16 ਜੁਲਾਈ
From Wikipedia, the free encyclopedia
Remove ads
16 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 197ਵਾਂ (ਲੀਪ ਸਾਲ ਵਿੱਚ 198ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 168 ਦਿਨ ਬਾਕੀ ਹਨ।
ਵਾਕਿਆ

- 1871 – ਕੂਕਾ ਲਹਿਰ ਜੋ ਸੰਨ 1862 ਵਿੱਚ ਸਿੱਖ ਸੁਧਾਰਕ ਲਹਿਰ ਵਜੋਂ ਸ਼ੁਰੂ ਹੋਈ ਸੀ। ਕੂਕਿਆਂ ਨੇ 14 ਜੂਨ, 1870 ਦੇ ਦਿਨ ਅੰਮ੍ਰਿਤਸਰ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਕੁੱਝ ਬੁੱਚੜ ਮਾਰ ਦਿਤੇ। ਮਗਰੋਂ 16 ਜੁਲਾਈ, 1871 ਦੇ ਦਿਨ ਕੂਕਿਆਂ ਨੇ ਰਾਏਕੋਟ ਵਿੱਚ ਇੱਕ ਬੁੱਚੜਖਾਨੇ ‘ਤੇ ਹਮਲਾ ਕੀਤਾ ਅਤੇ ਬੁੱਚੜ ਕਤਲ ਕਰ ਦਿਤੇ। ਇਨ੍ਹਾਂ ਕੂਕਿਆਂ ਵਿਚੋਂ ਮੰਗਲ ਸਿੰਘ, ਮਸਤਾਨ ਸਿੰਘ, ਸਰਮੁਖ ਸਿੰਘ, ਗੁਲਾਬ ਸਿੰਘ ਤੇ ਕਈ ਹੋਰ ਫੜੇ ਗਏ। ਬੁੱਚੜਾਂ ਦੇ ਕਾਤਲ ਕੂਕਿਆਂ ਨੂੰ ਫਾਂਸੀ ਦੇ ਦਿਤੀ ਗਈ।
- 1918 – ਰੂਸ ਦੇ ਜ਼ਾਰ ਨਿਕੋਲਸ ਤੇ ਉਸ ਦੇ ਪ੍ਰਵਾਰ ਨੂੰ ਬੋਲਸ਼ਵਿਕਾਂ ਨੇ ਕਤਲ ਕਰ ਦਿਤਾ।
- 1926 – ‘ਨੈਸ਼ਨਲ ਜਿਓਗਰਾਫ਼ਿਕ’ ਵਿੱਚ ਪਾਣੀ ਹੇਠ ਫ਼ੋਟੋਗਰਾਫ਼ੀ ਦੀਆਂ ਪਹਿਲੀਆਂ ਤਸਵੀਰਾਂ ਛਾਪੀਆਂ ਗਈਆਂ।
- 1940 – ਅਡੋਲਫ ਹਿਟਲਰ ਨੇ ‘ਸੀਅ ਲਾਇਨ ਅਪਰੇਸ਼ਨ’ ਦੇ ਨਾਂ ਹੇਠ ਇੰਗਲੈਂਡ ‘ਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
- 1950 – ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿਚਕਾਰ ਹੋਏ ਮੈਚ ਨੂੰ ਦੁਨੀਆ ਦੇ ਸਭ ਤੋਂ ਵੱਡੇ ਇਕੱਠ (1,99,854 ਲੋਕ) ਨੇ ਦੇਖਿਆ।
- 1979 – ਇਰਾਕ ਵਿੱਚ ਹਸਨ ਅਲ ਬਕਰ ਨੂੰ ਅਸਤੀਫ਼ਾ ਦੇਣ ਵਾਸਤੇ ਮਜਬੂਰ ਕਰ ਕੇ ਸਦਾਮ ਹੁਸੈਨ ਦੇਸ਼ ਦਾ ਰਾਸ਼ਟਰਪਤੀ ਬਣਿਆ।
- 2005 – ਹੈਰੀ ਪੌਟਰ ਸੀਰੀਜ਼ ਦਾ ਛੇਵਾਂ ਨਾਵਲ ਰਲੀਜ਼ ਹੋਇਆ ਤੇ ਪਹਿਲੇ ਦਿਨ ਹੀ ਇਸ ਦੀਆਂ 69 ਲੱਖ ਕਾਪੀਆਂ ਵਿਕੀਆਂ।
Remove ads
ਛੁੱਟੀਆਂ
ਜਨਮ
- 1901 – ਅਜ਼ਾਦੀ ਸੰਗਰਾਮੀਏ, ਕਿਸਾਨ ਆਗੂ ਅਤੇ ਕਮਿਊਨਿਸਟ ਪਾਰਲੀਮੈਂਟੇਰੀਅਨ ਤੇਜਾ ਸਿੰਘ ਸੁਤੰਤਰ ਦਾ ਜਨਮ।
- 1909 – ਭਾਰਤ ਦੀ ਆਜ਼ਾਦੀ ਸੰਗਰਾਮੀ ਅਰੁਣਾ ਆਸਿਫ਼ ਅਲੀ ਦਾ ਜਨਮ।
- 1968 – ਭਾਰਤੀ ਹਾਕੀ ਖਿਡਾਰੀ ਧਨਰਾਜ ਪਿੱਲੈ ਦਾ ਜਨਮ।
- 1984 – ਭਾਰਤੀ ਫ਼ਿਲਮ ਐਕਟਰਿਸ ਕੈਟਰੀਨਾ ਕੈਫ਼ ਦਾ ਜਨਮ।
Wikiwand - on
Seamless Wikipedia browsing. On steroids.
Remove ads