ਵਿਲੀਅਮ ਬਲੇਕ

From Wikipedia, the free encyclopedia

Remove ads

ਵਿਲੀਅਮ ਬਲੇਕ (28 ਨਵੰਬਰ 1757 – 12 ਅਗਸਤ 1827) ਇੱਕ ਅੰਗਰੇਜੀ ਕਵੀ ਅਤੇ ਚਿੱਤਰਕਾਰ ਸੀ। ਇਸਨੂੰ ਆਪਣੀ ਜ਼ਿੰਦਗੀ ਵਿੱਚ ਕੋਈ ਖਾਸ ਮਾਨਤਾ ਨਹੀਂ ਪ੍ਰਾਪਤ ਹੋਈ। ਅੱਜ ਇਸਦੀ ਕਵਿਤਾ ਅਤੇ ਚਿੱਤਰਕਾਰੀ ਨੂੰ ਰੋਮਾਂਸਵਾਦੀ ਲਹਿਰ ਦਾ ਮੁਢਲਾ ਰੂਪ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਪੈਗੰਬਰੀ ਕਵਿਤਾ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ “ਅੰਗਰੇਜ਼ੀ ਭਾਸ਼ਾ ਦੀ ਅਜਿਹਾ ਕਵਿਤਾ ਹੈ ਜਿਸਨੂੰ ਉਸਦੀਆਂ ਖੂਬੀਆਂ ਦੇ ਅਨਪਾਤ ਸਭ ਤੋਂ ਘੱਟ ਪੜ੍ਹਿਆ ਗਿਆ ਹੈ।”[1] ਉਸ ਦੀ ਦ੍ਰਿਸ਼ ਕਲਾਤਮਕਤਾ ਨੂੰ ਲੈ ਕੇ ਇੱਕ ਸਮਕਾਲੀ ਕਲਾ ਆਲੋਚਕ ਨੂੰ “ਦੂਰ-ਦੂਰ ਤੱਕ ਕਿਤੇ ਕਦੇ ਬਰਤਾਨੀਆ ਦਾ ਪੈਦਾ ਕੀਤਾ ਮਹਾਨਤਮ ਕਲਾਕਾਰ” ਘੋਸ਼ਿਤ ਕਰਨਾ ਪਿਆ।[2] 2002 ਵਿੱਚ 100 ਮਹਾਨਤਮ ਬ੍ਰਿਟਨ ਦੀ ਬੀਬੀਸੀ ਪੋਲ ਨੇ ਬਲੇਕ ਨੂੰ 38ਵੇਂ ਸਥਾਨ ਤੇ ਚੁਣਿਆ।[3] ਫੇਲਫੈਮ ਵਿੱਚ ਗੁਜ਼ਾਰੇ ਤਿੰਨ ਸਾਲ ਦੀ ਮਿਆਦ ਨੂੰ ਛੱਡਕੇ ਉਹ ਸਾਰਾ ਜੀਵਨ ਲੰਦਨ ਵਿੱਚ ਰਿਹਾ।[4] ਉਸ ਨੇ ਵੰਨਸਵੰਨੇ ਅਤੇ ਪ੍ਰਤੀਕਾਤਮਕ ਤੌਰ ਤੇ ਭਰਪੂਰ ਸਾਹਿਤ ਦੀ ਰਚਨਾ ਕੀਤੀ ਜਿਹੜਾ ਕਲਪਨਾ ਨੂੰ “ਰੱਬ ਦੀ ਕਾਇਆ”,[5] ਜਾਂ "ਖੁਦ ਮਾਨਵੀ ਵਜੂਦ" ਵਜੋਂ ਕਲਾਵੇ ਵਿੱਚ ਲੈਂਦਾ ਹੈ।[6] ਆਪਣੇ ਸਮਕਾਲੀਆਂ ਦੁਆਰਾ, ਭਾਵੁਕ ਵਿਚਿਤਰਤਾਵਾਂ ਦੇ ਕਾਰਨ ਸਨਕੀ ਮੰਨੇ ਜਾਣ ਵਾਲੇ ਬਲੇਕ ਨੂੰ ਬਾਅਦ ਦੇ ਆਲੋਚਕਾਂ ਨੇ ਉਸ ਦੀ ਅਭਿਵਿਅੰਜਕਤਾ ਅਤੇ ਰਚਨਾਤਮਿਕਤਾ ਦੇ ਕਾਰਨ ਅਤੇ ਉਸ ਦੀਆਂ ਰਚਨਾਵਾਂ ਦੀਆਂ ਦਾਰਸ਼ਨਕ ਅਤੇ ਰਹੱਸਵਾਦੀ ਅੰਤਰਧਾਰਾਵਾਂ ਦੇ ਕਾਰਨ ਉੱਚ ਸਨਮਾਨ ਦਿੱਤਾ। 18ਵੀਂ ਸਦੀ ਵਿੱਚ ਵਿਆਪਕ ਹਾਜਰੀ ਦੇ ਕਾਰਨ ਉਸ ਦੇ ਚਿੱਤਰਾਂ ਅਤੇ ਕਵਿਤਾਵਾਂ ਨੂੰ ਰੋਮਾਂਟਿਕ ਅਤੇ “ਪੂਰਵ - ਰੋਮਾਂਟਿਕ” ਅੰਦੋਲਨ ਦਾ ਹਿੱਸਾ ਮੰਨਿਆ ਗਿਆ।[7] ਬਾਈਬਲ ਦਾ ਪ੍ਰਸ਼ੰਸਕ ਲੇਕਿਨ ਇੰਗਲੈਂਡ ਦੇ ਗਿਰਜਾ ਘਰ ਦਾ (ਦਰਅਸਲ, ਸੰਗਠਿਤ ਧਰਮ ਦੇ ਕੁੱਲ ਰੂਪਾਂ ਦਾ) ਵਿਰੋਧੀ, ਬਲੇਕ ਫ਼ਰਾਂਸੀਸੀ ਅਤੇ ਅਮਰੀਕੀ ਆਦਰਸ਼ਾਂ ਅਤੇ ਕਰਾਂਤੀਆਂ ਤੋਂ ਪ੍ਰਭਾਵਿਤ ਸੀ।[8]ਥਾਮਸ ਪੇਨ ਨਾਲ ਉਸਦੀ ਬੜੀ ਨਿਭਦੀ ਸੀ ਭਾਵੇਂ ਮਗਰੋਂ ਉਸਨੇ ਉਸਦੇ ਅਨੇਕ ਵਿਚਾਰਾਂ ਨੂੰ ਰੱਦ ਕੀਤਾ। ਨਾਲ ਹੀ ਉਸ ਤੇ ਜੈਕਬ ਬਾਮ (Jakob Böhme)ਅਤੇ ਇਮੈਨੁਏਲ ਸਵਿਡੇਨਬਰਗ (Emanuel Swedenborg) ਵਰਗੇ ਵਿਚਾਰਕਾਂ ਦਾ ਵੀ ਪ੍ਰਭਾਵ ਸੀ।[9] ਇਨ੍ਹਾਂ ਗਿਆਤ ਪ੍ਰਭਾਵਾਂ ਦੇ ਬਾਵਜੂਦ ਬਲੇਕ ਦੀਆਂ ਲਿਖਤਾਂ ਦੀ ਅਨੋਖੀ ਇੱਕਧਾਰਾ ਦੇ ਕਾਰਨ ਉਸ ਨੂੰ ਕਿਸੇ ਵਰਗ ਵਿੱਚ ਰੱਖਣਾ ਔਖਾ ਹੋ ਜਾਂਦਾ ਹੈ। 19ਵੀਂ-ਸ਼ਤਾਬਦੀ ਦੇ ਵਿਦਵਾਨ ਵਿਲੀਅਮ ਰੋਜੇੱਟੀ (William Rossetti) ਨੇ ਬਲੇਕ ਨੂੰ “ਗਲੋਰਿਅਸ ਲਿਉਮਿਨਰੀ" ਅਰਥਾਤ "ਤੇਜਸਵੀ ਪ੍ਰਕਾਸ਼ਪੁੰਜ” ਵਜੋਂ,[10] ਅਤੇ “ਇੱਕ ਅਜਿਹੇ ਵਿਅਕਤੀ" ਵਜੋਂ ਬਿਆਨ ਕੀਤਾ, "ਜਿਸਨੂੰ ਨਾ ਉਸਦੇ ਪੂਰਵਵਰਤੀ ਦੱਸ ਸਕੇ, ਨਾ ਹੀ ਆਪਣੇ ਸਮਕਾਲੀਆਂ ਨਾਲ ਵਰਗੀਕ੍ਰਿਤ ਕੀਤਾ ਜਾ ਸਕਿਆ ਅਤੇ ਨਾ ਹੀ ਬਾਅਦ ਦੇ ਗਿਆਤ ਅਤੇ ਸਹਿਜ ਹੀ ਪ੍ਰਵਾਨਤ ਰਚਨਾਕਾਰਾਂ ਨਾਲ ਰੱਖਿਆ ਗਿਆ”।[11]

ਵਿਸ਼ੇਸ਼ ਤੱਥ ਵਿਲੀਅਮ ਬਲੇਕ ...
Remove ads
Remove ads

ਮੁਢਲਾ ਜੀਵਨ

Thumb
28 ਬ੍ਰੌਡ ਸਟਰੀਟ (ਹੁਣ ਬ੍ਰੌਡਵਿਕ ਸਟਰੀਟ) 1912 ਦੇ ਇੱਕ ਚਿੱਤਰ ਵਿੱਚ। ਬਲੇਕ ਦਾ ਜਨਮ ਇਸ ਘਰ ਵਿੱਚ ਹੋਇਆ ਸੀ ਅਤੇ 25 ਸਾਲ ਦਾ ਹੋਣ ਤੱਕ ਇਥੇ ਰਿਹਾ। 1965 ਵਿੱਚ ਇਹ ਇਮਾਰਤ ਢਾਹ ਦਿੱਤੀ ਗਈ ਸੀ।[12]

ਵਿਲੀਅਮ ਬਲੇਕ ਦਾ ਜਨਮ 28 ਨਵਬਰ 1757 ਨੂੰ ਲੰਦਨ ਦੇ ਸੋਹੋ ਖੇਤਰ ਵਿੱਚ 28 ਬ੍ਰੌਡ ਸਟਰੀਟ (ਹੁਣ ਬ੍ਰੌਡਵਿਕ ਸਟਰੀਟ) ਵਿਖੇ ਹੋਇਆ ਸੀ। ਉਹ ਸੱਤਾਂ ਵਿੱਚੋਂ ਤੀਜਾ ਬੱਚਾ ਸੀ,[13][14] ਜਿਨ੍ਹਾਂ ਵਿੱਚੋਂ ਦੋ ਦੀ ਬਚਪਨ ਵਿੱਚ ਮੌਤ ਹੋ ਗਈ ਸੀ। ਬਲੇਕ ਦਾ ਪਿਤਾ ਜੇਮਜ, ਹੌਜਰੀ ਦਾ ਕੰਮ ਕਰਦਾ ਸੀ।[14] ਵਿਲਿਅਮ ਨੇ ਸਕੂਲੀ ਸਿੱਖਿਆ ਬਹੁਤਾ ਚਿਰ ਨਹੀਂ ਲਈ ਸੀ। ਬੱਸ ਪੜ੍ਹਨਾ ਲਿਖਣਾ ਸਿੱਖ ਕੇ ਦਸ ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ ਸੀ। ਅਤੇ ਉਸ ਨੂੰ ਘਰ ਵਿੱਚ ਹੀ ਉਸ ਦੀ ਮਾਂ, ਕੈਥਰੀਨ ਰਾਇਟ ਆਰਮਿਟੇਜ ਬਲੇਕ ਨੇ ਪੜ੍ਹਾਇਆ ਸੀ।[15] ਬਲੇਕ ਪਰਵਾਰ ਵਿਦਰੋਹੀ ਸੀ,[16] ਅਤੇ ਮੰਨਿਆ ਜਾਂਦਾ ਹੈ ਕਿ ਉਨ੍ਹਾਂ ਦਾ ਸੰਬੰਧ ਮੋਰਾਵੀਅਨ ਗਿਰਜਾ ਘਰ ਨਾਲ ਸੀ। ਬਲੇਕ ਦੇ ਜੀਵਨ ਉੱਤੇ ਬਾਈਬਲ ਦਾ ਅਰੰਭਕ ਅਤੇ ਗਹਿਰਾ ਅਸਰ ਪਿਆ ਅਤੇ ਇਹ ਉਸ ਦੇ ਜੀਵਨਕਾਲ ਵਿੱਚ ਪ੍ਰੇਰਨਾ ਸਰੋਤ ਬਣੀ ਰਹੀ।

Remove ads

ਬੈਸਾਇਰ ਦੀ ਸ਼ਾਗਿਰਦੀ

4 ਅਗਸਤ 1772 ਨੂੰ ਬਲੇਕ, 7 ਸਾਲਾਂ ਲਈ ਨੱਕਾਸ਼, ਗਰੇਟ ਕਵੀਨ ਸਟਰੀਟ ਦੇ ਜੇਮਸ ਬੈਸਾਇਰ (engraver James Basire of Great Queen Stree) ਦਾ ਸ਼ਾਗਿਰਦ ਬਣ ਗਿਆ।[14] ਇਸ ਦੀ ਮਿਆਦ ਦੇ ਅਖੀਰ ਵਿੱਚ 21 ਸਾਲ ਦੀ ਉਮਰ ਵਿੱਚ ਉਹ ਇੱਕ ਵਿਵਸਾਇਕ ਨੱਕਾਸ਼ ਬਣ ਗਿਆ। ਬਲੇਕ ਦੇ ਸ਼ਾਗਿਰਦੀ ਦੇ ਸਮੇਂ ਦੌਰਾਨ ਦੋਨਾਂ ਦੇ ਵਿੱਚ ਕਿਸੇ ਪ੍ਰਕਾਰ ਦੇ ਗੰਭੀਰ ਮੱਤਭੇਦ ਅਤੇ ਝਗੜੇ ਦਾ ਕੋਈ ਵੇਰਵਾ ਮੌਜੂਦ ਨਹੀਂ ਹੈ। ਹਾਲਾਂਕਿ ਪੀਟਰ ਐਕਰੋਇਡ (Peter Ackroyd) ਦੀ ਲਿਖੀ ਜੀਵਨੀ ਵਿੱਚ ਇਹ ਲਿਖਿਆ ਗਿਆ ਹੈ ਕਿ ਬਲੇਕ ਨੂੰ ਬਾਅਦ ਵਿੱਚ ਬੈਸਾਇਰ ਦੇ ਨਾਮ ਨੂੰ ਆਪਣੇ ਕਲਾ-ਵਿਰੋਧੀਆਂ ਦੀ ਸੂਚੀ ਵਿੱਚ ਸ਼ਾਮਿਲ ਕਰਨਾ ਪਿਆ - ਅਤੇ ਫਿਰ ਇਸਨੂੰ ਕੱਟ ਦੇਣਾ ਪਿਆ।[17] ਇਸਦੇ ਇਲਾਵਾ ਨੱਕਾਸ਼ੀ ਕਰਨ ਦੀ ਬੈਸਾਇਰ ਦੀ ਰੇਖਾਮੂਲਕ ਸ਼ੈਲੀ ਨੂੰ ਫਲੈਸ਼ੀਅਰ ਸਟਿਪਲ ਜਾਂ ਮੇਜ਼ੋਟਿੰਟ ਸ਼ੈਲੀਆਂ ਦੀ ਤੁਲਣਾ ਵਿੱਚ ਉਸ ਸਮੇਂ ਪੁਰਾਣੇ ਫ਼ੈਸ਼ਨ ਦਾ ਮੰਨਿਆ ਜਾਣ ਲੱਗ ਪਿਆ ਸੀ।[18] ਅਤੇ ਇਹ ਕਿਆਸ ਕੀਤਾ ਗਿਆ ਕਿ ਇਸ ਫ਼ੈਸ਼ਨ ਪਿੱਟੇ ਰੂਪ ਵਿੱਚ ਬਲੇਕ ਦਾ ਸਿਖਲਾਈ ਲੈਣਾ ਉਸ ਨੂੰ ਕੰਮ ਲੈਣ ਵਿੱਚ ਅਤੇ ਬਾਅਦ ਦੇ ਜੀਵਨ ਵਿੱਚ ਪਛਾਣ ਬਣਾਉਣ ਵਿੱਚ ਨੁਕਸਾਨਦੇਹ ਸਾਬਤ ਹੋਇਆ ਹੁੰਦਾ।

ਦੋ ਸਾਲ ਬਾਅਦ ਬੈਸਾਇਰ ਨੇ ਆਪਣੇ ਸ਼ਾਗਿਰਦ ਨੂੰ ਲੰਦਨ ਦੇ ਗੋਥਿਕ ਗਿਰਜਾ ਘਰ ਤੋਂ ਚਿਤਰਾਂ ਦੀ ਨਕਲ ਬਣਾਉਣ ਲਈ ਭੇਜਿਆ (ਸੰਭਵ ਹੈ ਕਿ ਇਹ ਕੰਮ ਬਲੇਕ ਅਤੇ ਉਸ ਦੇ ਸਹਿਸ਼ਾਗਿਰਦ ਜੇਮਸ ਪਾਰਕਰ ਦੇ ਝਗੜੇ ਨੂੰ ਖਤਮ ਕਰਨ ਲਈ ਕੀਤਾ ਗਿਆ ਹੋਵੇ), ਅਤੇ ਵੇਸਟਮਿੰਸਟਰ ਐਬੇ ਵਿੱਚ ਉਸ ਦੇ ਅਨੁਭਵਾਂ ਨੇ ਉਸ ਦੀ ਆਪਣੀ ਕਲਾ-ਸ਼ੈਲੀ ਅਤੇ ਉਸ ਦੇ ਆਪਣੇ ਵਿਚਾਰਾਂ ਦੇ ਨਿਰਮਾਣ ਵਿੱਚ ਯੋਗਦਾਨ ਪਾਇਆ; ਉਸ ਸਮੇਂ ਵਿੱਚ ਐਬੇ ਨੂੰ ਕਵਚਧਾਰੀ ਸੂਟਾਂ, ਰੰਗੀਨ ਅੰਤੇਸ਼ਠੀ ਮੂਰਤੀਆਂ ਨਾਲ ਚਿਤਰਿਆ ਗਿਆ ਸੀ ਅਤੇ ਕਈ ਰੰਗਾਂ ਦੇ ਮੋਮ ਦੀਆਂ ਕ੍ਰਿਤੀਆਂ ਨਾਲ ਅਲੰਕ੍ਰਿਤ ਕੀਤਾ ਗਿਆ ਸੀ। ਐਕਰਾਇਡ ਲਿਖਦੇ ਹਨ ਕਿ “ਸਭ ਤੋਂ ਜਿਆਦਾ ਤਾਤਕਾਲੀ [ਪ੍ਰਭਾਵ] ਧੁੰਦਲੀ ਪੈ ਗਈ ਚਮਕ ਅਤੇ ਰੰਗਾਂ ਦਾ ਪੈਂਦਾ।[19] ਦੁਪਹਿਰ ਦੇ ਬਾਅਦ ਦੇ ਲੰਮੇ ਅਰਸੇ ਦੌਰਾਨ, ਬਲੇਕ ਐਬੇ ਵਿੱਚ ਰੇਖਾਚਿਤਰ ਬਣਾਇਆ ਕਰਦਾ ਸੀ, ਕਦੇ ਕਦੇ ਵੇਸਟਮਿੰਸਟਰ ਸਕੂਲ ਦੇ ਮੁੰਡੇ ਉਸ ਦੇ ਕੰਮ ਵਿੱਚ ਅੜਚਨ ਬਣਦੇ ਸਨ। ਇੱਕ ਦੁਪਹਿਰ ਨੂੰ ਇੱਕ ਮੁੰਡੇ ਨੇ ਬਲੇਕ ਨੂੰ ਇੰਨਾ ਸਤਾਇਆ ਕਿ ਬਲੇਕ ਨੇ ਉਸ ਨੂੰ ਧੱਕਾ ਦੇਕੇ ਚਬੂਤਰੇ ਤੋਂ ਹੇਠਾਂ ਜ਼ਮੀਨ ਉੱਤੇ ਡੇਗ ਦਿੱਤਾ, “ਜਿੱਥੇ ਕਿ ਉਹ ਭਿਆਨਕ ਸੱਟ ਦੇ ਨਾਲ ਡਿਗਿਆ”।[20]

Remove ads

ਰਾਇਲ ਅਕੈਡਮੀ

8 ਅਕਤੂਬਰ 1779 ਨੂੰ ਬਲੇਕ ਸਟਰੈਂਡ ਦੇ ਕੋਲ ਓਲਡ ਸਾਮਰਸੇਟ ਹਾਉਸ ਦੀ ਰਾਇਲ ਅਕੈਡਮੀ ਦੇ ਵਿਦਿਆਰਥੀ ਬਣ ਗਏ। ਹਾਲਾਂਕਿ ਉਸ ਦੀਆਂ ਪੜ੍ਹਾਈ ਦੀਆਂ ਸ਼ਰਤਾਂ ਦੇ ਅਨੁਸਾਰ ਉਸ ਨੇ ਭੁਗਤਾਨ ਨਹੀਂ ਕਰਨਾ ਸੀ, ਪਰ ਉਸ ਕੋਲੋਂ ਉਮੀਦ ਕੀਤੀ ਗਈ ਕਿ ਉਹ ਛੇ ਸਾਲ ਦੇ ਅਰਸੇ ਦੇ ਦੌਰਾਨ ਆਪਣੀ ਸਾਮਗਰੀ ਦੀ ਆਪੂਰਤੀ ਖੁਦ ਆਪ ਕਰੇ। ਓਥੇ, ਉਸ ਨੇ ਉਸ ਗੱਲ ਦੇ ਖਿਲਾਫ ਬਗ਼ਾਵਤ ਕਰ ਦਿੱਤੀ, ਜਿਸਨੂੰ ਉਹ ਰੂਬੇਨਸ ਵਰਗੇ ਫੈਸ਼ਨੇਬਲ ਕਲਾਕਾਰਾਂ (ਜਿਨ੍ਹਾਂਦੀ ਸਕੂਲ ਦੇ ਪਹਿਲੇ ਪ੍ਰਧਾਨ ਜੋਸ਼ੁਆ ਰੇਨਾਲਡਸ ਨੇ ਹਿਮਾਇਤ ਕੀਤੀ) ਦੀ ਅਧੂਰੀ ਸ਼ੈਲੀ ਮੰਨਦਾ ਸੀ। ਸਮੇਂ ਦੇ ਨਾਲ ਬਲੇਕ ਨੂੰ ਕਲਾ ਦੇ ਪ੍ਰਤੀ ਰੇਨਾਲਡ ਦਾ ਨਜਰੀਆ ਰੁੱਖਾ ਲੱਗਣ ਲਗਾ, ਖਾਸਕਰ “ਜੇਨਰਲ ਟਰੁਥ” (ਆਮ ਸੱਚ) ਅਤੇ “ਜੇਨਰਲ ਬਿਊਟੀ” (ਆਮ ਸੁੰਦਰਤਾ) ਦੇ ਪ੍ਰਤੀ ਉਸਦਾ ਲੋਹੜੇ ਦਾ ਸ਼ੁਦਾ। ਰੇਨਾਲਡਸ ਨੇ ਆਪਣੇ ਪ੍ਰਵਚਨਾਂ ਵਿੱਚ ਲਿਖਿਆ ਕਿ “ਅਮੂਰਤਨ, ਸਾਧਾਰਨੀਕਰਨ ਅਤੇ ਵਰਗੀਕਰਨ ਦੇ ਪ੍ਰਤੀ ਝੁਕਾਵ, ਮਨੁੱਖੀ ਮਸਤਕ ਦੀ ਵਿਸ਼ੇਸ਼ ਦੌਲਤ ਹੈ”; ਬਲੇਕ ਨੇ ਆਪਣੀ ਨਿਜੀ ਕਾਪੀ ਦੀ ਹਾਸ਼ੀਆ ਟਿੱਪਣੀ ਵਿੱਚ ਇਸ ਪ੍ਰਕਾਰ ਪ੍ਰਤੀਕਿਰਿਆ ਦਿੱਤੀ, ਕਿ “ਸਾਧਾਰਨੀਕਰਨ ਬੇਵਕੂਫ਼ੀ ਹੈ”; ਵਿਸ਼ੇਸ਼ੀਕਰਨ ਪ੍ਰਤਿਭਾ ਦੀ ਇੱਕੋ-ਇੱਕ ਵਿਲੱਖਣਤਾ।[21] ਬਲੇਕ, ਰੇਨਾਲਡਸ ਦੀ ਜ਼ਾਹਰ ਵਿਨਮਰਤਾ ਨੂੰ ਵੀ ਨਾਪਸੰਦ ਕਰਦੇ ਸਨ ਜਿਸਨੂੰ ਉਹ ਪਖੰਡ ਮੰਨਦਾ ਸੀ। ਰੇਨਾਲਡਸ ਦੇ ਫੈਸ਼ਨੇਬਲ ਤੈਲਚਿਤਰਾਂ ਦੇ ਵਿਰੁੱਧ ਬਲੇਕ ਨੇ ਉਸ ਦੇ ਆਰੰਭਕ ਪ੍ਰਭਾਵਾਂ, ਮਾਇਕਲਏਂਜਲੋ ਅਤੇ ਰਾਫੇਲ, ਦੀ ਕਲਾਸਿਕਲ ਸਟੀਕਤਾ ਨੂੰ ਪਸੰਦ ਕੀਤਾ।

ਡੇਵਿਡ ਬਿੰਡਮੈਨ ਨੇ ਸੁਝਾਅ ਦਿੱਤਾ ਕਿ ਬਲੇਕ ਦਾ ਰੇਨਾਲਡਸ ਦੇ ਪ੍ਰਤੀ ਵੈਰ-ਭਾਵ ਦਾ ਕਾਰਨ ਪ੍ਰਧਾਨ ਦੀ ਰਾਏ ਓਨੀ ਨਹੀਂ ਸੀ (ਬਲੇਕ ਦੀ ਤਰ੍ਹਾਂ ਰੇਨਾਲਡਸ ਨੇ ਵੀ ਇਤਹਾਸ ਦੇ ਚਿਤਰਣ ਨੂੰ ਭੂਦ੍ਰਿਸ਼ਾਂ ਅਤੇ ਵਿਅਕਤੀ-ਚਿਤਰਾਂ ਦੇ ਬਨਿਸਪਤ ਜ਼ਿਆਦਾ ਮਹੱਤਵ ਦਿੱਤਾ) ਜਿਨ੍ਹਾਂ ਕਿ “ਆਪਣੇ ਆਦਰਸ਼ਾਂ ਨੂੰ ਅਮਲ ਵਿੱਚ ਨਾ ਉਲਥਾਉਣ ਦੇ ਪਖੰਡ ਦੇ ਪ੍ਰਤੀ ਉਸ ਦੀ ਖਿਲਾਫਤ”।[22] ਨਿਸ਼ਚਿਤਤੌਰ ਤੇ ਬਲੇਕ ਰਾਇਲ ਅਕੈਡਮੀ ਵਿੱਚ ਨੁਮਾਇਸ਼ ਨੂੰ ਨਾਪਸੰਦ ਨਹੀਂ ਸੀ ਕਰਦਾ, ਜਿਸ ਵਿੱਚ ਉਸ ਨੇ 1780 ਅਤੇ 1880 ਦੇ ਵਿੱਚਕਾਰ 6 ਮੌਕਿਆਂ ਤੇ ਆਪਣੀਆਂ ਕਲਾਕ੍ਰਿਤੀਆਂ ਪੇਸ਼ ਕੀਤੀਆਂ।

ਪੁਸਤਕ ਸੂਚੀ

Remove ads

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads