ਯੌਂ-ਫ਼ਰਾਂਸੂਆ ਆਲਾਰ

From Wikipedia, the free encyclopedia

ਯੌਂ-ਫ਼ਰਾਂਸੂਆ ਆਲਾਰ
Remove ads

ਯੌਂ-ਫ਼ਰਾਂਸੂਆ ਆਲਾਰ (ਫ਼ਰਾਂਸੀਸੀ: Jean-François Allard; 1785 - 1839) ਇੱਕ ਫ਼ਰਾਂਸੀਸੀ ਫ਼ੌਜੀ ਸੀ ਜੋ ਨੇਪੋਲੀਅਨ ਅਤੇ ਰਣਜੀਤ ਸਿੰਘ ਦੀ ਫ਼ੌਜ ਦਾ ਹਿੱਸਾ ਰਿਹਾ।

Thumb
ਜੋਜ਼ੇਫ਼-ਦੇਜ਼ੀਰੇ ਕੂਰ ਦੁਆਰਾ ਆਲਾਰ ਦਾ ਚਿੱਤਰ

ਜੀਵਨ

ਨੇਪੋਲੀਅਨ ਕਾਲ

ਇਹ ਨੇਪੋਲੀਅਨ ਦੀ ਫ਼ੌਜ ਵਿੱਚ ਲੜਦੇ ਵਕਤ ਦੋ ਵਾਰ ਜ਼ਖ਼ਮੀ ਹੋਇਆ। ਇਸ ਦੇ ਕਰ ਕੇ ਇਸਨੂੰ ਖ਼ਾਸ ਇਨਾਮ ਦਿੱਤਾ ਗਿਆ[1] ਅਤੇ ਇਸਨੂੰ 7ਵੀਂ ਹੁਸਾਰ ਦਾ ਕਪਤਾਨ ਬਣਾ ਦਿੱਤਾ ਗਿਆ। ਵਾਟਰਲੂ ਦੀ ਜੰਗ ਤੋਂ ਬਾਅਦ ਇਹ ਪਹਿਲਾਂ ਪਰਸ਼ੀਆ ਵੱਲ ਗਿਆ ਅਤੇ ਫ਼ਿਰ 1820 ਵਿੱਚ ਪੰਜਾਬ ਵੱਲ ਤੁਰਿਆ।

ਸਿੱਖ ਕਾਲ

ਇਹ 1822 ਵਿੱਚ ਯੌਂ-ਬਾਪਤੀਸਤ ਵੈਂਤੂਰਾ ਦੇ ਨਾਲ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ। ਇਸਨੇ ਜਰਨੈਲ ਦਾ ਅਹੁਦਾ ਪ੍ਰਾਪਤ ਕੀਤਾ ਅਤੇ ਯੂਰਪੀ ਫ਼ੌਜੀਆਂ ਦੀ ਅਗਵਾਈ ਕਰਨ ਲੱਗਿਆ। ਕੁਝ ਸਾਲ ਬਾਅਦ ਪਾਊਲੋ ਦੀ ਆਵੀਤਾਬੀਲੇ ਅਤੇ ਕਲੌਦ ਅਗਸਤ ਕੂਰ ਵੀ ਸਿੱਖ ਫ਼ੌਜ ਵਿੱਚ ਸ਼ਾਮਿਲ ਹੋਏ।[1]

ਜੂਨ 1834 ਵਿੱਚ ਆਲਾਰ 18 ਮਹੀਨਿਆਂ ਦੀ ਛੁੱਟੀ ਲੈਕੇ ਫ਼ਰਾਂਸ ਵਾਪਿਸ ਗਿਆ ਅਤੇ ਉਸ ਤੋਂ ਬਾਅਦ 1839 ਵਿੱਚ ਆਪਣੀ ਮੌਤ ਤੱਕ ਸਿੱਖ ਫ਼ੌਜ ਦਾ ਹਿੱਸਾ ਰਿਹਾ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads