ਹਾਈਨਰਿਕ ਹਿੰਮਲਰ
From Wikipedia, the free encyclopedia
Remove ads
ਹਾਈਨਰਿਕ ਲੂਈਪੋਲਡ ਹਿੰਮਲਰ (ਜਰਮਨ: [ˈhaɪnʁɪç ˈluˑɪtˌpɔlt ˈhɪmlɐ] ( ਸੁਣੋ); 7 ਅਕਤੂਬਰ 1900 – 23 ਮਈ 1945) ਸ਼ੂਤਜ਼ਤਾਫ਼ਿਲ ਦਾ ਮੁਖੀ ਸੀ, ਅਤੇ ਨਾਜ਼ੀ ਪਾਰਟੀ ਦਾ ਪ੍ਰਮੁੱਖ ਮੈਂਬਰ ਸੀ। ਉਸਨੂੰ ਹਿਟਲਰ ਵੱਲੋਂ ਥੋੜ੍ਹੇ ਸਮੇਂ ਲਈ ਫ਼ੌਜੀ ਕਮਾਂਡਰ, ਅਤੇ ਬਾਅਦ ਵਿੱਚ ਅੰਦਰੂਨੀ ਫ਼ੌਜ ਦਾ ਕਮਾਂਡਰ ਅਤੇ ਨਾਜ਼ੀ ਕਬਜ਼ੇ ਵਾਲੇ ਇਲਾਕੇ ਦਾ ਫ਼ੌਜੀ ਨਿਗਰਾਨ ਨਿਯੁਕਤ ਕੀਤਾ ਗਿਆ। ਉਹ ਯਹੂਦੀ ਘੱਲੂਘਾਰੇ ਲਈ ਜ਼ਿੰਮੇਵਾਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ।
ਹਿਟਲਰ ਦੇ ਹੁਕਮ ਅਨੁਸਾਰ ਉਸਨੇ ਤਸੀਹਾਗਾਹਾਂ ਅਤੇ ਕ਼ਤਲਗਾਹਾਂ ਬਣਵਾਈਆਂ। ਉਹ ਇਨ੍ਹਾਂ ਕ਼ਤਲਗਾਹਾਂ ਦਾ ਨਿਗਰਾਨ ਸੀ, ਅਤੇ ਉਸਨੇ ਸੱਠ ਲੱਖ ਯਹੂਦੀ, 200,000 ਤੋਂ 500,000 ਤੱਕ ਰੋਮਾਨੀ ਲੋਕ, ਕੁੱਲ ਮਿਲਾਕੇ ਤਕਰੀਬਨ 1.1 ਤੋਂ 1.4 ਕਰੋੜ ਸ਼ਹਿਰੀਆਂ ਨੂੰ ਮਰਵਾਇਆ। ਇਨ੍ਹਾਂ ਵਿੱਚੋਂ ਵਧੇਰੇ ਪੋਲਿਸ਼ ਅਤੇ ਸੋਵੀਅਤ ਸ਼ਹਿਰੀ ਸਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads