ਵੇਰਾ ਪਨੋਵਾ

From Wikipedia, the free encyclopedia

ਵੇਰਾ ਪਨੋਵਾ
Remove ads

ਵੇਰਾ  ਫ਼ਿਓਦਰੋਵਨਾ ਪਨੋਵਾ (ਰੂਸੀ ਭਾਸ਼ਾ: Ве́ра Фёдоровна Пано́ва; March 20 [O.S. March 7] 1905 – March 3, 1973) ਇੱਕ ਸੋਵੀਅਤ ਨਾਵਲਕਾਰ, ਨਾਟਕਕਾਰ, ਅਤੇ ਪੱਤਰਕਾਰ ਸੀ।

ਵਿਸ਼ੇਸ਼ ਤੱਥ ਵੇਰਾ ਪਨੋਵਾ, ਜਨਮ ...
Remove ads

ਮੁਢਲੀ ਜਿੰਦਗੀ 

ਵੇਰਾ ਰੋਸਤੋਵ-ਆਨ-ਡਾਨ, ਰੂਸ ਵਿੱਚ ਇੱਕ ਗ਼ਰੀਬ ਵਪਾਰੀ (ਬਾਅਦ ਵਿੱਚ ਇੱਕ ਅਕਾਊਂਟੈਂਟ) ਦੇ ਪਰਿਵਾਰ ਦੇ ਵਿੱਚ ਪੈਦਾ ਹੋਈ ਸੀ। ਉਸ ਦਾ ਪਿਤਾ, ਫਿਓਦਰ ਇਵਾਨੋਵਿਚ ਪਾਨੋਵ, ਸ਼ੌ਼ਕੀਆ ਤੌਰ ਤੇ ਡੌਂਗੀਆਂ ਅਤੇ ਕਿਸਤੀਆਂ ਬਣਾਇਆ ਕਰਦਾ ਸੀ, ਅਤੇ ਉਸਨੇ ਰੋਸਤੋਵ ਵਿੱਚ ਦੋ ਕਿਸਤੀ ਕਲੱਬਾਂ ਦੀ ਸਥਾਪਨਾ ਕੀਤੀ ਸੀ। ਉਹ ਪੰਜ ਸਾਲ ਦੀ ਸੀ, ਜਦ ਉਸ ਦੇ ਪਿਤਾ ਡੌਨ ਦਰਿਆ ਵਿੱਚ ਡੁੱਬ ਮੋਏ।[1] ਉਸ ਦੇ ਪਿਤਾ ਦੀ ਮੌਤ ਦੇ ਬਾਅਦ, ਉਸ ਦੀ ਮਾਤਾ ਨੇ ਵਿਕਰੀ ਔਰਤ ਦੇ ਤੌਰ ਤੇ ਕੰਮ ਕੀਤਾ।[2]  ਬਚਪਨ ਵਿਚ ਉਸ ਨੂੰ ਪਰਿਵਾਰ ਦੇ ਇੱਕ ਦੋਸਤ, ਅੰਨਾ ਪ੍ਰੋਜ਼ੋਰੋਵਸਕਾਇਆ ਨਾਮ ਦੇ ਇੱਕ ਸਕੂਲ ਅਧਿਆਪਕ ਨੇ ਪੜ੍ਹਾਇਆ ਸੀ।ਵੇਰਾ ਪੜ੍ਹਨ ਲਈ ਆਪਣੇ ਅੰਦਰ ਇੱਕ ਜਨੂੰਨ ਪੈਦਾ ਕਰਨ ਦਾ ਸਿਹਰਾ ਅੰਨਾ ਨੂੰ  ਦਿੰਦੀ ਹੈ। ਬਦਕਿਸਮਤੀ ਨਾਲ ਅੰਨਾ ਸਿਰਫ ਇੱਕ ਸਾਲ ਲਈ ਵੇਰਾ ਨਾਲ ਰਿਹਾ ਅਤੇ ਇਸ ਦੇ ਬਾਅਦ ਮੌਤ ਹੋ ਗਈ। ਅਕਤੂਬਰ ਇਨਕਲਾਬ  ਤੋਂ ਪਹਿਲਾਂ ਉਸਨੇ ਇੱਕ ਪ੍ਰਾਈਵੇਟ ਜਿਮਨੇਜ਼ੀਅਮ ਤੋਂ  2 ਸਾਲ ਪੜ੍ਹਾਈ ਕੀਤੀ। ਇਸ ਦੇ ਅੱਗੇ ਉਸ ਦੇ ਪਰਿਵਾਰ ਵਿੱਚ ਪੈਸੇ ਦੀ ਸਮੱਸਿਆ ਦੇ ਕਾਰਣ ਉਸ ਨੂੰ ਆਪਣੀ ਰਸਮੀ ਸਿੱਖਿਆ ਨੂੰ ਬੰਦ ਕਰਨਾ ਪਿਆ। [1]

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads