ਹੈਜ਼ਲ ਕੀਚ
From Wikipedia, the free encyclopedia
Remove ads
ਹੈਜ਼ਲ ਕੀਚ ਭਾਰਤੀ ਮੂਲ ਦੀ ਇੱਕ ਬ੍ਰਿਟਿਸ਼ ਮਾਡਲ ਹੈ। ਉਸਨੇ ਕਈ ਭਾਰਤੀ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਵਿੱਚ ਕੰਮ ਕੀਤਾ। ਉਸਨੇ ਤਮਿਲ ਫ਼ਿਲਮ ਬਿੱਲਾ ਅਤੇ ਬਾਲੀਵੁੱਡ ਦੀ ਫਿਲਮ ਬਾਡੀਗਾਰਡ ਵਿੱਚ ਕੰਮ ਕੀਤਾ। ਉਸਨੇ ਕਹੀਂ ਪੇ ਨਿਗਾਹੇਂ ਨਾਂ ਦੇ ਗਾਣੇ ਵਿੱਚ ਡਾਂਸ ਵੀ ਕੀਤਾ ਸੀ।[1][2]
Remove ads
ਮੁੱਢਲਾ ਜੀਵਨ
ਹੈਜ਼ਲ ਕੀਚ ਦਾ ਜਨਮ ਏਸੈਕਸ, ਇੰਗਲੈਂਡ ਵਿੱਚ ਹੋਇਆ ਜਿਸਦੇ ਪਿਤਾ ਬ੍ਰਿਟਿਸ਼ ਅਤੇ ਮਾਤਾ ਮਾਉਰੀਟੀਅਨਜ਼ ਸੀ।[3][4] ਇਸਦੀ ਮਾਤਾ ਬਿਹਾਰੀ ਵੰਸ਼ ਦੇ ਮਾਉਰੀਟੀਅਨ ਹਿੰਦੂ ਵਿਚੋਂ ਹੈ।[5][6][7][8] ਹੈਜ਼ਲ ਨੇ ਆਪਣੀ ਸਕੂਲੀ ਸਿੱਖਿਆ ਰੈਡਬ੍ਰਿਜ, ਲੰਦਨ ਵਿੱਚ ਬੀਲ ਹਾਈ ਸਕੂਲ[9] ਤੋਂ ਪੂਰੀ ਕੀਤੀ ਜਿਥੇ ਇਸਨੇ ਬਹੁਤ ਸਾਰੇ ਮੰਚ ਪ੍ਰਦਸ਼ਨ ਕੀਤੇ ਅਤੇ ਭਾਰਤੀ ਕਲਾਸਿਕ ਬ੍ਰਿਟਿਸ਼ ਨਾਚ ਅਤੇ ਵੈਸਟਰਨ ਕੰਟੈਨਪਰੇਰੀ ਵਰਗੀਆਂ ਬਹੁਤ ਸਾਰੀਆਂ ਨਾਚ ਕਿਸਮਾਂ ਸਿੱਖੀਆਂ।
ਕੈਰੀਅਰ

ਕੀਚ ਟੈਲੀਵਿਜ਼ਨ, ਫ਼ਿਲਮਾਂ ਅਤੇ ਮੰਚ ਨਾਲ ਜੁੜੀ ਹੋਈ ਹੈ। ਕੀਚ ਨੇ ਬ੍ਰਿਟਿਸ਼ ਪ੍ਰੋਗਰਾਮ, "ਅਗਥਾ ਕ੍ਰਾਈਸ਼ਟ'ਸ ਮੈਪਲ" ਵਿੱਚ ਆਪਣੇ ਨਾਚ ਦੀ ਪ੍ਰਦਰਸ਼ਨੀ ਕੀਤੀ। ਬੀ.ਬੀ.ਸੀ ਦੇ ਦਸਤਾਵੇਜ਼ੀ ਸ਼ੋਅ 'ਕਾਲ ਦਿ ਸ਼ਾਟਸ' ਨੇ ਉਸ ਨੂੰ ਹਿੰਦੀ ਫ਼ਿਲਮਾਂ ਵਿੱਚ ਕੰਮ ਕਰਦਿਆਂ ਦਿਖਾਇਆ।[10] ਉਹ 2002 ਵਿੱਚ ਲੰਡਨ ਦੇ ਆਪਣੇ ਪ੍ਰਚਾਰ ਦੌਰੇ ਲਈ ਬਾਲੀਵੁੱਡ ਦੇ ਮਿਊਜ਼ੀਕਲ ਬਾਂਬੇ ਡਰੀਮਜ਼ ਦੀ ਟੀਮ ਵਿੱਚ ਸ਼ਾਮਲ ਹੋਈ ਅਤੇ ਅਗਲੇ ਸਾਲ ਵੈਸਟ ਐਂਡ ਦੇ ਮਿਊਜ਼ੀਕਲ ਜੋਸੇਫ ਅਤੇ ਅਮੇਜ਼ਿੰਗ ਟੈਕਨੀਕਲਰ ਡ੍ਰੀਮਕੋਟ ਵਿੱਚ ਗਾਇਆ। ਉਹ ਹੈਰੀ ਪੋਟਰ ਦੀਆਂ ਕਈ ਫ਼ਿਲਮਾਂ ਵਿੱਚ ਵਾਧੂ ਸੀ।[7]
ਸਾਲ 2005 ਵਿੱਚ, ਮੁੰਬਈ ਵਿੱਚ ਛੁੱਟੀਆਂ ਮਨਾਉਣ ਸਮੇਂ, ਉਸ ਨੂੰ ਕੰਮ ਦੀਆਂ ਪੇਸ਼ਕਸ਼ਾਂ ਮਿਲੀਆਂ ਅਤੇ ਉਸ ਨੇ ਰਹਿਣ ਦਾ ਅਤੇ ਭਾਰਤ ਵਿੱਚ ਮਾਡਲਿੰਗ ਅਤੇ ਅਦਾਕਾਰੀ ਕਰੀਅਰ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ।[11] ਕੀਚ ਫਿਰ ਵੱਖ-ਵੱਖ ਸੰਗੀਤ ਵਿਡੀਓਜ਼ ਵਿੱਚ "ਕਹੀਂ ਪੇ ਨਿਗਾਹੇਂ" ਦੇ ਨਾਲ-ਨਾਲ ਬਹੁਤ ਸਾਰੇ ਟੀਵੀ ਕਮਰਸ਼ੀਅਲਜ਼, ਜਿਵੇਂ ਕਿ ਆਈਟੀਸੀ ਦੁਆਰਾ ਵਿਵੇਲ, ਅਤੇ ਸਪ੍ਰਾਈਟ 'ਯੂਨੀਵਰਸਿਟੀ ਆਫ਼ ਫਰੈਸ਼ੋਲੋਜੀ' ਵਪਾਰਕ ਤੌਰ 'ਤੇ ਪ੍ਰਗਟ ਹੋਇਆ।[12] ਕੀਚ 2007 ਦੀ ਤਾਮਿਲ ਫ਼ਿਲਮ 'ਬਿੱਲਾ' ਵਿੱਚ ਦਿਖਾਈ ਦਿੱਤੀ, ਜਿੱਥੇ ਉਸ ਨੇ ਗਾਣੇ "ਸੇਈ ਇਥਵਾਥੁ" ਵਿੱਚ ਇੱਕ ਆਈਟਮ ਨੰਬਰ ਪੇਸ਼ ਕੀਤਾ। 2011 ਵਿੱਚ, ਉਸ ਨੇ ਅਤੁਲ ਅਗਨੀਹੋਤਰੀ ਦੁਆਰਾ ਨਿਰਮਿਤ ਅਤੇ ਸਿਦਿਕ ਦੁਆਰਾ ਨਿਰਦੇਸ਼ਤ ਹਿੰਦੀ ਫ਼ਿਲਮ 'ਬਾਡੀਗਾਰਡ' ਵਿੱਚ ਇੱਕ ਸਹਾਇਕ ਭੂਮਿਕਾ ਨਿਭਾਈ।[13] ਉਸ ਨੇ 'ਮੈਕਸੀਮਮ' ਫ਼ਿਲਮ ਵਿੱਚ “ਏ ਐਂਟੇ ਅਮਲਾਪੁਰਮ” ਸਿਰਲੇਖ ਨਾਲ ਇੱਕ ਆਈਟਮ ਨੰਬਰ ਵੀ ਕੀਤਾ। ਉਸ ਨੇ 'ਕ੍ਰਿਸ਼ਨਮ ਵੰਦੇ ਜਗਦਗੁਰਮ' (2012) ਵਿੱਚ ਇੱਕ ਗੀਤ, “ਚਲ ਚਲ ਚਲ” ਪੇਸ਼ ਕੀਤਾ।[14]
ਬਿਗ ਬੌਸ 7
ਉਹ ਸਤੰਬਰ 2013 ਵਿੱਚ ਮਸ਼ਹੂਰ ਭਾਰਤੀ ਟੀ.ਵੀ. ਸ਼ੋਅ 'ਬਿੱਗ ਬੌਸ 7' ਵਿੱਚ ਨਜ਼ਰ ਆਈ ਸੀ ਪਰ ਇੱਕ ਹਫ਼ਤੇ ਬਾਅਦ ਉਸ ਨੂੰ ਬਾਹਰ ਜਾਣ ਵਾਲੀ ਪਹਿਲੀ ਮੁਕਾਬਲੇਬਾਜ਼ੀ ਤੋਂ ਬਾਹਰ ਕਰ ਦਿੱਤਾ ਗਿਆ। ਆਪਣੀ ਬੇਦਖ਼ਲੀ ਤੋਂ ਬਾਅਦ ਇੱਕ ਇੰਟਰਵਿਊ ਵਿੱਚ ਉਸ ਨੇ ਪ੍ਰਤੀਊਸ਼ਾ ਬੈਨਰਜੀ ਬਾਰੇ ਆਪਣਾ ਗੁੱਸਾ ਜ਼ਾਹਰ ਕਰਦਿਆਂ ਕਿਹਾ, "ਉਹ ਮੁਸ਼ਕਲਾਂ ਪੈਦਾ ਕਰਨਾ ਪਸੰਦ ਕਰਦੀ ਹੈ।"[15]
Remove ads
ਨਿੱਜੀ ਜੀਵਨ
ਹੈਜ਼ਲ ਕੀਚ ਦੀ ਸਗਾਈ 12 ਨਵੰਬਰ, 2015 ਨੂੰ ਭਾਰਤੀ ਬੱਲੇਬਾਜ਼ ਖਿਲਾੜੀ ਯੁਵਰਾਜ ਸਿੰਘ ਨਾਲ ਹੋਈ ਅਤੇ ਹਾਲ ਵਿੱਚ ਹੀ ਹੈਜ਼ਲ ਅਤੇ ਯੁਵਰਾਜ ਨੇ 29-30 ਨਵੰਬਰ, 2016 ਨੂੰ ਵਿਆਹ ਕਰਵਾ ਲਿਆ।.[16][17][18]
ਹਵਾਲੇ
Wikiwand - on
Seamless Wikipedia browsing. On steroids.
Remove ads