ਰਵੀ ਕੁਮਾਰ ਦਹੀਆ
ਭਾਰਤੀ ਫ੍ਰੀਸਟਾਇਲ ਪਹਿਲਵਾਨ From Wikipedia, the free encyclopedia
Remove ads
ਰਵੀ ਕੁਮਾਰ ਦਹੀਆ, ਜਿਸ ਨੂੰ ਰਵੀ ਕੁਮਾਰ ਵੀ ਕਿਹਾ ਜਾਂਦਾ ਹੈ, [1] ਇੱਕ ਭਾਰਤੀ ਫ੍ਰੀਸਟਾਈਲ ਪਹਿਲਵਾਨ ਹੈ। ਉਸਨੇ 57 ਕਿਲੋਗ੍ਰਾਮ ਵਰਗ ਵਿੱਚ 2020 ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਉਸ ਨੇ 2019 ਦੀਆਂ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪਾਂ ‘ਚ ਵੀ ਕਾਂਸੀ ਦਾ ਤਮਗ਼ਾ ਜਿੱਤਿਆ ਅਤੇ ਦੋ ਵਾਰ ਦਾ ਏਸ਼ੀਆਈ ਚੈਂਪੀਅਨ ਵੀ ਹੈ।
Remove ads
ਅਰੰਭਕ ਜੀਵਨ
ਦਹੀਆ ਦਾ ਜਨਮ 1997 ਵਿੱਚ ਹੋਇਆ ਸੀ ਅਤੇ ਉਹ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਨਾਹਰੀ ਦਾ ਰਹਿਣ ਵਾਲ਼ਾ ਹੈ। 10 ਸਾਲ ਦੀ ਉਮਰ ਤੋਂ ਦਹੀਆ ਨੂੰ ਸਤਪਾਲ ਸਿੰਘ ਉੱਤਰੀ ਦਿੱਲੀ ਦੇ ਛਤਰਸਾਲ ਸਟੇਡੀਅਮ ਵਿੱਚ ਸਿਖਲਾਈ ਦਿੰਦਾ ਰਿਹਾ। ਉਸਦੇ ਪਿਤਾ ਰਾਕੇਸ਼ ਦਹੀਆ ਜੋ ਕਿ ਇੱਕ ਛੋਟੇ ਕਿਸਾਨ ਹਨ, ਆਪਣੇ ਪਿੰਡ ਤੋਂ ਛਤਰਸਾਲ ਸਟੇਡੀਅਮ ਤੱਕ ਇੱਕ ਦਹਾਕੇ ਤੋਂ ਵੱਧ ਸਮਾਂ ਰੋਜ਼ਾਨਾ 8-10 ਕਿਲੋਮੀਟਰ ਦਾ ਸਫਰ ਕਰ ਕੇ ਦੁੱਧ ਅਤੇ ਫਲ ਜੋ ਕਿ ਉਸਦੀ ਕੁਸ਼ਤੀ ਦੀ ਖੁਰਾਕ ਦਾ ਹਿੱਸਾ ਸਨ, ਦੇਣ ਲਈ ਜਾਇਆ ਕਰਦੇ ਸਨ।[2] [3]
ਦਹੀਆ ਨੇ ਆਪਣੀ ਛੋਟੀ ਉਮਰ ਵਿੱਚ ਹੀ ਕੁਸ਼ਤੀ ਸ਼ੁਰੂ ਕਰ ਦਿੱਤੀ ਸੀ ਅਤੇ ਸਾਲਵਾਡੋਰ ਡੀ ਬਾਹੀਆ ਵਿਖੇ 55 ਕਿਲੋਗ੍ਰਾਮ ਫ੍ਰੀਸਟਾਈਲ ਸ਼੍ਰੇਣੀ ਵਿੱਚ 2015 ਦੀ ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। [4] 2017 ਵਿੱਚ ਉਸ ਨੂੰ ਸੱਟ ਲੱਗ ਗਈ ਸੀ ਜਿਸਨੇ ਉਸਨੂੰ ਇੱਕ ਸਾਲ ਤੋਂ ਵੱਧ ਸਮੇਂ ਲਈ ਸਰਗਰਮੀ ਤੋਂ ਵਾਂਝੇ ਰੱਖਿਆ। ਆਪਣੇ ਵਾਪਸੀ ਦੇ ਸਾਲ ਵਿੱਚ, ਉਸਨੇ ਬੁਖਾਰੈਸਟ ਵਿੱਚ 2018 ਵਿਸ਼ਵ U23 ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। ਇਹ 57 ਕਿਲੋਗ੍ਰਾਮ ਸ਼੍ਰੇਣੀ ਦੇ ਮੁਕਾਬਲੇ ਵਿੱਚ ਭਾਰਤ ਦਾ ਇਕਲੌਤਾ ਤਮਗ਼ਾ ਸੀ। [5] ਦਹੀਆ 2019 ਵਿੱਚ ਖਿਤਾਬ ਜਿੱਤਣ ਵਾਲੀ ਹਰਿਆਣਾ ਹੈਮਰਜ ਟੀਮ ਦੇ ਪ੍ਰਤਿਨਿਧ ਵਜੋਂ ਪ੍ਰੋ ਰੈਸਲਿੰਗ ਲੀਗ ਵਿੱਚ ਅਜੇਤੂ ਰਿਹਾ। [6] [7]
ਕਾਂਸੀ ਦੇ ਤਗਮੇ ਦਾ ਮੈਚ ਹਾਰਨ ਤੋਂ ਬਾਅਦ ਉਹ ਸ਼ਿਆਨ ਵਿੱਚ 2019 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਪੰਜਵੇਂ ਸਥਾਨ 'ਤੇ ਰਿਹਾ ਸੀ। [8]
2019 ਵਿੱਚ ਵਿਸ਼ਵ ਚੈਂਪੀਅਨਸ਼ਿਪਾਂ ਦੀ ਆਪਣੀ ਸ਼ੁਰੂਆਤ ਵਿੱਚ, ਦਹੀਆ ਨੇ ਯੂਰਪੀਅਨ ਚੈਂਪੀਅਨ ਅਰਸੇਨ ਹਰਤੁਯਨਯਾਨ ਨੂੰ 16 ਵੇਂ ਰਾਊਂਡ ਵਿੱਚ, [9] ਅਤੇ 2017 ਦੇ ਵਿਸ਼ਵ ਚੈਂਪੀਅਨ ਯੂਕੀ ਤਾਕਾਹਾਸ਼ੀ ਨੂੰ ਕੁਆਰਟਰ ਫਾਈਨਲ ਵਿੱਚ ਹਰਾ ਕੇ 2020 ਦੇ ਸਮਰ ਓਲੰਪਿਕਸ ਲਈ ਛੇ ਉਪਲਬਧ ਕੋਟਾ ਸਥਾਨਾਂ ਵਿੱਚੋਂ ਇੱਕ ਹਾਸਲ ਕੀਤਾ। ਉਹ ਸੈਮੀਫਾਈਨਲ ਗੇੜ ਵਿੱਚ ਮੌਜੂਦਾ ਚੈਂਪੀਅਨ ਅਤੇ ਸੋਨ ਤਮਗ਼ਾ ਜੇਤੂ ਜ਼ੌਰ ਉਗੁਏਵ ਤੋਂ ਹਾਰ ਗਿਆ ਅਤੇ ਕਾਂਸੀ ਦਾ ਤਮਗ਼ਾ ਹਾਸਲ ਕੀਤਾ। [10] ਮੈਡਲ ਜਿੱਤਣ ਦੇ ਬਾਅਦ ਦਹੀਆ ਨੂੰ ਅਕਤੂਬਰ 2019 ਵਿੱਚ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਵਿੱਚ ਸ਼ਾਮਲ ਕੀਤਾ ਗਿਆ ਸੀ। [11]
ਦਹੀਆ ਨੇ ਨਵੀਂ ਦਿੱਲੀ ਵਿੱਚ 2020 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਅਤੇ ਅਲਮਾਟੀ ਵਿੱਚ 2021 ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਵੀ ਸੋਨ ਤਮਗ਼ਾ ਜਿੱਤਿਆ। [12] [13]
2020 ਦੇ ਸਮਰ ਓਲੰਪਿਕਸ ਵਿੱਚ, ਦਹੀਆ ਨੇ ਤਕਨੀਕੀ ਉੱਤਮਤਾ ਤੇ ਆਪਣੇ ਪਹਿਲੇ ਦੋ ਮੁਕਾਬਲੇ ਜਿੱਤੇ।[14] ਸੈਮੀਫਾਈਨਲ 'ਚ, ਉਸ ਨੇ ਕਜ਼ਾਖ਼ ਪਹਿਲਵਾਨ ਨੂਰੀਸਲਾਮ ਸਨਾਯੇਵ ਨੂੰ ਆਖ਼ਰੀ ਮਿੰਟ ਵਿਚ ਥੱਲੇ ਸੁੱਟ ਕੇ, ਅੰਕ ਮੁਕਾਬਲੇ ਵਿਚ ਪਿੱਛੜੇ ਹੋਣ ਦੇ ਬਾਵਜੂਦ ਜਿੱਤ ਹਾਸਲ ਕੀਤੀ।[15] ਅਜਿਹੀਆਂ ਖ਼ਬਰਾਂ ਸਨ ਕਿ ਦਹੀਆ ਨੇ ਸੈਮੀਫਾਈਨਲ ਮੈਚ ਵਿੱਚ ਆਪਣੇ ਵਿਰੋਧੀ ਨੂਰੀਸਲਾਮ ਸਨਾਯੇਵ ਦੀ ਦੰਦੀ ਸਹਿ ਲਈ। [16] [17] ਫਾਈਨਲ ਵਿੱਚ, ਦਹੀਆ ਨੂੰ ਚਾਂਦੀ ਦੇ ਤਮਗ਼ੇ ਨਾਲ ਸਬਰ ਕਰਨਾ ਪਿਆ ਕਿਉਂਕਿ ਉਸਨੂੰ ਆਰਓਸੀ ਪਹਿਲਵਾਨ ਜ਼ੌਰ ਉਗੁਏਵ ਦੇ ਹੱਥੋਂ 4-7 ਅੰਕਾਂ ਨਾਲ਼ ਹਰਾ ਦਿੱਤਾ ਸੀ । [18] [19] ਦਹੀਆ ਸ਼ੁਸ਼ੀਲ ਕੁਮਾਰ ਤੋਂ ਬਾਅਦ ਓਲੰਪਿਕ ‘ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲ਼ਾ ਦੂਜਾ ਭਾਰਤੀ ਪਹਿਲਵਾਨ ਬਣ ਗਿਆ। [20]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads


