ਫ਼ਤਹਿਗੜ੍ਹ, ਸੰਗਰੂਰ
ਸੰਗਰੂਰ ਜ਼ਿਲ੍ਹੇ ਦਾ ਪਿੰਡ From Wikipedia, the free encyclopedia
Remove ads
ਫ਼ਤਹਿਗੜ੍ਹ , ਸੰਗਰੂਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਪਿੰਡ ਹੈ। ਫ਼ਤਹਿਗੜ੍ਹ ਦੀ ਤਹਿਸੀਲ ਲਹਿਰਾਗਾਗਾ ਹੈ। ਇਸਦੇ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਹੈ।
Remove ads
ਸਹੂਲਤਾਂ
ਪਿੰਡ ਵਿੱਚ ਸਰਕਾਰੀ ਪ੍ਰਇਮਰੀ ਸਕੂਲ, ਸਰਕਾਰੀ ਹਾਈ ਸਕੂਲ, ਅਕਾਲ ਅਕੈਡਮੀ, ਕਾਲਜ, ਪਸ਼ੂ ਹਸਪਤਾਲ, ਮਿੰਨੀ ਪ੍ਰਾਇਮਰੀ ਹੈਲਥ ਸੈਂਟਰ, ਕੋਆਪਰੇਟਿਵ ਸੁਸਾਇਟੀ, ਅਨਾਜ ਮੰਡੀ, ਸਰਕਾਰੀ ਅਤੇ ਪ੍ਰਾਇਵੇਟ ਪੈਟਰੋਲ ਪੰਪ, ਟੈਲੀਫੋਨ ਐਕਸਚੇਂਜ, ਪਾਰਕ, ਚੰਗੀ ਬੱਸ ਸਰਵਿਸ ਤੇ ਹੋਰ ਸਹੂਲਤਾਂ ਪਿੰਡ ਨੂੰ ਪ੍ਰਦਾਨ ਹਨ।
ਧਾਰਮਿਕ ਸਥਾਨ
ਇਹ ਪਿੰਡ ਧਾਰਮਿਕ ਹੋਣ ਦਾ ਨਾਲ ਨਾਲ ਇਤਿਹਾਸਿਕ ਵੀ ਹੈ। ਇਸ ਪਿੰਡ ਵਿੱਚ ਤਿੰਨ ਗੁਰੂਦੁਆਰੇ ਸ਼ਾਮਿਲ ਹਨ।
ਪਿੰਡ ਦਾ ਮਾਨ
- ਸੰਤ ਅਤਰ ਸਿੰਘ ਮਹਾਨ ਤਪੱਸਵੀ, ਕਰਮਯੋਗੀ, ਚਿੰਤਕ, ਵਿੱਦਿਆਦਾਨੀ ਤੇ ਨਾਮਬਾਣੀ ਦੇ ਰਸੀਏ ਮਹਾਂਪੁਰਸ਼ਾ ਦਾ ਨਾਨਕਾ ਨਗਰ।
- ਹਰਦਿਲਜੀਤ ਸਿੰਘ ਲਾਲੀ ਜੀ ਦਾ ਜੱਦੀ ਪਿੰਡ। ਜੋ ਕਿ ਸਾਹਿਤਕ ਹਲਕਿਆਂ ਵਿੱਚ ਲਾਲੀ ਬਾਬਾ ਵਜੋਂ ਮਸ਼ਹੂਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਭਾਸ਼ਾ ਵਿਗਿਆਨ ਵਿਭਾਗ ਵਿੱਚ ਅਧਿਆਪਕ ਸੀ ਅਤੇ ਉਥੋਂ ਹੀ ਉਹ ਸੇਵਾਮੁਕਤ ਹੋਏ।
ਪਹੁੰਚ
ਸੜਕ ਮਾਰਗ ਰਾਂਹੀ
ਇਹ ਪਿੰਡ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 158 ਕਿਲੋਮੀਟਰ ਅਤੇ ਜਿਲ੍ਹਾ ਸੰਗਰੂਰ ਤੋਂ 36 ਕਿਲੋਮੀਟਰ ਦੂਰੀ ਤੇ ਸਥਿਤ ਹੈ। ਸੁਨਾਮ ਤੋਂ ਇਸ ਪਿੰਡ ਦੀ ਦੂਰੀ 20 ਕਿਲੋਮੀਟਰ ਅਤੇ ਲਹਿਰਾਗਾਗਾ ਤੋਂ ਇਸ ਪਿੰਡ ਦੀ ਦੂਰੀ ਲਗਭਗ 10 ਕਿਲੋਮੀਟਰ ਹੈ। ਸੁਨਾਮ ਬੱਸ ਅੱਡੇ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 25 ਰੁਪਏ ਅਤੇ ਲਹਿਰਾਗਾਗਾ ਤੋਂ ਪਿੰਡ ਤੱਕ ਪਹੁੰਚਣ ਦਾ ਬੱਸ ਕਿਰਾਇਆ 10 ਰੁਪਏ ਹੈ।
ਰੇਲਵੇ ਮਾਰਗ ਰਾਂਹੀ
ਇਸ ਪਿੰਡ ਦਾ ਸਭ ਤੋਂ ਨੇੜਲਾ ਰੇਲਵੇ ਸਟੇਸ਼ਨ ਲਹਿਰਾਗਾਗਾ ਵਿਖੇ ਹੈ, ਇਸ ਤੋਂ ਇਲਾਵਾ ਨੇੜਲਾ ਰੇਲਵੇ ਜੰ:ਜਾਖਲ, ਹਰਿਆਣਾ ਹੈ।
Remove ads
ਨੇੜੇਲੇ ਪਿੰਡ
ਤਸਵੀਰਾਂ
- ਸਰਕਾਰੀ ਪਸ਼ੂ ਹਸਪਤਾਲ ਫ਼ਤਹਿਗੜ੍ਹ
- ਕੇ.ਸੀ.ਟੀ. ਕਾਲਜ ਆਫ ਇੰਜੀਨੀਅਰਿੰਗ ਅਤੇ ਟੈਕਨੋਲੋਜੀ ਫ਼ਤਹਿਗੜ੍ਹ
Wikiwand - on
Seamless Wikipedia browsing. On steroids.
Remove ads