ਪ੍ਰਿਅੰਕਾ ਗਾਂਧੀ

From Wikipedia, the free encyclopedia

ਪ੍ਰਿਅੰਕਾ ਗਾਂਧੀ
Remove ads

ਪ੍ਰਿਅੰਕਾ ਗਾਂਧੀ ਵਾਡਰਾ (née ਗਾਂਧੀ ; ਜਨਮ 12 ਜਨਵਰੀ 1972) ਇੱਕ ਭਾਰਤੀ ਸਿਆਸਤਦਾਨ ਹੈ ਜੋ ਨਵੰਬਰ 2024 ਤੋਂ ਵਾਇਆਨਾਡ, ਕੇਰਲ ਤੋਂ ਲੋਕ ਸਭਾ ਦੀ ਸਦੱਸ ਵਜੋਂ ਸੇਵਾ ਕਰ ਰਹੀ ਹੈ।[1] ਗਾਂਧੀ ਸਾਬਕਾ ਪ੍ਰਧਾਨ ਮੰਤਰੀ, ਰਾਜੀਵ ਗਾਂਧੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਾਬਕਾ ਪ੍ਰਧਾਨ, ਸੋਨੀਆ ਗਾਂਧੀ ਦੀ ਧੀ ਹੈ।

ਵਿਸ਼ੇਸ਼ ਤੱਥ ਪ੍ਰਿਯੰਕਾ ਗਾਂਧੀ, ਸੰਸਦ ਮੈਂਬਰ, ਲੋਕ ਸਭਾ ...
Remove ads

ਪ੍ਰਾਰੰਭਿਕ ਜੀਵਨ

ਪ੍ਰਿਅੰਕਾ ਵਾਡਰਾ ਭਾਰਤ ਦੇ ਪੂਰਵ ਪ੍ਰਧਾਨਮੰਤਰੀ ਰਾਜੀਵ ਗਾਂਧੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਰਤਮਾਨ ਪ੍ਰਧਾਨ ਹੈ ਅਤੇ ਸੰਯੁਕਤ ਪ੍ਰਗਤੀਸ਼ੀਲ ਗੰਢ-ਜੋੜ ਦੀ ਮੁਖੀ ਰਹੀ ਸੋਨੀਆ ਗਾਂਧੀ ਦੀ ਦੂਜੀ ਔਲਾਦ ਹੈ। ਉਸ ਦੀ ਦਾਦੀ ਇੰਦਰਾ ਗਾਂਧੀ ਅਤੇ ਪੜਦਾਦਾ ਜਵਾਹਰ ਲਾਲ ਨਹਿਰੂ ਵੀ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਹਨ। ਉਸ ਦੇ ਦਾਦਾ ਫਿਰੋਜ ਗਾਂਧੀ ਇੱਕ ਮੰਨੇ ਪ੍ਰਮੰਨੇ ਸੰਸਦ ਮੈਂਬਰ ਸਨ ਅਤੇ ਉਸ ਦੇ ਪੜਦਾਦਾ, ਮੋਤੀਲਾਲ ਨਹਿਰੂ ਭਾਰਤੀ ਅਜ਼ਾਦੀ ਲੜਾਈ ਦੇ ਇੱਕ ਮਹੱਤਵਪੂਰਨ ਨੇਤਾ ਸਨ।

ਉਸ ਨੇ ਆਪਣੀ ਸਿੱਖਿਆ ਮਾਡਰਨ ਸਕੂਲ,[2], ਕਾਂਵੇਂਟ ਆਫ ਜੀਸਸ ਏੰਡ ਮੈਰੀ, ਨਵੀਂ ਦਿੱਲੀ ਤੋਂ ਪ੍ਰਾਪਤ ਕੀਤੀ ਅਤੇ ਉਹ ਦਿੱਲੀ ਯੂਨੀਵਰਸਿਟੀ ਤੋਂ ਮਨੋਵਿਗਿਆਨ ਵਿਸ਼ਾ ਦੀ ਗਰੈਜੂਏਟ ਹੈ। ਉਹ ਇੱਕ ਸ਼ੌਕੀਆ ਰੇਡੀਓ ਸੰਚਾਲਕ ਹੈ, ਜਿਸ ਦੇ ਕੋਲ VU2PGY ਕਾਲਸਾਇਨ ਹੈ।

Remove ads

ਰਾਜਨੀਤਕ ਜੀਵਨ

ਪ੍ਰਿਅੰਕਾ ਗਾਂਧੀ ਦੀ ਭੂਮਿਕਾ ਨੂੰ ਰਾਜਨੀਤੀ ਵਿੱਚ ਵਿਰੋਧਾਭਾਸ ਦੇ ਤੌਰ ਉੱਤੇ ਵੇਖਿਆ ਜਾਂਦਾ ਹੈ, ਹਾਲਾਂਕਿ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਲਈ ਲਗਾਤਾਰ ਚੋਣ ਪਰਚਾਰ ਦੇ ਦੌਰਾਨ ਉਸ ਨੇ ਰਾਜਨੀਤੀ ਵਿੱਚ ਘੱਟ ਰੁਚੀ ਲੈਣ ਦੀ ਗੱਲ ਕਹੀ।

1999 ਦੀ ਚੋਣ ਮਹਿੰਮ ਦੇ ਦੌਰਾਨ, ਬੀ.ਬੀ.ਸੀ ਲਈ ਇੱਕ ਇੰਟਰਵਿਊ ਵਿੱਚ ਉਸ ਨੇ ਕਿਹਾ: ਮੇਰੇ ਦਿਮਾਗ ਵਿੱਚ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਰਾਜਨੀਤੀ ਸ਼ਕਤੀਸ਼ਾਲੀ ਨਹੀਂ ਹੈ, ਸਗੋਂ ਜਨਤਾ ਜਿਆਦਾ ਮਹੱਤਵਪੂਰਨ ਹੈ ਅਤੇ ਮੈਂ ਉਸ ਦੀ ਸੇਵਾ ਰਾਜਨੀਤੀ ਤੋਂ ਬਾਹਰ ਰਹਿਕੇ ਵੀ ਕਰ ਸਕਦੀ ਹਾਂ।[3] ਤਦ ਵੀ ਉਸ ਨੂੰ ਰਸਮੀ ਰਾਜਨੀਤੀ ਵਿੱਚ ਜਾਣ ਦਾ ਪ੍ਰਸ਼ਨ ਪਰੇਸ਼ਾਨਕੁਨ ਲੱਗਦਾ ਹੈ: ਮੈਂ ਇਹ ਗੱਲ ਹਜ਼ਾਰਾਂ ਵਾਰ ਦੋਹਰਾ ਚੁੱਕੀ ਹਾਂ..."।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads