ਲਾਲੀ (ਹਰਦਿਲਜੀਤ ਸਿੰਘ)
ਭਾਰਤੀ ਅਕਾਦਮਿਕ ( 1932-2014) From Wikipedia, the free encyclopedia
Remove ads
ਸਾਹਿਤਕ ਹਲਕਿਆਂ ਵਿੱਚ ਲਾਲੀ ਬਾਬਾ ਵਜੋਂ ਮਸ਼ਹੂਰ ਹਰਦਿਲਜੀਤ ਸਿੰਘ ਸਿੱਧੂ (14 ਸਤੰਬਰ 1932 - 28 ਦਸੰਬਰ 2014) ਬਹੁ-ਪੱਖੀ ਵਿਸ਼ਵਕੋਸ਼ੀ ਪ੍ਰਤਿਭਾ ਦਾ ਧਾਰਨੀ ਸੀ ਅਤੇ ਉਸ ਨੇ ਲੇਖਕਾਂ ਅਤੇ ਚਿੰਤਕਾਂ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਆ ਅਤੇ ਅਗਵਾਈ ਦਿੱਤੀ।[1]

Remove ads
ਜੀਵਨੀ
ਲਾਲੀ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਲਹਿਰਾਗਾਗਾ ਨੇੜੇ ਫਤਿਹਗੜ੍ਹ ਦੇ ਇੱਕ ਜਾਗੀਰਦਾਰ ਪਰਿਵਾਰ ਵਿੱਚ ਪੈਦਾ ਹੋਇਆ ਸੀ। 1967 ਵਿੱਚ ਪਟਿਆਲਾ ਸ਼ਹਿਰ ਦੀ ਸਤਵੰਤ ਕੌਰ ਨਾਲ ਉਸਦਾ ਵਿਆਹ ਹੋਇਆ ਅਤੇ ਉਨ੍ਹਾਂ ਦੋ ਪੁੱਤਰ ਅਤੇ ਇੱਕ ਧੀ ਸੀ। ਲਾਲੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਕ ਸੀ ਅਤੇ ਉਥੋਂ ਹੀ ਉਹ ਸੇਵਾਮੁਕਤ ਹੋਇਆ। ਉਸ ਨੇ ਆਪਣੀ ਖੁਦ ਦੀ ਕੋਈ ਵੀ ਕਿਤਾਬ ਕਦੇ ਪ੍ਰਕਾਸ਼ਿਤ ਨਹੀਂ ਕੀਤੀ, ਪਰ ਉਹ ਕਲਾ ਅਤੇ ਸਾਹਿਤ ਦੇ ਸੰਸਾਰ ਦਾ ਇੱਕ ਵਰਚੁਅਲ ਖ਼ਜ਼ਾਨਾ ਹੋਣ ਲਈ ਜਾਣਿਆ ਜਾਂਦਾ ਸੀ। ਉਸਨੇ ਬੌਧਿਕ ਵਿਚਾਰ ਪ੍ਰਵਾਹ ਲਈ ਮੌਖਿਕ ਪਰੰਪਰਾ ਨੂੰ ਅਪਣਾਇਆ ਅਤੇ ਆਪਣੇ ਆਲੇ-ਦੁਆਲੇ ਜੁੜਨ ਵਾਲੇ ਵਿਅਕਤੀਆਂ ਨੂੰ ਖੂਬ ਗਿਆਨ ਵੰਡਿਆ।[2][3]
Remove ads
ਮੌਤ
ਲਾਲੀ ਆਪਣੀ ਜ਼ਿੰਦਗੀ ਦੇ 82ਵੇਂ ਵਰ੍ਹੇ ਵਿੱਚ 28 ਦਸੰਬਰ 2014 ਨੂੰ ਪਟਿਆਲਾ ਵਿਖੇ ਅਕਾਲ ਚਲਾਣਾ ਕਰ ਗਏ।[4]
ਲਿਖਤਾਂ ਵਿੱਚ
ਹਵਾਲੇ
Wikiwand - on
Seamless Wikipedia browsing. On steroids.
Remove ads