ਸਾਗਰਿਕਾ ਘਾਟਗੇ

From Wikipedia, the free encyclopedia

ਸਾਗਰਿਕਾ ਘਾਟਗੇ
Remove ads

ਸਾਗਰਿਕਾ ਘਾਟਗੇ ਇੱਕ ਭਾਰਤੀ ਫ਼ਿਲਮ ਅਦਾਕਾਰਾ ਹੈ ਜਿਸਨੂੰ ਇਸਦੀ ਪਹਿਲੀ ਫ਼ਿਲਮ ਚੱਕ ਦੇ! ਇੰਡੀਆ ਵਿਚਲੀ ਭੂਮਿਕਾ "ਪ੍ਰੀਤੀ ਸਬਰਵਾਲ" ਨਾਲ ਵਧੇਰੇ ਜਾਣਿਆ ਜਾਣ ਲੱਗਿਆ। ਇਸਨੇ "ਫੀਅਰ ਫੈਕਟਰ: ਖਤਰੋਂ ਕੇ ਖਿਲਾੜੀ (ਸੀਜ਼ਨ-6)" ਪ੍ਰਤਿਯੋਗਿਤਾ ਦੀ ਪ੍ਰਤਿਯੋਗੀ ਰਹੀ ਅਤੇ ਆਖ਼ਿਰ ਤੱਕ ਖੇਡੀ। ਇਹ ਰਾਸ਼ਟਰ ਪਧਰੀ ਐਥਲੀਟ ਵੀ ਹੈ।[1]

ਵਿਸ਼ੇਸ਼ ਤੱਥ ਸਾਗਰਿਕਾ ਘਾਟਗੇ, ਜਨਮ ...
Remove ads

ਕੈਰੀਅਰ

2007 ਵਿੱਚ, ਘਾਟਗੇ ਨੇ ਚੱਕ ਦੇ! ਇੰਡੀਆ ਵਿੱਚ, ਪ੍ਰੀਤੀ ਸਬਰਵਾਲ ਦੀ ਭੂਮਿਕਾ ਨਿਭਾਈ ਅਤੇ ਫ਼ਿਲਮ ਵਿੱਚ ਭਾਰਤੀ ਔਰਤਾਂ ਦੀ ਰਾਸ਼ਟਰੀ ਹਾਕੀ ਟੀਮ ਦੀ ਮੈਂਬਰ ਵਜੋਂ ਪੇਸ਼ ਹੁੰਦੀ ਹੈ ਜੋ ਇਸਦੀ ਪਹਿਲੀ ਫ਼ਿਲਮ ਸੀ। ਇਸ ਫ਼ਿਲਮ ਕਾਰਨ ਇਸਨੂੰ ਰੀਬੋਕ ਇੰਡੀਆ ਦੀ ਬ੍ਰਾਂਡ ਐਮਬੈਸਡਰ ਬਣਾਇਆ ਗਿਆ।]][2][3] ਇਸਨੇ ਕਈ ਫੈਸ਼ਨ ਮੈਗਜ਼ੀਨਾਂ ਅਤੇ ਕਈ ਫੈਸ਼ਨ ਸ਼ੋਆਂ ਵਿੱਚ ਆਪਣੀ ਪਛਾਣ ਕਾਇਮ ਕੀਤੀ।.[4][5] ਘਾਟਗੇ ਨੇ 2009 ਵਿੱਚ ਫ਼ਿਲਮ, ਫਾਕਸ ਵਿੱਚ ਬਤੌਰ ਉਰਵਸ਼ੀ ਮਾਥੁਰ ਭੂਮਿਕਾ ਨਿਭਾਈ। ਇਸ ਤੋਂ ਬਾਅਦ ਇਸਨੇ ਕਭੀ ਮਿਲੇ ਨਾ ਮਿਲੇ ਹਮ ਵਿੱਚ ਵਿੱਚ ਕਾਮਿਆਹ ਦੀ ਭੂਮਿਕਾ ਅਦਾ ਕੀਤੀ। ਘਾਟਗੇ ਨੇ ਆਪਣੀ ਪਹਿਲੀ ਮੁੱਖ ਭੂਮਿਕਾ ਫ਼ਿਲਮ ਰਸ਼ ਵਿੱਚ ਇਮਰਾਨ ਹਾਸ਼ਮੀ ਦੇ ਨਾਲ ਨਿਭਾਈ। ਘਾਟਗੇ ਨੇ ਸਤੀਸ਼ ਰਜਵਾੜੇ ਦੀ ਮਰਾਠੀ ਫ਼ਿਲਮ "ਪ੍ਰੇਮਾਚੀ ਗੋਸ਼ਟਾ" ਵਿੱਚ ਅਦਾਕਾਰ ਅਤੁਲ ਕੁਲਕਰਣੀ ਦੇ ਨਾਲ ਕੰਮ ਕੀਤਾ।[6] 2015 ਵਿੱਚ, ਇਸਨੇ ਪੰਜਾਬੀ ਸਿੱਖੀ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ ਦਿਲਦਾਰੀਆਂ ਵਿੱਚ ਕੰਮ ਕੀਤਾ।[7]

Remove ads

ਅਵਾਰਡ

ਸਾਗਰਿਕਾ ਨੇ ਚੱਕ ਦੇ! ਇੰਡੀਆ ਵਿੱਚ ਆਪਣੀ ਭੂਮਿਕਾ ਲਈ, ਸਕ੍ਰੀਨ ਅਵਾਰਡ ਫ਼ਾਰ ਬੇਸਟ ਸਪੋਰਟਿੰਗ ਐਕਟਰਸ ਅਵਾਰਡ ਪ੍ਰਾਪਤ ਕੀਤਾ ਇਸਦੇ ਨਾਲ ਨਾਲ ਸਾਰੀਆਂ ਚੱਕ ਦੇ! ਗਰਲਜ਼ ਨੂੰ ਵ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[8] ਇਸਨੂੰ ਇੱਕ ਲਾਇਨਸ ਗੋਲਡ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ।

ਫ਼ਿਲਮੋਗ੍ਰਾਫੀ

ਹੋਰ ਜਾਣਕਾਰੀ ਸਾਲ, ਨਾਂ ...

ਨਿੱਜੀ ਜੀਵਨ

24 ਅਪ੍ਰੈਲ, 2017, ਵਿੱਚ ਸਾਗਰਿਕਾ ਨੇ ਆਪਣੀ ਮੰਗਣੀ ਦਾ ਐਲਾਨ ਕ੍ਰਿਕੇਟਰ ਜ਼ਹੀਰ ਖ਼ਾਨ ਨਾਲ ਕੀਤਾ।[11]

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads