ਵਣ
From Wikipedia, the free encyclopedia
Remove ads
ਵਣ ਭਾਰਤ ਅਤੇ ਪਾਕਿਸਤਾਨ ਅਤੇ ਦੱਖਣੀ ਇਰਾਨ ਵਿੱਚ ਮਿਲਣ ਵਾਲਾ ਝਾੜਨੁਮਾ ਰੁੱਖ ਹੈ।ਇਰਾਨ ਵਿੱਚ ਇਸਨੂੰ ਤੂਚ (توچ) ਕਹਿੰਦੇ ਹਨ। ਹਿੰਦ ਉੱਪ-ਮਹਾਂਦੀਪ ਵਿੱਚ Vann, ون/ਵਣ (ਪੰਜਾਬੀ) ਜਾਲ/ਪੀਲੂ (ਹਿੰਦੀ), ਆਦਿ ਨਾਮ ਇਸ ਰੁੱਖ ਲਈ ਮਿਲਦੇ ਹਨ।
Remove ads
ਵੇਰਵਾ ਵਿਸਤਾਰ

ਵਣ ਸਦਾਬਹਾਰ ਰੁੱਖ ਹੈ। ਇਸ ਦੇ ਪੱਤੇ ਨਿੱਕੇ ਨਿੱਕੇ ਹੁੰਦੇ ਹਨ। ਮੋਟੇ ਪੱਤੇ ਦੇ ਉੱਪਰ ਬਹੁਤ ਪਤਲੀ ਝਿੱਲੀ ਹੁੰਦੀ ਹੈ।[2] ਵਣ ਦੇ ਪੱਤੇ ਅਤਿ ਦੀ ਗਰਮੀ ਦੌਰਾਨ ਵੀ ਆਪਣੇ ਜਮ੍ਹਾਂ ਪਾਣੀ ਨੂੰ ਸੰਜਮ ਨਾਲ ਵਰਤਦੇ ਹੋਏ ਸੋਕਾ ਝੱਲ ਲੈਂਦੇ ਹਨ। ਟਾਹਣੀਆਂ ਅਤੇ ਪੱਤੇ ਤੇਜ਼ ਤਿੱਖੜ ਗਰਮੀਆਂ ਵਿੱਚ ਵੀ ਹਰੇ ਕਚੂਰ ਰਹਿੰਦੇ ਹਨ। ਇਸ ਦੇ ਪੱਤੇ ਲਗਭਗ ਇੱਕ ਇੰਚ ਲੰਮੇ ਅਤੇ 1/3 ਇੰਚ ਚੌੜੇ ਹੁੰਦੇ ਹਨ।[3] ਇਸ ਦੇ ਟਾਹਣੇ ਘੱਟ ਹੁੰਦੇ ਹਨ ਪਰ ਪੱਤੇ ਸੰਘਣੇ ਹੁੰਦੇ ਹਨ। ਇਹ ਰੁੱਖ 12-15 ਫੁੱਟ ਉੱਚਾ ਤੇ ਚੁਫੇਰੇ ਫੈਲਿਆ ਹੁੰਦਾ ਹੈ ਅਤੇ ਇਸ ਦੇ ਕੰਡੇ ਨਹੀਂ ਹੁੰਦੇ। ਇਸ ਦੇ ਟਾਹਣੇ ਸਿੱਧੇ ਉੱਪਰ ਨੂੰ ਜਾਣ ਦੀ ਥਾਂ ਵਿੰਗੇ-ਟੇਢੇ ਪਾਸਿਆਂ ਨੂੰ ਫੈਲੇ ਹੁੰਦੇ ਹਨ, ਵਣ ਦਾ ਰੁੱਖ ਆਪਣੇ ਪੌਰੇ ਉੱਪਰ ਛਤਰੀਦਾਰ ਅਕਾਰ ਬਣਾ ਲੈਂਦਾ ਹੈ। ਵਣਦੇ ਫਲ ਨੂੰ ਪੀਲੂ ਕਹਿੰਦੇ ਹਨ। ਇਹ ਲਾਲ ਰੰਗ ਦੇ ਛੋਟੇ ਛੋਟੇ ਬੇਰ ਜਿਹੇ ਹੁੰਦੇ ਹਨ।
Remove ads
ਪੰਜਾਬੀ ਸੱਭਿਆਚਾਰ ਵਿੱਚ
ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ 'ਬਾਰਹ ਮਾਹ ਤੁਖਾਰੀ' ਵਿੱਚ ਇਸਦਾ ਜਿਕਰ ਕੀਤਾ ਹੈ: 'ਬਨ ਫੁਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ॥' ਬਾਰ (ਗੈਰ ਅਬਾਦ) ਇਲਾਕੇ ਵਿੱਚ ਇਹ ਰੁਖ ਬਹੁਤਾਤ ਵਿੱਚ ਉਗਦਾ ਹੈ।[4]
ਲੋਕਗੀਤਾਂ ਵਿੱਚ
ਫਾਲਤੂ ਜਾਣਕਾਰੀ
ਵਣ ਸਣ ਪੀਲਾਂ ਪੱਕੀਆਂ ਨੀਂ ਮੇਰੀ ਰਾਣੀਏ ਮਾਏ,
ਹੋਈਆਂ ਲਾਲੋ ਲਾਲ ਨੀ ਭਲੀਏ।
ਧੀਆਂ ਨੂੰ ਸਹੁਰੇ ਤੋਰ ਕੇ,
ਉੱਤੇਰਾ ਕੇਹਾ ਲਗਦਾ ਜੀਅ ਨ੍ਹੀਂ ਭਲੀਏ।'
ਹਵਾਲੇ
Wikiwand - on
Seamless Wikipedia browsing. On steroids.
Remove ads