ਲੇਹ

From Wikipedia, the free encyclopedia

ਲੇਹmap
Remove ads

ਲੇਹ ਉਚਾਰਨ (ਤਿੱਬਤੀ ਲਿੱਪੀ: གླེ་, ਵਾਇਲੀ: Gle), ਹਿਮਾਲਿਆਈ ਬਾਦਸ਼ਾਹੀ ਲਦਾਖ਼ ਦੀ ਰਾਜਧਾਨੀ ਸੀ ਅਤੇ ਹੁਣ ਜੰਮੂ ਅਤੇ ਕਸ਼ਮੀਰ, ਭਾਰਤ ਵਿਚਲੇ ਲੇਹ ਜ਼ਿਲ੍ਹੇ ਦਾ ਸਦਰ ਮੁਕਾਮ ਹੈ। ਇਸ ਦਾ ਕੁੱਲ ਖੇਤਰਫਲ 45,110 ਵਰਗ ਕਿ.ਮੀ. ਹੈ ਜਿਸ ਕਰ ਕੇ ਇਹ ਕੱਛ, ਗੁਜਰਾਤ ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਜ਼ਿਲ੍ਹਾ ਹੈ।

ਵਿਸ਼ੇਸ਼ ਤੱਥ ਲੇਹ, Administering country ...

ਇਸ ਨਗਰ ਦਾ ਪ੍ਰਮੁੱਖ ਦ੍ਰਿਸ਼ ਲੇਹ ਸ਼ਾਹੀ ਮਹੱਲ, ਲਦਾਖ਼ ਦੇ ਸ਼ਾਹੀ ਘਰਾਣੇ ਦੀ ਪੂਰਵਲੀ ਰਿਹਾਇਸ਼, ਹੈ ਜੋ ਕਿ ਪੋਟਾਲਾ ਸ਼ਾਹੀ ਮਹੱਲ ਦੇ ਸਮਾਨ ਸ਼ੈਲੀ ਅਤੇ ਸਮੇਂ ਵਿੱਚ ਬਣਿਆ ਹੈ। ਇਹ ਸ਼ਹਿਰ 3,524 ਮੀਟਰ (11,562 ਫੁੱਟ) ਦੀ ਉਚਾਈ ਉੱਤੇ ਸਥਿੱਤ ਹੈ ਅਤੇ ਦੱਖਣ-ਪੱਛਮ ਵੱਲ ਸ੍ਰੀਨਗਰ ਨਾਲ਼ ਰਾਸ਼ਟਰੀ ਮਾਰਗ-1D ਅਤੇ ਦੱਖਣ ਵੱਲ ਮਨਾਲੀ ਨਾਲ਼ ਲੇਹ-ਮਨਾਲੀ ਸ਼ਾਹ-ਰਾਹ ਨਾਲ਼ ਜੁੜਿਆ ਹੋਇਆ ਹੈ।

Remove ads

ਪਹੁੰਚ

ਸੜਕ ਰਾਹੀਂ ਲੇਹ ਪਹੁੰਚਣ ਦੇ ਦੋ ਹੀ ਰਸਤੇ ਹਨ-ਇਕ ਸ੍ਰੀਨਗਰ, ਕਾਰਗਿਲ ਰਾਹੀਂ ਅਤੇ ਦੂਜਾ ਮਨਾਲੀ ਤੋਂ। ਮਨਾਲੀ ਤੋਂ ਲੇਹ ਤੱਕ 475 ਕਿਲੋਮੀਟਰ ਦਾ ਸਫਰ ਦੋ ਦਿਨਾਂ ਵਿਚ ਪੂਰਾ ਹੁੰਦਾ ਹੈ। ਮਨਾਲੀ ਤੋਂ ਲੇਹ ਲਈ ਟੈਕਸੀਆਂ ਆਮ ਮਿਲ ਜਾਂਦੀਆਂ ਹਨ। ਕੁਝ ਟੂਰਿਸਟ ਕੰਪਨੀਆਂ ਵੀ ਟੂਰ ਲੈ ਕੇ ਜਾਂਦੀਆਂ ਹਨ। ਅਕਤੂਬਰ ਤੋਂ ਲੈ ਕੇ ਮਈ ਤੱਕ ਇਹ ਇਲਾਕਾ ਸੜਕ ਰਾਹੀਂ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟਿਆ ਰਹਿੰਦਾ ਹੈ। ਸਿਰਫ ਹਵਾਈ ਜਹਾਜ਼ ਰਾਹੀਂ ਹੀ ਇਥੇ ਪਹੁੰਚਿਆ ਜਾ ਸਕਦਾ ਹੈ।

ਆਕਰਸ਼ਣ

Thumb
ਲੇਹ ਵਿਖੇ ਸ਼ਾਂਤੀ ਸਤੂਪ
  1. ਸ਼ਾਂਤੀ ਸਤੂਪ
  2. ਲੇਹ ਪੈਲਸ
  3. ਹੇਮਿਸ ਮੱਠ
  4. ਲੇਹ ਪੈਂਡਾ ਰਸਤੇ
  5. ਜੰਗ ਅਜਾਇਬਘਰ
  6. ਚੰਬਾ ਮੰਦਰ
  7. ਜਾਮਾ ਮਸਜਿਦ
  8. ਗੁਰਦੁਆਰਾ ਪੱਥਰ ਸਾਹਿਬ
  9. ਜੋ ਖਾਂਗ ਮੱਠ
  10. ਨਮਗਿਆਲ ਤਸੇਮੋ ਮੱਠ
  11. ਸੰਕਰ ਮੱਠ
  12. ਸਤੋਕ ਸ਼ਾਹੀ-ਮਹੱਲ
  13. ਫ਼ਤਹਿ ਬੁਰਜ
  14. ਜ਼ੋਰਾਵਰ ਕਿਲ੍ਹਾ

ਤਸਵੀਰਾਂ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads