ਸੰਜੀਦਾ ਇਸਲਾਮ
From Wikipedia, the free encyclopedia
Remove ads
ਸੰਜੀਦਾ ਇਸਲਾਮ ( ਬੰਗਾਲੀ: সানজিদা ইসলাম ) (ਜਨਮ: 4 ਅਪ੍ਰੈਲ 1997 ਰੰਗਪੁਰ ਵਿਚ ) ਇਕ ਬੰਗਲਾਦੇਸ਼ ਦੀ ਮਹਿਲਾ ਕ੍ਰਿਕਟ ਖਿਡਾਰੀ ਹੈ ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1] [2] [3] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ। ਸੰਜੀਦਾ ਦਾ ਜਨਮ 4 ਅਪ੍ਰੈਲ 1997 ਨੂੰ ਬੰਗਲਾਦੇਸ਼ ਦੇ ਰੰਗਪੁਰ ਵਿੱਚ ਹੋਇਆ ਸੀ। [4]
Remove ads
ਨਿੱਜੀ ਜ਼ਿੰਦਗੀ
ਉਸਨੇ ਬੰਗਲਾਦੇਸ਼ ਦੇ ਪਹਿਲੇ ਦਰਜੇ ਦੇ ਕ੍ਰਿਕਟਰ ਮੀਮ ਮੋਸਾਦੱਈਕ ਨਾਲ ਵਿਆਹ ਕੀਤਾ।[5][6]
ਕਰੀਅਰ

ਸੰਜੀਦਾ ਨੇ ਆਪਣਾ ਟੀ 20 ਆਈ ਕਰੀਅਰ 28 ਅਗਸਤ, 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਬਣਾਇਆ ਸੀ। ਜੂਨ 2018 ਵਿਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ।[7] [8] [9] ਉਸੇ ਮਹੀਨੇ ਬਾਅਦ ਵਿਚ ਉਸ ਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[10]
ਅਕਤੂਬਰ 2018 ਵਿਚ ਉਸ ਨੂੰ ਵੈਸਟਇੰਡੀਜ਼ ਵਿਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[11] [12] ਅਗਸਤ 2019 ਵਿੱਚ ਉਸ ਨੂੰ ਸਕਾਟਲੈਂਡ ਵਿੱਚ 2019 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ। [13] ਉਹ ਟੂਰਨਾਮੈਂਟ ਵਿਚ ਬੰਗਲਾਦੇਸ਼ ਲਈ ਪੰਜ ਮੈਚਾਂ ਵਿਚ 156 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜ ਬਣਾਉਣ ਵਾਲੀ ਸੀ। [14] ਨਵੰਬਰ 2019 ਵਿਚ ਉਸ ਨੂੰ 2019 ਸਾਊਥ ਏਸ਼ੀਅਨ ਖੇਡਾਂ ਵਿਚ ਕ੍ਰਿਕਟ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[15] ਬੰਗਲਾਦੇਸ਼ ਦੀ ਟੀਮ ਨੇ ਸ਼੍ਰੀਲੰਕਾ ਨੂੰ ਫਾਈਨਲ ਵਿੱਚ ਦੋ ਦੌੜਾਂ ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। [16] ਜਨਵਰੀ 2020 ਵਿਚ, ਉਸ ਨੂੰ ਆਸਟਰੇਲੀਆ ਵਿਚ 2020 ਆਈ.ਸੀ.ਸੀ. ਮਹਿਲਾ ਟੀ -20 ਵਿਸ਼ਵ ਕੱਪ ਲਈ ਬੰਗਲਾਦੇਸ਼ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[17]
Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads