ਸੁਨਾਮ

From Wikipedia, the free encyclopedia

Remove ads

ਸੁਨਾਮ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਸ਼ਹਿਰ ਅਤੇ ਮਿਊਂਸੀਪਲ ਕੌਂਸਲ ਹੈ। ਸ਼ਹੀਦ ਊਧਮ ਸਿੰਘ ਜੀ ਸੁਨਾਮ ਦੇ ਰਹਿਣ ਵਾਲੇ ਸਨ। ਜਿੰਨ੍ਹਾਂ ਦੇ ਵੰਜਸ਼ ਸੁਨਾਮ ਵਿੱਚ ਰਹਿੰਦੇ ਹਨ।

ਵਿਸ਼ੇਸ਼ ਤੱਥ ਸੁਨਾਮ ਸੁਨਾਮ ਊਧਮ ਸਿੰਘ ਵਾਲਾ, ਦੇਸ਼ ...
Remove ads

ਸ਼ਹੀਦ ਊਧਮ ਸਿੰਘ

ਸੁਨਾਮ ਸ਼ਹੀਦ ਊਧਮ ਸਿੰਘ ਦਾ ਜਨਮ ਸਥਾਨ ਹੈ,ਜਿਸਨੇ ਬ੍ਰਿਟਿਸ਼ ਇੰਡੀਅਨ ਦੇ ਸਾਬਕਾ ਗਵਰਨਰ,ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦੇ ਦੋਸ਼ੀ ਮਾਈਕਲ ਓ ਡਵਾਇਰ ਨੂੰ ਮਾਰ ਕੇ ਜਲ੍ਹਿਆਂਵਾਲਾ ਬਾਗ ਹੱਤਿਆਕਾਂਡ ਦਾ ਬਦਲਾ ਲਿਆ। ਅਤੇ ਇਸ ਸ਼ਹਿਰ ਦਾ ਨਾਮ ਸੁਨਾਮ ਊਧਮ ਸਿੰਘ ਵਾਲਾ ਹੈ। ਇਹ ਸ਼ਹਿਰ ਜ਼ਿਲ੍ਹਾ ਸੰਗਰੂਰ ਸ਼ਹਿਰ ਤੋ 12 ਕਿਲੋਮੀਟਰ ਦੀ ਦੂਰੀ 'ਤੇ ਹੈ।

ਕਿਲ੍ਹਾ

ਸ਼ਹਿਰ ਸੁਨਾਮ ਦਾ ਕਿਲਾ ਇਤਿਹਾਸਿਕ ਅਹਿਮੀਅਤ ਦੀ ਜਾਣਕਾਰੀ ਦਾ ਸਰੋਤ ਹੈ। ਇਹ ਕਿਲਾ ਬਾਰ੍ਹਵੀਂ ਸਦੀ ਦੇ ਨੇੜੇ-ਤੇੜੇ ਬਣਿਆ ਸੀ ਜਦੋਂ ਮੁਗਲ ਸ਼ਾਸਕ ਬਲਬਨ ਦੀ ਹਕੂਮਤ ਸੀ। ਸਮੇਂ- ਸਮੇਂ ਕਾਬਜ਼ ਰਹੇ ਸ਼ਾਸਕਾਂ ਦਾ ਕਬਜ਼ਾ ਇਸ ਕਿਲੇ ’ਤੇ ਰਿਹਾ। ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਰਾਜ ਸਥਾਪਤ ਕੀਤਾ ਤਾਂ ਇਹ ਕਿਲਾ ਉਸ ਦੇ ਕਬਜ਼ੇ ਵਿੱਚ ਵੀ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਨੇ ਵੀ ਕੁਝ ਸਮਾਂ ਇਸ ਕਿਲੇ ਵਿੱਚ ਬਿਤਾਇਆ ਸੀ। ਬਾਬਾ ਆਲਾ ਸਿੰਘ ਨੇ ਜਦੋਂ ਪਟਿਆਲਾ ਰਿਆਸਤ ਸਥਾਪਤ ਕੀਤੀ ਸੀ ਉਦੋਂ ਸੁਨਾਮ ਨੂੰ ਰਿਆਸਤ ਵਿੱਚ ਸ਼ਾਮਲ ਕਰ ਲਿਆ ਗਿਆ ਸੀ ਤੇ ਇੱਥੇ ਇਹ ਕਿਲਾ ਬਣਵਾਇਆ ਸੀ। ਮਹਾਰਾਜਾ ਰਾਜਿੰਦਰ ਸਿੰਘ ਨੇ ਇਸ ਕਿਲੇ ਦੀ ਬਾਰਾਂਦਰੀ ਬਣਵਾਈ ਸੀ।[3] ਇਸ ਕਿਲ੍ਹੇ ਨੂੰ ਕਚਿਹਰੀ ਕਿਲਾ ਵੀ ਕਿਹਾ ਜਾਂਦਾ ਹੈ।

Remove ads

ਸਮਾਧ ਬਾਬਾ ਭਾਈ ਮੂਲ ਚੰਦ ਸਾਹਿਬ

ਇਹ ਸੁਨਾਮ ਦੀ ਉਹ ਜਗਾਹ ਹੈ ਜਿਸ ਤੇ ਵੱਖ-ਵੱਖ ਧਰਮਾਂ ਦੇ ਲੋਕ ਮੱਥਾ ਟੇਕਣ ਆਉਂਦੇ ਨੇ ਹਨ ।

  • ਸੁਨਾਮ ਵਿੱਚ ਹੋਰ ਪ੍ਰਸਿੱਧ ਧਾਰਮਿਕ ਸਥਾਨ:
  • ਮਾਤਾ ਮੋਦੀ ਮੰਦਰ
  • ਨੈਣਾ ਦੇਵੀ ਮੰਦਰ
  • ਸੰਤੋਸ਼ੀ ਮਾਤਾ ਮੰਦਰ
  • ਸੂਰਜ ਕੁੰਡ
  • ਸੀਤਾ ਸਰ ਮੰਦਰ
  • ਗੀਤਾ ਭਵਨ
  • ਗੁਰੂਦਵਾਰਾ ਪਹਿਲੀ ਪਾਤਸ਼ਾਹੀ

ਸੀਤਾਸਰ

ਇਹ ਇੱਕ 80 ਬਿਘਿਆਂ ਵਿੱਚ ਫੈਲਿਆ ਪ੍ਰਾਚੀਨ ਸਰੋਵਰ ਹੈ। ਮੰਨਿਆ ਜਾਂਦਾ ਹੈ ਕਿ ਸੀਤਾ ਮਾਤਾ ਨੇ, ਜਦੋਂ ਉਹਨਾਂ ਨੂੰ ਘਰੋਂ ਬਾਹਰ ਕਢ ਦਿੱਤਾ ਗਿਆ ਸੀ, ਇਥੇ ਆਪਣਾ ਸਿਰ ਧੋਇਆ ਸੀ। ਹੁਣ ਵੀ ਆਲੇ-ਦੁਆਲੇ ਦੇ ਪਿੰਡ ਦੀਆਂ ਵਿਧਵਾ ਔਰਤਾਂ ਇੱਥੇ ਆਪਣਾ ਸਿਰ ਧੋਣ ਆਉਂਦੀਆਂ ਹਨ। ਇਹ ਵੀ ਕਿਹਾ ਜਾਂਦਾ ਹੈ ਕਿ ਇੱਕ ਕੁੰਭ ਦਾ ਮੇਲਾ ਸੁਨਾਮ ਦੇ ਸੀਤਾਸਰ ਵਿੱਚ ਵੀ ਹੋਇਆ। ਹੁਣ ਇਸ ਸਰੋਵਰ ਦੀ ਦਸ਼ਾ ਉਹਨੀ ਚੰਗੀ ਨਹੀ ਹੈ। ਇਸਦੇ ਉਪਰ ਹੋਰ ਬਹੁਤ ਮੰਦਿਰ ਬਣਾ ਦਿੱਤੇ ਗਏ ਹਨ। ਹੁਣ ਇਹ ਸਰੋਵਰ ਸੁੱਕਾ ਹੈ। ਇਹ ਵੀ ਕੇਹਾ ਜਾਂਦਾ ਹੈ ਕਿ ਇਸ ਸਰੋਵਰ ਦਾ ਪਾਣੀ ਸਰਸਵਤੀ ਨਦੀ ਵਿਚੋਂ ਲਿਆ ਗਿਆ ਸੀ।

Remove ads

ਗੁਰਦੁਆਰੇ

ਸੁਨਾਮ ਵਿਖੇ 10 ਤੋਂ ਜ਼ਿਆਦਾ ਗੁਰਦੁਆਰੇ ਹਨ। ਇਥੇ ਦਾ ਸਭ ਤੋਂ ਮੁੱਖ ਗੁਰਦੁਆਰਾ ਪਹਿਲੀ ਪਾਤਸ਼ਾਹੀ ਹੈ ਜੋ ਕਿ ਵੱਡਾ ਗੁਰਦੁਆਰਾ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਗੁਰਦੁਆਰਾ ਸੰਤ ਅਤਰ ਸਿੰਘ ਮਸਤੂਆਣਾ ਵਲੋਂ ਬਣਵਾਇਆ ਗਿਆ ਸੀ।

ਸਿੱਖਿਆ ਅਤੇ ਸਕੂਲ

ਹੋਰ ਜਾਣਕਾਰੀ ਨਾਮ, ਕਿਸਮ ...

ਅਕੇਡੀਆ ਵਰਲੜ ਸਕੂਲ,

ਸੁਨਾਮ।

ਹਿੰਦੂ ਸਭਾ ਹਾਈ ਸਕੂਲ, ਸੁਨਾਮ

ਇਹ ਸੁਨਾਮ ਦੇ ਤਿੰਨ ਸਭ ਤੋਂ ਪੁਰਾਣੇ ਪਬਲਿਕ ਹਾਈ ਸਕੂਲਾਂ ਵਿੱਚੋਂ ਇੱਕ ਹੈ। ਹਿੰਦੂ ਸਭਾ ਹਾਈ ਸਕੂਲ ਸੁਨਾਮ ਦੀ ਸ਼ੁਰੂਆਤ 19 ਫਰਵਰੀ 1948 ਨੂੰ ਕੀਤੀ ਗਈ ਸੀ। ਕਰਤਾ ਰਾਮ ਜਿੰਦਲ 1965 ਤੋਂ 1992 ਤਕ ਲਗਭਗ 30 ਸਾਲਾਂ ਲਈ ਮੁੱਖ ਅਧਿਆਪਕ ਰਹੇ, ਆਪਣੇ ਕਾਰਜਕਾਲ ਦੌਰਾਨ ਸਕੂਲ 100 ਵਿਦਿਆਰਥੀਆਂ ਤੋਂ 2000 ਵਿਦਿਆਰਥੀਆਂ ਵਿੱਚ ਵਧਿਆ। ਸਕੂਲ ਨੇ ਆਪਣੀ ਸਿਲਵਰ ਜੁਬਲੀ 1973 ਵਿਚ ਮਨਾਈ ਅਤੇ ਸਿੱਖਿਆ ਮੰਤਰੀ ਉਮਰਾਓ ਸਿੰਘ ਨੇ ਸਕੂਲ ਦੇ ਸਭ ਤੋਂ ਵੱਡੇ ਅਸੈਂਬਲੀ ਹਾਲ ਦਾ ਉਦਘਾਟਨ ਕੀਤਾ। ਇਹ ਸਕੂਲ ਇੱਕ ਗੈਰ-ਲਾਭਕਾਰੀ ਅਤੇ ਅਰਧ-ਸਰਕਾਰੀ ਸਕੂਲ ਹੈ। ਬਾਅਦ ਵਿਚ ਸਕੂਲ ਨੂੰ ਸੀਨੀਅਰ ਸੈਕੰਡਰੀ ਸਕੂਲ ਵਿਚ ਅਪਗ੍ਰੇਡ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਹਿੰਦੂ ਸਭਾ ਕਾਲਜ ਫਾਰ ਵੂਮੈਨ ਆਰਟਸ ਅਤੇ ਹੋਰ ਵਿਸ਼ਿਆਂ ਲਈ ਸ਼ੁਰੂ ਕੀਤੀ ਗਈ ਸੀ।

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਕਾਲਜ ਬੈਚੂਲਰ ਆਫ਼ ਆਰਟਸ, ਬੈਚੂਲਰ ਆਫ਼ ਕਾਮਰਸ, ਬੈਚੂਲਰ ਆਫ਼ ਸਾਇੰਸ (ਮੈਡੀਕਲ ਅਤੇ ਨਾਨ ਮੈਡੀਕਲ), ਬੈਚੂਲਰ ਆਫ਼ ਕੰਪਿਊਟਰ ਐਪਲੀਕੇਸ਼ਨ, ਮਾਸਟਰ ਆਫ਼ ਆਰਟਸ ਇਨ ਹਿਸਟਰੀ, ਮਾਸਟਰ ਆਫ਼ ਸਾਇੰਸ ਇਨ ਇਨਫਰਮੇਸ਼ਨ ਟੈਕਨਾਲੌਜੀ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਕੰਪਿਊਟਰ ਐਪਲੀਕੇਸ਼ਨ, ਪੋਸਟ ਗ੍ਰੈਜੂਏਟ ਡਿਪਲੋਮਾ ਇਨ ਪੇਸ਼ ਕਰਦਾ ਹੈ। ਹਾਰਡਵੇਅਰ ਅਤੇ ਸਾੱਫਟਵੇਅਰ ਨੈਟਵਰਕਿੰਗ ਕੋਰਸਾਂ ਵਿਚ ਡਰੈੱਸ ਡਿਜ਼ਾਈਨਿੰਗ ਅਤੇ ਡਿਪਲੋਮਾ।

ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਟਿਊਟ, ਸੁਨਾਮ

ਸ.ਭਗਵਾਨ ਦਾਸ ਅਰੋੜਾ ਸਾਬਕਾ.ਮੰਤਰੀ ਪੰਜਾਬ, ਜਿਨ੍ਹਾਂ ਨੇ ਬਿਮਾਰ ਅਤੇ ਗਰੀਬਾਂ ਦੀ ਸੇਵਾ ਕਰਨ ਅਤੇ ਡਾਕਟਰੀ ਸਿੱਖਿਆ ਦੇ ਮਿਆਰਾਂ ਨੂੰ ਉੱਚਾ ਚੁੱਕਣ ਲਈ ਦ੍ਰਿੜ ਵਿਸ਼ਵਾਸ, ਲਗਨ ਅਤੇ ਦ੍ਰਿੜਤਾ ਰੱਖੀ ਸੀ,ਉਹਨਾਂ ਨੇ ਸੁਨਾਮ ਵਿਖੇ ਡੈਂਟਲ ਕਾਲਜ ਅਤੇ ਹਸਪਤਾਲ ਸਥਾਪਤ ਕਰਨ ਬਾਰੇ ਵਿਚਾਰ ਪ੍ਰਗਟ ਕੀਤੇ। 4 ਅਗਸਤ 1996 ਨੂੰ,ਸ਼.ਅਸ਼ੋਕ ਬਾਂਸਲ ਐਡਵੋਕੇਟ ਅਤੇ ਡਾ.ਵਿਕਰਮ ਸ਼ਰਮਾ ਨੇ ਭਗਵਾਨ ਦਾਸ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ ਅਤੇ ਸਾਲ 1997 ਵਿਚ ਗੁਰੂ ਨਾਨਕ ਦੇਵ ਡੈਂਟਲ ਕਾਲਜ ਅਤੇ ਰਿਸਰਚ ਇੰਸਟੀਟਿਊਟ ਦੀ ਸ਼ੁਰੂਆਤ ਕੀਤੀ। ਅੱਜ ਕਾਲਜ ਨੇ ਖ਼ਾਸ ਦੰਦ ਵਿਗਿਆਨ ਪ੍ਰੋਗਰਾਮਾਂ ਨਾਲ ਖੇਤਰ ਦੇ ਸਰਵ ਉੱਤਮ ਹੋਣ ਦਾ ਮਾਣ ਪ੍ਰਾਪਤ ਕੀਤਾ ਹੈ। (ਬੀਡੀਐਸ ਅਤੇ ਐਮਡੀਐਸ ਕੋਰਸ) ਪੂਰੇ ਉੱਤਰ ਭਾਰਤ ਤੋਂ ਵਿਦਿਆਰਥੀ ਇਕੱਠਿਆਂ ਜੰਮੂ-ਕਸ਼ਮੀਰ ਦੇ ਲਗਭਗ 40 ਵਿਦਿਆਰਥੀਆਂ ਨਾਲ ਇਥੇ ਪੜ੍ਹਨ ਲਈ ਆਉਂਦੇ ਹਨ। ਇਹ ਕਾਲਜ ਲਗਭਗ 17 ਏਕੜ ਰਕਬੇ ਵਿੱਚ ਬਣਿਆ ਹੋਇਆ ਹੈ ਅਤੇ ਇਸ ਦੀ ਚਾਰ ਮੰਜ਼ਿਲਾ ਇਮਾਰਤ ਹੈ ਜੋ ਪਟਿਆਲਾ-ਬਠਿੰਡਾ ਰੋਡ, ਸੁਨਾਮ (ਪੰਜਾਬ) ਵਿਖੇ ਪ੍ਰਦੂਸ਼ਣ ਮੁਕਤ ਵਾਤਾਵਰਣ ਦੇ ਵਿਚਕਾਰ ਸਥਿਤ ਹੈ।

ਹਿੰਦੂ ਸਭਾ ਮਹਿਲਾ ਕਾਲਜ, ਸੁਨਾਮ

ਇਹ ਕਾਲਜ ਲੜਕੀਆਂ ਦੇ ਲਈ ਸਥਾਪਤ ਕੀਤਾ ਗਿਆ ਸੀ ਤਾਂ ਜੋ ਉਹ ਵੀ ਪੜ੍ਹਾਈ ਕਰ ਸਕਣ। ਇਹ ਕਾਲਜ ਬੈਚੂਲਰ ਆਫ ਆਰਟਸ, ਮਾਸਟਰ ਆਫ਼ ਆਰਟਸ ਦੇ ਸਾਰੇ ਵਿਸ਼ਿਆਂ ਵਿੱਚ ਵਿਦਿਆਰਥਣਾਂ ਨੂੰ ਪੇਸ਼ ਕਰਦਾ ਹੈ।

ਲਾਇਬਰੇਰੀ

ਸੁਨਾਮ ਸ਼ਹਿਰ ਵਿੱਚ ਇੱਕ ਸ਼ਹੀਦ ਊਧਮ ਸਿੰਘ ਲਾਇਬਰੇਰੀ ਵੀ ਹੈ। ਜੋ ਸਰਕਾਰੀ ਕੰਨਿਆ ਸਕੂਲ ਦੇ ਸਾਹਮਣੇ,ਪੀਰਾਂ ਵਾਲਾ ਗੇਟ ਵਿਖੇ ਸਥਿਤ ਹੈ। ਇਹ ਲਾਇਬਰੇਰੀ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਖੁੱਲੀ ਰਹਿੰਦੀ ਹੈ।

Remove ads

ਮੁਸਲਿਮ ਬਰਾਦਰੀ

Thumb
Peer Banna Banoi, Sunam

ਵਿਭਾਜਨ ਤੋਂ ਪਹਿਲਾਂ ਸੁਨਾਮ ਦੀ ਜਿਆਦਾਤਰ ਆਬਾਦੀ ਮੁਸਲਮਾਨਾਂ ਦੀ ਸੀ। ਜੇ ਸੁਨਾਮ ਵਿੱਚ ਇੱਕ ਪੀਰ ਹੋਰ ਹੁੰਦਾ ਤਾਂ ਇੱਥੇ ਦੇ ਪੀਰਾਂ ਦੀ ਗਿਣਤੀ ਕੁੱਲ 100 ਹੁੰਦੀ।

ਹਵਾਲੇ

Loading content...
Loading related searches...

Wikiwand - on

Seamless Wikipedia browsing. On steroids.

Remove ads