ਵੈਸਟਇੰਡੀਜ਼ ਕ੍ਰਿਕਟ ਟੀਮ

From Wikipedia, the free encyclopedia

ਵੈਸਟਇੰਡੀਜ਼ ਕ੍ਰਿਕਟ ਟੀਮ
Remove ads

ਵੈਸਟਇੰਡੀਜ਼ ਕ੍ਰਿਕਟ ਟੀਮ,ਜਿਸਨੂੰ ਬੋਲਚਾਲ ਅਤੇ ਜੂਨ 2017 ਤੋਂ ਅਧਿਕਾਰਕ ਰੂਪ ਵਿੱਚ ਵਿੰਡੀਜ਼ ਵੀ ਕਿਹਾ ਜਾਂਦਾ ਹੈ। ਇਹ ਕੈਰੇਬੇਆਈ ਖੇਤਰ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਬਹੁਰਾਸ਼ਟਰੀ ਕ੍ਰਿਕਟ ਟੀਮ ਹੈ ਜਿਸਨੂੰ ਕ੍ਰਿਕਟ ਵੈਸਟ ਇੰਡੀਜ਼ ਚਲਾਉਂਦਾ ਹੈ। ਇਹ ਇੱਕ ਪੂਰਨ ਟੀਮ ਹੈ ਜਿਸ ਵਿੱਚ ਖਿਡਾਰੀਆਂ ਦੀ ਚੋਣ 15, ਮੁੱਖ ਰੂਪ ਨਾਲ ਅੰਗਰੇਜ਼ੀ ਬੋਲਣ ਵਾਲੇ ਕੈਰੇਬੇਆਈ ਖੇਤਰਾਂ ਦੀ ਇੱਕ ਲੜੀ ਤੋਂ ਕੀਤਾ ਜਾਂਦਾ ਹੈ, ਜਿਸ ਵਿੱਚ ਕਈ ਅਜ਼ਾਦ ਦੇਸ਼ ਅਤੇ ਅਧੀਨ ਖੇਤਰ ਸ਼ਾਮਿਲ ਹਨ। 7 ਅਗਸਤ 2017 ਤੱਕ ਵੈਸਟ ਇੰਡੀਸ ਦੀ ਕ੍ਰਿਕਟ ਟੀਮ ਆਈ.ਸੀ.ਸੀ. ਦੁਆਰਾ ਟੈਸਟ ਮੈਚਾਂ ਵਿੱਚ ਦੁਨੀਆ ਵਿੱਚ ਅੱਠਵਾਂ, ਇੱਕ ਦਿਨਾ ਮੈਚਾਂ ਵਿੱਚ ਨੌਵਾਂ ਅਤੇ ਟਵੰਟੀ-20 ਅੰਤਰਰਾਸ਼ਟਰੀ ਵਿੱਚ ਤੀਜਾ ਸਥਾਨ ਰੱਖਦੀ ਹੈ।

ਵਿਸ਼ੇਸ਼ ਤੱਥ ਛੋਟਾ ਨਾਮ, ਖਿਡਾਰੀ ਅਤੇ ਸਟਾਫ਼ ...

1970 ਦੇ ਦਹਾਕੇ ਤੋਂ ਲੈ ਕੇ 1990 ਦੇ ਦਹਾਕੇ ਸ਼ੁਰੂਆਤ ਤੱਕ ਵੈਸਟਇੰਡੀਜ਼ ਟੀਮ ਟੈਸਟ ਅਤੇ ਇੱਕ ਦਿਨਾ ਦੋਵਾਂ ਰੂਪਾਂ ਵਿੱਚ ਵਿਸ਼ਵ ਦੀ ਸਭ ਤੋਂ ਮਜ਼ਬੂਤ ਟੀਮ ਸੀ। ਦੁਨੀਆ ਦੇ ਕਈ ਮਹਾਨ ਖਿਡਾਰੀ ਵੈਸਟਇੰਡੀਜ਼ ਦੇ ਵੱਲੋਂ ਆਏ ਹਨ: ਗਾਰਫੀਲਡ ਸੋਬਰਸ, ਲਾਂਸ ਗਿੱਬਸ, ਗਾਰਡਨ ਗ੍ਰੀਨਿਜ਼, ਜਾਰਜ ਹੈਡਲੀ, ਬ੍ਰਾਇਨ ਲਾਰਾ, ਕਲਾਇਵ ਲਾਇਡ, ਮੈਲਕਮ ਮਾਰਸ਼ਲ, ਐਂਡੀ ਰੌਬਰਟਸ, ਐਲਵਿਨ ਕਾਲੀਚਰਨ, ਰੋਹਨ ਕਨਹਈ, ਫ਼੍ਰੈਂਕ ਵਾਰੈਲ, ਐਵਰਟਨ ਵੀਕਸ, ਕਰਟਲੀ ਐਂਬਰੋਸ, ਮਾਈਕਲ ਹੋਲਡਿੰਗ, ਕੋਰਟਨੀ ਵਾਲਸ਼, ਜੋਏਲ ਗਾਰਨਰ ਅਤੇ ਵਿਵਿਅਨ ਰਿਚਰਡਸ ਨੂੰ ਆਈ.ਸੀ.ਸੀ. ਹਾਲ ਆੱਫ਼ ਫ਼ੇਮ ਵਿੱਚ ਸ਼ਾਮਿਲ ਕੀਤਾ ਗਿਆ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads