਕਿਸੇ ਵੀ ਪਾਕਿਸਤਾਨੀ ਕ੍ਰਿਕਟ ਖਿਡਾਰੀ ਵੱਲੋਂ ਸਭ ਤੋਂ ਜਿਆਦਾ ਸੈਂਕਡ਼ੇ ਲਗਾਉਣਾ ਸੀ ਅਤੇ ਉਹ ਕੇਵਲ ਛੇਵਾਂ ਅਜਿਹਾ ਬੱਲੇਬਾਜ਼ ਬਣਿਆ ਜਿਸਨੇ ਇੱਕ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕਡ਼ਾ ਲਗਾਇਆ ਹੋਵੇ।[6]25 ਜੂਨ 2015 ਨੂੰ ਯੂਨੁਸ ਪੰਜਵਾਂ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣਿਆ ਜਿਸਨੇ 100 ਟੈਸਟ ਮੈਚ ਖੇਡੇ ਹੋਣ ਅਤੇ 13 ਅਕਤੂਬਰ 2015 ਨੂੰ ਉਹ ਪਾਕਿਸਤਾਨ ਵੱਲੋਂ ਟੈਸਟ ਕ੍ਰਿਕਟ ਵਿੱਚ ਜਾਵੇਦ ਮੀਆਂਦਾਦ ਦੇ 8,832 ਦੌਡ਼ਾਂ ਦੇ ਰਿਕਾਰਡ ਨੂੰ ਤੋਡ਼ਦੇ ਹੋਏ, 9,000 ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣ ਗਿਆ ਸੀ।[7][8][9]ਬਾਅਦ ਵਿੱਚ 11 ਨਵੰਬਰ 2015 ਨੂੰ ਉਸਨੇ ਇੰਗਲੈਂਡ ਖਿਲਾਫ਼ ਇੱਕ ਦਿਨਾ ਅੰਤਰਰਾਸ਼ਟਰੀ ਖੇਡ-ਜੀਵਨ ਤੋਂ ਸੰਨਿਆਸ ਲੈ ਲਿਆ ਸੀ।[10]

Remove ads

ਨਿੱਜੀ ਜ਼ਿੰਦਗੀ

ਯੂਨੁਸ ਖ਼ਾਨ ਦਾ ਵਿਆਹ 30 ਮਾਰਚ 2007 ਨੂੰ ਅਮਨਾ ਨਾਲ ਹੋਇਆ ਸੀ। ਉਸਦੇ ਦੋ ਬੱਚੇ ਹਨ: ਇੱਕ ਲਡ਼ਕਾ ਅਤੇ ਇੱਕ ਲਡ਼ਕੀ। ਉਸਦੇ ਲਡ਼ਕੇ ਓਵਾਸ ਦਾ ਜਨਮ 26 ਦਸੰਬਰ 2007 ਨੂੰ ਹੋਇਆ ਸੀ।[11]

ਪ੍ਰਾਪਤੀਆਂ

  • ਯੂਨੁਸ ਟੈਸਟ ਕ੍ਰਿਕਟ 9,000 ਤੋਂ ਜਿਆਦਾ ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਹੈ।
  • ਯੂਨੁਸ ਦੇ ਨਾਂਮ ਟੈਸਟ ਕ੍ਰਿਕਟ ਵਿੱਚ 33 ਸੈਂਕਡ਼ੇ ਹਨ, ਜੋ ਕਿਸੇ ਵੀ ਹੋਰ ਪਾਕਿਸਤਾਨੀ ਖਿਡਾਰੀ ਦੇ ਨਾਂਮ ਨਹੀਂ ਹਨ।
  • ਯੂਨੁਸ ਅਤੇ ਮੁਹੰਮਦ ਯੂਸਫ਼ ਦੇ ਨਾਂਮ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਸਾਂਝੇਦਾਰੀਆਂ ਬਣਾਉਣ ਦਾ ਰਿਕਾਰਡ ਹੈ।
  • ਯੂਨੁਸ ਨੇ ਟੈਸਟ ਕ੍ਰਿਕਟ ਵਿੱਚ 6 ਦੋਹਰੇ-ਸੈਂਕਡ਼ੇ ਲਗਾਏ ਹਨ।
  • ਉਹ ਤੀਸਰਾ ਅਜਿਹਾ ਪਾਕਿਸਤਾਨੀ ਖਿਡਾਰੀ ਹੈ, ਜਿਸਨੇ ਤੀਹਰਾ-ਸੈਂਕਡ਼ਾ ਲਗਾਇਆ ਹੈ। ਇਹ ਸੈਂਕਡ਼ਾ ਉਸਨੇ 21 ਫਰਵਰੀ 2009 ਨੂੰ ਸ੍ਰੀ ਲੰਕਾ ਖਿਲਾਫ਼ ਕਰਾਚੀ ਵਿਖੇ ਲਗਾਇਆ ਸੀ, ਇਸ ਪਾਰੀ ਵਿੱਚ ਉਸਨੇ 313 ਦੌਡ਼ਾਂ ਬਣਾਈਆਂ ਸਨ। ਇਸ ਤੋਂ ਬਾਅਦ ਅਜਹਰ ਅਲੀ ਚੌਥਾ ਅਜਿਹਾ ਬੱਲੇਬਾਜ਼ ਬਣ ਗਿਆ ਸੀ।
  • ਉਹ 6 ਮਈ 2015 ਨੂੰ 8,500 ਦੌਡ਼ਾਂ ਬਣਾਉਣ ਵਾਲਾ ਪਾਕਿਸਤਾਨ ਦਾ ਤੀਸਰਾ ਬੱਲੇਬਾਜ਼ ਸੀ ਅਤੇ ਵਿਸ਼ਵ ਦਾ 28ਵਾਂ ਬੱਲੇਬਾਜ਼ ਸੀ।
  • ਯੂਨੁਸ ਨੇ 7,500 ਦੌਡ਼ਾਂ 90 ਮੈਚਾਂ ਵਿੱਚ ਪੂਰੀਆਂ ਕਰ ਲਈਆਂ ਸਨ। ਇੰਨੀ ਤੇਜੀ ਨਾਲ 7,500 ਦੌਡ਼ਾਂ ਬਣਾਉਣ ਵਾਲਾ ਉਹ ਵਿਸ਼ਵ ਦਾ 5ਵਾਂ ਬੱਲੇਬਾਜ਼ ਸੀ।
  • ਟੈਸਟ ਕ੍ਰਿਕਟ ਵਿੱਚ 100 ਕੈਚ ਲੈਣ ਵਾਲਾ ਉਹ ਇਕਲੌਤਾ ਅਤੇ ਪਹਿਲਾ ਪਾਕਿਸਤਾਨੀ ਖਿਡਾਰੀ ਹੈ।
  • 35 ਸਾਲ ਦੀ ਉਮਰ ਤੋਂ ਬਾਅਦ ਯੂਨੁਸ ਦੇ ਨਾਂਮ ਕਿਸੇ ਵੀ ਹੋਰ ਪਾਕਿਸਤਾਨੀ ਖਿਡਾਰੀ ਬਦਲੇ ਸਭ ਤੋਂ ਜਿਆਦਾ ਸੈਂਕਡ਼ੇ (6) ਦਰਜ ਹਨ।
  • ਯੂਨੁਸ ਦੇ ਨਾਂਮ ਇੱਕ ਸੌ ਤੋਂ ਉੱਪਰ ਦੌਡ਼ਾਂ ਦੀਆਂ 63 ਸਾਂਝੇਦਾਰੀਆਂ ਦਰਜ ਹਨ।
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads