ਸ੍ਰੀਲੰਕਾ ਦੀ ਆਰਥਿਕਤਾ

From Wikipedia, the free encyclopedia

ਸ੍ਰੀਲੰਕਾ ਦੀ ਆਰਥਿਕਤਾ
Remove ads

ਸ੍ਰੀਲੰਕਾ ਪਿਛਲੇ ਸਾਲਾਂ ਵਿੱਚ ਉੱਚੇ ਵਾਧੇ ਦਰ ਵਾਲੀ ਇੱਕ ਸਮਰਥ ਆਰਥਿਕਤਾ ਵਜੋਂ ਵਿਕਸਤ ਹੋ ਰਹੀ ਹੈ। ਜਿਸਦਾ ਕੁੱਲ ਘਰੇਲੂ ਉਤਪਾਦਨ $80.591 ਬਿਲੀਅਨ (2015) ($233.637 ਬਿਲੀਅਨ (ਪੀਪੀਪੀ))ਡਾਲਰ ਅਤੇ ਪ੍ਰਤੀ ਵਿਅਕਤੀ ਆਮਦਨ 11,068.996 ਡਾਲਰ (ਪੀਪੀਪੀ) ਸੀ।[1] ਸਾਲ 2003 ਤੋਂ 2012 ਤੱਕ ਇਥੋਂ ਦੀ ਆਰਥਿਕਤਾ ਦੀ ਵਾਧਾ ਦਰ 6.4 ਪ੍ਰਤੀਸ਼ਤ ਰਹੀ ਹੈ।ਸ੍ਰੀਲੰਕਾ ਦੀ ਪ੍ਰਤੀ ਵਿਅਕਤੀ ਆਮਦਨ ਬਾਕੀ ਦੱਖਣੀ ਏਸ਼ੀਆ ਦੇ ਦੇਸਾਂ ਨਾਲੋਂ ਵਧ ਰਹੀ ਹੈ। ਇਥੋਂ ਦੀ ਆਰਥਿਕਤਾ ਦੇ ਵੱਡੇ ਸੈਕਟਰ ਸੈਰ ਸਪਾਟਾ , ਚਾਹ ਨਿਰਯਾਤ, ਟੈਕਸਟਈਲ ਉਦਯੋਗ ,ਹਨ।

ਵਿਸ਼ੇਸ਼ ਤੱਥ ਸ੍ਰੀਲੰਕਾ ਦੀ ਅਰਥਚਾਰਾ, ਮੁਦਰਾ ...
Remove ads

ਆਰਥਿਕ ਇਤਿਹਾਸ

ਸ੍ਰੀਲੰਕਾ 1948 ਬਰਤਾਨੀਆ ਤੋਂ ਅਜ਼ਾਦੀ ਮਿਲਣ ਤੋਂ ਬਾਅਦ ਕਈ ਕੁਦਰਤੀ ਅਤੇ ਮਨੁਖੀ ਸੰਕਟਾਂ ਵਿਚੋਂ ਗੁਜਰਿਆ ਹੈ।2004 ਇਥੇ ਸੁਨਾਮੀ ਆਈ ਸਾਲ 1971 ਵਿੱਚ ਜੰਗ 1987-89 ਅਤੇ 1983-2009 ਵਿੱਚ ਸਿਵਲ ਵਾਰ ਤੋਂ ਇਹ ਦੇਸ ਪ੍ਰਭਾਵਤ ਹੋਇਆ। 1948-1955 ਵਿੱਚ ਸਥਾਪਤ ਕੀਤੀ ਗਏ ਉਦਯੋਗ ਬੰਦ ਹੋ ਗਏ। ਇਸਦੇ ਬਾਵਜੂਦ ਬਾਅਦ ਦੇ ਸਾਲਾਂ ਵਿੱਚ ਦੇਸ ਨੇ ਕਾਫੀ ਆਰਥਿਕ ਤਰੱਕੀ ਕੀਤੀ ਹੈ।ਇਥੇ ਜਮੀਨੀ ਸੁਧਾਰ ਲਾਗੂ ਕੀਤੇ ਗੇ ਅਤੇ ਆਯਾਤ ਨਿਰਯਾਤ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ ਗਈ ਜਿਸ ਨਾਲ ਆਰਥਿਕ ਵਿਕਾਸ ਨੂੰ ਕਾਫੀ ਹੁਲਾਰਾ ਮਿਲਿਆ ਹੈ।

Remove ads

ਮੈਕਰੋ ਆਰਥਿਕ ਰੁਝਾਨ

ਇਸ ਸਾਰਣੀ ਵਿੱਚ ਸ਼੍ਰੀਲੰਕਾ ਦੇ ਕੁੱਲ ਘਰੇਲੂ ਉਤਪਾਦਨ ਦੇ ਚਾਲੂ ਕੀਮਤਾਂ ਤੇ ਅਨੁਮਾਨ (2015)ਪੇਸ਼ ਹਨ[10] ਜੋ ਅੰਤਰਰਾਸ਼ਟਰੀ ਮੁਦਰਾ ਕੋਸ਼ ਵੱਲੋਂ ਤਿਆਰ ਕੀਤੇ ਗਏ ਹਨ:

ਹੋਰ ਜਾਣਕਾਰੀ ਸਾਲ, ਕੁੱਲ ਘਰੇਲੂ ਉਤਪਾਦਨ ...
Remove ads

ਆਰਥਿਕ ਸੈਕਟਰ

ਸੈਰ ਸਪਾਟਾ

Thumb
Unawatuna Beach

ਸੈਰ ਸਪਾਟਾ ਉਦਯੋਗ ਸ੍ਰੀਲੰਕਾ ਦੇ ਮੁਖ ਆਰਥਿਕ ਸੈਕਟਰ ਹੈ।ਇਥੋਂ ਦੀਆਂ ਸਾਫ਼ ਸ਼ਫਾਫ਼ ਸਮੁੰਦਰੀ ਪਾਣੀ, ਬੀਚਾਂ , ਵਿਰਾਸਤੀ ਥਾਂਵਾਂ ਅਤੇ ਪਹਾੜ ਸੈਲਾਨੀਆਂ ਲਈ ਵਿਸ਼ੇਸ਼ ਖਿਚ ਦਾ ਕੇਂਦਰ ਹਨ। [11][12][13]

ਸਾਲ 2004 ਆਈ ਸੁਨਾਮੀ ਨਾਲ ਇਥੋਂ ਦੇ ਸਿਰ ਸਪਾਟਾ ਉਦਯੋਗ ਨੂੰ ਕੁਝ ਧੱਕਾ ਲੱਗਾ ਸੀ ਕਿਓਂਕਿ ਇਥੇ ਸੈਲਾਨੀਆਂ ਦੀ ਗਿਣਤੀ ਘਟ ਗਈ ਸੀ।[14][15][16]

ਚਾਹ ਉਦਯੋਗ

Thumb
ਚਾਹ ਦੇ ਬਾਗ ਮੱਧ ਖੇਤਰਾਂ ਵਿੱਚ

ਚਾਹ ਉਦਯੋਗ ਵੀ ਇਥੋਂ ਦੀ ਆਮਦਨ ਦਾ ਮੁਖ ਸਰੋਤ ਹੈ। 1995 ਵਿੱਚ ਇਹ ਦੇਸ ਵਿਸ਼ਵ ਦਾ 23% ਚਾਹ ਨਿਰਯਾਤ ਕਰਨ ਵਾਲਾ ਅਹਿਮ ਦੇਸ ਸੀ। ਇਥੇ ਚਾਹ ਉਦਯੋਗ 1867 ਵਿੱਚ ਇੱਕ ਬਰਤਾਨਵੀ ਨਾਗਰਿਕ ਜੇਮਸ ਟੇਲਰ ਨੇ ਸ਼ੁਰੂ ਕੀਤਾ ਸੀ।[17]

ਇਹ ਉਦਯੋਗ ਦੇਸ ਵਿੱਚ ਗਰੀਬੀ ਮਿਟਾਉਣ ਲਈ ਸਹਾਈ ਮੰਨਿਆ ਜਾ ਰਿਹਾ ਹੈ। .[18][19]

ਕਪੜਾ ਅਤੇ ਟੈਕਸਟਾਈਲ ਉਦਯੋਗ

ਕਪੜਾ ਅਤੇ ਟੈਕਸਟਾਈਲ ਉਦਯੋਗ ਵੀ ਸ੍ਰੀਲੰਕਾ ਦੇ ਵੱਡੇ ਉਦਯੋਗ ਹਨ।ਇਹ ਉਤਪਾਦ ਅਮਰੀਕਾ ਅਤੇ ਯੂਰਪ ਦੇ ਦੇਸਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। .[20]

ਖੇਤੀਬਾੜੀ

ਖੇਤੀਬਾੜੀ ਅਧੀਨ ਮੁਖ ਫਸਲਾਂ ਹਨ:ਚਾਵਲ,ਨਾਰੀਅਲ, ਅਨਾਜ,ਜੋ ਜਿਆਦਾਤਰ ਅੰਦਰੂਨੀ ਵਰਤੋਂ ਲਈ ਪੈਦਾ ਕੀਤੇ ਜਾਂਦੇ ਹਨ ਅਤੇ ਇਸਦਾ ਕੁਝ ਹਿੱਸਾ ਨਿਰਯਾਤ ਵੀ ਕੀਤਾ ਜਾਂਦਾ ਹੈ। [21]

ਸੂਚਨਾ ਤਕਨੀਕ ਉਦਯੋਗ

ਸੂਚਨਾ ਤਕਨੀਕ ਉਦਯੋਗ ਦੇਸ ਦਾ ਇੱਕ ਵੱਡਾ ਉਭਰ ਰਿਹਾ ਖੇਤਰ ਹੈ।2013 ਵਿੱਚ ਇਸ ਤੋਂ ਲਗਪਗ 720 ਮਿਲੀਅਨ ਡਾਲਰ ਦੀ ਦੇਸ ਨੂੰ ਆਮਦਨ ਹੋਈ। [22][23]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads