ਸਾਵਾ ਮਘ

From Wikipedia, the free encyclopedia

ਸਾਵਾ ਮਘ
Remove ads

ਸਾਵਾ ਮੱਘ (ਅੰਗਰੇਜ਼ੀ: Bar-headed goose) ਸਾਵਾ ਮੱਘ ਏਸ਼ੀਆ ਦੇ ਦਵਿਚਲੇ ਹਿੱਸੇ 'ਚ ਪਾਈ ਜਾਣ ਵਾਲੀ ਨਸਲ ਹੈ, ਜਿਸ ਵਿੱਚ ਤਿੱਬਤ, ਕਜ਼ਾਕਿਸ੍ਤਾਨ, ਮੰਗੋਲੀਆ ਅਤੇ ਰੂਸ ਦੇ ਇਲਾਕੇ ਆਉਂਦੇ ਹਨ। ਇਹ ਸਿਆਲ ਦੱਖਣ ਨੂੰ ਪਰਵਾਸ ਕਰਕੇ ਭਾਰਤ ਵਿੱਚ ਗੁਜ਼ਾਰਦਾ ਹੈ। ਸਾਵਾ ਮੱਘ ਪੰਛੀਆਂ ਵਿੱਚ ਸਭ ਤੋਂ ਉੱਚਾ ਉੱਡਣ ਵਾਲੀ ਸੂਚੀ ਵਿੱਚ ਤਿੱਜੇ ਸਥਾਨ 'ਤੇ ਆਉਂਦਾ ਹੈ, ਇਹਦੀ ਉੱਡਣ ਦੀ ਉੱਚਾਈ ੨੯੦੦੦ ਫੁੱਟ ਹੈ ਜੋ ਕਰੀਬਨ ਮਾਉੰਟ ਐਵਰੈਸਟ ਦੇ ਬਰੋਬਰ ਹੈ। ਪਰਵਾਸ ਦੌਰਾਨ ਇਹ ਹਿਮਾਲਿਆ ਦੀਆਂ ਚੋਟੀਆਂ ਨੂੰ ਪਾਰ ਕਰਕੇ ਭਾਰਤੀ ਉਪ-ਮਹਾਂਦੀਪ ਅੱਪੜਦਾ ਹੈ। ਇਹ ਇੱਕ ਦਿਨ ਵਿੱਚ ਕਰੀਬਨ ੧੦੦੦ ਮੀਲ ਪੈਂਡਾ ਤਹਿ ਕਰਦਾ ਹੈ। ਸਾਵੇ ਮੱਘ ਦੇ ਫੇਫੜੇ ਦੁੱਜੀਆਂ ਜਾਤੀਆਂ ਨਾਲੋਂ ਜ਼ਿਆਦਾ ਸਮਰੱਥਾ ਰੱਖਦੇ ਹਨ ਤਦੇ ਉਹ ਹਵਾ ਦੇ ਘੱਟ ਦਬਾਅ ਵਿੱਚ ਐਨੀ ਉੱਚਾਈ ਤੇ ਉੱਡ ਲੈਂਦਾ ਹੈ। ਇਹਦੇ ਅੰਦਰ ਲਾਲ ਲਹੂ ਅਣੂਆਂ ਦੀ ਗਿਣਤੀ ਵਧੇਰੇ ਹੁੰਦੀ ਹੈ ਅਤੇ ਵੱਧ ਉਚਾਈ ਤੇ ਉੱਡਣ ਵੇਲੇ ਇਸਦੀ ਦਿਲ ਦੀ ਧੜਕਣ ਵੱਧ ਜਾਂਦੀ ਹੈ ਜੇਸ ਕਾਰਨ ਲਹੂ ਦੀ ਪੰਪ ਗਤੀ ਫ਼ੀ ਮਿੰਟ ਵੱਧ ਜਾਂਦੀ ਹੈ।[2] ਇੱਕ ਆਮ ਸਾਵੇ ਮੱਘ ਦੀ ਲੰਮਾਈ ੭੧-੭੬ ਸੈਮੀ, ਵਜ਼ਨ ਕਰੀਬਨ ੧.੮-੩.੨ ਕਿੱਲੋਗ੍ਰਾਮ ਅਤੇ ਪਰਾਂ ਦਾ ਫੈਲਾਅ ੧੪੦-੧੬੦ ਸੈਮੀ ਹੁੰਦਾ ਹੈ। ਸਾਵੇ ਮੱਘ ਦੀ ਔਸਤਨ ਉਮਰ ਭਾਵੇਂ ੨੦ ਸਾਲ ਹੁੰਦੀ ਹੈ ਪਰ ਇਸਦੀ ਵੱਧ ਤੋਂ ਵੱਧ ਉਮਰ ੩੧ ਸਾਲ ਆਂਕੀ ਗਈ ਹੈ। ਵੋਗੇਲ (Vogel) ਦਾ ਮਤ ਹੈ ਕਿ ਸਵਾ ਮਘ ਭਾਰਤੀ ਮਿਥਿਹਾਸ ਦਾ ਹਿੱਸਾ ਹੋ ਸਕਦਾ ਹੈ।[3]

ਵਿਸ਼ੇਸ਼ ਤੱਥ ਸਾਵਾ ਮੱਘ, Conservation status ...
ਸਾਵਾ ਮੱਘ
Remove ads

ਖੁੁੁਰਾਕ

ਇਸਦੀ ਖੁਰਾਕ ਮੱਛੀਆਂ, ਕੀੜੇ-ਮਕੌੜੇ, ਪੱਤੇ, ਜੜਾਂ, ਸੁੱਕੇ ਫ਼ਲ ਮੂੰਗਫਲੀ, ਪਿਸਤੇ ਵਗੈਰਾ, ਮਕੱਈ, ਕਣਕ, ਝੋਨਾ, ਜੌਂ ਆਦਿ, ਭਾਵ ਕਿ ਇਹ ਮਾਸਾਹਾਰੀ ਤੇ ਸ਼ਾਕਾਹਾਰੀ ਦੋਆਂ ਰਕਮਾਂ ਦੀ ਖੁਰਾਕ ਖਾ ਸਕਦਾ ਹੈ। ਪਰ ਇਹ ਖੁਦ ਵੀ ਲਾਲ ਲੂੰਬੜੀਆਂ ਤੇ ਸੁਨਹਿਰੀ ਉਕਾਬ ਦਾ ਸ਼ਿਕਾਰ ਬਣ ਜਾਂਦਾ ਹੈ।

ਪਰਸੂੂੂਤ

ਇਹ ਸਾਲ ਵਿੱਚ ਸਿਰਫ ਇੱਕੋ ਵਾਰ ਪਰਸੂਤ ਕਰਦੇ ਹਨ ਜੋ ਕਿ ਬਸੰਤ ਰੁੱਤੇ ਸ਼ੁਰੂ ਹੁੰਦਾ ਹੈ ਭਾਵ ਇਹ ਅਪ੍ਰੈਲ ਦੇ ਅਖੀਰਲੇ ਹਫ਼ਤੇ ਤੋਂ ਲੈ ਕੇ ਜੁਲਾਈ ਤਕ ਆਲ੍ਹਣਾ ਬਣਾਉਂਦੇ ਹਨ ਤੇ ਇਨ੍ਹਾਂ ਦਾ ਆਲ੍ਹਣਾ ਭੌਂ 'ਤੇ ਹੀ ਹੁੰਦਾ ਹੈ। ਇਨ੍ਹਾਂ ਦੇ ਪਰਸੂਤ ਦਾ ਇਲਾਕਾ ਤਿੱਬਤੀ-ਕਿੰਙਾਈ ਪਠਾਰ ਹੈ। ਜ਼ਿਆਦਾਤਰ ਤਾਂ ਇਹ ਜੋੜਾ ਜੋੜਾ ਹੀ ਪਰਸੂਤ ਕਰਦਾ ਹੈ ਪਰ ਇਨ੍ਹਾਂ ਦੇ ਝੁੰਡਾਂ ਵਿੱਚ ਰਹਿਣ ਕਾਰਨ ਕਈ ਵਾਰ ਇੱਕ ਨਰ ਦੀਆਂ ਦੋ ਮਾਦਾਵਾਂ ਹੋ ਸਕਦੀਆਂ ਹਨ। ਮਾਦਾ ਇੱਕ ਵਾਰ ੩-੮ ਆਂਡੇ ਦੇਂਦੀ ਹੈ। ਕਰੀਬਨ ੧ ਮਹੀਨਾ ਆਂਡਿਆਂ ਤੇ ਬਹਿਣ ਮਗਰੋਂ ਬੱਚੇ ਆਂਡਿਆਂ ਚੋਂ ਬਾਹਰ ਨਿਕਲ ਆਉਂਦੇ ਹਨ ਅਤੇ ੨ ਮਹੀਨਿਆਂ ਦੀ ਉਮਰੇ ਆਵਦੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾਉਂਦੇ ਹਨ। ਨਰ ਜਵਾਕ ਅਤੇ ਮਾਦਾ ਜਵਾਕ ਦੋਵੇਂ ੩ ਸਾਲ ਦੀ ਉਮਰ ਤੱਕ ਪੂਰੇ ਬਾਲਗ ਹੋਕੇ ਪਰਸੂਤ ਕਰਨ ਲਈ ਤਿਆਰ ਹੋ ਜਾਂਦੇ ਹਨ। [4]

Remove ads

ਗੈਲਰੀ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads