ਲਾਲ ਚੌਕ
From Wikipedia, the free encyclopedia
Remove ads
ਲਾਲ ਚੌਕ ਭਾਰਤ ਦੇ ਰਾਜ ਜੰਮੂ ਅਤੇ ਕਸ਼ਮੀਰ|ਜੰਮੂ ਕਸ਼ਮੀਰ ਦੇ ਸ੍ਰੀਨਗਰ ਦਾ ਇੱਕ ਚੌਕ ਹੈ। ਲਾਲ ਚੌਕ ਦਾ ਨਾਮ ਖੱਬੇਪੱਖੀ ਕਾਰਕੁੰਨਾਂ ਨੇ ਰੱਖਿਆ ਸੀ ਜੋ ਰੂਸ ਦੇ ਇਨਕਲਾਬ ਤੋਂ ਪ੍ਰੇਰਿਤ ਸਨ ਅਤੇ ਮਹਾਰਾਜਾ ਹਰੀ ਸਿੰਘ ਨਾਲ ਦੇ ਵਿਰੁਧ ਲੜ ਰਹੇ ਸੀ।[1] ਇਹ ਸਿਆਸੀ ਜਲਸਿਆਂ ਲਈ ਇੱਕ ਰਵਾਇਤੀ ਜਗ੍ਹਾ ਹੈ ਜਿਥੋਂ ਜਵਾਹਰ ਲਾਲ ਨਹਿਰੂ, ਜੰਮੂ-ਕਸ਼ਮੀਰ ਦੇ ਪਹਿਲੇ ਪ੍ਰਧਾਨ ਮੰਤਰੀ, ਸ਼ੇਖ ਅਬਦੁੱਲਾ ਅਤੇ ਹੋਰ ਅਨੇਕ ਕਸ਼ਮੀਰੀ ਨੇਤਾਵਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ।


Remove ads
ਇਤਿਹਾਸ
ਇਸ ਲਾਲ ਚੌਕ ਤੇ ਹੀ ਜਵਾਹਰਲਾਲ ਨਹਿਰੂ ਨੇ 1948 ਵਿਚ ਰਾਸ਼ਟਰੀ ਝੰਡਾ ਲਹਿਰਾਇਆ ਸੀ। ਇਥੇ ਹੀ ਉਸ ਨੇ ਕਸ਼ਮੀਰੀਆਂ ਨੂੰ ਆਪਣੇ ਰਾਜਨੀਤਿਕ ਭਵਿੱਖ ਦੀ ਚੋਣ ਕਰਨ ਲਈ ਜਨਮਤ ਸੰਗ੍ਰਹਿ ਦੇਣ ਦਾ ਵਾਅਦਾ ਕੀਤਾ ਸੀ। ਇਹ ਲਾਲ ਚੌਕ ਵਿੱਚ ਹੀ ਸੀ ਕਿ ਸ਼ੇਖ ਅਬਦੁੱਲਾ ਨੇ ਇੱਕ ਫ਼ਾਰਸੀ ਸ਼ੇਅਰ ਵਿੱਚ ਜਵਾਹਰ ਲਾਲ ਨਹਿਰੂ ਅਤੇ ਭਾਰਤ ਲਈ ਆਪਣੇ ਪਿਆਰ ਦੀ ਘੋਸ਼ਣਾ ਕੀਤੀ "ਮਨ ਤੂ ਸ਼ੁਦਮ, ਤੂ ਮਨ ਸ਼ੂਦੀ, ਤਕਸ ਨਾ ਗੋਯੇਦ, ਮਨ ਦੀਗਰਮ ਤੂ ਦੀਗਰੀ (ਮੈਂ ਤੂੰ ਬਣ ਗਿਆ ਤੂੰ ਮੈਂ ਬਣ ਗਿਆ; ਇਸ ਲਈ ਕੋਈ ਨਹੀਂ ਕਹਿ ਸਕਦਾ ਕਿ ਅਸੀਂ ਵੱਖ ਵੱਖ ਹਾਂ) "।[1]
Remove ads
ਲਾਲ ਚੌਕ ਅੱਗ
1993 ਦੇ ਲਾਲ ਚੌਕ ਅੱਗ ਤੋਂ ਮੁਰਾਦ 10 ਅਪ੍ਰੈਲ 1993 ਨੂੰ ਕਸ਼ਮੀਰ ਦੇ ਸ਼ਹਿਰ ਸ੍ਰੀਨਗਰ ਦੇ ਮੁੱਖ ਵਪਾਰਕ ਕੇਂਦਰ ਤੇ ਅੱਗਾਂ ਲਾਉਣ ਦਾ ਹਮਲਾ ਹੈ। ਇਹ ਅੱਗ ਕਥਿਤ ਤੌਰ ਤੇ ਅੱਤਵਾਦੀਆਂ ਦੀ ਭੜਕਈ ਭੀੜ ਦੁਆਰਾ ਸ਼ੁਰੂ ਕੀਤੀ ਗਈ ਸੀ,[2] ਜਦੋਂ ਕਿ ਹਿਊਮਨ ਰਾਈਟਸ ਵਾਚ ਅਤੇ ਹੋਰ ਸੰਗਠਨਾਂ ਦੁਆਰਾ ਇੰਟਰਵਿਊ ਕੀਤੇ ਗਏ ਆਮ ਨਾਗਰਿਕਾਂ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤੀ ਸਰਹੱਦੀ ਸੁਰੱਖਿਆ ਬਲਾਂ (ਬੀਐਸਐਫ) ਨੇ ਬਸਤੀ ਨੂੰ ਬੀਐਸਐਫ ਦੀ ਇਕ ਉਜਾੜ ਪਈ ਇਮਾਰਤ ਨੂੰ ਸਥਾਨਕ ਲੋਕਾਂ ਵਲੋਂ ਸਾੜਨ ਦਾ ਬਦਲਾ ਲੈਣ ਲਈ ਅੱਗ ਲਾਈ ਗਈ ਸੀ।[3] ਅੱਗ ਦੇ ਭਾਂਬੜਾਂ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 125 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਸਨ।[4]
Remove ads
ਘੰਟਾ ਘਰ
ਬਜਾਜ ਇਲੈਕਟ੍ਰੀਕਲਸ ਨੇ 1980 ਵਿੱਚ ਘੰਟਾ ਘਰ ਬਣਾਇਆ। [5]
1992 ਵਿਚ ਘੰਟਾ ਘਰ ਨੂੰ ਰਾਜਨੀਤਿਕ ਅਹਿਮੀਅਤ ਮਿਲੀ ਜਦੋਂ ਉਸ ਸਮੇਂ ਭਾਰਤੀ ਜਨਤਾ ਪਾਰਟੀ (ਬੀਜੇਪੀ) ਦੇ ਪ੍ਰਧਾਨ ਮੁਰਲੀ ਮਨੋਹਰ ਜੋਸ਼ੀ ਗਣਤੰਤਰ ਦਿਵਸ ਮੌਕੇ ਟਾਵਰ ਦੇ ਉੱਪਰ ਤਿਰੰਗਾ ਲਹਿਰਾਉਣ ਲਈ ਆਏ ਸਨ। ਜੋਸ਼ੀ ਦੇ ਇਸ ਕਦਮ ਨੇ ਕਈ ਅੱਤਵਾਦੀ ਸਮੂਹ ਇਕੱਠੇ ਕਰ ਦਿੱਤੇ ਅਤੇ ਉਨ੍ਹਾਂ ਨੂੰ ਭਾਰਤ ਵਿਰੁੱਧ ਇਕਜੁੱਟ ਕਰ ਦਿੱਤਾ। ਜੋਸ਼ੀ ਨੂੰ ਸਿਪਾਹੀਆਂ ਦੀ ਸੰਗਤ ਵਿਚ ਝੰਡਾ ਲਹਿਰਾਉਣਾ ਪਿਆ।
ਉਸ ਸਮੇਂ ਤੋਂ, ਬੀਐਸਐਫ ਅਤੇ ਸੀਆਰਪੀਐਫ ਨੇ 2009 ਤਕ ਲਹਿਰਾਉਣ ਦੀ ਰਸਮ ਕੀਤੀ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਰਸਮ ਨੂੰ ਜਾਰੀ ਰੱਖਣਾ ਬੇਲੋੜਾ ਸੀ ਕਿਉਂਕਿ ਟਾਵਰ ਦੀ "ਕੋਈ ਰਾਜਨੀਤਿਕ ਅਹਿਮੀਅਤ ਨਹੀਂ ਸੀ" ਅਤੇ ਨੇੜਲੇ ਬਖਸ਼ੀ ਸਟੇਡੀਅਮ ਵਿੱਚ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਤੇ ਇੱਕ ਅਧਿਕਾਰਤ ਸਮਾਗਮ ਕੀਤਾ ਜਾਣ ਲੱਗ ਪਿਆ ਸੀ।
2011 ਗਣਤੰਤਰ ਦਿਵਸ ਵਿਵਾਦ
ਬੀਜੇਪੀ ਦੇ ਯੂਥ ਵਿੰਗ, ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਨੇ "ਕਸ਼ਮੀਰ ਮੁੱਦੇ" ਵਿੱਚ ਭਾਰਤੀਆਂ ਨੂੰ ਇਕਜੁਟ ਕਰਨ ਅਤੇ ਪਾਕਿ ਵੱਖਵਾਦੀਆਂ ਨੂੰ ਦਰਸਾਉਣ ਲਈ ਕਿ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ,[6] ਕਲਕੱਤਾ, ਬੰਗਾਲ ਤੋਂ ਸ੍ਰੀਨਗਰ ਤੱਕ ਮਾਰਚ ਕਰਨ ਦੀ ਅਤੇ 26 ਜਨਵਰੀ, 2011 ਨੂੰ ਗਣਤੰਤਰ ਦਿਵਸ ਮੌਕੇ ਲਾਲ ਚੌਕ ਵਿਚ ਤਿਰੰਗਾ ਲਹਿਰਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤਾ।ਉਸੇ ਥਾਂ ਤੇ ਵੱਖਵਾਦੀਆਂ ਨੇ ਪਾਕਿਸਤਾਨੀ ਝੰਡਾ ਲਹਿਰਾਇਆ ਸੀ। ਪਰ ਕੇਂਦਰ ਦੀ ਸੱਤਾਧਾਰੀ ਪਾਰਟੀ, ਕਾਂਗਰਸ ਅਤੇ ਰਾਜ ਦੀ ਸੱਤਾਧਾਰੀ ਪਾਰਟੀ, ਨੈਸ਼ਨਲ ਕਾਨਫਰੰਸ ਇਹ ਨਹੀਂ ਚਾਹੁੰਦੀ ਸੀ। ਉਨ੍ਹਾਂ ਨੂੰ ਲਗਦਾ ਹੈ ਕਿ ਇਹ ਗੱਲ ਕਸ਼ਮੀਰ ਘਾਟੀ ਵਿਚ ਅਸ਼ਾਂਤੀ ਪੈਦਾ ਕਰ ਸਕਦੀ ਹੈ। ਇਸ ਨਾਲ ਵਿਵਾਦ ਪੈਦਾ ਹੋ ਗਿਆ।
ਕੇਂਦਰ ਅਤੇ ਰਾਜ ਸੱਤਾਧਾਰੀ ਸਰਕਾਰਾਂ ਨੇ ਤਿਰੰਗਾ ਲਹਿਰਾਉਣ ਨੂੰ ਰੋਕਣ ਲਈ ਵੱਖ ਵੱਖ ਕਦਮ ਚੁੱਕੇ।[7] ਬੀਜੇਵਾਈਐਮ ਮੈਂਬਰਾਂ ਨੂੰ ਸ਼੍ਰੀਨਗਰ ਲਿਜਾਣ ਵਾਲੀਆਂ ਰੇਲ ਗੱਡੀਆਂ ਨੂੰ ਰੋਕਿਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ। ਬਹੁਤ ਸਾਰੇ ਭਾਜਪਾ ਮੈਂਬਰ ਸ੍ਰੀਨਗਰ ਪਹੁੰਚਣ ਵਿੱਚ ਅਸਫਲ ਰਹੇ। ਪਰ ਫਿਰ ਵੀ ਭਾਜਪਾ ਦੇ ਚੋਟੀ ਦੇ ਨੇਤਾ, ਸੁਸ਼ਮਾ ਸਵਰਾਜ, ਅਰੁਣ ਜੇਤਲੀ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਮਾਰਚ ਕੀਤਾ ਜਦੋਂ ਤੱਕ ਉਹ 25 ਜਨਵਰੀ ਨੂੰ ਰਾਵੀ[8] ਦੇ ਪੁਲ ਰਾਹੀਂ ਪੰਜਾਬ ਤੋਂ ਜੰਮੂ-ਕਸ਼ਮੀਰ ਦਾਖਲ ਹੁੰਦੇ ਸਮੇਂ ਰੋਕ ਨਾ ਲਏ ਗਏ। ਫਿਰ ਮਾਰਚ ਵਿੱਚ ਸ਼ਾਮਲ ਸਾਰੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਅਗਲੇ ਦਿਨ ਸ਼ਾਮ ਤੱਕ ਜੰਮੂ ਵਿਚ ਹਿਰਾਸਤ ਵਿਚ ਰੱਖਿਆ ਗਿਆ।[9]
ਗਣਤੰਤਰ ਦਿਵਸ ਮੌਕੇ ਸੁਰੱਖਿਆ ਕਰਮਚਾਰੀਆਂ ਨੂੰ ਲਾਲ ਚੌਕ ਖੇਤਰ ਵਿਚ ਭਾਰੀ ਘੇਰਾਬੰਦੀ ਕਰਨ ਲਈ ਕਿਹਾ ਗਿਆ ਸੀ। ਪਰ ਕੁਝ ਭਾਜਪਾ ਵਰਕਰ ਸ੍ਰੀਨਗਰ ਪਹੁੰਚੇ ਅਤੇ ਇਸ ਦੇ ਨੇੜੇ ਝੰਡਾ ਲਹਿਰਾਇਆ ਪਰ ਲਾਲ-ਚੌਕ ਵਿੱਚ ਮੀਨਾਰ ਉੱਤੇ ਨਹੀਂ।[10]
ਮੁਰਲੀ ਮਨੋਹਰ ਜੋਸ਼ੀ ਨੇ 26 ਜਨਵਰੀ 1992 ਨੂੰ ਲਾਲ ਚੌਕ, ਸ੍ਰੀਨਗਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਸੀ।[11][12][13]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads