ਰਾਗ ਜੌਨਪੁਰੀ

From Wikipedia, the free encyclopedia

Remove ads

ਰਾਗ ਜੌਨਪੁਰੀ ਹਿੰਦੁਸਤਾਨੀ ਸ਼ਾਸਤਰੀ ਸੰਗੀਤ 'ਚ ਅਸਾਵਰੀ ਥਾਟ ਦਾ ਰਾਗ ਹੈ। ਪੰਡਿਤ ਔਂਕਾਰ ਨਾਥ ਠਾਕੁਰ ਵਰਗੇ ਕੁੱਛ ਸੰਗੀਤਕਾਰ ਇਸ ਰਾਗ ਨੂੰ ਸ਼ੁੱਧ ਰਿਸ਼ਭ (ਰੇ) ਅਸਾਵਰੀ ਤੋਂ ਵੱਖਰਾ ਨਹੀਂ ਮੰਨਦੇ ਹਨ।ਇਸ ਵਿੱਚ ਲੱਗਣ ਵਾਲੇ ਮਧੁਰ ਸੁਰਾਂ ਕਰਕੇ ਇਹ ਕਰਨਾਟਕ ਮੰਡਲੀ'ਚ ਇੱਕ ਬਹੁਤ ਪ੍ਰਚਲਿਤ ਰਾਗ ਹੈ।ਦੱਖਣ ਭਾਰਤ 'ਚ ਜੌਨਪੁਰੀ ਰਾਗ ਵਿੱਚ ਬਹੁਤ ਸਾਰੀਆਂ ਰਚਨਾਵਾਂ ਰਚੀਆਂ ਗਈਆਂ ਹਨ।

ਰਾਗ ਜੌਨਪੁਰੀ ਦਾ ਸੰਖੇਪ ਜਿਹੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ ਅਤੇ ਵਿਸਤਾਰ ਨਾਲ ਚਰਚਾ ਲੇਖ ਵਿੱਚ ਕੀਤੀ ਗਈ ਹੈ।

ਥਾਟ - ਅਸਾਵਰੀ

ਜਾਤੀ- ਸ਼ਾਡਵ-ਸੰਪੂਰਨ

ਵਰ੍ਜਿਤ ਸੁਰ-ਅਰੋਹ 'ਚ ਗ(ਗੰਧਾਰ) ਦਾ ਪ੍ਰਯੋਗ ਵਰਜਿਤ ਹੈ

ਅਰੋਹ - ਸ ਰੇ ਮ ਪ ਨੀ ਸੰ

ਅਵਰੋਹ -ਸੰ ਨੀ ਪ ਮ ਰੇ ਸ

ਪਕੜ- ਮ ਪ ,ਨੀ ਪ, ਮ ਪ ,ਰੇ ਮ ਪ

ਵਾਦੀ ਸੁਰ- ਧ (ਧੈਵਤ)

ਸੰਵਾਦੀ ਸੁਰ -ਗ (ਗੰਧਾਰ)

ਸਮਾਂ- ਦਿਨ ਦਾ ਦੂਜਾ ਪਹਿਰ

ਮੁੱਖ ਅੰਗ -ਰੇ ਮ ਪ; ਮ ਪ ਸੰ ; ਰੇੰ ਨੀ ਧ ਪ ; ਮ ਪ ਨੀ ਪ; ਮ ਪ

ਰੇ ਮ ਪ

ਇਸ ਰਾਗ ਵਿੱਚ ਗ,ਧ ਅਤੇ ਨੀ ਕੋਮਲ ਲਗਦੇ ਹਾਂ ਤੇ ਬਾਕੀ ਸੁਰ ਸ਼ੁੱਧ ਲਗਦੇ ਹਨ।

ਇਸ ਰਾਗ ਦਾ ਨਾਂ ਇਸ ਨਾਂ ਦੇ ਥਾਂਵਾਂ ਨਾਲ ਜੋਡ਼ ਸਕਦਾ ਹੈ, ਜਿਵੇਂ ਕਿ ਗੁਜਰਾਤ ਵਿੱਚ ਸੌਰਾਸ਼ਟਰ ਖੇਤਰ ਦੇ ਨੇਡ਼ੇ ਜਾਵਾਂਪੁਰ, ਅਤੇ ਉੱਤਰ ਵਿੱਚ ਉੱਤਰ ਪ੍ਰਦੇਸ਼ ਦੇ ਸ਼ਹਿਰ ਜੌਨਪੁਰ ਨਾਲ।

Remove ads

ਇਤਿਹਾਸ

ਇਸ ਰਾਗ ਬਾਰੇ ਕਿਹਾ ਜਾਂਦਾ ਹੈ ਕਿ ਰਾਗ ਜੌਨਪੁਰੀ ਦੀ ਸਿਰਜਣਾ ਜੌਨਪੁਰ ਦੇ ਸੁਲਤਾਨ ਹੁਸੈਨ ਸ਼ਾਰਕੀ ਨੇ ਕੀਤੀ ਸੀ।

ਇਸ ਰਾਗ ਨੂੰ ਅਸਾਵਰੀ ਤੋਂ ਅਲਗ ਕਰਨ ਲਈ 'ਰੇ ਮ ਪ' ਸੁਰਾਂ ਦੀ ਵਰਤੋਂ ਵਾਰ ਵਾਰ ਕੀਤੀ ਜਾਂਦੀ ਹੈ।

ਕੁੱਛ ਸੰਗੀਤਕਾਰ ਇਸ ਰਾਗ ਵਿੱਚ ਕਦੀਂ-ਕਦੀਂ ਸ਼ੁਧ ਨੀ ਦਾ ਪ੍ਰਯੋਗ ਕਰਦੇ ਹਨ ਪਰ ਆਮ ਪ੍ਰਚਲਣ ਵਿੱਚ ਕੋਮਲ ਨੀ ਹੀ ਹੈ।

ਇਸ ਰਾਗ ਵਿੱਚ ਮ ਪ, ਮ ਪ - ਰੇ ਮ ਪ ਦੀ ਸੁਰ ਸੰਗਤੀ ਜਿਆਦਾ ਵਰਤੀ ਜਾਂਦੀ ਹੈ।

ਰਾਗ ਜੌਨ੍ਪੁਰੀ ਦਿਨ ਦੇ ਸਮੇਂ ਗਾਉਣ/ਵਜਾਉਣ ਵਾਲੇ ਰਾਗਾਂ 'ਚ ਬਹੁਤ ਮਧੁਰ ਅਤੇ ਵਿਸ਼ਾਲ ਸੁਰ ਸੰਗਮ ਵਾਲਾ ਰਾਗ ਹੈ। ਰੇ ਰੇ ਮ ਪ ਸੁਰਾਂ ਦੀ ਵਰਤੋਂ ਨਾਲ ਇਹ ਰਾਗ ਪੂਰੀ ਤਰਾਂ ਨਾਲ ਖਿੜਦਾ ਹੈ ਅਤੇ ਇਸ ਦਾ ਪੂਰਾ ਮਾਹੌਲ ਵਾਤਾਵਰਣ ਵਿੱਚ ਗੂੰਜਦਾ ਹੈ। ਇਸ ਰਾਗ ਵਿੱਚ ਧੈਵਤ (ਧ) ਅਤੇ ਗ (ਗੰਧਾਰ) ਸੁਰਾਂ ਨੂੰ ਅੰਦੋਲਿਤ ਕਰਕੇ ਵਰਤਣ ਨਾਲ ਇਹ ਹੋਰ ਵੀ ਮਧੁਰ ਹੋ ਜਾਂਦਾ ਹੈ। ਮ ਪ ਸੁਰਾਂ ਨੂੰ ਜਦੋਂ ਮੀੰਡ 'ਚ ਵਰਤਿਯਾ ਜਾਂਦਾ ਹੈ ਤਾਂ ਇਸ ਦਾ ਰੂਪ ਹੋਰ ਵੀ ਨਿਖਰਦਾ ਹੈ।

ਇਸ ਰਾਗ ਦੇ ਪੂਰ੍ਵਾੰਗ 'ਚ ਰਾਗ ਸਾਰੰਗ ਅਤੇ ਉਤ੍ਰਾੰਗ 'ਚ ਅਸਾਵਰੀ ਦੀ ਝਲਕ ਪੈਂਦੀ ਹੈ।

ਇਹ ਇੱਕ ਉਤ੍ਰਾੰਗਵਾਦੀ ਰਾਗ ਹੈ। ਇਸ ਦਾ ਵਿਸਤਾਰ ਮੱਧ ਅਤੇ ਤਾਰ ਸਪ੍ਤਕ 'ਚ ਕੀਤਾ ਜਾਂਦਾ ਹੈ।

ਇਹ ਰਾਗ ਇੱਕ ਗੰਭੀਰ ਸੁਭਾ ਦਾ ਰਾਗ ਹੈ। ਇਹ ਰਾਗ ਭਗਤੀ ਰਸ ਤੇ ਸ਼ਿੰਗਾਰ ਰਸ ਦਾ ਆਨੰਦ ਦੇਂਦਾ ਹੈ।

ਹੇਠ ਲਿਖੀਆਂ ਸੁਰ ਸੰਗਤੀਆਂ 'ਚ ਇਸ ਰਾਗ ਦਾ ਪੂਰਾ ਸਰੂਪ ਬੇਹਦ ਮਧੁਰਤਾ ਨਾਲ ਸਾਮਨੇ ਆਂਦਾ ਹੈ :-

ਸ,ਨੀ,ਨੀ ਸ ;ਰੇ ਰੇ ਸ; ਰੇ ਰੇ ਮ ਮ ਪ; ਪ ਪ; ਪ  ; ਮ ਪ ; ਰੇ ਰੇ ਮ ਮ ਪ ; ਮ ਪ ਨੀ ਪ ;ਮ ਪ ਨੀ ਨੀ ਸੰ ; ਰੇ ਮ ਪ ਮ ਪ ਸੰ ; ਸੰ ਰੇੰ ਰੇੰ ਸ ;ਰੇੰ ਰੇੰ ਨੀ ਨੀ ਸੰ ਰੇੰ ਨੀ ਨੀ ਸੰ ; ਰੇੰ ਨੀ ਸੰ ਰੇੰ ਨੀ  ; ਮ ਪ ਰੇ ਸ ਰੇ ਮ ਪ; ਮ ਪ ਸ


ਰਾਗ ਜੌਨ੍ਪੁਰੀ 'ਚ ਰਚੇ ਗਏ ਕੁੱਛ ਹਿੰਦੀ ਗੀਤ:

ਹੋਰ ਜਾਣਕਾਰੀ ਗੀਤ, ਸੰਗੀਤਕਾਰ ...
Remove ads

ਹਵਾਲੇ

ਗੀਤ


ਬੰਗਲਾ

ਹੋਰ ਜਾਣਕਾਰੀ ਗੀਤ., ਐਲਬਮ/ਫ਼ਿਲਮ ...

ਹਿੰਦੀ

ਹੋਰ ਜਾਣਕਾਰੀ ਗੀਤ., ਐਲਬਮ/ਫ਼ਿਲਮ ...

ਮਲਿਆਲਮ

ਹੋਰ ਜਾਣਕਾਰੀ ਗੀਤ., ਗਾਇਕ ...

ਤਾਮਿਲ

ਹੋਰ ਜਾਣਕਾਰੀ ਗੀਤ., ਗਾਇਕ ...

ਤੇਲਗੂ

ਹੋਰ ਜਾਣਕਾਰੀ ਗੀਤ., ਫ਼ਿਲਮ ...
Remove ads
Loading related searches...

Wikiwand - on

Seamless Wikipedia browsing. On steroids.

Remove ads