ਸਨੀ ਲਿਓਨ
From Wikipedia, the free encyclopedia
Remove ads
'ਸਨੀ ਲਿਓਨ' ਦਾ ਅਸਲ ਨਾਂ 'ਕਿਰਨਜੀਤ ਕੌਰ ਵੋਹਰਾ[3] ਹੈ। ਇਹ ਭਾਰਤੀ-ਕਨੇਡੀਅਨ ਅਭਿਨੇਤਰੀ, ਮਾਡਲ [4] ਅਤੇ ਕਾਮ ਉਕਸਾਉ ਫ਼ਿਲਮਾਂ ਦੀ ਅਭਿਨੇਤਰੀ ਹੈ।[5][6]
Remove ads
ਮੁੱਢਲਾ ਜੀਵਨ
ਸਨੀ ਲਿਓਨ ਦਾ ਜਨਮ ਸਾਰਨੀਆ, ਓਂਟਾਰਿਓ/ਔਨਤਰਿਓ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ[7]। ਇਸ ਦੇ ਪਿਤਾ ਦਾ ਜਨਮ ਤਿੱਬਤ ਵਿੱਚ ਹੋਇਆ, ਜਿਸਦਾ ਪਾਲਣ-ਪੋਸ਼ਣ ਦਿੱਲੀ ਵਿੱਚ ਹੋਇਆ ਅਤੇ ਮਾਤਾ ਸਿਰਮੌਰ ਜ਼ਿਲਾ, ਹਿਮਾਚਲ ਪ੍ਰਦੇਸ਼ ਤੋਂ ਸੀ। ਜਦੋਂ ਇਹ ਛੋਟੀ ਉਮਰ ਦੀ ਸੀ ਤਾਂ ਗਲੀ ਦੇ ਮੁੰਡਿਆ ਨਾਲ ਹਾਕੀ ਖੇਡਦੀ ਸੀ ਅਤੇ ਆਈਸ ਸਕੇਟਿੰਗ ਕਰਨਾ ਪਸੰਦ ਕਰਦੀ ਸੀ।[8]
ਹਾਲਾਂਕਿ ਉਹ ਸਿੱਖ ਸੀ, ਪਰ ਉਸਦੇ ਮਾਤਾ-ਪਿਤਾ ਨੇ ਉਸ ਨੂੰ ਇੱਕ ਕ੍ਰਿਸਟੀ ਸਕੂਲ ਵਿੱਚ ਦਾਖ਼ਲ ਕਰਵਾਇਆ ਕਿਉਂਕਿ ਉਸ ਲਈ ਇੱਕ ਆਮ ਸਕੂਲ ਵਿਚ ਜਾਣਾ ਖ਼ਤਰਾ ਸਮਝਿਆ ਗਿਆ।[9] ਜਦੋਂ ਉਹ 12 ਸਾਲਾਂ ਦੀ ਹੋਈ ਤਾਂ ਉਸਦਾ ਪਰਿਵਾਰ ਫ਼ੋਰਟ ਗ੍ਰੇਟਿਅਟ, ਮਿਸ਼ੀਗਨ ਚਲਾ ਗਿਆ ਅਤੇ ਉਸਤੋਂ ਇੱਕ ਸਾਲ ਬਾਅਦ ਹੀ ਲੇਕ ਫ਼ਾਰੇਸਟ, ਕੈਲੀਫ਼ੋਰਨੀਆ ਚਲਾ ਗਿਅਾ। [10][7] ਸੰਨੀ ਲਿਓਨ ਨੇ 1999 ਵਿਚ ਹਾਈ ਸਕੂਲ ਤੋਂ ਡਿਗਰੀ ਪ੍ਰਾਪਤ ਕੀਤੀ ਅਤੇ ਕਾਲਜ ਵਿਚ ਦਾਖ਼ਲ ਹੋਈ।
Remove ads
ਕਰੀਅਰ

ਅਸ਼ਲੀਲ ਫ਼ਿਲਮਾਂ ਦੀ ਦੁਨਿਆਂ ਵਿਚ ਆਉਣ ਤੋਂ ਪਹਿਲਾਂ ਉਹ ਜਰਮਨ ਬੇਕਰੀ, ਜਿੱਫ਼ੀ ਲੁਬ ਵਿਚ ਕੰਮ ਕਰਦੀ ਸੀ। ਉਸਤੋਂ ਬਾਅਦ ਉਸਨੇ ਇੱਕ ਕਰ ਅਤੇ ਨਿਵਰਤੀ ਮਾਮਲਿਆਂ ਨਾਲ ਜੁੜੀ ਕੰਪਨੀ ਵਿਚ ਵੀ ਕੰਮ ਕੀਤਾ। ਔਰੇਂਜ ਕਾਉਂਟੀ ਵਿਚ ਨਰਸ ਦੀ ਪੜ੍ਹਾਈ ਕਰਦੇ ਵਕ਼਼ਤ ਉਸਦੀ ਇੱਕ ਸਹੇਲੀ, ਜੋ ਕਾਮੁਕ ਨਰਤਕੀ ਸੀ, ਨੇ ਲਿਓਨ ਨੂੰ ਜਾਨ ਸਟੀਵੰਸ ਨਾਲ ਮਿਲਾਇਆ, ਜੋ ਕੀ ਇੱਕ ਦੱਲਾ(ਦਲਾਲ) ਸੀ। ਉਸਨੇ ਸੰਨੀ ਦੀ ਜੇ ਏਲੇਨ ਨਾਲ ਮੁਲਾਕਾਤ ਕਰਵਾਈ ਜੋ ਪੈਂਟਹਾਉਸ(Penthouse) ਮੈਗਜ਼ੀਨ ਦਾ ਚਿੱਤਰਕਾਰ ਸੀ।[11] ਜਦੋਂ ਉਸਨੇ ਆਪਣੇ ਅਸ਼ਲੀਲ ਕਰੀਅਰ ਲਈ ਨਾਮ ਚੁਨਣਾ ਸੀ ਤਾਂ ਉਸਨੇ ਆਪਣਾ ਅਸਲੀ ਨਾਮ ਸੰਨੀ ਦੱਸਿਆ। ਲਿਓਨ ਨਾਮ ਉਸਨੂੰ ਬਾਅਦ ਵਿਚ ਬੋਬ ਗਸਿਓਨੀ ਨੇ ਦਿੱਤਾ ਜੋ ਪੇਂਟਹਾਉਸ ਦਾ ਪੁਰਾਣਾ ਮਾਲਕ ਸੀ। ਲਿਓਨ ਨੇ ਪੇਂਟਹਾਉਸ ਲਈ ਚਿੱਤਰ ਕਢਵਾਏ ਅਤੇ ਉਨ੍ਹਾਂ ਨੂੰ ਮਾਰਚ 2002 ਦੀ ਪੇਂਟ ਆਫ਼ ਦੀ ਮੰਥ ਵਿੱਚ ਸ਼ਾਮਿਲ ਕੀਤਾ ਗਿਆ। ਇਸਤੋਂ ਬਾਅਦ 2002 ਦੇ ਹਸਲਰ(Hustler) ਮੈਗਜ਼ੀਨ ਦੇ ਸੰਸਕਰਣ ਵਿਚ ਉਸਨੂੰ ਹਸਲਰ ਹਨੀ ਦਾ ਪੁਰਸਕਾਰ(ਅਵਾਰਡ) ਦਿੱਤਾ ਗਿਆ।
Remove ads
ਭਾਰਤੀ ਸਿਨੇਮਾ
ਬਿੱਗ ਬੌਸ ਦੇ ਘਰ ਵਿਚ ਸੰਨੀ ਦੀ ਮੁਲਾਕਾਤ ਮਹੇਸ਼ ਭੱਟ ਨਾਲ਼ ਹੋਈ ਸੀ। ਇਸਤੋਂ ਬਾਅਦ ਉਸਨੂੰ ਜਿਸਮ-2 ਵਿੱਚ ਮੁੱਖ ਭੂਮਿਕਾ ਦਾ ਕੰਮ ਦਿੱਤਾ ਗਿਆ ਸੀ। ਉਸਤੋਂ ਬਾਅਦ ਸੰਨੀ ਨੇ ਏਕਤਾ ਕਪੂਰ ਦੀ 'ਰਾਗਿਨੀ ਐੱਮਐੱਮਐਸ-੨' ਵਿੱਚ ਕੰਮ ਕੀਤਾ। ਇਸ ਫ਼ਿਲਮ ਨੇ 65 ਕਰੋੜ ਰੁਪਏ ਕਮਾਏ। ਸੰਨੀ ਨੇ ਸਾਲ 2014 ਵਿੱਚ ਬਣੀ ਫ਼ਿਲਮ 'ਹੇਟ ਲਵ ਸਟੋਰੀ' ਵਿਚ "ਗੁਲਾਬੀ ਹੋਂਠ" ਆਈਟਮ ਗੀਤ ਵਿਚ ਵੀ ਕੰਮ ਕੀਤਾ ਅਤੇ ਇਹ ਗੀਤ ਬਹੁਤ ਪ੍ਰਸਿੱਧ ਵੀ ਹੋਇਆ। 2014 ਵਿਚ ਸੰਨੀ ਕੰਨੜ ਫ਼ਿਲਮ 'ਡੀਕੇ ' ਦੇ ਲਈ ਵੀ ਆਈਟਮ ਗਾਣਾ ਕਰ ਚੁੱਕੀ ਹੈ।[12]
ਮੁੱਖ ਧਾਰਾ ਪ੍ਰਦਰਸ਼ਨ
ਲਿਓਨ ਦਾ ਪਹਿਲਾ ਪ੍ਰਦਰਸ਼ਨ 2005 ਵਿੱਚ ਹੋਇਆ ਸੀ, ਜਦੋਂ ਉਹ ਲਾਲ ਕਾਲੂਨ ਰਿਪੋਰਟਰ ਬਣੀ ਸੀ। ਇਹ ਐੱਮ.ਟੀ.ਵੀ ਅਵਾਰਡ ਅਤੇ ਐੱਮ.ਟੀ.ਵੀ ਇੰਡੀਆ ਦਾ ਪ੍ਰੋਗਰਾਮ ਸੀ। ਲਿਓਨ ਨੂੰ ਫ਼ਿਲਮਾ ਵਿਚ ਅਦਾਕਾਰੀ ਕਰਨ ਦਾ ਵੀ ਖ਼ਾਸਾ ਅਨੁਭਵ ਹੈ। ਦ ਗਰਲ ਨੇਕਸਟ ਡੋਰ ਨਾਮ ਦੀ ਫ਼ਿਲਮ ਵਿਚ ਰੋਲ ਕਰਨ ਤੋਂ ਬਾਅਦ ਉਹ ਹਿੰਦੀ ਫ਼ਿਲਮਾਂ ਵੱਲ ਰੁੱਖ ਕਰਦੀ ਹੈ। ਬਿੱਗ ਬੋਸ ਦੇ ਘਰ ਵਿਚ ਰਹਿਣ ਦੇ ਦੌਰਾਨ, ਸੰਨੀ ਨੇ ਪ੍ਰਸਿੱਧ ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਨਾਲ ਸੰਪਰਕ ਕੀਤਾ। ਮਹੇਸ਼ ਭੱਟ ਨੇ ਜਿਸਮ-੨ ਵਿਚ ਮੁੱਖ ਭੂਮਿਕਾ ਦੀ ਪੇਸ਼ਕਸ਼ ਕੀਤੀ। ਲਿਓਨ ਨੇ ਇਸਨੂੰ ਸਵੀਕਾਰ ਕਰ ਲਿਆ, ਜਿਸਤੋਂ ਬਾਅਦ ਵਿਚ ਪੂਜਾ ਭੱਟ ਪ੍ਰੋਡਕਸ਼ਨ ਅਤੇ ਲਿਓਨ ਏਜੇਂਟ ਨਾਲ ਚਰਚਿਤ ਫ਼ਿਲਮਾ ਦਿੱਤੀਆਂ। [13]
Remove ads
ਨਿੱਜੀ ਜੀਵਨ
ਜੂਨ 2006 ਵਿੱਚ, ਲਿਓਨ ਇੱਕ ਅਮਰੀਕੀ ਨਾਗਰਿਕ ਬਣ ਗਈ,[14] ਪਰ ਉਸ ਨੇ ਕਿਹਾ ਕਿ ਉਸ ਨੇ ਕੈਨੇਡਾ ਦੀ ਦੋਹਰੀ ਨਾਗਰਿਕ ਬਣਨ ਦੀ ਯੋਜਨਾ ਬਣਾਈ ਹੈ।[15][16][16] 14 ਅਪ੍ਰੈਲ 2012 ਨੂੰ, ਲਿਓਨ ਨੇ ਘੋਸ਼ਣਾ ਕੀਤੀ ਕਿ ਉਹ ਹੁਣ ਭਾਰਤ ਦੀ ਵਸਨੀਕ ਹੈ ਦਿ ਨਿਊ ਇੰਡੀਅਨ ਐਕਸਪ੍ਰੈਸ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਇਹ ਦੱਸਦੀ ਹੈ ਕਿ ਉਹ ਭਾਰਤ ਦੀ ਓਵਰਸੀਜ਼ ਸਿਟੀਜ਼ਨ ਸੀ ਅਤੇ ਕਿਉਂਕਿ ਉਹ ਵਿਦੇਸ਼ੀ ਨਾਗਰਿਕਤਾ ਲਈ ਯੋਗ ਸੀ ਕਿਉਂਕਿ ਉਸ ਦੇ ਮਾਪੇ ਭਾਰਤ ਵਿੱਚ ਰਹਿੰਦੇ ਸਨ। ਉਸ ਨੇ 'ਜਿਸ਼ਮ 2' ਫਿਲਮਾਉਣ ਤੋਂ ਪਹਿਲਾਂ ਇਸ ਦੇ ਲਈ ਅਰਜ਼ੀ ਦਿੱਤੀ ਸੀ।[17][18][19][20]
ਲਿਓਨ ਦੀ ਸਿਹਤ ਅਤੇ ਤੰਦਰੁਸਤੀ ਵਿੱਚ ਡੂੰਘੀ ਦਿਲਚਸਪੀ ਹੈ, ਅਤੇ ਇਹ ਕਈ ਮੁੱਖ ਧਾਰਾ ਤੰਦਰੁਸਤੀ ਪ੍ਰਕਾਸ਼ਨਾਂ ਵਿੱਚ ਪ੍ਰਦਰਸ਼ਤ ਕੀਤੀ ਗਈ ਹੈ। ਲਿਓਨ ਨੇ ਸਪੋਰਟਸ ਬ੍ਰਾਂਡ ਫੈਂਟਸੀ ਫਿਟਨੈਸ ਲਈ ਫਿਟਨੈਸ ਦੇ ਕਪੜਿਆਂ ਦੀ ਮਾਡਲਿੰਗ ਕੀਤੀ ਹੈ[21] ਅਤੇ ਦੱਸਿਆ ਕਿ ਉਹ ਆਪਣੇ ਰੁਝੇਵੇਂ ਦੇ ਬਾਵਜੂਦ ਜਿੰਨਾ ਵੀ ਆਪਣੇ ਸਰੀਰ ਨੂੰ ਆਕ੍ਰਿਤੀ ਵਿੱਚ ਰੱਖ ਸਕਦੀ ਹੈ ਰੱਖਦੀ ਹੈ।
Remove ads
ਫ਼ਿਲਮੋਗ੍ਰਾਫ਼ੀ
ਭਾਰਤੀ ਫ਼ਿਲਮਾਂ
Remove ads
ਹਵਾਲੇ
ਇਹ ਵੀ ਦੇਖੋ
Wikiwand - on
Seamless Wikipedia browsing. On steroids.
Remove ads