ਸ਼ਟੈੱਫ਼ੀ ਗ੍ਰਾਫ਼
From Wikipedia, the free encyclopedia
Remove ads
ਸਟੈਫ਼ਨੀ ਮਾਰੀਆ "ਸ਼ਟੈੱਫ਼ੀ" ਗ੍ਰਾਫ਼ (ਜਰਮਨ ਉਚਾਰਨ: [ˈʃtɛfiː ˈgʁa:f]; ਜਨਮ 14 ਜੂਨ 1969) ਇੱਕ ਸਾਬਕਾ ਜਰਮਨ ਟੈਨਿਸ ਖਿਡਾਰੀ ਹੈ। ਉਹ ਵਿਸ਼ਵ ਦੀ ਨੰਬਰ 1 ਟੈਨਿਸ ਖਿਡਾਰਨ ਵੀ ਰਹਿ ਚੁੱਕੀ ਹੈ। ਸਟੇਫੀ ਨੇ ਸਿੰਗਲਸ ਮੁਕਾਬਲਿਆਂ ਵਿੱਚ 22 ਗਰੈਂਡ ਸਲੈਮ ਜਿੱਤੇ ਹਨ, ਇਸ ਲਈ ਉਸਨੂੰ ਵਿਸ਼ਵ ਦੀਆਂ ਮਹਾਨ ਟੈਨਿਸ ਖਿਡਾਰਨਾਂ ਵਿੱਚ ਗਿਣਿਆ ਜਾਂਦਾ ਹੈ।[3]
Remove ads
ਜੀਵਨ
ਸ਼ਟੈੱਫ਼ੀ ਗ੍ਰਾਫ਼ ਦਾ ਜਨਮ 14 ਜੂਨ 1969 ਨੂੰ ਮਾਨਹਾਈਮ, ਪੱਛਮੀ ਜਰਮਨੀ ਵਿੱਚ ਹੋਇਆ ਸੀ। ਸਟੇਫੀ ਨੇ 18 ਅਕਤੂਬਰ 1982 ਨੂੰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ ਅਤੇ 13 ਅਗਸਤ 1999 ਨੂੰ ਉਹ ਰਿਟਾਇਰ ਹੋ ਗਈ ਸੀ। ਉਸਨੇ ਖੇਡ ਜੀਵਨ ਦੌਰਾਨ ਕੁੱਲ 900 ਸਿੰਗਲਸ ਮੁਕਾਬਲੇ ਜਿੱਤੇ ਸਨ ਜਦਕਿ ਕੇਵਲ 115 ਮੁਕਾਬਲੇ ਹੀ ਹਾਰੇ ਸਨ। ਉਸਦੇ ਨਾਮ ਸਭ ਤੋਂ ਜਿਆਦਾ (ਲਗਾਤਾਰ) ਵਾਰ 377 ਹਫ਼ਤੇ ਨੰਬਰ 1 ਰੈਕਿੰਗ 'ਤੇ ਟਿਕੇ ਰਹਿਣ ਦਾ ਰਿਕਾਰਡ ਵੀ ਦਰਜ ਹੈ।

1997 ਵਿੱਚ ਸਟੇਫੀ ਨੂੰ ਕੁਝ ਨਿੱਜੀ ਕਾਰਨਾਂ ਕਰਕੇ ਕੈਥੋਲਿਕ ਚਰਚ ਨੂੰ ਛੱਡਣਾ ਪਿਆ ਸੀ।[4]
22 ਅਕਤੂਬਰ 2001 ਨੂੰ ਉਸਦਾ ਵਿਆਹ ਆਂਦਰੇ ਆਗਾਸੀ ਨਾਲ ਹੋ ਗਿਆ ਸੀ।[5] ਉਸਦੇ ਦੋ ਬੱਚੇ ਹਨ: ਪੁੱਤਰ ਜਾਦੇਨ ਗਿਲ (ਜਨਮ 2001) ਅਤੇ ਪੁੱਤਰੀ ਜਾਜ਼ ਏਲੇ (ਜਨਮ 2003)।[6][7] ਇਹ ਪਰਿਵਾਰ ਹੁਣ ਨੇਵਾਡਾ, ਲਾਸ ਵੇਗਸ ਕੋਲ ਰਹਿ ਰਿਹਾ ਹੈ।[8] ਗ੍ਰਾਫ਼ ਦੀ ਮਾਤਾ ਅਤੇ ਉਸਦਾ ਭਰਾ ਮਿਚੇਲ ਗ੍ਰਾਫ਼ ਵੀ ਆਪਣੇ ਚਾਰ ਬੱਚਿਆਂ ਨਾਲ ਇਸ ਪਰਿਵਾਰ ਦੇ ਨਾਲ ਹੀ ਰਹਿ ਰਿਹਾ ਹੈ।[9] ਸਟੇਫੀ 1998 ਵਿੱਚ ਉਸ ਦੁਆਰਾ ਬਣਾਈ ਗਈ 'ਕੱਲ੍ਹ ਲਈ ਬੱਚੇ' (ਚਿਲਡ੍ਰਨ ਫ਼ਾਰ ਟੂਮਾਰੋਅ) ਗੈਰ-ਸਰਕਾਰੀ ਸੰਸਥਾ ਦੀ ਮੁਖੀ ਵੀ ਹੈ।[10][10]
2001 ਵਿੱਚ ਸਟੇਫੀ ਨੇ ਆਪਣਾ ਨਾਮ 'ਸਟੇਫਨੀ' ਦੀ ਜਗ੍ਹਾ 'ਸਟੇਫੀ' ਵਰਤਣਾ ਸ਼ੁਰੂ ਕਰ ਦਿੱਤਾ ਸੀ।[11]

Remove ads
ਅਵਾਰਡ ਅਤੇ ਸਨਮਾਨ
ਗ੍ਰਾਫ਼ ਨੂੰ 1987, 1988, 1989, 1990, 1993, 1995 ਅਤੇ 1996 ਵਿੱਚ ਅੰਤਰ-ਰਾਸ਼ਟਰੀ ਟੈਨਿਸ ਸੰਘ ਵਿਸ਼ਵ ਚੈਂਪੀਅਨ ਚੁਣਿਆ ਗਿਆ ਸੀ ਅਤੇ ਉਸਨੂੰ 1987, 1988, 1989, 1990, 1993, 1994, 1995, 1996 ਵਿੱਚ ਡਬਲਿਊਟੀਏ ਸਾਲ ਦੀ ਸਰਵੋਤਮ ਖਿਡਾਰਨ ਚੁਣਿਆ ਗਿਆ ਸੀ। 1986, 1987, 1988, 1989 ਅਤੇ 1999 ਵਿੱਚ ਸਟੇਫੀ ਨੂੰ ਜਰਮਨੀ ਦੀ ਸਰਵੋਤਮ ਖਿਡਾਰਨ ਵੀ ਚੁਣਿਆ ਗਿਆ ਸੀ।
2004 ਵਿੱਚ ਉਸਨੂੰ ਅੰਤਰ-ਰਾਸ਼ਟਰੀ ਟੈਨਿਸ ਹਾਲ ਆਫ਼ ਫੇਮ ਵਿੱਚ ਅਤੇ 2008 ਵਿੱਚ ਸਟੇਫੀ ਨੂੰ ਜਰਮਨ ਸਪੋਰਟਸ ਹਾਲ ਆਫ਼ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।
Remove ads
ਖੇਡ ਜੀਵਨ ਅੰਕੜੇ
ਹਵਾਲੇ
Wikiwand - on
Seamless Wikipedia browsing. On steroids.
Remove ads