ਰੂਨਾ ਲੈਲਾ
From Wikipedia, the free encyclopedia
Remove ads
ਰੂਨਾ ਲੈਲਾ ਇੱਕ ਬੰੰਗਲਾਦੇਸ਼ੀ ਗਾਇਕ ਹੈ, ਜਿਸਨੂੰ ਦੱਖਣੀ ਏਸ਼ੀਆ ਦੇ ਪ੍ਰਸਿੱਧ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਉਸਨੇ ਦੇਰ 1960ਵਿਆਂ ਵਿਚ ਪਾਕਿਸਤਾਨ ਦੇ ਫਿਲਮ ਉਦਯੋਗ ਵਿਚ ਆਪਣੇ ਸਫਰ ਦੀ ਸ਼ੁਰੂਆਤ ਕੀਤੀ। ਉਸ ਦੀ ਗਾਉਣ ਸ਼ੈਲੀ ਪਾਕਿਸਤਾਨੀ ਪਿੱਠਵਰਤੀ ਗਾਇਕ ਅਹਿਮਦ ਰੁਸ਼ਦੀ ਤੋਂ ਪ੍ਰੇਰਿਤ ਹੈ ਅਤੇ ਬਾਅਦ ਨੂੰ ਗਾਇਕਾ ਮਾਲਾ ਦੀ ਥਾਂ ਉਸ ਦੇ ਨਾਲ ਅਹਿਮਦ ਰੁਸ਼ਦੀ ਦੀ ਪ੍ਰਸਿੱਧ ਜੋੜੀ ਵੀ ਬਣਾਈ।[1][2][3][4][5][6]
Remove ads
ਮੁਢਲੀ ਜ਼ਿੰਦਗੀ
ਲੈਲਾ ਦਾ ਜਨਮ ਸਿਲਹੇਟ, ਬੰਗਲਾਦੇਸ਼ ਵਿੱਚ ੧੯੫੨ ਵਿੱਚ ਹੋਇਆ ਸੀ। ਉਸ ਦੇ ਮਾਤਾ-ਪਿਤਾ ਨੂੰ ਉਸਦੇ ਨੱਚਣ ਵਾਲੀ ਬਣਨ ਦੀ ਆਸ ਸੀ ਅਤੇ ਉਸ ਨੂੰ ਕਥਕ ਅਤੇ ਭਰਤਨਾਟਿਅਮ ਸਿਖਾਇਆ। ਉਸ ਦੀ ਵੱਡੀ ਭੈਣ ਦੀਨਾ ਲੈਲਾ ਸ਼ਾਸਤਰੀ ਸੰਗੀਤ ਸਿੱਖ ਰਹੀ ਸੀ ਅਤੇ ਰੂਨਾ ਨੇ ਉਸ ਦੇ ਸਬਕਾਂ ਤੋਂ ਸਿੱਖਣਾ ਸ਼ੁਰੂ ਕਰ ਦਿੱਤਾ। ਤਦ ਦੀਨਾ ਦੇ ਅਧਿਆਪਕ ਨੇ ਲੈਲਾ ਨੂੰ ਸਿਖਾਉਣ ਦਾ ਫੈਸਲਾ ਕੀਤਾ। ਉਸ ਦੇ ਪਿਤਾ, ਸਈਅਦ ਮੁਹੰਮਦ ਇਮਦਾਦ ਅਲੀ ਨੂੰ ਇੱਕ ਸਿਵਲ ਸੇਵਕ ਵਜੋਂ ਕਰਾਚੀ ਵਿੱਚ ਤਾਇਨਾਤੀ ਹੋਈ ਸੀ। ਉਹ ਅਤੇ ਉਸ ਦੀ ਭੈਣ ਕਰਾਚੀ ਦੇ ਸਕੂਲ ਵਿੱਚ ਪੜ੍ਹੀਆਂ। ਉਸ ਜ਼ਮਾਨੇ ਵਿੱਚ, ਅਹਿਮਦ ਰੁਸ਼ਦੀ ਫਿਲਮ ਸੰਗੀਤ ਦੀ ਅਗਵਾਈ ਕਰ ਰਿਹਾ ਸੀ ਅਤੇ ਉਸ ਨੇ ਹਿਪ-ਹੋਪ, ਰਾਕ ਐਨ ਰੋਲ, ਡਿਸਕੋ ਅਤੇ ਦੱਖਣੀ ਏਸ਼ੀਆਈ ਸੰਗੀਤ ਵਿਚ ਹੋਰ ਆਧੁਨਿਕ ਵਿਧਾਵਾਂ ਲਿਆਂਦੀਆਂ ਅਤੇ ਫਿਰ ਬਾਅਦ ਨੂੰ ਬੰਗਲਾਦੇਸ਼, ਭਾਰਤ ਅਤੇ ਹਾਲ ਹੀ ਵਿੱਚ ਨੇਪਾਲ ਦੇ ਆਪੋ ਆਪਣੇ ਪੌਪ ਸਭਿਆਚਾਰ ਵਿੱਚ ਇੱਕ ਨਵੇੇ ਵਿਚਾਰਾਂ ਨੂੰ ਸ਼ਾਮਲ ਕਰਨ ਵਾਲੇ ਪ੍ਰਭਾਵ ਦੇ ਤੌਰ ਤੇ ਅਪਣਾਇਆ ਗਿਆ। ਰੁਸ਼ਦੀ ਦੀ ਸਫਲਤਾ ਦੇ ਬਾਅਦ, ਜੈਜ਼ ਵਿੱਚ ਮੁਹਾਰਤ ਹਾਸਲ ਕਰ ਰਹੇ ਇਸਾਈ ਬੈਂਡ - ਕਰਾਚੀ, ਹੈਦਰਾਬਾਦ, ਮੁੰਬਈ, ਢਾਕਾ ਅਤੇ ਲਾਹੌਰ ਵਿੱਚ ਵੱਖ ਵੱਖ ਰਾਤ ਕਲੱਬਾਂ ਅਤੇ ਹੋਟਲ ਲੌਬੀਆਂ ਵਿਖੇ ਪ੍ਰਦਰਸ਼ਨ ਕਰਨ ਲੱਗੇ। [7] ਉਹ ਗਾਇਕ ਅਹਿਮਦ ਰੁਸ਼ਦੀ ਦੀ ਪ੍ਰਸ਼ੰੰਸਕ ਬਣ ਗਈ ਜਿਸ ਨੂੰ ਉਹ ਆਪਣਾ ਗੁਰੂ (ਅਧਿਆਪਕ) ਮੰਨਦੀ ਸੀ, ਅਤੇ ਨਾ ਸਿਰਫ਼ ਉਸ ਦੀ ਗਾਉਣ ਸ਼ੈਲੀ ਦੀ, ਸਗੋਂ ਮੰਚ ਤੇ ਉਸਦੀ ਅਦਾਇਗੀ ਦੀ ਵੀ ਨਕਲ ਕਰਨ ਦੀ ਕੋਸ਼ਿਸ਼ ਕਰਦੀ ਸੀ।[8]
Remove ads
ਨਿੱਜੀ ਜ਼ਿੰਦਗੀ
ਲੈਲਾ ਦਾ ਤਿੰਨ ਵਾਰ ਵਿਆਹ ਹੋਇਆ ਹੈ। ਉਸਨੇ ਪਹਿਲਾਂ ਖ਼ਵਾਜਾ ਜਾਵੇਦ ਕਾਇਸਰ ਨਾਲ ਵਿਆਹ ਕੀਤਾ, ਦੂਜਾ ਸਵਿਸ ਨਾਗਰਿਕ ਰਨ ਡੈਨੀਅਲ ਦੇ ਨਾਲ਼ ਅਤੇ ਫਿਰ ਅਭਿਨੇਤਾ ਆਲਮਗੀਰ ਕੀਤਾ।[9] ਉਸ ਦੀ ਤਾਨੀ ਨਾਮ ਦੀ ਇੱਕ ਧੀ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads