ਸੇਰੇਨਾ ਵਿਲੀਅਮਸ

From Wikipedia, the free encyclopedia

ਸੇਰੇਨਾ ਵਿਲੀਅਮਸ
Remove ads

ਸੇਰੇਨਾ ਜਾਮੇਕਾ ਵਿਲੀਅਮਸ ਅਮਰੀਕੀ ਟੈਨਿਸ ਖਿਡਾਰਨ ਹੈ। ਉਹ ਵਿਸ਼ਵ ਦੀ ਮੌਜੂਦਾ ਰੈਕਿੰਗ ਵਿੱਚ ਟੈਨਿਸ ਦੀ ਨੰਬਰ 1 ਖਿਡਾਰਨ ਹੈ। ਸੇਰੇਨਾ 22 ਗਰੈਂਡ ਸਲੈਮ ਜਿੱਤ ਕੇ ਓਪਨ ਯੁੱਗ ਵਿੱਚ ਜਰਮਨੀ ਦੀ ਸ਼ਟੈੱਫ਼ੀ ਗ੍ਰਾਫ਼ ਦੀ ਬਰਾਬਰੀ ਕਰ ਚੁੱਕੀ ਹੈ। 1999 ਵਿੱਚ ਸੇਰੇਨਾ ਨੇ ਖੇਡ ਜੀਵਨ ਦਾ ਪਹਿਲਾ ਗਰੈਂਡ ਸਲੈਮ ਯੂਐੱਸ ਓਪਨ ਦੇ ਰੂਪ ਵਿੱਚ ਜਿੱਤਿਆ ਸੀ ਅਤੇ ਸੇਰੇਨਾ ਹੁਣ 6 ਯੂਐੱਸ ਖਿਤਾਬ ਜਿੱਤ ਕੇ ਕ੍ਰਿਸ ਏਵਰਟ ਦੇ ਓਪਨ ਯੁੱਗ ਦੇ ਸਭ ਤੋਂ ਜਿਆਦਾ ਖਿਤਾਬ ਜਿੱਤਣ ਦੇ ਰਿਕਾਰਡ ਦੀ ਬਰਾਬਰੀ 'ਤੇ ਹੈ।

ਵਿਸ਼ੇਸ਼ ਤੱਥ ਪੂਰਾ ਨਾਮ, ਦੇਸ਼ ...

5 ਸਤੰਬਰ 2016, ਦਿਨ ਸੋਮਵਾਰ ਨੂੰ ਯੂਐੱਸ ਓਪਨ ਟੈਨਿਸ ਦੇ ਪ੍ਰੀਕੁਆਰਟਰ ਫ਼ਾਈਨਲ ਵਿੱਚ ਜਿੱਤ ਦਰਜ ਕਰਨ ਨਾਲ ਹੀ ਉਹ ਅਮਰੀਕੀ ਓਪਨ ਯੁੱਗ ਵਿੱਚ ਸਭ ਤੋਂ ਜਿਆਦਾ ਗਰੈਂਡ ਸਲੈਮ ਮੈਚ ਜਿੱਤਣ ਵਾਲੀ ਪਹਿਲੀ ਖਿਡਾਰੀ ਬਣ ਗਈ ਹੈ। 308 ਵੀਂ ਜਿੱਤ ਹਾਸਿਲ ਕਰ ਕੇ ਉਸ ਨੇ ਸਵਿਟਜ਼ਰਲੈਂਡ ਦੇ ਰੋਜ਼ਰ ਫੈਡਰਰ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸੇਰੇਨਾ ਨੇ 16 ਸਾਲ ਦੀ ਉਮਰ ਵਿੱਚ ਪਹਿਲਾ ਗਰੈਂਡ ਸਲੈਮ ਮੈਚ ਜਿੱਤਿਆ ਸੀ ਜਦ ਆਸਟ੍ਰੇਲੀਆਈ ਓਪਨ ਵਿੱਚ ਇਰੀਨਾ ਸਪਿਰਲੀਆ ਨੂੰ 6-7, 6-3, 6-1 ਨਾਲ ਮਾਤ ਦਿੱਤੀ ਸੀ। ਸੇਰੇਨਾ ਦਾ ਗਰੈਂਡ ਸਲੈਮ ਵਿੱਚ ਜਿੱਤ ਹਾਰ ਦਾ ਰਿਕਾਰਡ (.880 ਦੇ ਔਸਤ ਨਾਲ) 308-42 ਦਾ ਰਿਹਾ ਹੈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads