ਸ਼ਿਆਮ (ਸੰਗੀਤਕਾਰ)
From Wikipedia, the free encyclopedia
Remove ads
ਸੈਮੂਅਲ ਜੋਸਫ਼ (ਜਨਮ 1937), ਜਿਨ੍ਹਾਂ ਨੂੰ ਸ਼ਿਆਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਸੰਗੀਤਕਾਰ ਹਨ ਜੋ ਮਲਿਆਲਮ ਸਿਨੇਮਾ ਵਿੱਚ ਕੰਮ ਕਰਦੇ ਹਨ।
1970 ਦੇ ਦਹਾਕੇ ਦੇ ਅੱਧ ਤੋਂ ਲੈ ਕੇ 1980 ਦੇ ਦਹਾਕੇ ਦੇ ਅਖੀਰ ਤੱਕ, ਸ਼ਿਆਮ ਨੇ ਮਲਿਆਲਮ ਫਿਲਮ ਉਦਯੋਗ ਵਿੱਚ ਇੱਕ ਸੰਗੀਤਕਾਰ ਦੇ ਰੂਪ ਵਿੱਚ ਲਗਭਗ 200 ਫਿਲਮਾਂ ਲਈ ਸੰਗੀਤ ਤਿਆਰ ਕੀਤਾ। ਉਸ ਸਮੇਂ ਦੇ ਸਾਰੇ ਪ੍ਰਮੁੱਖ ਨਿਰਦੇਸ਼ਕਾਂ ਨਾਲ ਕੰਮ ਕਰਦੇ ਹੋਏ, ਸ਼ਿਆਮ ਨੇ ਗਿਯਾਨ ਦੀਆਂ ਕਈ ਹਿੱਟ ਫਿਲਮਾਂ ਅਤੇ ਮਮੂਟੀ ਅਤੇ ਮੋਹਨਲਾਲ ਦੀਆਂ ਸ਼ੁਰੂਆਤੀ ਫਿਲਮਾਂ ਲਈ ਸੰਗੀਤ ਦਿੱਤਾ ਸੀ।[1]
Remove ads
ਕੈਰੀਅਰ ਦੀ ਸ਼ੁਰੂਆਤ
ਸ਼ਿਆਮ ਨੇ ਮਾਸਟਰ ਐਮ. ਐਸ. ਵਿਸ਼ਵਨਾਥਨ ਅਤੇ ਸਲਿਲ ਚੌਧਰੀ ਦੇ ਅਧੀਨ ਸੰਗੀਤ ਦੀ ਸਿਖਿਆ ਪ੍ਰਾਪਤ ਕੀਤੀ।ਮਾਸਟਰ ਐਮ. ਐਸ. ਵਿਸ਼ਵਨਾਥਨ ਨੇ ਉਹਨਾਂ ਦਾ ਨਾਮ ਬਦਲ ਕੇ 'ਸ਼ਿਆਮ' ਰੱਖਿਆ। ਉਹ ਇੱਕ ਸੁਤੰਤਰ ਸੰਗੀਤ ਨਿਰਦੇਸ਼ਕ ਵਜੋਂ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਸਾਲਾਂ ਤੱਕ ਸਲਿਲ ਚੌਧਰੀ, ਰਾਜਨ ਨਾਗੇਂਦਰ, ਸੱਤਿਆਮ, ਐਸ. ਰਾਜੇਸ਼ਵਰ ਰਾਓ, ਪੇਂਡਯਾਲਾ ਨਾਗੇਸ਼ਵਰ ਰਾਓ, ਏ. ਐਮ. ਰਾਜਾ, ਟੀ. ਜੀ. ਲਿੰਗੱਪਾ ਆਦਿ ਸਮੇਤ ਵੱਖ-ਵੱਖ ਸੰਗੀਤ ਨਿਰਦੇਸ਼ਕਾਂ ਲਈ ਸਹਾਇਕ ਰਹੇ ਹਨ। ਉਨ੍ਹਾਂ ਨੇ ਸੀ. ਰਾਮਚੰਦਰ, ਵੀ. ਦਕਸ਼ਿਨਾਮੂਰਤੀ, ਨੌਸ਼ਾਦ, ਮਦਨ ਮੋਹਨ, ਜੀ. ਦੇਵਰਾਜਨ, ਬੰਬੇ ਰਵੀ, ਆਰ. ਡੀ. ਬਰਮਨ ਆਦਿ ਵਰਗੇ ਪ੍ਰਸਿੱਧ ਸੰਗੀਤਕਾਰਾਂ ਨਾਲ ਵੀ ਮੁੱਖ ਵਾਇਲਿਨ ਵਾਦਕ ਵਜੋਂ ਕੰਮ ਕੀਤਾ ਹੈ।
ਪੱਛਮੀ ਵਾਇਲਿਨ ਦੀ ਸਿਖਲਾਈ ਦੇ ਨਾਲ-ਨਾਲ ਉਹਨਾਂ ਨੇ ਪ੍ਰਸਿੱਧ ਕਲਾਸੀਕਲ ਵਾਇਲਿਨ ਵਾਦਕ ਲਾਲਗੁਡੀ ਜੈਰਮਨ ਦੇ ਅਧੀਨ ਕਾਰਨਾਟਿਕੀ ਕਲਾਸੀਕਲ ਵਾਈਲਿਨ ਦੀ ਵੀ ਤਾਲੀਮ ਹਾਸਿਲ ਕੀਤੀ ਹੈ।
ਉਹਨਾਂ ਨੇ ਮਲਿਆਲਮ ਸਿਨੇਮਾ ਵਿੱਚ ਇੱਕ ਸੁਤੰਤਰ ਫਿਲਮ ਸੰਗੀਤਕਾਰ ਦੇ ਰੂਪ ਵਿੱਚ ਸ਼ੁਰੂਆਤ 1974 ਦੀ ਫਿਲਮ ਮਨਯਸ਼੍ਰੀ ਵਿਸ਼ਵਮਿੱਤਰਨ ਦੁਆਰਾ ਕੀਤੀ, ਜਿਸ ਦਾ ਨਿਰਦੇਸ਼ਨ ਅਦਾਕਾਰ ਮਧੂ ਨੇ ਕੀਤਾ ਸੀ। ਕੇਟਿਲਲੇ ਕੋਟਾਇਆਥੋਰੂ ਸਮੇਤ ਫਿਲਮ ਦੇ ਸਾਰੇ ਗੀਤ ਬਹੁਤ ਸਫਲ ਹੋਏ।
Remove ads
ਅੰਸ਼ਕ ਫ਼ਿਲਮੋਗ੍ਰਾਫੀ
- ਮਲਿਆਲਮ
- ਮਨਯਸ਼੍ਰੀ ਵਿਸ਼ਵਮਿੱਤਰਨ (1974)
- ਸਰੀਤਾ(1977)
- ਅਭਿਨਵੇਸ਼ਮ (1977)
- ਕੱਲਿਯੰਕੱਟੂ ਨੀਲੀ (1979)
- ਅੰਗਾਦੀ (1980)
- ਤ੍ਰਿਸ਼ਨਾ (1981)
- ਐਥੀਨੋ ਪੂਕੁੰਨਾ ਪੁੱਕਲ (1982)
- ਮਜ਼ੂ (1982)
- ਐਂਗਨੇ ਨੀ ਮਰੱਕੁਮ (1983)
- ਅਮਰੀਕਾ ਅਮਰੀਕਾ (1983 ਫ਼ਿਲਮ)
- ਅਕਸ਼ਰੰਗਲ (1984)
- ਕਨਮਰਾਇਥੂ (1984)
- ਨਿਰੱਕੂੱਟੂ (1985)
- ਗਾਂਧੀਨਗਰ 2nd ਸਟਰੀਟ (1986)
- ਅਵਨਾਜ਼ੀ (1986)
- ਮਲੇਰਮ ਕਿਲੀਯਮ (1986)
- ਨਵੀਂ ਦਿੱਲੀ (1987)
- ਨਾਡੋਡੀਕੱਟੂ (1987)
- ਓਰੂ ਸੀ. ਬੀ. ਆਈ. ਡਾਇਰੀ ਕੁਰੀਪੂ (1988)
- ਡੇਜ਼ੀ (1988)
- ਮੁਨਮ ਮੁਰਾ (1988)
- ਜਗਰਥਾ (1989)
- ਅਧੀਪਨ (1989)
- ਆਦਿਕੁਰਿੱਪੂ (1989)
- ਨਡੂਵਾਜ਼ੀਕਲ (1989)
- ਕੋਟਾਯਮ ਕੁੰਜਾਚਨ (1990)
- ਰੰਦਮ ਵਰਵੂ (1990)
- ਅਰਹਾਥਾ (1990)
- ਇੰਸਪੈਕਟਰ ਬਲਰਾਮ (1991)
- ਅਨੁਭਵਤੀ (1997)
- ਸੇਥੁਰਾਮਾ ਅਈਅਰ ਸੀ. ਬੀ. ਆਈ. (2004)
- ਨੇਰਾਰੀਅਨ ਸੀ. ਬੀ. ਆਈ. (2005)
- ਤਮਿਲ
- ਕਰੂੰਥਲ ਕੰਨਈਰਾਮ (1972)
- ਮਨੀਧਾਰੀਲ ਇਥਾਨਾਈ ਨਿਰੰਗਲਾ! (1978)
- ਦੇਵਾਧਾਈ (1979)
- ਪੰਚਾ ਕਲਿਆਣੀ (1979)
- ਸ਼੍ਰੀ ਦੇਵੀ (1980)
- ਮਾਤ੍ਰਵਈ ਨੇਰਿਲ (1981)
- ਕਾਲ ਵਾਦੀਯੂਮ ਪੁੱਕਲ (1981)
- ਸਲਾਨਾਮ (1981)
- ਪੁਨੀਥਾ ਮਲਾਰ (1982)
- ਵਾ ਇੰਧਾ ਪੱਕਮ (1981)
- ਕੁੱਪਾਥੂ ਪੋਨੂ (1983)
- ਨੰਦਰੀ ਮੀਂਦਮ ਵਰੁਗਾ (1983)
- ਅੰਧੀ ਮਯੱਕਮ (1984)
- ਓਰੂ ਪੁੱਲਨਕੁਜ਼ਲ ਅਦੂਪੂ ਊਧੁਗਿਰਧੂ (1984)
- ਕੁਝਾਨਧਾਈ ਯੇਸੂ (1984)
- ਵਿਲੰਗੂ ਮੀਨ (1987)
- ਵਿਲੰਗੂ
- ਜਾਤੀ ਪੁੱਕਲ (1987)
- ਪੂ ਮਜ਼ਹਾਈ ਪੋਝੀਯੂਥੂ (1987) (ਸਕੋਰ ਸਿਰਫ)
- ਓੰਜਲ
- ਨੀ ਸਿਰੀਥਾਲ ਨਾਨ ਸਿਰੀਪਨ
- ਵੇਲਾਈਕਾਰੀ ਵਿਜੈ
- ਇੰਨੀਆਵਲੇ ਵਾ
- ਕੰਨੇਰਿਲ ਏਜ਼ੁਥਾਥੇ
- ਪਾਸਮ ਓਰੁ ਵੇਸਮ
- ਕੁਈਲ ਕੁਇਲ
- ਅੱਪਾ ਅੰਮਾ (1974)
- ਅਲੀ ਦਰਬਾਰ (1978)
- ਉਨਾਰਚਿਗਲ (1976)
- ਨਾਨ ਨੰਦਰੀ ਸੋਲਵਨ
- ਥੀਵੈਗਲ
- ਇਥੂ ਕਥਈ ਅੱਲਾ
- ਕੁੰਗੂਮਾ ਕੋਲੰਗਲ
- ਅੱਕਰਾਇਕੂ ਵਾਰਿੰਗਲਾ
- ਇਦਯਾਮ ਪੇਸੁਗਿਰਥੂ
- ਕਾਲਾਡੀ ਓਸਾਈ
- ਨਲਮ ਨਲਾਮਾਰੀਆ ਅਵਲ
- ਸੰਤੋਸ਼ਾ ਕਨਵੁਗਲ
- ਅੰਥਾ ਵਾਨਮ ਸਾਚੀ
- ਸਰੀਆਨਾ ਜੋਡ਼ੀ
- ਹੋਰ ਭਾਸ਼ਾਵਾਂ
- ਅੰਤਿਮ ਤੀਰਪੂ (1988)
- ਨਵੀਂ ਦਿੱਲੀ (1988 ਹਿੰਦੀ )
- ਨਵੀਂ ਦਿੱਲੀ (1988 ਕੰਨੜ)
- ਗੋਡ ਫਾਦਰ (1996 ਕੰਨਡ਼)
Remove ads
ਹਿੱਟ ਗੀਤ
ਪੁਰਸਕਾਰ
Wikiwand - on
Seamless Wikipedia browsing. On steroids.
Remove ads