ਸੀਨੋ-ਤਿੱਬਤੀ ਭਾਸ਼ਾਵਾਂ

From Wikipedia, the free encyclopedia

ਸੀਨੋ-ਤਿੱਬਤੀ ਭਾਸ਼ਾਵਾਂ
Remove ads

ਸੀਨੋ-ਤਿੱਬਤੀ ਭਾਸ਼ਾਵਾਂ ਪੂਰਬੀ ਏਸ਼ੀਆ, ਦੱਖਣ-ਪੂਰਬੀ ਏਸ਼ੀਆ ਅਤੇ ਦੱਖਣੀ ਏਸ਼ੀਆ ਵਿੱਚ ਬੋਲੀਆਂ ਜਾਂਦੀਆਂ 400 ਤੋਂ ਵੱਧ ਭਾਸ਼ਾਵਾਂ ਦਾ ਇੱਕ ਪਰਿਵਾਰ ਹੈ। ਮੂਲ ਬੁਲਾਰਿਆਂ ਦੀ ਗਿਣਤੀ ਤੇ ਪੱਖ ਤੋਂ ਇਹ ਭਾਰੋਪੀ ਭਾਸ਼ਾ ਪਰਿਵਾਰ ਤੋਂ ਬਾਅਦ ਦੂਜੇ ਨੰਬਰ ਦਾ ਭਾਸ਼ਾ ਪਰਿਵਾਰ ਹੈ। ਚੀਨੀ ਭਾਸ਼ਾਵਾਂ ਦੀਆਂ ਕਿਸਮਾਂ(120 ਕਰੋੜ ਬੁਲਾਰੇ), ਬਰਮੀ (3.3 ਕਰੋੜ) ਅਤੇ ਤਿੱਬਤੀ ਭਾਸ਼ਾਵਾਂ (80 ਲੱਖ)। ਕਈ ਛੋਟੀ ਗਿਣਤੀ ਵਾਲੀਆਂ ਸੀਨੋ-ਤਿੱਬਤੀ ਭਾਸ਼ਾਵਾਂ ਪਹਾੜੀ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਜਿਹਨਾਂ ਬਾਰੇ ਜ਼ਿਆਦਾ ਖੋਜ ਨਹੀਂ ਹੋਈ ਹੈ।

ਵਿਸ਼ੇਸ਼ ਤੱਥ ਸੀਨੋ-ਤਿੱਬਤੀ, ਭੂਗੋਲਿਕ ਵੰਡ ...
Remove ads

ਇਤਿਹਾਸ

ਚੀਨੀ, ਤਿੱਬਤੀ, ਬਰਮੀ ਅਤੇ ਹੋਰ ਭਾਸ਼ਾਵਾਂ ਵਿੱਚ ਸਾਂਝ ਬਾਰੇ ਪਹਿਲੇ ਵਿਚਾਰ 19ਵੀਂ ਸਦੀ ਵਿੱਚ ਦਿੱਤੇ ਗਏ ਸਨ ਅਤੇ ਹੁਣ ਇਹ ਵਿਚਾਰ ਜ਼ਿਆਦਾਤਰ ਸਵੀਕਾਰ ਕਰ ਲਿਆ ਗਿਆ ਹੈ। ਭਾਰੋਪੀ ਜਾਂ ਆਸਟਰੋਏਸ਼ੀਆਈ ਭਾਸ਼ਾ ਪਰਿਵਾਰਾਂ ਦੀ ਪੁਨਰਸਿਰਜਣਾ ਉੱਤੇ ਬਹੁਤ ਕੰਮ ਹੋਇਆ ਹੈ ਪਰ ਇਸ ਭਾਸ਼ਾ ਪਰਿਵਾਰ ਦੀ ਪੁਨਰਸਿਰਜਣਾ ਉੱਤੇ ਜ਼ਿਆਦਾ ਕੰਮ ਨਹੀਂ ਹੋਇਆ ਹੈ। ਇਸਦੇ ਪਿੱਛੇ ਕਾਰਨ ਹੈ ਕਿ ਇਹਨਾਂ ਭਾਸ਼ਾਵਾਂ ਵਿੱਚ ਬਹੁਤ ਭਿੰਨਤਾ ਹੈ ਅਤੇ ਬਾਕੀ ਭਾਸ਼ਾਵਾਂ ਵਾਂਗ ਇਹਨਾਂ ਵਿੱਚ ਸ਼ਬਦ ਦੇ ਧਾਤੂਆਂ ਵਿੱਚ ਤਬਦੀਲੀ ਕਰਕੇ ਨਵੇਂ ਸ਼ਬਦ ਨਹੀਂ ਬਣਦੇ। ਇਸ ਦੇ ਨਾਲ ਹੀ ਕਈ ਛੋਟੀਆਂ ਭਾਸ਼ਾਵਾਂ ਦੂਰ-ਦਰਾਡੇ ਪਹਾੜਾਂ ਵਿੱਚ ਜਾਂ ਬਾਰਡਰ ਦੇ ਇਲਾਕਿਆਂ ਵਿੱਚ ਬੋਲੀਆਂ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਉੱਤੇ ਜ਼ਿਆਦਾ ਕੰਮ ਨਹੀਂ ਹੋਇਆ ਹੈ।[1]

ਮੁੱਢਲੀ ਖੋਜ

18ਵੀਂ ਸਦੀ ਦੇ ਦੌਰਾਨ ਵਿਦਵਾਨਾਂ ਨੇ ਤਿੱਬਤੀ ਅਤੇ ਬਰਮੀ ਵਿੱਚ ਸਾਂਝ ਨੂੰ ਪਛਾਣਿਆ। 19ਵੀਂ ਸਦੀ ਦੀ ਸ਼ੁਰੂਆਤ ਵਿੱਚ ਬਰਾਇਨ ਹਾਊਟਨ ਹੌਜਸਨ ਅਤੇ ਹੋਰ ਵਿਦਵਾਨਾਂ ਨੇ ਵੇਖਿਆ ਕਿ ਉੱਤਰੀਪੂਰਬੀ ਭਾਰਤ ਅਤੇ ਦੱਖਣੀਪੂਰਬੀ ਏਸ਼ੀਆ ਦੀਆਂ ਕਈ ਪਹਾੜੀ ਭਾਸ਼ਾਵਾਂ ਦੀ ਵੀ ਇਹਨਾਂ ਨਾਲ ਸਾਂਝ ਸੀ। 1856 ਵਿੱਚ ਜੇਮਜ਼ ਰਿਚਰਡਸਨ ਲੋਗਨ ਨੇ ਇਹਨਾਂ ਭਾਸ਼ਾਵਾਂ ਦੇ ਸਮੂਹ ਨੂੰ "ਤਿੱਬਤੋ-ਬਰਮੀ" ਨਾਂ ਦਿੱਤਾ ਅਤੇ 1858 ਵਿੱਚ ਉਸਨੇ ਇਹਨਾਂ ਵਿੱਚ ਕਾਰੇਨ ਭਾਸ਼ਾਵਾਂ ਵੀ ਸ਼ਾਮਲ ਕੀਤੀਆਂ।[2][3] ਸਟੇਨ ਕੋਨੋਅ ਦੁਆਰਾ ਸੰਪਾਦਿਤ " ਭਾਰਤ ਦੇ ਲਿੰਗੂਇਸਟਿਕ ਸਰਵੇ" ਦੇ ਭਾਗ ਤੀਜੇ ਵਿੱਚ ਵਿਸ਼ੇਸ਼ ਤੌਰ ਉੱਤੇ ਬਰਤਾਨਵੀ ਭਾਰਤ ਦੀਆਂ ਤਿੱਬਤੋ-ਬਰਮੀ" ਭਾਸ਼ਾਵਾਂ ਉੱਤੇ ਕੰਮ ਕੀਤਾ ਗਿਆ।[4]

Remove ads

ਨੋਟਸ

    ਹਵਾਲੇ

    Loading related searches...

    Wikiwand - on

    Seamless Wikipedia browsing. On steroids.

    Remove ads