ਰੁਆਲ ਆਮੁੰਸਨ

ਨਾਰਵੇਈ ਖੋਜੀ; ਦੱਖਣੀ ਧਰੁਵ ਤੱਕ ਪਹੁੰਚਣ ਵਾਲਾ ਪਹਿਲਾ ਵਿਅਕਤੀ (1872-1928) From Wikipedia, the free encyclopedia

ਰੁਆਲ ਆਮੁੰਸਨ
Remove ads

ਰੁਆਲ ਏਂਗਲਬ੍ਰੇਤ ਗਰੇਵਨਿੰਗ ਆਮੁੰਸਨ (Roald Engelbregt Gravning Amundsen; 16 ਜੁਲਾਈ 1872ਅੰ. 18 ਜੂਨ 1928) ਇੱਕ ਨਾਰਵੇਜੀਅਨ ਯਾਤਰੀ ਸੀ ਜੋ ਜ਼ਿਆਦਾਤਰ ਧਰੁਵੀ ਖੇਤਰਾਂ ਦੀ ਖੋਜ ਕਰਦਾ ਸੀ। ਇਹ ਦੱਖਣੀ ਧਰੁਵ ਤੱਕ ਪਹੁੰਚਣ ਵਾਲੀ ਪਹਿਲੀ ਮੁਹਿੰਮ ਦਾ ਲੀਡਰ ਸੀ ਜੋ ਕਿ 14 ਦਸੰਬਰ 1911 ਨੂੰ ਪਹੁੰਚੀ। 1926 ਵਿੱਚ ਇਹ ਉੱਤਰੀ ਧਰੁਵ ਤੱਕ ਪਹੁੰਚਣ ਵਾਲੀ ਪਹਿਲੀ ਮੁਹਿੰਮ ਦਾ ਲੀਡਰ ਸੀ।[2][3] ਇਹ ਉੱਤਰ ਪੱਛਮੀ ਸਮੁੰਦਰੀ ਰਾਹ (1903–06) ਨੂੰ ਪਾਰ ਕਰਨ ਵਾਲਾ ਪਹਿਲਾ ਵਿਅਕਤੀ ਸੀ।

ਵਿਸ਼ੇਸ਼ ਤੱਥ ਰੁਆਲ ਆਮੁੰਸਨ, ਜਨਮ ...

ਇਹ 1928 ਵਿੱਚ ਆਰਟਿਕ ਵਿੱਚ ਗਾਇਬ ਹੋ ਗਿਆ ਜਦੋਂ ਇਹ ਹਵਾਈ ਜਹਾਜ ਰਾਹੀਂ ਹੋ ਰਹੇ ਇੱਕ ਬਚਾਅ ਮਿਸ਼ਨ ਵਿੱਚ ਹਿੱਸਾ ਲੈ ਰਿਹਾ ਸੀ।

Remove ads

ਮੁੱਢਲਾ ਜੀਵਨ

ਇਸ ਦਾ ਜਨਮ 16 ਜੁਲਾਈ 1872 ਨੂੰ ਜੈਂਸ ਆਮੁੰਸਨ ਅਤੇ ਹਾਨਾ ਸਾਲਵਿਸਤ ਦੇ ਘਰ ਨੌਰਵੇ ਵਿੱਚ ਬੋਰਜ, ਓਸਤਫ਼ੋਲ ਵਿਖੇ ਹੋਇਆ। ਇਹ ਪਰਿਵਾਰ ਵਿੱਚ ਚੌਥਾ ਮੁੰਡਾ ਸੀ। ਇਸ ਮਾਂ ਚਾਹੁੰਦੀ ਸੀ ਕਿ ਇਹ ਪਰਿਵਾਰ ਦਾ ਸਮੁੰਦਰੀ ਵਪਾਰ ਦਾ ਕੰਮ ਨਾ ਕਰੇ ਅਤੇ ਡਾਕਟਰ ਬਣੇ। ਇਸ ਲਈ ਆਮੁੰਸਨ ਆਪਣੀ ਮਾਂ ਦਾ ਵਚਨ ਰੱਖਿਆ ਅਤੇ ਜੱਦ ਇਹ 21 ਸਾਲ ਦੀ ਉਮਰ ਦਾ ਹੋਇਆ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ। ਇਸ ਉੱਪਰੰਤ ਉਸਨੇ ਸਮੁੰਦਰ ਵਿੱਚ ਜੀਵਨ ਦੇ ਲਈ ਯੂਨੀਵਰਸਿਟੀ ਛੱਡ ਦਿੱਤੀ।[4]

ਹਵਾਲੇ

ਬਾਹਰੀ ਲਿੰਕ

Loading related searches...

Wikiwand - on

Seamless Wikipedia browsing. On steroids.

Remove ads