ਹਰਲੀਨ ਦਿਉਲ
ਭਾਰਤੀ ਮਹਿਲਾ ਕ੍ਰਿਕਟ ਖਿਡਾਰੀ From Wikipedia, the free encyclopedia
Remove ads
ਹਰਲੀਨ ਕੌਰ ਦਿਓਲ (ਜਨਮ 21 ਜੂਨ 1998) ਇੱਕ ਭਾਰਤੀ ਕ੍ਰਿਕਟਰ ਹੈ।[1] ਉਹ ਹਿਮਾਚਲ ਪ੍ਰਦੇਸ਼ ਲਈ ਖੇਡਦੀ ਹੈ।[2] ਉਹ ਸੱਜੀ-ਬੱਲੇਬਾਜ਼ ਹੈ, ਜੋ ਕਦੇ ਕਦੇ ਸੱਜੇ ਹੱਥ ਦੇ ਲੈੱਗ ਸਪਿਨ ਨੂੰ ਗੇਂਦ ਵੀ ਕਰਦੀ ਹੈ।
ਹਰਲੀਨ ਨੇ ਆਪਣੀ ਮਹਿਲਾ ਵਨ ਡੇਅ ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਓ.ਡੀ.) ਦੀ ਸ਼ੁਰੂਆਤ 22 ਫਰਵਰੀ 2019 ਨੂੰ ਮੁੰਬਈ ਦੇ ਵਾਨਖੇੜੇ ਵਿਖੇ ਇੰਗਲੈਂਡ ਮਹਿਲਾ ਟੀਮ ਵਿਰੁੱਧ ਭਾਰਤੀ ਮਹਿਲਾ ਟੀਮ ਲਈ ਕੀਤੀ ਸੀ।[3] ਉਹ ਤਾਨੀਆ ਭਾਟੀਆ ਤੋਂ ਬਾਅਦ ਭਾਰਤ ਲਈ ਖੇਡਣ ਵਾਲੀ ਚੰਡੀਗੜ੍ਹ ਦੀ ਦੂਜੀ ਮਹਿਲਾ ਕ੍ਰਿਕਟਰ ਬਣੀ।[4] ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ (ਡਬਲਯੂ ਟੀ 20 ਆਈ) ਦੀ ਸ਼ੁਰੂਆਤ 4 ਮਾਰਚ 2019 ਨੂੰ ਇੰਗਲੈਂਡ ਦੇ ਖਿਲਾਫ਼ ਖੇਡ ਕ ਕੀਤੀ।[5] ਹਰਲੀਨ ਨੇ ਆਪਣੀ ਮਹਿਲਾ ਆਈਪੀਐਲ ਟੀ -20 ਚੁਣੌਤੀ ਦੀ ਸ਼ੁਰੂਆਤ 6 ਮਈ 2019 ਨੂੰ ਸੁਪਰੀਨੋਵਾਸ ਖਿਲਾਫ ਟ੍ਰੇਲਬਲੇਜ਼ਰਜ਼ ਲਈ ਕੀਤੀ ਸੀ ਅਤੇ ਉਸਨੇ ਸਮ੍ਰਿਤੀ ਮੰਧਾਨਾ [6] ਨਾਲ 100 ਦੌੜਾਂ ਦਾ ਯੋਗਦਾਨ ਪਾਇਆ।
ਜਨਵਰੀ 2020 ਵਿਚ ਉਸ ਨੂੰ ਆਸਟਰੇਲੀਆ ਵਿਚ 2020 ਆਈਸੀਸੀ ਮਹਿਲਾ ਟੀ -20 ਵਿਸ਼ਵ ਕੱਪ ਲਈ ਭਾਰਤ ਦੀ ਟੀਮ ਵਿਚ ਸ਼ਾਮਿਲ ਕੀਤਾ ਗਿਆ ਸੀ।[7]
Remove ads
ਬਾਹਰੀ ਲਿੰਕ
ਹਵਾਲੇ
Wikiwand - on
Seamless Wikipedia browsing. On steroids.
Remove ads