ਵਨੁਆਤੂ
From Wikipedia, the free encyclopedia
Remove ads
ਵਨੁਆਤੂ (ਬਿਸਲਾਮਾ: ਵਾਨੂਆਤੂ), ਅਧਿਕਾਰਕ ਤੌਰ 'ਤੇ ਵਨੁਆਤੂ ਦਾ ਗਣਰਾਜ (ਫ਼ਰਾਂਸੀਸੀ: République de Vanuatu, ਬਿਸਲਾਮਾ: ਰਿਪਾਬਲਿਕ ਬਲੋਂਗ ਵਾਨੂਆਤੂ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਇੱਕ ਟਾਪੂਨੁਮਾ ਦੇਸ਼ ਹੈ। ਇਹ ਟਾਪੂ-ਸਮੂਹ, ਜੋ ਕਿ ਜਵਾਲਾਮੁਖੀ ਬੁਨਿਆਦ ਦਾ ਹੈ, ਉੱਤਰੀ ਆਸਟ੍ਰੇਲੀਆ ਤੋਂ ਕੁਝ 1750 ਕਿਮੀ ਪੂਰਬ ਵੱਲ, ਨਿਊ ਕੈਲੇਡੋਨੀਆ ਤੋਂ 500 ਕਿਮੀ ਉੱਤਰ-ਪੂਰਬ ਵੱਲ, ਫ਼ਿਜੀ ਦੇ ਪੱਛਮ ਅਤੇ ਸੋਲੋਮਨ ਟਾਪੂ-ਸਮੂਹ ਦੇ ਦੱਖਣ-ਪੂਰਬ ਵੱਲ ਨਿਊ ਗਿਨੀ ਕੋਲ ਸਥਿਤ ਹੈ।
ਵਨੁਆਤੂ ਵਿੱਚ ਮੇਲਾਨੇਸ਼ੀਆਈ ਲੋਕ ਸਭ ਤੋਂ ਪਹਿਲਾਂ ਆਕੇ ਬਸੇ ਸਨ। ਯੂਰਪ ਦੇ ਲੋਕਾਂ ਨੇ 1605 ਵਿੱਚ ਕਿਊਰਾਸ ਦੀ ਅਗਵਾਈ ਵਿੱਚ ਸਪੇਨਿਸ਼ ਅਭਿਆਨ ਦੇ ਏਸਪਿਰਟੂ ਸੈਂਟਾਂ ਵਿੱਚ ਆਉਣ ਤੇ ਇਨ੍ਹਾਂ ਟਾਪੂਆਂ ਦਾ ਪਤਾ ਲਗਾਇਆ ਸੀ। 1880 ਦੇ ਦਹਾਕੇ ਵਿੱਚ ਫ਼ਰਾਂਸ ਅਤੇ ਯੁਨਾਈਟਿਡ ਕਿੰਗਡਮ ਨੇ ਦੇਸ਼ ਦੇ ਕੁੱਝ ਹਿੱਸਿਆਂ ਉੱਤੇ ਆਪਣਾ ਦਾਅਵਾ ਕੀਤਾ ਅਤੇ 1906 ਵਿੱਚ ਉਹ ਇੱਕ ਬਰਤਾਨਵੀ-ਫਰਾਂਸੀਸੀ ਸਾਂਝੀ ਮਾਲਕੀ ਦੇ ਜਰੀਏ ਨਿਊ ਹੇਬਰੀਡਸ ਦੇ ਰੂਪ ਵਿੱਚ ਇਸ ਟਾਪੂਸਮੂਹ ਦੇ ਸੰਯੁਕਤ ਪ੍ਰਬੰਧ ਦੀ ਇੱਕ ਪ੍ਰਣਾਲੀ ਉੱਤੇ ਸਹਿਮਤ ਹੋਏ। 1970 ਦੇ ਦਹਾਕੇ ਵਿੱਚ ਇੱਕ ਅਜ਼ਾਦੀ ਅੰਦੋਲਨ ਨੇ ਜਨਮ ਲਿਆ ਅਤੇ 1980 ਵਿੱਚ ਵਾਨੂਅਤੂ ਗਣਰਾਜ ਬਣਾਇਆ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads