ਸੁਨੰਦਾ ਸ਼ਰਮਾ
ਭਾਰਤੀ ਗਾਇਕਾ ਅਤੇ ਅਦਾਕਾਰਾ From Wikipedia, the free encyclopedia
Remove ads
ਸੁਨੰਦਾ ਸ਼ਰਮਾ ਭਾਰਤੀ ਗਾਇਕਾ ਅਤੇ ਅਭਿਨੇਤਰੀ ਹੈ। ਉਸਨੇ ਆਪਣੀ ਗਾਇਕੀ ਦੀ ਸ਼ੁਰੂਆਤ ਗੀਤ "ਬਿੱਲੀ ਅੱਖ" ਨਾਲ ਕੀਤੀ। ਸੁਨੰਦਾ ਨੇ ਹਾਲ ਹੀ ਵਿੱਚ ਫਿਲਮ ਸੱਜਣ ਸਿੰਘ ਰੰਗਰੂਟ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸਹਿ-ਕਲਾਕਾਰਾਂ ਦਿਲਜੀਤ ਦੁਸਾਂਝ ਅਤੇ ਯੋਗਰਾਜ ਸਿੰਘ ਨਾਲ ਕੀਤੀ ਸੀ। ਉਸਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ '' ਤੇਰੇ ਨਾਲ ਨਚਨਾ'' ਗਾਣੇ ਨਾਲ ਕੀਤੀ।[1]
Remove ads
ਕਰੀਅਰ
ਸੁਨੰਦਾ ਸ਼ਰਮਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਕਿਸੇ ਦੇ ਗੀਤ ਗਾ ਕੇ ਅਤੇ ਯੂਟਿਊਬ 'ਤੇ ਵੀਡੀਓ ਅਪਲੋਡ ਕਰਕੇ ਕੀਤੀ। ਪ੍ਰਸਿੱਧੀ ਵਿੱਚ ਵਾਧਾ ਕਰਨ ਤੋਂ ਬਾਅਦ, ਉਸਨੇ ਆਖਰਕਾਰ ਆਪਣੀ ਪਹਿਲਾ ਗੀਤ, "ਬਿੱਲੀ ਅੱਖ" ਜਾਰੀ ਕੀਤੀ।[2] ਉਸ ਦਾ ਗੀਤ "ਜਾਨੀ ਤੇਰਾ ਨਾਂ",ਜੋ ਕਿ 2017 ਵਿੱਚ ਜਾਰੀ ਕੀਤਾ ਗਿਆ ਸੀ,[3] ਉਸਨੂੰ 2,470 ਲੱਖ ਲੋਕਾਂ ਦੁਆਰਾ ਯੂਟਿਊਬ ਤੇ ਦੇਖਿਆ ਗਿਆ।[4]
ਉਸਨੇ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਡੈਬਿਊ ਫੀਮੇਲ ਵੋਕਲਿਸਟ ਜਿੱਤੀ।[5] 2017 ਵਿੱਚ ਉਸਨੇ ਬ੍ਰਿਟ ਏਸ਼ੀਆ ਟੀਵੀ ਮਿਊਜ਼ਿਕ ਅਵਾਰਡਸ ਵਿੱਚ ਬੈਸਟ ਫੀਮੇਲ ਐਕਟ ਜਿੱਤਿਆ।[6] "ਬਾਰੀਸ਼ ਕੀ ਜਾਏ"[7] ਨੂੰ ਭਾਰਤ ਭਰ ਦੇ ਦਰਸ਼ਕਾਂ ਦੁਆਰਾ ਪਿਆਰ ਕੀਤਾ ਜਾ ਰਿਹਾ ਹੈ।[8][7] ਸੁਨੰਦਾ ਸ਼ਰਮਾ ਨੂੰ ਪੀਟੀਸੀ ਪੰਜਾਬੀ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ 'ਹੁਨਰ ਪੰਜਾਬ ਦਾ - ਸੀਜ਼ਨ 2' ਲਈ ਐਂਕਰ ਵਜੋਂ ਹੋਸਟ ਕਰਨ ਲਈ ਸੱਦਾ ਦਿੱਤਾ ਗਿਆ ਸੀ।[9][10] ਸੁਨੰਦਾ ਸ਼ਰਮਾ ਨੂੰ ਭਾਰਤ ਦੀ ਮਿਊਜ਼ਿਕ ਇੰਡਸਟਰੀ ਦੀ ਨਵੀਂ ਬੌਸ ਲੇਡੀ ਵਜੋਂ ਜਾਣਿਆ ਜਾਂਦਾ ਹੈ।[11]
Remove ads
ਡਿਸਕੋਗ੍ਰਾਫੀ
ਫਿਲਮਗ੍ਰਾਫੀ
ਹਵਾਲੇ
ਬਾਹਰੀ ਕੜੀਆਂ
Wikiwand - on
Seamless Wikipedia browsing. On steroids.
Remove ads