ਹਰਿਵੱਲਭ ਚੁਨੀਲਾਲ ਭਾਯਾਣੀ
ਭਾਰਤੀ ਭਾਸ਼ਾਵਿਦ੍ From Wikipedia, the free encyclopedia
Remove ads
ਹਰਿਵੱਲਭ ਚੁਨੀਲਾਲ ਭਾਯਾਣੀ (ਗੁਜਰਾਤੀ: હરિવલ્લભ ચુનીલાલ ભાયાણી, ਹਿੰਦੀ: हरिवल्लभ चुनीलाल भायाणी, ਅੰਗ੍ਰੇਜ਼ੀ: Harivallabh Chunilal Bhayani; 26 ਮਈ 1917—11 ਨਵੰਬਰ 2000) ਇੱਕ ਭਾਸ਼ਾਈ, ਖੋਜਕਰਤਾ, ਆਲੋਚਕ ਅਤੇ ਭਾਰਤ ਤੋਂ ਅਨੁਵਾਦਕ ਸਨ।
ਜ਼ਿੰਦਗੀ

ਹਰਿਵੱਲਭ ਚੁਨੀਲਾਲ ਭਾਯਾਣੀ ਦਾ ਜਨਮ 26 ਮਈ 1917 ਨੂੰ ਚੁਨੀਲਾਲ ਦੇ ਦਾਸ ਸ਼੍ਰੀਮਾਲੀ ਜੈਨ ਸਥਾਨਕਵਾਸੀ ਪਰਵਾਰ ਵਿੱਚ ਮਹੁਵਾ ਵਿੱਚ ਹੋਇਆ ਸੀ। ਅਜੇ ਉਹ ਛੋਟਾ ਹੀ ਸੀ ਕਿ ਉਸਦੇ ਮਾਂ-ਪਿਓ ਦੀ ਮੌਤ ਹੋ ਗਈ ਅਤੇ ਉਸਦੀ ਦਾਦੀ ਨੇ ਉਸ ਨੂੰ ਪਾਲਿਆ ਸੀ। ਉਸਨੇ ਮਹੁਵਾ ਦੇ ਐਮ. ਐਨ. ਹਾਈ ਸਕੂਲ ਤੋਂ 1934 ਵਿੱਚ ਦਸਵੀਂ ਪਾਸ ਕੀਤੀ ਸੀ। ਫਿਰ ਉਹ ਸਮਾਲਦਾਸ ਕਾਲਜ, ਭਾਵਨਗਰ ਵਿੱਚ ਪੜ੍ਹਿਆ ਅਤੇ 1939 ਵਿੱਚ ਸੰਸਕ੍ਰਿਤ ਵਿੱਚ ਬੀ.ਏ. ਕੀਤੀ। ਉਸਨੇ ਸੰਸਕ੍ਰਿਤ ਅਤੇ ਅਰਧਮਾਗਧੀ ਵਿੱਚ ਐਮ.ਏ. ਭਾਰਤੀ ਵਿੱਦਿਆ ਭਵਨ, ਮੁੰਬਈ ਤੋਂ 1941 ਵਿੱਚ ਪੂਰੀ ਕੀਤੀ।[1] ਉਸਨੇ 1950 ਵਿੱਚ ਚੰਦਰਕਲਾ ਨਾਲ ਵਿਆਹ ਕਰਵਾ ਲਿਆ।[2] ਉਸ ਨੇ ਅਪਭ੍ਰੰਸ਼ ਵਿੱਚਪੌਮਚਾਰੀਆ, ਮਹਾਕਾਵਿ ਤੇ ਆਪਣਾ ਥੀਸਿਸ ਪੂਰਾ ਕੀਤਾ ਅਤੇ 1951 ਵਿੱਚ ਮੁਨੀ ਜਿਨਵਿਜੈ ਦੀ ਅਗਵਾਈ ਹੇਠ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ। ਉਹ ਇਸ ਸਮੇਂ ਦੌਰਾਨ ਰਾਲਫ਼ ਲਿਲੀ ਟਰਨਰ ਤੋਂ ਵੀ ਪ੍ਰਭਾਵਤ ਹੋਇਆ ਸੀ। ਉਹ 1945 ਤੋਂ 1965 ਤੱਕ ਭਾਰਤੀ ਵਿਦਿਆ ਭਵਨ ਵਿੱਚ ਪ੍ਰੋਫੈਸਰ ਰਿਹਾ। ਉਹ ਅਹਿਮਦਾਬਾਦ ਵਾਪਸ ਆਇਆ ਅਤੇ ਗੁਜਰਾਤ ਕੇਂਦਰੀ ਯੂਨੀਵਰਸਿਟੀ ਦੇ ਸਕੂਲ ਆਫ਼ ਲੈਂਗੁਏਜਿਜ਼ ਵਿੱਚ ਸ਼ਾਮਲ ਹੋਇਆ। ਉਸਨੇ 1965 ਤੋਂ 1975 ਤੱਕ ਉਥੇ ਪੜ੍ਹਾਇਆ। ਉਹ 1975 ਵਿੱਚ ਆਪਣੀ ਮਰਜ਼ੀ ਨਾਲ ਰਿਟਾਇਰ ਹੋ ਗਿਆ ਸੀ। ਉਸਨੇ ਲਾਲਭਾਈ ਦਲਪਤਭਾਈ ਇੰਸਟੀਚਿਊਟ ਆਫ਼ ਇੰਡੋਲੋਜੀ ਵਿਖੇ ਆਨਰੇਰੀ ਪ੍ਰਾਅਧਿਆਪਕ ਵਜੋਂ ਸੇਵਾ ਨਿਭਾਈ। ਉਸਨੇ 1980 ਵਿੱਚ ਇੰਟਰਨੈਸ਼ਨਲ ਸਕੂਲ ਆਫ ਦ੍ਰਾਵਿੜਿਅਨ ਲਿੰਗੁਇਸਟਕਸ ਵਿੱਚ ਵੀ ਸੇਵਾ ਕੀਤੀ। ਉਸਨੇ 1993 ਵਿੱਚ ਲੰਡਨ ਯੂਨੀਵਰਸਿਟੀ ਦੇ ਸਕੂਲ ਆਫ਼ ਓਰੀਐਂਟਲ ਅਤੇ ਅਫਰੀਕੀ ਸਟੱਡੀਜ਼ ਦੀ ਆਨਰੇਰੀ ਫੈਲੋਸ਼ਿਪ ਪ੍ਰਾਪਤ ਕੀਤੀ। 1993 ਵਿਚ, ਉਸਨੇ ਜੈਨ ਸਾਹਿਤਕ ਰਚਨਾਵਾਂ ਪ੍ਰਕਾਸ਼ਿਤ ਕਰਨ ਵਾਲੇ ਰਸਾਲੇ ਅਨੁਸੰਧਾਨ ਦੀ ਸਹਿ-ਸਥਾਪਨਾ ਕੀਤੀ।[3] 11 ਨਵੰਬਰ 2000 ਨੂੰ ਉਸਦੀ ਮੌਤ ਹੋ ਗਈ।[4]
Remove ads
ਰਚਨਾਵਾਂ
ਹਰਿਵੱਲਭ ਚੁਨੀਲਾਲ ਭਾਯਾਣੀ ਸੰਸਕ੍ਰਿਤ, ਪ੍ਰਾਕ੍ਰਿਤ, ਅਪਭ੍ਰੰਸ਼, ਪੁਰਾਣੀ ਗੁਜਰਾਤੀ ਅਤੇ ਮੱਧਯੁਗ ਦੀਆਂ ਹੋਰ ਭਾਰਤੀ ਭਾਸ਼ਾਵਾਂ ਦਾ ਵਿੱਦ੍ਵਾਨ ਸੀ।[5] ਉਸਨੇ ਗੁਜਰਾਤੀ ਭਾਸ਼ਾ ਦੇ ਅਧਿਐਨ ਵਿੱਚ ਨਿਓਗ੍ਰਾਮਰੀਅਨ ਨੂੰ ਵਰਤੋਂ ਵਿੱਚ ਲਿਆਂਦਾ।
ਉਸ ਦੀਆਂ ਲਿਖਤ ਰਚਨਾਵਾਂ ਵਿੱਚ ਸ਼ਾਮਲ ਹਨ:
ਇਨਾਮ
ਉਸਨੇ 1963 ਵਿੱਚ ਰਣਜੀਤਰਾਮ ਸਵਰਨ ਚੰਦਰਕ ਪੁਰਸਕਾਰ, 1987 ਵਿੱਚ ਪ੍ਰੇਮਾਨੰਦ ਸਵਰਨ ਚੰਦਰਕ ਪੁਰਸਕਾਰ, 1989 ਵਿੱਚ ਸਾਹਿਤ ਗੌਰਵ ਪੁਰਸਕਾਰ ਪ੍ਰਾਪਤ ਕੀਤਾ। 1981 ਵਿੱਚ ਉਸਦੀ ਆਲੋਚਨਾਤਮਕ ਰਚਨਾ ਰਚਨਾ ਸਮਰਚਨਾ ਉਸ ਨੂੰ ਸਾਹਿਤ ਅਕਾਦਮੀ ਪੁਰਸਕਾਰ ਨਾਲ ਵੀ ਨਿਵਾਜਿਆ ਗਿਆ ਸੀ ਅਤੇ 1981 ਵਿੱਚ ਉਸਦੀ ਪੁਸਤਕ ਕਾਵਿਆਪ੍ਰਕਾਸ਼ ਲਈ ਉਸਨੂੰ ਨਰਮਦ ਸਵਰਨ ਚੰਦਰਕ ਪੁਰਸਕਾਰ ਮਿਲਿਆ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads