ਵਿਉਂਤਬੱਧ ਵਿਆਹ
From Wikipedia, the free encyclopedia
Remove ads
ਵਿਉਂਤਬੱਧ ਵਿਆਹ ਜਾਂ ਅਰੇਂਜਡ ਮੈਰਿਜ (ਹੋਰ ਨਾਂ ਇੰਤਜ਼ਾਮੀ/ਵਿਚੋਲਵਾਂ/ਤਰਕੀਬੀ ਵਿਆਹ ਹਨ) ਅਜਿਹਾ ਵਿਆਹ ਹੁੰਦਾ ਹੈ ਜਿਸ ਵਿੱਚ ਲਾੜੇ ਅਤੇ ਲਾੜੀ ਦੀ ਚੋਣ ਇੱਕ-ਦੂਜੇ ਦੀ ਬਜਾਏ ਕਿਸੇ ਤੀਜੀ ਧਿਰ (ਵਿਚੋਲਾ) ਵੱਲੋਂ ਕੀਤੀ ਜਾਂਦੀ ਹੈ।[1] ਇਹ ਰੀਤ 18ਵੀਂ ਸਦੀ ਤੱਕ ਦੁਨੀਆ ਭਰ ਵਿੱਚ ਆਮ ਸੀ[1] ਅਜੋਕੇ ਸਮੇਂ ਵਿੱਚ ਅਜਿਹੇ ਵਿਆਹ ਦੱਖਣੀ ਏਸ਼ੀਆ, ਅਫ਼ਰੀਕਾ,[2][3] ਮੱਧ ਪੂਰਬ,[4][5] ਲਾਤੀਨੀ ਅਮਰੀਕਾ,[3][6] ਦੱਖਣ-ਪੂਰਬੀ ਏਸ਼ੀਆ[7] ਅਤੇ ਪੂਰਬੀ ਏਸ਼ੀਆ ਦੇ ਹਿੱਸਿਆਂ ਵਿੱਚ ਪ੍ਰਚੱਲਤ ਹੈ;[8][9] ਹੋਰ ਵਿਕਸਤ ਦੇਸ਼ਾਂ ਵਿੱਚ ਅਜਿਹੇ ਵਿਆਹ ਕੁਝ ਸ਼ਾਹੀ ਖ਼ਾਨਦਾਨਾਂ,[10] ਜਪਾਨ ਦੇ ਹਿੱਸਿਆਂ,[11] ਪਰਵਾਸੀ ਅਤੇ ਘੱਟ-ਗਿਣਤੀ ਨਸਲੀ ਜੁੱਟਾਂ ਵਿੱਚ ਅਜੇ ਵੀ ਹੁੰਦੇ ਹਨ।[12]ਅਜਿਹੇ ਵਿਆਹ ਵਿੱਚ ਵਿਚੋਲਾ ਇੱਕ ਅਹਿਮ ਭੂਮਿਕਾ ਅਦਾ ਕਰਦਾ ਹੈ ਤੇ ਲਾੜਾ ਅਤੇ ਲਾੜੀ ਨੂੰ ਵਿਆਹ ਦੇ ਬੰਧਨ ਵਿਚ ਬੰਨ੍ਹਣ ਲਈ ਦੋਵਾਂ ਪਰਿਵਾਰਾਂ ਵਿਚ ਸਾਂਝ ਬਣਾਉਣ ਦਾ ਕੰਮ ਕਰਦਾ ਹੈ।ਅੱਜ-ਕੱਲ ਸਮੇਂ ਦੇ ਬਦਲਣ ਨਾਲ ਵਿਉਂਤਬੱਧ ਵਿਆਹ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਆਈਆਂ ਹਨ।

Remove ads
ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads