ਸਟੀਫਨ ਹਾਕਿੰਗ

ਭੌਤਿਕ ਵਿਗਿਆਨੀ From Wikipedia, the free encyclopedia

ਸਟੀਫਨ ਹਾਕਿੰਗ
Remove ads

ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।

ਵਿਸ਼ੇਸ਼ ਤੱਥ ਸਟੀਵਨ ਹਾਕਿੰਗ, ਜਨਮ ...
Remove ads
Remove ads

ਜ਼ਿੰਦਗੀ

ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫਰੇਂਕ ਅਤੇ ਇਸੋਬੇਲ ਹਾਕਿੰਗ ਦੇ ਘਰ ਆਕਸਫੋਰਡ, ਇੰਗਲੈਂਡ ਵਿੱਚ ਹੋਇਆ।[12] ਉਸ ਦੀ ਮਾਤਾ ਸਕਾਟਿਸ਼ ਸੀ।[13] ਪਰਵਾਰ ਦੀਆਂ ਵਿੱਤੀ ਮਜ਼ਬੂਰੀਆਂ ਦੇ ਬਾਵਜੂਦ, ਮਾਤਾ ਪਿਤਾ ਦੋਨਾਂ ਦੀ ਸਿੱਖਿਆ ਆਕਸਫਰਡ ਯੂਨੀਵਰਸਿਟੀ ਵਿੱਚ ਹੋਈ ਜਿੱਥੇ ਫਰੇਂਕ ਨੇ ਡਾਕਟਰੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਇਸਾਬੇਲ ਨੇ ਦਰਸ਼ਨ ਸ਼ਾਸਤਰ, ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ। ਉਹ ਦੋਨੋਂ ਦੂਸਰੀ ਸੰਸਾਰ ਜੰਗ ਸ਼ੁਰੂ ਹੋਣ ਦੇ ਤੁਰੰਤ ਬਾਅਦ ਇੱਕ ਚਿਕਿਤਸਾ ਖੋਜ ਸੰਸਥਾਨ ਵਿੱਚ ਮਿਲੇ ਜਿੱਥੇ ਇਸੋਬੇਲ ਸਕੱਤਰ ਵਜੋਂ ਕੰਮ ਕਰਦਾ ਸੀ ਅਤੇ ਫਰੇਂਕ ਚਿਕਿਤਸਾ ਖੋਜਕਰਤਾ ਵਜੋਂ ਕੰਮ ਕਰਦੀ ਸੀ।

Remove ads

ਕੰਮ

ਸਟੀਵਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਸਿਧਾਂਤ ਨੂੰ ਸਮਝਣ ਵਿੱਚ ਅਹਿਮ ਯੋਗਦਾਨ ਦਿੱਤਾ ਸੀ। ਉਸਨੂੰ 12 ਆਨਰੇਰੀ ਡਿਗਰੀਆਂ ਅਤੇ ਅਮਰੀਕਾ ਦਾ ਸਰਵਉੱਚ ਨਾਗਰਿਕ ਸਨਮਾਨ ਮਿਲ ਚੁੱਕਾ ਹੈ।[14]

ਮੈਨੂੰ ਸਭ ਤੋਂ ਵੱਧ ਖੁਸ਼ੀ ਇਸ ਗੱਲ ਦੀ ਹੈ ਕਿ ਮੈਂ ਬ੍ਰਹਿਮੰਡ ਨੂੰ ਸਮਝਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸਦੇ ਭੇਤ ਲੋਕਾਂ ਅੱਗੇ ਖੋਲ੍ਹੇ ਅਤੇ ਇਸਦੇ ਕੀਤੇ ਗਏ ਕੰਮਾਂ ਵਿੱਚ ਮੈਂ ਆਪਣਾ ਯੋਗਦਾਨ ਦੇ ਪਾਇਆ। ਮੈਨੂੰ ਮਾਣ ਮਹਿਸੂਸ ਹੁੰਦਾ ਹੈ ਜਦੋਂ ਲੋਕ ਮੇਰੇ ਕੰਮ ਨੂੰ ਜਾਣਨਾ ਚਾਹੁੰਦੇ ਹੁੰਦੇ ਹਨ।

ਸਟੀਵਨ ਹਾਕਿੰਗ
Remove ads

ਹਵਾਲੇ

ਬਾਹਰੀ ਲਿੰਕ

Loading content...
Loading related searches...

Wikiwand - on

Seamless Wikipedia browsing. On steroids.

Remove ads