ਸ਼ੁਜਾਤ ਬੁਖ਼ਾਰੀ

From Wikipedia, the free encyclopedia

Remove ads

ਸ਼ੁਜਾਤ ਬੁਖ਼ਾਰੀ (ਅੰ. 1954/55 – 14 ਜੂਨ 2018) ਇੱਕ ਭਾਰਤੀ ਪੱਤਰਕਾਰ ਅਤੇ  ਸ੍ਰੀਨਗਰ ਤੋਂ ਨਿਕਲਦੇ ਰਾਈਜਿੰਗ ਕਸ਼ਮੀਰ ਅਖਬਾਰ ਦਾ ਸੰਪਾਦਕ ਸੀ। 

ਵਿਸ਼ੇਸ਼ ਤੱਥ ਸ਼ੁਜਾਤ ਬੁਖ਼ਾਰੀ, ਜਨਮ ...

ਸ਼ੁਜਾਤ ਕਸ਼ਮੀਰ ਵਿੱਚ ਇੱਕ ਸਭਿਆਚਾਰਕ ਅਤੇ ਸਾਹਿਤਕ ਸੰਸਥਾ ਅਦਬੀ ਮਰਕਜ਼ ਕਾਮਰਾਜ਼ ਦਾ ਪ੍ਰਧਾਨ ਸੀ। ਉਹ ਕਈ ਕਸ਼ਮੀਰ ਸ਼ਾਂਤੀ ਕਾਨਫਰੰਸਾਂ ਆਯੋਜਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ ਅਤੇ ਪਾਕਿਸਤਾਨ ਦੇ ਨਾਲ ਟ੍ਰੈਕ II ਕੂਟਨੀਤੀ ਦਾ ਹਿੱਸਾ ਸੀ। [1]

ਸ੍ਰੀਨਗਰ ਦੇ ਪ੍ਰੈੱਸ ਐਨਕਲੇਵ ਇਲਾਕੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।[2]

Remove ads

ਮੌਤ

ਜਦੋਂ ਉਸ ਤੇ ਹਮਲਾ ਹੋਇਆ ਤਾਂ ਸੁਜਾਤ ਆਪਣੀ ਕਾਰ ਵਿੱਚ ਸੀ। ਚਾਰ ਹਮਲਾਵਰਾਂ ਨੇ ਉਸ ਦੇ ਸਿਰ ਅਤੇ ਪੇਟ ਤੇ ਬਹੁਤ ਹੀ ਨੇੜੇ ਦੀ ਸੀਮਾ ਤੋਂ ਕਈ ਵਾਰ ਗੋਲੀਬਾਰੀ ਕੀਤੀ। 

ਹਮਲੇ ਵਿੱਚ ਉਸ ਦੇ ਦੋ ਪੁਲਸ ਅੰਗ-ਰੱਖਿਅਕ[3] ਵੀ ਮਾਰੇ ਗਏ, ਇੱਕ ਮੌਕੇ ਤੇ ਅਤੇ ਇੱਕ ਬਾਅਦ ਵਿੱਚ ਹਸਪਤਾਲ ਵਿਚ [4][5] ਅਤੇ ਹਮਲੇ ਵਿੱਚ ਇੱਕ ਨਾਗਰਿਕ ਵੀ ਜ਼ਖ਼ਮੀ ਹੋਇਆ। ਉਹਨਾਂ ਨੂੰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਪੁਰਦ ਏ ਖ਼ਾਕ ਕੀਤਾ ਗਿਆ।[6]

ਤਫ਼ਤੀਸ਼

ਪੁਲਿਸ ਨੇ ਹੱਤਿਆ ਲਈ ਜ਼ਿੰਮੇਵਾਰ ਮੰਨੇ ਜਾਣ ਵਾਲੇ ਸ਼ੱਕੀਆਂ ਦਾ ਸੀਸੀਟੀਵੀ ਫੁਟੇਜ ਜਾਰੀ ਕੀਤਾ - ਇੱਕ ਦਾ ਮੂੰਹ ਹੈਲਮਿਟ ਵਿੱਚ ਢਕਿਆ ਹੋਇਆ ਸੀ ਅਤੇ ਦੂਜੇ ਦੋ ਮੋਟਰਸਾਈਕਲਾਂ ਵਾਲੇ ਨਕਾਬਪੋਸ਼ ਸੀ - ਅਤੇ ਉਨ੍ਹਾਂ ਦੀ ਪਛਾਣ ਕਰਨ ਲਈ ਜਨਤਾ ਦੀ ਸਹਾਇਤਾ ਦੀ ਮੰਗ ਕੀਤੀ।[7]

ਕਿਸੇ ਨੇ ਵੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ। ਦ ਹਿੰਦੂ ਅਖ਼ਬਾਰ ਜਿਸ ਲਈ ਬੁਖਾਰੀ ਨੇ ਪਹਿਲਾਂ ਕੰਮ ਕੀਤਾ ਸੀ, ਦੇ ਪੀਰਜ਼ਾਦਾ ਆਸ਼ਿਕ ਨੇ ਇਸ ਕਤਲੇਆਮ ਲਈ "ਅਣਪਛਾਤੇ ਬੰਦੂਕਧਾਰੀਆਂ" ਨੂੰ ਜ਼ਿੰਮੇਵਾਰ ਠਹਿਰਾਇਆ, [8] ਜਦਕਿ ਏਬੀਪੀ ਨਿਊਜ਼ ਨੇ ਅੱਤਵਾਦੀਆਂ ਤੇ ਹੱਤਿਆ ਦਾ ਦੋਸ਼ ਲਗਾਇਆ।[9] ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਕਤਲ "ਇੱਕ ਬੁਜ਼ਦਿਲੀ ਦੀ ਕਾਰਵਾਈ" ਸੀ।[10] ਪਾਕਿਸਤਾਨੀ ਜਿਹਾਦੀ ਗਰੁੱਪ ਲਸ਼ਕਰ-ਏ-ਤਈਬਾ ਨੇ ਹੱਤਿਆ ਦੀ  "ਜ਼ੋਰਦਾਰ ਨਿੰਦਾ ਕੀਤੀ"  ਅਤੇ "ਆਜ਼ਾਦੀ ਦੇ ਅੰਦੋਲਨ ਪ੍ਰਤੀ ਵਫ਼ਾਦਾਰ" ਹਰੇਕ ਵਿਅਕਤੀ ਪ੍ਰਤੀ "ਭਾਰਤੀ ਏਜੰਸੀਆਂ" ਦੀ "ਦੁਸ਼ਮਣੀ" ਤੇ ਦੋਸ਼ ਲਗਾਇਆ ਗਿਆ ਹੈ।[11]

Remove ads

ਪਰਿਵਾਰ

ਉਸ ਦਾ ਭਰਾ, ਬਸ਼ਰਤ ਬੁਖਾਰੀ, ਜੰਮੂ ਅਤੇ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੇ ਮੰਤਰੀ ਮੰਡਲ ਵਿੱਚ ਕਾਨੂੰਨ ਮੰਤਰੀ ਹੈ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads