ਸ਼ਬਨਮ ਹਾਸ਼ਮੀ
From Wikipedia, the free encyclopedia
Remove ads
ਸ਼ਬਨਮ ਹਾਸ਼ਮੀ (ਜਨਮ 1957[1]) ਇੱਕ ਭਾਰਤੀ ਸਮਾਜਿਕ ਕਾਰਕੁਨ ਅਤੇ ਮਨੁੱਖੀ ਅਧਿਕਾਰ ਦੀ ਕਾਰਕੁਨ ਹੈ। ਉਸਨੇ ਆਪਣੀ ਸਮਾਜਿਕ ਸਰਗਰਮੀ 1981 ਵਿੱਚ ਬਾਲਗ ਸਾਖਰਤਾ ਲਈ ਸ਼ੁਰੂ ਕੀਤੀ। 1989 ਤੋਂ ਉਹ ਜ਼ਿਆਦਾ ਸਮਾਂ ਭਾਰਤ ਵਿੱਚ ਫਿਰਕੂ ਅਤੇ ਮੂਲਵਾਦੀ ਤਾਕਤਾਂ ਦੇ ਖਿਲਾਫ ਸੰਘਰਸ਼ ਕਰਨ ਵਿੱਚ ਬਿਤਾਉਣ ਲੱਗੀ। ਗੁਜਰਾਤ ਦੰਗੇ 2002 ਤੋਂ ਬਾਅਦ ਹਾਸ਼ਮੀ ਨੇ ਗੁਜਰਾਤ ਵਿੱਚ ਜਨ ਸਧਾਰਨ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕੀਤਾ। 2003 ਵਿੱਚ ਇਹ ਅਨਹਦ (ਐਕਟ ਨਾਓ ਫਾਰ ਹਾਰਮਨੀ ਐਂਡ ਡੈਮੋਕ੍ਰੇਸੀ)[2] ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਬਣੀ।[3] ਉਹ ਕਸ਼ਮੀਰ, ਬਿਹਾਰ ਅਤੇ ਹਰਿਆਣਾ ਦੇ ਮੇਵਾਤ ਖੇਤਰ ਵਿੱਚ ਵੀ ਕੰਮ ਕਰਦੀ ਹੈ।

ਇਸ ਨੇ ਅੱਤਵਾਦ ਦੇ ਨਾਂ ਉੱਤੇ ਫ਼ਿਰਕਾਪ੍ਰਸਤੀ ਅਤੇ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਵਿਰੁੱਧ ਪ੍ਰਚਾਰ ਕੀਤਾ ਹੈ। ਇਹ ਹਿੰਦੂਤਵ ਤਾਕਤਾਂ ਨੂੰ ਬੇਨਕਾਬ ਕਰਨ ਲਈ ਵੀ ਜਾਣੀ ਜਾਂਦੀ ਹੈ।
ਹਾਸ਼ਮੀ ਮਹਿਲਾਵਾਂ ਦੀ ਸਿਆਸੀ ਸ਼ਮੂਲੀਅਤ, ਗੋਦ,[4] ਜੈਂਡਰ ਜਸਟਿਸ, ਲੋਕਤੰਤਰ ਅਤੇ ਨਿਰਪੱਖਤਾਵਾਦ ਦੇ ਮੁੱਦਿਆਂ ਉੱਤੇ ਵੀ ਕੰਮ ਕਰਦੀ ਹੈ।
2005 ਵਿੱਚ ਇਸਨੂੰ ਨੋਬਲ ਸ਼ਾਂਤੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ। ਇਸਨੂੰ 2005 ਵਿੱਚ ਐਸੋਸੀਏਸ਼ਨ ਆਫ਼ ਕਮਿਊਨਲ ਹਰਮਨੀ ਇਨ ਏਸ਼ੀਆ (ACHA) ਵੱਲੋਂ ਫਿਰਕੂ ਸਦਭਾਵਨਾ ਲਈ ਸਟਾਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads