1932

From Wikipedia, the free encyclopedia

Remove ads

1932 20ਵੀਂ ਸਦੀ ਦੇ 1930 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।

ਘਟਨਾ

  • 23 ਜਨਵਰੀ ਏਲ ਸਾਲਵਾਡੋਰ ਵਿੱਚ ਪ੍ਰੋਟੈਸਟ ਕਰ ਰਹੇ 4000 ਕਿਸਾਨ ਗੋਲੀਆਂ ਮਾਰ ਕੇ ਮਾਰ ਦਿਤੇ।
  • 31 ਜਨਵਰੀ ਅਮਰੀਕਾ ਵਿੱਚ ਰੇਲਵੇ ਯੂਨੀਅਨ ਨੇ ਤਨਖ਼ਾਹਾਂ ਵਿੱਚ 10 ਫ਼ੀ ਸਦੀ ਕਟੌਤੀ ਮਨਜ਼ੂਰ ਕੀਤੀ।
  • 4 ਮਈ ਜਾਪਾਨ ਅਤੇ ਚੀਨ ਨੇ ਸ਼ਾਂਤੀ ਸਮਝੌਤੇ 'ਤੇ ਦਸਤਖ਼ਤ ਕੀਤੇ।
  • 15 ਜੁਲਾਈ ਸਾਕਾ ਨਨਕਾਣਾ ਸਾਹਿਬ ਮਗਰੋਂ ਇਸ ਜੱਥੇ ਨੂੰ ਬੱਬਰ ਅਕਾਲੀ ਵਜੋਂ ਜਾਣਿਆ ਜਾਣ ਲੱਗ ਪਿਆ। ਇਸੇ ਲਹਿਰ ਦਾ ਇੱਕ ਹਿੱਸਾ ਰਤਨ ਸਿੰਘ ਰੱਕੜਾਂ 200 ਫ਼ੌਜੀਆਂ ਨਾਲ ਇਕੱਲਾ ਹੀ ਜੂਝ ਕੇ ਸ਼ਹੀਦ ਹੋਇਆ।
  • 24 ਜੁਲਾਈ ਜਦੋਂ ਹਿੰਦੂ, ਮੁਸਲਮਾਨ ਅਤੇ ਸਿੱਖ, ਨਵੇਂ ਬਣ ਰਹੇ ਭਾਰਤੀ ਆਈਨ ਹੇਠ ਹੋਣ ਵਾਲੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਬਾਰੇ ਫ਼ਿਰਕੂ ਮਸਲੇ ਦਾ ਹੱਲ ਕੱਢਣ ਵਿੱਚ ਨਾਕਾਮਯਾਬ ਹੋ ਗਏ ਤਾਂ ਬਰਤਾਨਵੀ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਅਪਣਾ ਫ਼ੈਸਲਾ ਦੇਣਾ ਪਿਆ। ਇਹ ਫ਼ੈਸਲਾ, 17 ਅਗੱਸਤ, 1932 ਵਾਲੇ ਦਿਨ ਦਿਤਾ ਗਿਆ। ਇਸ ਨੂੰ ‘ਫ਼ਿਰਕੂ ਫ਼ੈਸਲੇ’ ਵਜੋਂ ਜਾਣਿਆ ਗਿਆ। ਫ਼ਿਰਕੂ ਫ਼ੈਸਲੇ ਵਿਰੁਧ ਜੱਦੋਜਹਿਦ ਵਾਸਤੇ 17 ਮੈਂਬਰੀ ‘ਕੌਂਸਲ ਆਫ਼ ਐਕਸ਼ਨ’ ਬਣੀ।
  • 8 ਨਵੰਬਰ ਫ਼ਰੈਂਕਲਿਨ ਡੀ ਰੂਜ਼ਵੈਲਟ ਅਮਰੀਕਾ ਦਾ 32ਵਾਂ ਰਾਸ਼ਟਰਪਤੀ ਬਣਿਆ। ਇਸ ਮਗਰੋਂ ਉਹ ਤਿੰਨ ਵਾਰ 936, 1940, 1944 ਵਿੱਚ) ਹੋਰ ਚੁਣਿਆ ਗਿਆ ਸੀ।
  • 30 ਦਸੰਬਰ ਰੂਸ ਵਿੱਚ ਬੇਕਾਰ ਲੋਕਾਂ ਨੂੰ ਦਿਤੇ ਜਾਣ ਵਾਲੇ ਖਾਣੇ ਦੇ ਪੈਕਟ, ਹੁਣ 36 ਸਾਲ ਤੋਂ ਘੱਟ ਉਮਰ ਦੀਆਂ ਘਰੇਲੂ ਔਰਤਾਂ ਨੂੰ ਦਿਤੇ ਜਾਣੇ ਬੰਦ ਕਰ ਦਿਤੇ ਗਏ ਤੇ ਉਹਨਾਂ ਨੂੰ ਕੰਮ ਲੱਭਣ ਅਤੇ ਆਪਣੀ ਕਮਾਈ ਨਾਲ ਖਾਣਾ ਖਾਣ ਵਾਸਤੇ ਕਿਹਾ ਗਿਆ।
  • 26 ਦਸੰਬਰ ਚੀਨ ਵਿੱਚ ਆਏ ਭੂਚਾਲ ਨਾਲ 70 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
Remove ads

ਜਨਮ

ਮਰਨ

Loading related searches...

Wikiwand - on

Seamless Wikipedia browsing. On steroids.

Remove ads