ਸਾਰਾ ਅਲੀ ਖਾਨ
ਭਾਰਤੀ ਫਿਲਮ ਅਦਾਕਾਰਾ From Wikipedia, the free encyclopedia
Remove ads
ਸਾਰਾ ਅਲੀ ਖਾਨ (ਜਨਮ 12 ਅਗਸਤ 1995) ਇੱਕ ਭਾਰਤੀ ਅਦਾਕਾਰਾ ਹੈ ਜੋ ਕਿ ਹਿੰਦੀ ਫਿਮਲਾਂ ਵਿੱਚ ਕੰਮ ਕਰਦੀ ਹੈ। ਉਹ ਪਟੌਦੀ ਪਰਿਵਾਰ ਦੀ ਮੈਂਬਰ ਅਤੇ ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੀ ਪੁੱਤਰੀ ਹੈ। ਉਹ ਮਨਸੂਰ ਅਲੀ ਖਾਨ ਅਤੇ ਸ਼ਰਮੀਲਾ ਟੈਗੋਰ ਦੀ ਪੋਤੀ ਹੈ। ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸਾਰਾ ਨੇ ਕੇਦਾਰਨਾਥ (2018) ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ, ਇਸ ਫਿਲਮ ਵਿੱਚ ਉਹ ਸੁਸ਼ਾਂਤ ਸਿੰਘ ਰਾਜਪੂਤ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਈ।
Remove ads
ਮੁੱਢਲਾ ਜੀਵਨ
ਸਾਰਾ ਅਲੀ ਖਾਨ ਦਾ ਜਨਮ 12 ਅਗਸਤ 1995 ਨੂੰ ਸੈਫ਼ ਅਲੀ ਖ਼ਾਨ ਅਤੇ ਅਮ੍ਰਿਤਾ ਸਿੰਘ ਦੇ ਘਰ ਹੋਇਆ ਸੀ, ਦੋਨੋਂ ਹਿੰਦੀ ਫਿਲਮ ਉਦਯੋਗ ਦੇ ਕਲਾਕਾਰ ਹਨ।[3][4] ਉਹ ਪਟੌਦੀ ਪਰਿਵਾਰ ਦੀ ਮੈਂਬਰ ਹੈ।[5] ਉਸਦੇ ਭਰਾ ਇਬਰਾਹਿਮ ਅਲੀ ਖਾਨ, ਨੇ ਟਸ਼ਨ (2008) ਵਿੱਚ ਬਾਲ ਭੂਮਿਕਾ ਨਿਭਾਈ ਸੀ।[6] ਉਸਦਾ ਸੌਤੇਲਾ ਭਰਾ ਤੈਮੂਰ ਅਲੀ ਖਾਨ, ਸੈਫ ਦੀ ਦੂਜੇ ਦੂਜੇ ਵਿਆਹ ਤੋਂ ਕਰੀਨਾ ਕਪੂਰ ਦਾ ਪੁੱਤਰ ਹੈ।[7] ਉਹ ਮੁੱਖ ਤੌਰ 'ਤੇ ਪਿਤਾ ਦੇ ਪੱਖ ਤੋਂ ਬੰਗਾਲੀ ਅਤੇ ਪਠਾਣ ਅਤੇ ਆਪਣੀ ਮਾਂ ਦੇ ਪਾਸੇ ਤੇ ਪੰਜਾਬੀ ਮੂਲ ਦੀ ਹੈ।[8][9]
ਜਦ ਖਾਨ ਚਾਰ ਸਾਲ ਦੀ ਸੀ ਤਾਂ ਉਸ ਨੇ ਪਹਿਲੀ ਵਾਰ ਇੱਕ ਇਸ਼ਤਿਹਾਰ ਵਿੱਚ ਅਭਿਨੈ ਕੀਤਾ।[10] ਸੈਫ ਅਨੁਸਾਰ, ਅਦਾਕਾਰਾ ਐਸ਼ਵਰਿਆ ਰਾਏ ਫ਼ਿਲਮ ਜਗਤ ਵਿੱਚ ਕੈਰੀਅਰ ਬਣਾਉਣ ਲਈ ਉਸ ਦੀ ਪ੍ਰੇਰਨਾ ਸਾਬਤ ਹੋਈ।[10][11] 2004 ਵਿੱਚ, ਜਦ ਖਾਨ ਨੌਂ ਸਾਲ ਦੀ ਸੀ ਤਾਂ, ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ ਅਤੇ ਸਿੰਘ ਨੂੰ ਉਸ ਦੇ ਬੱਚੇ ਦੀ ਕਾਨੂੰਨੀ ਗਾਰਡੀਅਨਸ਼ਿਪ ਦੇ ਦਿੱਤੀ ਗਈ ਸੀ।[12] ਸੈਫ ਨੂੰ ਸ਼ੁਰੂ ਵਿੱਚ ਉਸ ਨੂੰ ਅਤੇ ਉਸ ਦੇ ਭਰਾ ਨੂੰ ਮਿਲਣ ਦੀ ਇਜਾਜ਼ਤ ਨਹੀਂ ਸੀ[12] ਉਨ੍ਹਾਂ ਨੇ ਬਾਅਦ ਵਿੱਚ ਸੁਲ੍ਹਾ ਕੀਤੀ ਹੈ ਅਤੇ, ਸੈਫ਼ ਦੇ ਮੁਤਾਬਕ,ਉਹ "ਪਿਤਾ ਅਤੇ ਧੀ ਘੱਟ ਅਤੇ ਦੋਸਤ ਜ਼ਿਆਦਾ ਹਨ।"[13]
ਕਿਸ਼ੋਰ ਉਮਰ ਵਿੱਚ ਹੋਣ 'ਤੇ, ਖਾਨ ਆਪਣੇ ਭਾਰ ਨਾਲ ਬਹੁਤ ਸੰਘਰਸ਼ ਕਰਿਆ ਕਰਦੀ ਸੀ ਅਤੇ ਫਿੱਟ ਹੋਣ ਲਈ ਇੱਕ ਸਖ਼ਤ ਸਮਾਂ-ਸੀਮਾ ਤਹਿਤ ਰੋਜ਼ਾਨਾ ਕਸਰਤ ਕਰਦੀ ਸੀ।[14] ਉਹ ਪੌਲੀਸੀਸਟਿਕ ਓਵਰੀ ਸਿੰਡਰੋਮ ਸੀ ਸ਼ਿਕਾਰ ਵੀ ਸੀ ਜਿਸਨੂੰ ਉਹ ਆਪਣੇ ਭਾਰ ਵਧਣ ਦਾ ਕਾਰਨ ਦੱਸਦੀ ਹੈ।[15] ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਕਾਨੂੰਨ ਅਤੇ ਰਾਜਨੀਤੀ ਵਿਗਿਆਨ ਵਿੱਚ ਚਾਰ ਸਾਲ ਦਾ ਕੋਰਸ ਕਰਦੇ ਸਮੇਂ ਖਾਨ ਦਾ ਵਜ਼ਨ ਵਧ ਗਿਆ ਸੀ।[16][17] 2016 ਵਿੱਚ, ਉਸਨੇ ਤਿੰਨ ਸਾਲਾਂ ਦੇ ਅੰਦਰ, ਆਪਣੇ ਗ੍ਰੈਜੂਏਸ਼ਨ ਪੂਰੀ ਕੀਤੀ, ਅਤੇ ਭਾਰ ਦੀ ਸਿਖਲਾਈ ਲਈ ਤੋਂ ਬਾਅਦ ਉਹ ਭਾਰਤ ਪਰਤ ਆਈ।[17][18]
Remove ads
ਕਰੀਅਰ

ਖਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਕੇਦਾਰਨਾਥ (2018) ਨਾਲ ਕੀਤੀ। ਜਿਸ ਵਿੱਚ ਉਸਨੇ ਹਿੰਦੂ ਕੁੜੀ ਦਾ ਕਿਰਦਾਰ ਨਿਭਾਇਆ ਹੈ ਜੋ ਮੁਸਲਿਮ ਮੁੰਡੇ ਨਾਲ ਪਿਆਰ ਵਿੱਚ ਪੈ ਜਾਂਦੀ ਹੈ।[19] ਉਸਦੀ ਭੂਮਿਕਾ ਦੀ ਤਿਆਰੀ ਲਈ, ਖਾਨ ਨੇ ਰਾਜਪੂਤ ਦੀ ਮਦਦ ਨਾਲ ਹਿੰਦੀ ਸ਼ਬਦਾਵਲੀ ਦਾ ਗਿਆਨ ਬਿਹਤਰ ਕੀਤਾ।[20]
ਖਾਨ ਦੀ ਅਗਲੀ ਫਿਲਮ ਰੋਹਿਤ ਸ਼ੈੱਟੀ ਵੱਲੋਂ ਨਿਰਦੇਸ਼ਿਤ ਸਿੰਭਾ (2018) ਹੈ, ਜਿਸ ਵਿੱਚ ਉਹ ਰਣਵੀਰ ਸਿੰਘ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ। ਇਹ ਫਿਲਮ ਤੇਲਗੂ ਭਾਸ਼ਾ ਦੀ ਫਿਲਮ 'ਟੈਂਪਰ' (2015) ਤੋਂ ਪ੍ਰੇਰਿਤ ਹੈ। ਉਸਨੇ ਇਸ 'ਤੇ ਕੰਮ ਸ਼ੁਰੂ ਕੀਤਾ ਜਦੋਂ ਕੇਦਾਰਨਾਥ ਦੀ ਸ਼ੂਟਿੰਗ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਕਾਰਨ ਅਭਿਸ਼ੇਕ ਕਪੂਰ ਨੇ ਖਾਨ 'ਤੇ ਮੁਕੱਦਮਾ ਚਲਾਇਆ; ਉਹ ਬਾਅਦ ਵਿੱਚ ਅਦਾਲਤ ਤੋਂ ਬਾਹਰ ਸੈਟਲ ਹੋ ਗਏ ਜਦੋਂ ਉਹ ਦੋਵਾਂ ਫਿਲਮਾਂ ਵਿੱਚ ਆਪਣਾ ਸਮਾਂ ਵੰਡਣ ਲਈ ਸਹਿਮਤ ਹੋ ਗਈ। ‘ਦ ਟਾਈਮਜ਼ ਆਫ ਇੰਡੀਆ’ ਲਈ ਫਿਲਮ ਦੀ ਸਮੀਖਿਆ ਕਰਦੇ ਹੋਏ, ਰੌਨਕ ਕੋਟੇਚਾ ਨੇ ਰਾਏ ਦਿੱਤੀ ਕਿ ਖਾਨ ਕੋਲ "ਦਿਖਾਉਣ ਵਾਲੇ ਸੁੰਦਰ ਦਿਖਣ ਤੋਂ ਇਲਾਵਾ ਹੋਰ ਕਰਨ ਲਈ ਕੁਝ ਨਹੀਂ ਸੀ" ਅਤੇ ਉਹ ਉਸਦੇ ਅਤੇ ਸਿੰਘ ਵਿਚਕਾਰ ਕੈਮਿਸਟਰੀ ਨੂੰ ਨਾਪਸੰਦ ਕਰਦੇ ਸਨ। ₹4 ਬਿਲੀਅਨ (US$53 ਮਿਲੀਅਨ) ਦੀ ਵਿਸ਼ਵਵਿਆਪੀ ਕਮਾਈ ਦੇ ਨਾਲ, ਸਿੰਬਾ 2018 ਦੀ ਤੀਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ ਵਜੋਂ ਉਭਰੀ। ਇਮਤਿਆਜ਼ ਅਲੀ ਦੇ ਰੋਮਾਂਟਿਕ ਡਰਾਮੇ ‘ਲਵ ਆਜ ਕਲ’ (2020) ਵਿੱਚ, ਅਲੀ ਦੀ 2009 ਵਿੱਚ ਉਸੇ ਨਾਮ ਦੀ ਫਿਲਮ ਦਾ ਅਧਿਆਤਮਿਕ ਉੱਤਰਾਧਿਕਾਰੀ, ਖਾਨ ਨੇ ਕਾਰਤਿਕ ਆਰੀਅਨ ਦੇ ਨਾਲ, ਇੱਕ ਪਰੇਸ਼ਾਨ ਅਤੀਤ ਵਾਲੀ ਇੱਕ ਨੌਜਵਾਨ ਔਰਤ ਦੇ ਰੂਪ ਵਿੱਚ ਅਭਿਨੈ ਕੀਤਾ। ਫਿਲਮ ਦੀ ਇੱਕ ਨਕਾਰਾਤਮਕ ਸਮੀਖਿਆ ਵਿੱਚ, Scroll.in ਦੀ ਨੰਦਿਨੀ ਰਾਮਨਾਥ ਨੇ ਦੁੱਖ ਪ੍ਰਗਟਾਇਆ ਕਿ ਖਾਨ ਕੋਲ ਇੱਕ ਗੁੰਝਲਦਾਰ ਕਿਰਦਾਰ ਨਿਭਾਉਣ ਲਈ "ਸਿਰਫ ਤਜਰਬਾ ਜਾਂ ਮੁਹਾਰਤ ਨਹੀਂ ਹੈ", ਅਤੇ ਕਿਹਾ ਕਿ "ਉਸਦੇ ਜਵਾਨ ਚਿਹਰੇ ਵਿੱਚ ਕੈਮਰਾ ਲਗਾਉਣਾ ਉਸ ਦੀਆਂ ਕਮੀਆਂ ਨੂੰ ਵਧਾ ਦਿੰਦਾ ਹੈ।"[21] ਇਹ ਬਾਕਸ ਆਫਿਸ ਬੰਬ ਬਣ ਕੇ ਉਭਰਿਆ।[22]
ਖਾਨ ਨੇ ਕਾਮੇਡੀ ਫਿਲਮ ਕੁਲੀ ਨੰਬਰ 1 ਵਿੱਚ ਵਰੁਣ ਧਵਨ ਦੇ ਨਾਲ ਅਭਿਨੈ ਕੀਤਾ, ਜੋ ਡੇਵਿਡ ਧਵਨ ਦੀ 1995 ਵਿੱਚ ਇਸੇ ਨਾਮ ਦੀ ਫ਼ਿਲਮ ਦਾ ਰੂਪਾਂਤਰ ਹੈ। [23][24][25]
2021 ਵਿੱਚ, ਉਹ ਆਨੰਦ ਐਲ. ਰਾਏ ਦੀ ਫ਼ਿਲਮ ‘ਅਤਰੰਗੀ ਰੇ’ ਵਿੱਚ, ਅਕਸ਼ੇ ਕੁਮਾਰ ਅਤੇ ਧਨੁਸ਼ ਦੇ ਨਾਲ ਸਹਿ-ਅਭਿਨੈ, ਵਿੱਚ ਦਿਖਾਈ ਦਿੱਤੀ ਹੈ [26], ਜਿਸਦਾ ਪ੍ਰੀਮੀਅਰ 24 ਦਸੰਬਰ ਨੂੰ ਡਿਜ਼ਨੀ+ ਹੌਟਸਟਾਰ ਉੱਤੇ ਹੋਇਆ ਸੀ। [27]
- ਆਉਣ ਵਾਲੀਆਂ ਫਿਲਮਾਂ
ਖਾਨ ਮਿਥਿਹਾਸਿਕ ਆਧਾਰਿਤ ਸੁਪਰਹੀਰੋ ਫਿਲਮ 'ਦਿ ਅਮਰ ਅਸ਼ਵਥਾਮਾ' 'ਚ ਵਿੱਕੀ ਕੌਸ਼ਲ ਦੇ ਨਾਲ ਅਭਿਨੈ ਕਰਨ ਲਈ ਤਿਆਰ ਹੈ, ਜਿਸ ਦਾ ਨਿਰਦੇਸ਼ਨ ਉੜੀ: ਦਿ ਸਰਜੀਕਲ ਸਟ੍ਰਾਈਕ ਫੇਮ ਆਦਿਤਿਆ ਧਰ ਨੇ ਕੀਤਾ ਹੈ। ਇਹ ਰੋਨੀ ਸਕ੍ਰੂਵਾਲਾ ਦੁਆਰਾ ਸਮਰਥਿਤ ਇੱਕ ਯੋਜਨਾਬੱਧ ਤਿਕੜੀ ਹੈ। [28]
Remove ads
ਮੀਡੀਆ ਵਿੱਚ
2019 ਵਿੱਚ, ਖਾਨ ਫੋਰਬਸ ਇੰਡੀਆ ਦੀ ਸੇਲਿਬ੍ਰਿਟੀ 100 ਸੂਚੀ ਵਿੱਚ ₹57.5 ਮਿਲੀਅਨ (US$760,000) ਦੀ ਅੰਦਾਜ਼ਨ ਸਾਲਾਨਾ ਆਮਦਨ ਦੇ ਨਾਲ 66ਵੇਂ ਸਥਾਨ 'ਤੇ ਰਹੀ। ਉਹ ਫੈਂਟਾ, ਪੁਮਾ ਅਤੇ ਵੀਟ ਸਮੇਤ ਕਈ ਬ੍ਰਾਂਡਾਂ ਅਤੇ ਉਤਪਾਦਾਂ ਲਈ ਮਸ਼ਹੂਰ ਹਸਤੀ ਹੈ।
ਫਿਲਮਾਂ
† | ਜੋ ਫਿਲਮਾਂ ਅਜੇ ਰਿਲੀਜ਼ ਨਹੀਂ ਹੋਈਆਂ |
ਬਾਹਰੀ ਕੜੀਆਂ
- Sara Ali Khan, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- Sara Ali Khan at Bollywood Hungama

ਵਿਕੀਮੀਡੀਆ ਕਾਮਨਜ਼ ਉੱਤੇ ਸਾਰਾ ਅਲੀ ਖਾਨ ਨਾਲ ਸਬੰਧਤ ਮੀਡੀਆ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads