ਰਾਮਾਦੇਵੀ ਚੌਧਰੀ

ਭਾਰਤੀ ਸੁਤੰਤਰਤਾ ਸੰਗਰਾਮੀ From Wikipedia, the free encyclopedia

ਰਾਮਾਦੇਵੀ ਚੌਧਰੀ
Remove ads

ਰਾਮਾਦੇਵੀ ਚੌਧਰੀ (ਉੜੀਆ: ରମାଦେବୀ ଚୌଧୁରୀ) (3 ਦਸੰਬਰ 1899 – 22 ਜੁਲਾਹੀ 1985), ਨੂੰ ਰਾਮਾ ਦੇਵੀ ਵਜੋਂ ਵੀ ਜਾਣਿਆ ਜਾਂਦਾ ਹੈ, ਿੲੱਕ ਅਜ਼ਾਦੀ ਘੁਲਾਟੀਏ ਅਤੇ ਸਮਾਜਿਕ ਸੁਧਾਰਕ ਸੀ।.[1] ਉਸਨੂੰ ਉੜੀਸਾ ਦੇ ਲੋਕਾਂ ਦੁਆਰਾ ਮਾਂ ਕਿਹਾ ਜਾਂਦਾ ਸੀ। 

ਵਿਸ਼ੇਸ਼ ਤੱਥ ਰਾਮਾਦੇਵੀ ਚੌਧਰੀ, ਜਨਮ ...
Remove ads

ਪਰਿਵਾਰ

ਉਸ ਦਾ ਜਨਮ 3 ਦਸੰਬਰ 1899 ਨੂੰ ਸੱਤਿਆਭਾਮਪੁਰ ਕਟਕ ਨੇੜੇ ਹੋਇਆ। ਉਹ ਗੋਪਾਲ ਬਲੱਵ ਦਾਸ, ਉਸ ਸਮੇਂ ਡਿਪਟੀ-ਮੈਜਿਸਟਰੇਟ, ਅਤੇ ਬਸੰਤ ਕੁਮਾਰੀ ਦੇਵੀ ਦੀ ਧੀ ਅਤੇ ਉਤਕਲ ਗੌਰਵ ਮਧੂਸੁਦਨ ਦਾਸ ਦੀ ਭਾਣਜੀ ਸੀ। ਉਸ ਨੇ ਘਰ ਵਿੱਚ ਹੀ ਆਪਣੀ ਸਿੱਖਿਆ ਗੁਪਤ ਰੂਪ 'ਚ ਪ੍ਰਾਪਤ ਕੀਤੀ। 15 ਸਾਲ ਦੀ ਸਿਮਰ ਵਿੱਚ, ਉਸ ਦਾ ਵਿਆਹ ਗੋਪਾਬੰਧੂ ਚੌਧਰੀ ਨਾਲ ਹੋਇਆ, ਜਦੋਂ ਉਹ ਡਿਪਟੀ ਕਲੈਕਟਰ ਸੀ ਤੇ ਬਾਅਦ ਵਿਚ ਸੁਤੰਤਰਤਾ ਸੰਗਰਾਮੀ ਸੀ।[2] ਇਸ ਜੋੜੇ ਦੇ ਤਿੰਨ ਬੱਚੇ, ਦੋ ਬੇਟੇ ਅਤੇ ਇੱਕ ਧੀ ਸੀ।

ਸੁਤੰਤਰਤਾ ਸੰਗਰਾਮ ਦੌਰਾਨ ਭੂਮਿਕਾ

ਰਾਮਾਦੇਵੀ ਆਪਣੇ ਪਤੀ ਦੇ ਨਾਲ, 1921 ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋ ਗਈ। ਉਹ ਮਹਾਤਮਾ ਗਾਂਧੀ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਅਸਹਿਯੋਗ ਅੰਦੋਲਨ ਵਿੱਚ ਸਰਗਰਮ ਹਿੱਸਾ ਲਿਆ। ਉਹ ਔਰਤਾਂ ਨੂੰ ਸੁਤੰਤਰਤਾ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਪਿੰਡ-ਪਿੰਡ ਜਾਉਂਦੀ ਸੀ। ਉਸ ਨੂੰ ਪ੍ਰਭਾਵਿਤ ਕਰਨ ਵਾਲੀਆਂ ਹੋਰ ਸਖਸ਼ੀਅਤਾਂ ਜੈ ਪ੍ਰਕਾਸ਼ ਨਾਰਾਇਣ, ਵਿਨੋਬਾ ਭਾਵੇ ਅਤੇ ਉਸ ਦਾ ਚਾਚਾ, ਮਧੂਸੂਦਨ ਦਾਸ ਸਨ। 1921 ਵਿੱਚ, ਉਸ ਨੇ ਗਾਂਧੀ ਜੀ ਨਾਲ ਆਪਣੀ ਪਹਿਲੀ ਮੁਲਾਕਾਤ ਤੋਂ ਬਾਅਦ ਉਹ ਆਪਣੇ ਪਤੀ ਨਾਲ, ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਈ। ਉਸੇ ਸਾਲ ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਈ ਅਤੇ ਖਾਦੀ ਪਹਿਨਣ ਲੱਗ ਪਈ। 1930 ਵਿੱਚ, ਉਸ ਨੇ ਉੜੀਸਾ ਦੇ ਪੱਧਰ 'ਤੇ ਨਮਕ ਸਤਿਆਗ੍ਰਹਿ ਲਹਿਰ ਵਿੱਚ ਸਰਗਰਮ ਹਿੱਸਾ ਲਿਆ। ਉਹ ਕਿਰਨਬਾਲਾ ਸੇਨ, ਮਾਲਤੀ ਦੇਵੀ, ਸਰਲਾ ਦੇਵੀ, ਪ੍ਰਾਣਕ੍ਰਿਸ਼ਨਾ ਪਧਾਰੀ ਵਰਗੇ ਹੋਰ ਕਾਰਕੁਨਾਂ ਨਾਲ ਇੰਚੁੜੀ ਅਤੇ ਸ੍ਰੀਜੰਗ ਗਈ। ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਨਵੰਬਰ 1930 ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਬ੍ਰਿਟਿਸ਼ ਸਰਕਾਰ ਦੁਆਰਾ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਗਿਆ ਸੀ। ਉਸ ਨੂੰ ਕਈ ਵਾਰ (1921, 1930, 1936, 1942) ਹੋਰ ਮਹਿਲਾ ਆਜ਼ਾਦੀ ਕਾਰਕੁਨਾਂ, ਜਿਵੇਂ ਸਰਲਾ ਦੇਵੀ, ਮਾਲਤੀ ਚੌਧਰੀ ਅਤੇ ਹੋਰਾਂ, ਨਾਲ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜੇਲ੍ਹ ਭੇਜ ਦਿੱਤਾ ਗਿਆ ਸੀ।[3][4][5] ਉਸ ਨੇ 1931 ਦੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਕਰਾਚੀ ਸੈਸ਼ਨ ਵਿੱਚ ਸ਼ਿਰਕਤ ਕੀਤੀ ਅਤੇ ਉਸ ਸਮੇਂ ਨੇਤਾਵਾਂ ਨੂੰ ਅਗਲਾ ਸੈਸ਼ਨ ਉੜੀਸਾ ਵਿੱਚ ਕਰਵਾਉਣ ਦੀ ਬੇਨਤੀ ਕੀਤੀ। ਹਜ਼ਾਰੀਬਾਗ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ 1932 ਵਿੱਚ, ਉਹ ਹਰਿਜਨ ਭਲਾਈ ਵਿੱਚ ਸਰਗਰਮੀ ਨਾਲ ਸ਼ਾਮਲ ਹੋਈ। ਉਸ ਨੇ ਅਛੂਤਤਾ ਦੇ ਖਾਤਮੇ ਲਈ ਗਾਂਧੀ ਜੀ ਦੀਆਂ ਹਦਾਇਤਾਂ ਤਹਿਤ "ਅਸਪਰਯਤ ਨਿਬਾਰਨ ਸੰਮਤੀ" ਨੂੰ ਸਥਾਪਿਤ ਕੀਤਾ। ਬਾਅਦ ਵਿੱਚ, ਸੰਸਥਾ ਦਾ ਨਾਮ ਬਦਲ ਕੇ "ਹਰੀਜਨ ਸੇਵਾ ਸੰਘ" ਰੱਖਿਆ ਗਿਆ। ਉਹ ਗਾਂਧੀ ਜੀ ਦੇ 1932 ਅਤੇ 1934 ਦੇ ਉੜੀਸਾ ਦੇ ਦੌਰੇ ਦੌਰਾਨ ਕਸਤੂਰਬਾ, ਸਰਦਾਰ ਪਟੇਲ, ਰਾਜਿੰਦਰ ਪ੍ਰਸਾਦ, ਮੌਲਾਨਾ ਆਜ਼ਾਦ, ਜਵਾਹਰ ਲਾਲ ਨਹਿਰੂ ਅਤੇ ਹੋਰਾਂ ਦੀਆਂ ਮੁਲਾਕਾਤਾਂ ਵਿੱਚ ਨੇੜਿਓਂ ਸ਼ਾਮਲ ਸੀ। ਉਸ ਨੇ ਬਾਰੀ ਵਿਖੇ ਇੱਕ ਆਸ਼ਰਮ ਸ਼ੁਰੂ ਕੀਤਾ, ਜਿਸ ਦਾ ਨਾਮ ਗਾਂਧੀ ਜੀ ਨੇ "ਸੇਵਾਘਰ" ਰੱਖਿਆ। 1942 ਦੇ ਭਾਰਤ ਛੱਡੋ ਅੰਦੋਲਨ ਦੌਰਾਨ, ਰਾਮਾ ਦੇਵੀ ਦੇ ਪੂਰੇ ਪਰਿਵਾਰ ਦੇ ਮੈਂਬਰਾਂ, ਜਿਨ੍ਹਾਂ ਵਿੱਚ ਉਸ ਦੇ ਪਤੀ, ਗੋਪਬੰਧੂ ਚੌਧਰੀ ਵੀ ਸ਼ਾਮਲ ਸਨ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਕਸਤੂਰਬਾ ਗਾਂਧੀ ਦੀ ਮੌਤ ਤੋਂ ਬਾਅਦ, ਗਾਂਧੀ ਜੀ ਨੇ ਉਸ ਨੂੰ "ਕਸਤੂਰਬਾ ਟਰੱਸਟ" ਦੇ ਉੜੀਸਾ ਚੈਪਟਰ ਦੇ ਪ੍ਰਤੀਨਿਧੀ ਵਜੋਂ ਕੰਮ ਸੌਂਪਿਆ।

Remove ads

ਭਾਰਤ ਦੀ ਸੁਤੰਤਰਤਾ ਤੋਂ ਬਾਅਦ ਦੀ ਭੂਮਿਕਾ

1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਬਾਅਦ, ਰਾਮਾ ਦੇਵੀ ਨੇ ਆਚਾਰੀਆ ਵਿਨੋਬਾ ਭਾਵੇ ਦੇ ਭੂਦਨ ਅਤੇ ਗ੍ਰਾਮਦਾਨ ਅੰਦੋਲਨ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ।[6] 1952 ਵਿੱਚ, ਉਸ ਨੇ ਆਪਣੇ ਪਤੀ ਨਾਲ ਭੂਮੀਹੀਣ ਅਤੇ ਗਰੀਬਾਂ ਨੂੰ ਜ਼ਮੀਨ ਅਤੇ ਪੈਸਾ ਦੇਣ ਦੇ ਸੰਦੇਸ਼ ਨੂੰ ਪ੍ਰਚਾਰਿਤ ਕਰਨ ਲਈ ਰਾਜ ਭਰ ਵਿੱਚ ਲਗਭਗ 4000 ਕਿਲੋਮੀਟਰ ਪੈਦਲ ਯਾਤਰਾ ਕੀਤੀ।[7][8][9][10][11] 1928 ਤੋਂ, ਰਾਮਾ ਦੇਵੀ ਜਗਤਸਿੰਘਪੁਰ ਵਿਖੇ ਅਲਕਾ ਆਸ਼ਰਮ ਵਿੱਚ ਰਹੀ।[12]

ਉਸ ਨੇ ਉਤਕਲ ਖਾਦੀ ਮੰਡਲ ਸਥਾਪਤ ਕਰਨ ਵਿੱਚ ਸਹਾਇਤਾ ਕੀਤੀ ਅਤੇ ਰਾਮਚੰਦਰਪੁਰ ਵਿਖੇ ਇੱਕ ਅਧਿਆਪਕ ਸਿਖਲਾਈ ਕੇਂਦਰ ਅਤੇ ਬਲਵਾੜੀ ਦੀ ਸਥਾਪਨਾ ਵੀ ਕੀਤੀ। ਸੰਨ 1950 ਵਿੱਚ, ਉਸ ਨੇ ਡਮਬੂੜਗੇਗਾ ਵਿਖੇ ਇੱਕ ਜਨਜਾਤੀ ਭਲਾਈ ਕੇਂਦਰ ਸਥਾਪਤ ਕੀਤਾ। 1951 ਦੇ ਕਾਲ ਦੌਰਾਨ ਉਸ ਨੇ ਅਤੇ ਮਾਲਤੀ ਨੇ ਕੋਰਪੁਤ ਵਿੱਚ ਅਕਾਲ ਦੀ ਰਾਹਤ ਲਈ ਕੰਮ ਕੀਤਾ। ਉਸ ਨੇ 1962 ਦੀ ਭਾਰਤ-ਚੀਨ ਯੁੱਧ ਨਾਲ ਪ੍ਰਭਾਵਿਤ ਸੈਨਿਕਾਂ ਦੀ ਸਹਾਇਤਾ ਲਈ ਕੰਮ ਕੀਤਾ।

ਐਮਰਜੈਂਸੀ ਦੌਰਾਨ ਉਸ ਨੇ ਹਰਕ੍ਰਿਸ਼ਨ ਮਾਹਤਾਬ ਅਤੇ ਨੀਲਾਮਣੀ ਰੌਤਰੀ ਦੇ ਨਾਲ ਆਪਣਾ ਅਖ਼ਬਾਰ ਸ਼ੁਰੂ ਕਰ ਕੇ ਵਿਰੋਧ ਕੀਤਾ।[13] ਗ੍ਰਾਮ ਸੇਵਕ ਪ੍ਰੈਸ 'ਤੇ ਸਰਕਾਰ ਦੁਆਰਾ ਪਾਬੰਦੀ ਲਗਾਈ ਗਈ ਸੀ ਅਤੇ ਉੜੀਸਾ ਦੇ ਹੋਰ ਨੇਤਾਵਾਂ ਜਿਵੇਂ ਨਬਕ੍ਰਿਸ਼ਨ ਚੌਧਰੀ, ਹਰਕ੍ਰਿਸ਼ਨ ਮਹਾਤਬ, ਮਨਮੋਹਨ ਚੌਧਰੀ, ਸ੍ਰੀਮਤੀ ਅੰਨਪੂਰਨਾ ਮੋਹਰਾਨਾ, ਜੈਕ੍ਰਿਸ਼ਨ ਮੋਹੰਤੀ ਅਤੇ ਹੋਰਾਂ ਨੂੰ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ।[14]

ਉਸ ਨੇ ਇੱਕ ਪ੍ਰਾਇਮਰੀ ਸਕੂਲ, ਸ਼ਿਸ਼ੂ ਵਿਹਾਰ ਅਤੇ ਕਟਕ ਵਿਖੇ ਇੱਕ ਕੈਂਸਰ ਹਸਪਤਾਲ ਦੀ ਸਥਾਪਨਾ ਵੀ ਕੀਤੀ।

ਸਨਮਾਨ

4 ਨਵੰਬਰ, 1981 ਨੂੰ, ਉਸ ਦੀਆਂ ਸਮਾਜਿਕ ਸੇਵਾਵਾਂ ਸਦਕਾ, ਰਾਮਾਦੇਵੀ ਨੂੰ ਜਮਨਾਲਾਲ ਬਜਾਜ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ[15][16]  ਅਤੇ 16 ਅਪ੍ਰੈਲ 1984 ਨੂੰ ਉਤਕਲ ਯੂਨੀਵਰਸਿਟੀ ਦੁਬਾਰਾ ਫ਼ਿਲਾਸਫ਼ੀ ਦੀ ਡਾਕਟਰ ਵਜੋਂ ਸਨਮਾਨਿਤ ਕੀਤਾ।

ਮੌਤ

ਉਸ ਦੀ ਮੌਤ 22 ਜੁਲਾਈ 1985 ਨੂੰ ਹੋਈ। 

ਯਾਦਗਾਰੀ

ਭੁਵਨੇਸ਼ਵਰ ਵਿਖੇ ਰਾਮਾ ਦੇਵੀ ਮਹਿਲਾ ਯੂਨੀਵਰਸਿਟੀ ਦਾ ਨਾਮ ਉਨ੍ਹਾਂ ਦੀ ਯਾਦ ਵਿੱਚ ਰੱਖਿਆ ਹੈ। ਇਹ ਪੂਰਬੀ ਭਾਰਤ ਦੀ ਪਹਿਲੀ ਔਰਤਾਂ ਦੀ ਯੂਨੀਵਰਸਿਟੀ ਹੈ, ਜੋ ਕਿ 2015 ਤੋਂ ਸਥਾਪਤ ਕੀਤੀ ਗਈ ਹੈ। ਯੂਨੀਵਰਸਿਟੀ ਦੇ ਵਿਚਕਾਰ ਬਣਾਇਆ ਗਿਆ ਅਜਾਇਬ ਘਰ ਹਉਸ ਨੂੰ ਸਮਰਪਿਤ ਹੈ।.[17] ਕਟਕ ਵਿਖੇ ਉਸ ਦੇ ਦੁਆਰਾ ਸ਼ੁਰੂ ਕੀਤੇ ਗਏ ਸਕੂਲ - ਸ਼ਿਸ਼ੂ ਵਿਹਾਰ ਦਾ ਨਾਮ ਹੁਣ ਰਾਮਾਦੇਵੀ ਸ਼ਿਸ਼ੂ ਵਿਹਾਰ ਰੱਖਿਆ ਗਿਆ ਹੈ।[18]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads